Explainer: if Match Washed Out? ਜੇ ਮੀਂਹ ਕਾਰਨ Pakistan ਅਤੇ New Zealand ਦਾ ਮੈਚ ਰੱਦ ਹੋਇਆ ਤਾਂ ਕੀ ਹੋਵੇਗਾ
ਮੀਂਹ ਕਾਰਨ ਮੈਚ ਰੁਕਿਆ; ਸੈਮੀਫਾਈਨਲ ਦੀਆਂ ਉਮੀਦਾਂ ’ਤੇ ਬੱਦਲ ਛਾਏ; ਟਾਸ ਤੋਂ ਬਾਅਦ ਮੁੜ ਸ਼ੁਰੂ ਹੋਇਆ ਮੀਂਹ
ਕੋਲੰਬੋ ਵਿੱਚ ਟੀ-20 ਵਰਲਡ ਕੱਪ 2026 ਦੇ ਸੁਪਰ-8 ਗੇੜ ਦੇ ਪਹਿਲੇ ਮੁਕਾਬਲੇ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੀਂਹ ਕਾਰਨ ਮੈਚ ਸ਼ੁਰੂ ਹੋਣ ਵਿੱਚ ਦੇਰੀ ਹੋ ਰਹੀ ਹੈ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਜਦੋਂ ਦੋਵੇਂ ਕਪਤਾਨ ਟਾਸ ਲਈ ਮੈਦਾਨ ਵਿੱਚ ਆਏ ਤਾਂ ਕੁਝ ਸਮੇਂ ਲਈ ਬਾਰਿਸ਼ ਰੁਕੀ ਹੋਈ ਸੀ। ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਸਿੱਕਾ ਉਛਾਲਿਆ ਅਤੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਜਿਵੇਂ ਹੀ ਕਪਤਾਨ ਆਗਾ ਆਪਣੀ ਟੀਮ ਵਿੱਚ ਕੀਤੇ ਗਏ ਬਦਲਾਅ ਬਾਰੇ ਦੱਸ ਰਹੇ ਸਨ, ਉਦੋਂ ਹੀ ਮੀਂਹ ਮੁੜ ਸ਼ੁਰੂ ਹੋ ਗਿਆ ਅਤੇ ਮੈਦਾਨ ਨੂੰ ਫਿਰ ਤੋਂ ਕਵਰ ਨਾਲ ਢੱਕ ਦਿੱਤਾ ਗਿਆ।
ਹੁਣ ਸਭ ਦੇ ਮਨ ਵਿੱਚ ਇਹ ਸਵਾਲ ਹੈ ਕਿ ਜੇਕਰ ਬਾਰਿਸ਼ ਕਾਰਨ ਇਹ ਮੈਚ ਰੱਦ ਹੋ ਜਾਂਦਾ ਹੈ ਤਾਂ ਕੀ ਹੋਵੇਗਾ। ਆਈ.ਸੀ.ਸੀ. ਦੇ ਨਿਯਮਾਂ ਅਨੁਸਾਰ ਸੁਪਰ-8 ਗੇੜ ਦੇ ਮੈਚਾਂ ਲਈ ਕੋਈ ਵੀ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ ਜਿਸ ਦਾ ਮਤਲਬ ਹੈ ਕਿ ਜੇਕਰ ਅੱਜ ਮੈਚ ਨਹੀਂ ਹੁੰਦਾ ਤਾਂ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਜਾਵੇਗਾ। ਪਾਕਿਸਤਾਨ ਲਈ ਇਹ ਸਥਿਤੀ ਚੁਣੌਤੀਪੂਰਨ ਹੋ ਸਕਦੀ ਹੈ ਕਿਉਂਕਿ ਸੁਪਰ-8 ਵਿੱਚ ਸਿਰਫ਼ ਤਿੰਨ ਮੈਚ ਹੁੰਦੇ ਹਨ ਅਤੇ ਇੱਕ ਅੰਕ ਮਿਲਣ ਨਾਲ ਉਸ ਟੀਮ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਬਾਕੀ ਦੋਵੇਂ ਮੈਚ ਜਿੱਤਣੇ ਬਹੁਤ ਜ਼ਰੂਰੀ ਹੋ ਜਾਣਗੇ। ਫਿਲਹਾਲ ਪ੍ਰਸ਼ੰਸਕ ਅਤੇ ਖਿਡਾਰੀ ਬਾਰਿਸ਼ ਰੁਕਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਕਿ ਘੱਟੋ-ਘੱਟ ਕੁਝ ਓਵਰਾਂ ਦੀ ਖੇਡ ਹੋ ਸਕੇ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਕਪਤਾਨ ਆਗਾ ਨੇ ਦੱਸਿਆ ਕਿ ਇਸ ਅਹਿਮ ਮੈਚ ਲਈ ਖਵਾਜਾ ਨਫੀ ਦੀ ਜਗ੍ਹਾ ਤਜਰਬੇਕਾਰ ਬੱਲੇਬਾਜ਼ ਫਖਰ ਜ਼ਮਾਨ ਨੂੰ ਮੌਕਾ ਦਿੱਤਾ ਗਿਆ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਲਈ ਰਾਹਤ ਦੀ ਖ਼ਬਰ ਹੈ ਕਿ ਕਪਤਾਨ ਮਿਚੇਲ ਸੈਂਟਨਰ ਬਿਮਾਰੀ ਤੋਂ ਠੀਕ ਹੋ ਕੇ ਵਾਪਸੀ ਕਰ ਰਹੇ ਹਨ, ਉਹ ਪਿਛਲਾ ਮੈਚ ਨਹੀਂ ਖੇਡ ਸਕੇ ਸਨ।
ਕੋਲੰਬੋ ਵਿੱਚ ਖੇਡੇ ਜਾ ਰਹੇ ਇਸ ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ। ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਗਰੁੱਪ ਸਟੇਜ ਵਿੱਚ 3-3 ਮੈਚ ਜਿੱਤ ਕੇ ਸੁਪਰ-8 ਵਿੱਚ ਪਹੁੰਚੀਆਂ ਹਨ। ਪਾਕਿਸਤਾਨ ਨੇ ਆਪਣੇ ਸਫ਼ਰ ਦੌਰਾਨ ਨੀਦਰਲੈਂਡ, ਅਮਰੀਕਾ ਅਤੇ ਨਾਮੀਬੀਆ ਵਰਗੀਆਂ ਟੀਮਾਂ ਨੂੰ ਹਰਾਇਆ ਹੈ।

