DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

EXPLAINER: ਖ਼ਮੇਨੀ ਤੋਂ ਬਾਅਦ ਕੌਣ ਹੋਵੇਗਾ ਇਰਾਨ ਦਾ ਅਗਲਾ ‘ਸੁਪਰੀਮ ਲੀਡਰ’?

ਜਾਣੋ ਇਰਾਨ ਦੇਸੱਤਾ ਢਾਂਚੇ ਅਤੇ ਨਵੇਂ ਸੁਪਰੀਮ ਲੀਡਰ ਦੀ ਚੋਣ ਨਾਲ ਜੁੜੇ ਅਹਿਮ ਤੱਥ

  • fb
  • twitter
  • whatsapp
  • whatsapp
featured-img featured-img
ਇਰਾਨ ਸੁਪਰੀਮ ਲੀਡਰ ਖ਼ਮੇਨੀ ਦੀ ਫਾਈਲ ਫੋਟੋ। ਫੋਟੋ: ਰਾਇਟਰਜ਼
Advertisement

ਇਰਾਨ ਦੇ ਸੁਪਰੀਮ ਲੀਡਰ ਅਲੀ ਖ਼ਮੇਨੀ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਇਸ ਇਸਲਾਮਿਕ ਦੇਸ਼ ਦੀ ਕਮਾਨ ਹੁਣ ਕੌਣ ਸੰਭਾਲੇਗਾ। ਇਰਾਨ ਵਿੱਚ ਸੱਤਾ ਦਾ ਤਬਾਦਲਾ ਕੋਈ ਸਿੱਧੀ ਪ੍ਰਕਿਰਿਆ ਨਹੀਂ ਹੈ, ਸਗੋਂ ਇਹ ਧਾਰਮਿਕ ਅਤੇ ਰਾਜਨੀਤਿਕ ਦਾਅ-ਪੇਚਾਂ ਨਾਲ ਭਰੀ ਹੋਈ ਹੈ।

ਕੌਣ ਕਰਦਾ ਹੈ ਚੋਣ ?

ਇਰਾਨ ਵਿੱਚ ‘ਅਸੈਂਬਲੀ ਆਫ਼ ਐਕਸਪਰਟਸ’ (Assembly of Experts) ਨਾਮਕ ਇੱਕ 88-ਮੈਂਬਰੀ ਕੌਂਸਲ ਸੁਪਰੀਮ ਲੀਡਰ ਦੀ ਨਿਯੁਕਤੀ ਕਰਦੀ ਹੈ। ਇਸ ਕੌਂਸਲ ਵਿੱਚ ਸਿਰਫ਼ ਸ਼ੀਆ ਮੁਸਲਿਮ ਵਿਦਵਾਨ (ਧਾਰਮਿਕ ਆਗੂ) ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਚੋਣ ਹਰ ਅੱਠ ਸਾਲ ਬਾਅਦ ਜਨਤਾ ਦੁਆਰਾ ਕੀਤੀ ਜਾਂਦੀ ਹੈ। ਹਾਲਾਂਕਿ, ਇਸ ਕੌਂਸਲ ਲਈ ਕੌਣ ਚੋਣ ਲੜ ਸਕਦਾ ਹੈ, ਇਸ ਦਾ ਫੈਸਲਾ ‘ਗਾਰਡੀਅਨ ਕੌਂਸਲ’ ਕਰਦੀ ਹੈ, ਜੋ ਅਕਸਰ ਉਦਾਰਵਾਦੀ ਆਗੂਆਂ ਨੂੰ ਪਹਿਲਾਂ ਹੀ ਬਾਹਰ ਕਰ ਦਿੰਦੀ ਹੈ।

Advertisement

ਜੇਕਰ ਨਵੇਂ ਲੀਡਰ ਦੀ ਚੋਣ ਵਿੱਚ ਸਮਾਂ ਲੱਗਦਾ ਹੈ, ਤਾਂ ਇੱਕ ਆਰਜ਼ੀ ਲੀਡਰਸ਼ਿਪ ਕੌਂਸਲ ਦੇਸ਼ ਦਾ ਕੰਮਕਾਜ ਸੰਭਾਲਦੀ ਹੈ। ਇਸ ਕੌਂਸਲ ਵਿੱਚ ਦੇਸ਼ ਦਾ ਰਾਸ਼ਟਰਪਤੀ (ਮੌਜੂਦਾ ਮਸੂਦ ਪੇਜ਼ੇਸ਼ਕੀਅਨ), ਨਿਆਂਪਾਲਿਕਾ ਦਾ ਮੁਖੀ ਅਤੇ ਗਾਰਡੀਅਨ ਕੌਂਸਲ ਦਾ ਇੱਕ ਮੈਂਬਰ ਸ਼ਾਮਲ ਹੁੰਦਾ ਹੈ।

Advertisement

ਕੌਣ ਹਨ ਮੁੱਖ ਦਾਅਵੇਦਾਰ?

ਮੁਜਤਬਾ ਖ਼ਮੇਨੀ: ਅਲੀ ਖ਼ਮਨੇਈ ਦਾ 56 ਸਾਲਾ ਪੁੱਤਰ ਇਸ ਦੌੜ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਪਰ, ਪਿਤਾ ਤੋਂ ਪੁੱਤਰ ਨੂੰ ਸੱਤਾ ਸੌਂਪਣਾ ਇਰਾਨ ਵਿੱਚ ਵਿਰੋਧ ਪੈਦਾ ਕਰ ਸਕਦਾ ਹੈ, ਕਿਉਂਕਿ 1979 ਦੀ ਕ੍ਰਾਂਤੀ ਸ਼ਾਹ ਦੀ ‘ਪਰਿਵਾਰਕ ਬਾਦਸ਼ਾਹੀ’ ਨੂੰ ਖ਼ਤਮ ਕਰਨ ਲਈ ਹੀ ਹੋਈ ਸੀ।

ਇਬਰਾਹਿਮ ਰਾਇਸੀ ਦੀ ਕਮੀ: ਪਹਿਲਾਂ ਕੱਟੜਪੰਥੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਖ਼ਮੇਨੀ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ, ਪਰ ਮਈ 2024 ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਜਿਸ ਕਾਰਨ ਹੁਣ ਮੈਦਾਨ ਖਾਲੀ ਹੈ।

ਸੁਪਰੀਮ ਲੀਡਰ ਦੀਆਂ ਤਾਕਤਾਂ

ਇਰਾਨ ਵਿੱਚ ਸੁਪਰੀਮ ਲੀਡਰ ਕੋਲ ਆਖਰੀ ਅਤੇ ਸਰਵਉੱਚ ਤਾਕਤ ਹੁੰਦੀ ਹੈ। ਉਹ ਫੌਜ ਅਤੇ ਸ਼ਕਤੀਸ਼ਾਲੀ ‘ਰੈਵੋਲਿਊਸ਼ਨਰੀ ਗਾਰਡ’ (Revolutionary Guard) ਦਾ ਕਮਾਂਡਰ-ਇਨ-ਚੀਫ ਹੁੰਦਾ ਹੈ। ਦੇਸ਼ ਦੀਆਂ ਸਾਰੀਆਂ ਵੱਡੀਆਂ ਨੀਤੀਆਂ, ਚਾਹੇ ਉਹ ਪਰਮਾਣੂ ਪ੍ਰੋਗਰਾਮ ਹੋਵੇ ਜਾਂ ਵਿਦੇਸ਼ ਨੀਤੀ, ਸੁਪਰੀਮ ਲੀਡਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਚੱਲ ਸਕਦੀਆਂ।

Advertisement
×