DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

EXPLAINER: ਤੁਹਾਡੇ ਸਮਾਰਟਫੋਨ ’ਤੇ ਠੱਗਾਂ ਦੀ ਪਹਿਰਾ: ਪੰਜਾਬ ਵਿੱਚ 43% ਵਧਿਆ ਸਾਈਬਰ ਖ਼ਤਰਾ

ਸਾਲ 2024 ਦੌਰਾਨ 888 ਮਾਮਲੇ ਦਰਜ; ਠੱਗਾਂ ਦੇ ਨਿਸ਼ਾਨੇ ’ਤੇ ਰਹੇ ਮਹਿਲਾਵਾਂ ਅਤੇ ਬੱਚੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ ਜਾਰੀ ‘ਕ੍ਰਾਈਮ ਇਨ ਇੰਡੀਆ 2024’ ਦੀ ਤਾਜ਼ਾ ਰਿਪੋਰਟ ਨੇ ਪੰਜਾਬ ਵਿੱਚ ਵਧ ਰਹੇ ਸਾਈਬਰ ਅਪਰਾਧਾਂ ਦੀ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਸੂਬੇ ਵਿੱਚ ਸਾਈਬਰ ਅਪਰਾਧਾਂ ਵਿੱਚ 43 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ਵਿੱਚ ਸਾਈਬਰ ਠੱਗੀ ਦੇ ਕੁੱਲ 888 ਮਾਮਲੇ ਦਰਜ ਹੋਏ, ਜੋ ਕਿ ਸਾਲ 2023 (511 ਮਾਮਲੇ) ਦੇ ਮੁਕਾਬਲੇ 377 ਵੱਧ ਹਨ।

ਦਰਜ ਕੀਤੇ ਗਏ 888 ਮਾਮਲਿਆਂ ਵਿੱਚੋਂ 605 ਸਿੱਧੇ ਤੌਰ ’ਤੇ ਧੋਖਾਧੜੀ ਨਾਲ ਸਬੰਧਤ ਸਨ। ਇਸ ਤੋਂ ਇਲਾਵਾ 24 ਮਾਮਲੇ ਜ਼ਬਰੀ ਵਸੂਲੀ (extortion) ਅਤੇ 41 ਮਾਮਲੇ ਬਦਨਾਮੀ ਕਰਨ ਦੇ ਦੋਸ਼ ਹੇਠ ਦਰਜ ਕੀਤੇ ਗਏ। ਰਿਪੋਰਟ ਅਨੁਸਾਰ ਸੈਕਸ ਸੋਸ਼ਣ ਦੇ 76 ਮਾਮਲੇ, ਸਿਆਸੀ ਮਨੋਰਥ ਵਾਲੇ 4 ਅਤੇ ਭਾਈਚਾਰਿਆਂ ਵਿਰੁੱਧ ਨਫ਼ਰਤ ਫੈਲਾਉਣ ਦੇ ਵੀ 4 ਮਾਮਲੇ ਸਾਹਮਣੇ ਆਏ ਹਨ।

Advertisement

ਮਹਿਲਾਵਾਂ ਅਤੇ ਬੱਚਿਆਂ ਵਿਰੁੱਧ ਅਪਰਾਧ

ਸਾਈਬਰ ਅਪਰਾਧੀਆਂ ਨੇ ਮਹਿਲਾਵਾਂ ਨੂੰ ਵੀ ਵੱਡੇ ਪੱਧਰ ’ਤੇ ਨਿਸ਼ਾਨਾ ਬਣਾਇਆ ਹੈ। ਮਹਿਲਾਵਾਂ ਵਿਰੁੱਧ ਕੁੱਲ 182 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 25 ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨ, 9 ਸਾਈਬਰ ਬੁਲਿੰਗ ਅਤੇ 8 ਬਲੈਕਮੇਲਿੰਗ ਨਾਲ ਸਬੰਧਤ ਸਨ। ਬੱਚਿਆਂ ਵਿਰੁੱਧ ਵੀ ਸਾਈਬਰ ਅਪਰਾਧ ਦੇ 24 ਮਾਮਲੇ ਸਾਹਮਣੇ ਆਏ ਹਨ।

Advertisement

ਠੱਗੀ ਦੇ ਮੁੱਖ ਤਰੀਕੇ ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਨਲਾਈਨ ਬੈਂਕਿੰਗ ਅਤੇ ਯੂ.ਪੀ.ਆਈ. (UPI) ਰਾਹੀਂ ਸਭ ਤੋਂ ਵੱਧ ਵਿੱਤੀ ਠੱਗੀ ਮਾਰੀ ਗਈ ਹੈ। ਇਸ ਤੋਂ ਇਲਾਵਾ:

  • ਇਨਵੈਸਟਮੈਂਟ ਅਤੇ ਪੋਂਜ਼ੀ ਸਕੀਮਾਂ
  • ਨੌਕਰੀ ਦੇ ਨਾਂ ’ਤੇ ਠੱਗੀ
  • ਫਰਜ਼ੀ ਲੋਨ ਐਪਲੀਕੇਸ਼ਨਾਂ
  • ਪਛਾਣ ਚੋਰੀ (Identity theft)

ਗ੍ਰਿਫ਼ਤਾਰੀਆਂ ਅਤੇ ਪੈਂਡਿੰਗ ਜਾਂਚ ਪੁਲੀਸ ਨੇ ਸਾਲ 2024 ਦੌਰਾਨ ਸਾਈਬਰ ਅਪਰਾਧਾਂ ਵਿੱਚ ਸ਼ਾਮਲ 561 ਮਰਦਾਂ ਅਤੇ 81 ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ, ਜਾਂਚ ਦੀ ਰਫ਼ਤਾਰ ਅਜੇ ਵੀ ਚੁਣੌਤੀ ਬਣੀ ਹੋਈ ਹੈ ਕਿਉਂਕਿ ਪਿਛਲੇ ਸਾਲਾਂ ਦੇ 1,428 ਮਾਮਲੇ ਅਜੇ ਵੀ ਜਾਂਚ ਅਧੀਨ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਰਟਫੋਨਾਂ ਦੀ ਵਧਦੀ ਵਰਤੋਂ ਅਤੇ ਡਿਜੀਟਲ ਲੈਣ-ਦੇਣ ਵਿੱਚ ਤੇਜ਼ੀ ਕਾਰਨ ਲੋਕ ਆਸਾਨੀ ਨਾਲ ਠੱਗਾਂ ਦੇ ਜਾਲ ਵਿੱਚ ਫਸ ਰਹੇ ਹਨ। ਕਈ ਮਾਮਲਿਆਂ ਵਿੱਚ ਅੰਤਰਰਾਜੀ ਅਤੇ ਸਰਹੱਦ ਪਾਰ ਦੇ ਸੰਗਠਿਤ ਨੈੱਟਵਰਕਾਂ ਦੀ ਸ਼ਮੂਲੀਅਤ ਵੀ ਪਾਈ ਗਈ ਹੈ।

Advertisement
×