DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: India-EU FTA Deal: ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਕਿਉਂ ਹੈ ਭਾਰਤ ਲਈ ਅਹਿਮ ?

ਲਗਜ਼ਰੀ ਕਾਰਾਂ ਤੋਂ ਲੈ ਕੇ ਮਹਿੰਗੀ ਸ਼ਰਾਬ ਤੱਕ ਜਾਣੋ ਭਾਰਤ ਵਿੱਚ ਕੀ-ਕੀ ਹੋਵੇਗਾ ਸਸਤਾ !

  • fb
  • twitter
  • whatsapp
  • whatsapp
featured-img featured-img
New Delhi: Prime Minister Narendra Modi with European Council President Antonio Costa, left, and European Commission President Ursula von der Leyen, right, during their meeting at the Hyderabad House, in New Delhi, Tuesday, Jan. 27, 2026. (PTI Photo/Salman Ali)(PTI01_27_2026_000103A)
Advertisement

Advertisement

ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿਚਕਾਰ ਲੰਬੇ ਸਮੇਂ ਤੋਂ ਲਟਕਿਆ ਹੋਇਆ ਮੁਕਤ ਵਪਾਰ ਸਮਝੌਤਾ ਹੁਣ ਸਿਰੇ ਚੜ੍ਹ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡਰ ਨੇ ਨਵੀਂ ਦਿੱਲੀ ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ (FTA) ’ਤੇ ਦਸਤਖਤ ਕੀਤੇ। ਦੋਹਾਂ ਪੱਖਾਂ ਵੱਲੋਂ ਸਮਝੌਤੇ ’ਤੇ ਹਸਤਾਖਰ ਹੋਣ ਤੋਂ ਬਾਅਦ ਹਾਲੇ ਕੁਝ ਪ੍ਰਸ਼ਾਸਕੀ ਅਤੇ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਹ ਸਮਝੌਤਾ ਅਗਲੇ ਸਾਲ ਤੋਂ ਲਾਗੂ ਹੋਣ ਦੀ ਉਮੀਦ ਹੈ। ਇਸ ਸਮਝੌਤੇ ਨੂੰ 21ਵੀਂ ਸਦੀ ਦੀ ਵਿਸ਼ਵ ਅਰਥਵਿਵਸਥਾ ਦੀ ਦਿਸ਼ਾ ਤੈਅ ਕਰਨ ਵਾਲਾ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ। ਇਹ ਭਾਰਤ ਦਾ 19ਵਾਂ ਵਪਾਰ ਸਮਝੌਤਾ ਹੋਵੇਗਾ।

Advertisement

ਐਫ.ਟੀ.ਏ. ਦੀ ਮਹੱਤਤਾ:

ਇਹ ਸਮਝੌਤਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ ਵੱਲੋਂ ਹੋਰ ਦੇਸ਼ਾਂ ’ਤੇ ਭਾਰੀ ਟੈਕਸ ਲਾਏ ਜਾਣ ਕਾਰਨ ਵਿਸ਼ਵ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਨੂੰ ਕਈ ਉਤਪਾਦਾਂ ’ਤੇ 50 ਪ੍ਰਤੀਸ਼ਤ ਤੱਕ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਫਟੀਆਈ ਜ਼ਰੀਏ ਭਾਰਤ ਦਰਾਮਦ ਨੂੰ ਵੱਖਰਾ ਬਣਾਉਣ ਦੇ ਨਾਲ-ਨਾਲ ਚੀਨ ’ਤੇ ਨਿਰਭਰਤਾ ਵੀ ਘਟਾ ਸਕੇਗਾ। ਇਸੇ ਤਰ੍ਹਾਂ, ਯੂਰੋਪੀਅਨ ਯੂਨੀਅਨ ਨੂੰ ਵੀ ਅਮਰੀਕੀ ਟੈਰਿਫ ਦੇ ਖ਼ਤਰੇ ਤੋਂ ਨਿਜਾਤ ਮਿਲ ਸਕਦੀ ਹੈ।

ਭਾਰਤ ਅਤੇ EU ਲਈ ਲਾਭਕਾਰੀ

ਮੁਕਤ ਵਪਾਰ ਸਮਝੌਤੇ ਤਹਿਤ ਦੋਵੇਂ ਪਾਸਿਆਂ ਵੱਲੋਂ ਟੈਰਿਫ ਘਟਾਏ ਜਾਂ ਖਤਮ ਕੀਤੇ ਜਾਣਗੇ, ਜਿਸ ਨਾਲ ਦੋਵੇਂ ਦੇਸ਼ਾਂ ਦੀਆਂ ਵਸਤਾਂ ਦੀ ਇਕ ਦੂਜੇ ਦੇ ਬਾਜ਼ਾਰ ਤਕ ਪਹੁੰਚ ਵਧੇਗੀ। ਇਸ ਨਾਲ ਤਕਨਾਲੋਜੀ, ਫਾਰਮਾਸਿਊਟੀਕਲ, ਆਟੋਮੋਬਾਈਲ, ਟੈਕਸਟਾਈਲ ਅਤੇ ਸਟੀਲ ਵਰਗੇ ਖੇਤਰਾਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ। ਖਾਸ ਤੌਰ ’ਤੇ ਕੱਪੜਾ, ਚਮੜਾ, ਫਾਰਮਾਸਿਊਟੀਕਲ, ਪੈਟਰੋਲੀਅਮ ਉਤਪਾਦ ਅਤੇ ਇਲੈਕਟ੍ਰੀਕਲ ਮਸ਼ੀਨਰੀ ਵਰਗੇ ਕਿਰਤ-ਆਧਾਰਿਤ ਖੇਤਰ ਯੂਰੋਪੀਅਨ ਯੂਨੀਅਨ ਬਾਜ਼ਾਰ ਵਿੱਚ ਹੋਰ ਪ੍ਰਤੀਯੋਗੀ ਬਣਨਗੇ।

ਸੇਵਾ ਖੇਤਰ ਵਿੱਚ ਵੀ ਭਾਰਤ ਲਈ ਵੱਡੇ ਮੌਕੇ ਹਨ। ਦੂਰਸੰਚਾਰ, ਆਈਟੀ, ਵਪਾਰਕ ਅਤੇ ਆਵਾਜਾਈ ਸੇਵਾਵਾਂ ਦੇ ਨਿਰਯਾਤ ਵਿੱਚ ਵਾਧਾ ਹੋ ਸਕਦਾ ਹੈ। ਦੂਜੇ ਪਾਸੇ ਯੂਰੋਪੀਅਨ ਯੂਨੀਅਨ ਨੂੰ ਭਾਰਤ ਵੱਲੋਂ ਜਹਾਜ਼ਾਂ ਦੇ ਪੁਰਜ਼ੇ, ਇਲੈਕਟ੍ਰੀਕਲ ਮਸ਼ੀਨਰੀ, ਰਸਾਇਣ ਅਤੇ ਹੀਰੇ ਵਰਗੇ ਉਤਪਾਦਾਂ ਦੇ ਦਰਾਮਦ ਤੋਂ ਲਾਭ ਹੋਵੇਗਾ।

ਦੁਵੱਲਾ ਵਪਾਰ:

ਦੁਵੱਲੇ ਵਪਾਰ ਦੇ ਅੰਕੜੇ ਵੀ ਇਸ ਸਾਂਝ ਦੀ ਮਹੱਤਤਾ ਦੱਸਦੇ ਹਨ। 2024-25 ਵਿੱਚ ਭਾਰਤ-ਯੂਰੋਪੀਅਨ ਯੂਨੀਅਨ ਦਰਮਿਆਨ ਵਪਾਰ 11 ਲੱਖ 33 ਹਜ਼ਾਰ ਕਰੋੜ ਰੁਪਏ ਹੋਇਆ, ਜਿਸ ਨਾਲ ਯੂਰੋਪੀਅਨ ਯੂਨੀਅਨ ਭਾਰਤ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ ਬਣ ਗਿਆ ਹੈ। ਯੂਰੋਪੀਅਨ ਯੂਨੀਅਨ ਤੋਂ ਭਾਰਤ ਦੀ ਕੁੱਲ ਦਰਾਮਦ ਦਾ ਲਗਪਗ 17 ਪ੍ਰਤੀਸ਼ਤ ਹਿੱਸਾ ਆਉਂਦਾ ਹੈ।

ਵਾਈਨ ਵਪਾਰ:

ਭਾਰਤ ਅਤੇ ਯੂਰਪੀ ਸੰਘ ਦਰਮਿਆਨ ਸ਼ਰਾਬ ਅਤੇ ਹੋਰ ਪਦਾਰਥਾਂ ਦਾ ਵਪਾਰ ਮਹੱਤਵਪੂਰਨ ਹੈ। ਸਾਲ 2023–24 ਦੌਰਾਨ ਭਾਰਤ ਨੇ ਯੂਰਪੀ ਸੰਘ ਨੂੰ ਵਾਈਨ ਦੀ ਦਰਾਮਦ ਲਗਪਗ 12.45 ਕਰੋੜ ਦੀ ਕੀਤੀ। ਇਸ ਤੋਂ ਇਲਾਵਾ ਵਿਸਕੀ, ਵੋਡਕਾ, ਬ੍ਰਾਂਡੀ ਆਦਿ ਵਰਗੇ ਉਤਪਾਦਾਂ ਦੀ ਦਰਾਮਦ ਕਰੀਬ 538.7 ਕਰੋੜ ਬਣਦੀ ਹੈ। ਦੂਜੇ ਪਾਸੇ, ਭਾਰਤ ਨੇ ਯੂਰਪੀ ਸੰਘ ਤੋਂ ਵਾਈਨ ਬਰਾਮਦ ਕਰੀਬ 3,422.9 ਕਰੋੜ ਦੀ ਕੀਤੀ। ਵਿਸਕੀ, ਬ੍ਰਾਂਡੀ, ਜਿਨ, ਟਕੀਲਾ, ਵੋਡਕਾ ਆਦਿ ਵਰਗੇ ਪਦਾਰਥਾਂ ਦੀ ਬਰਾਮਦ ਲਗਪਗ 184.1 ਕਰੋੜ ਰਹੀ।

ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਦੀ ਗੱਲਬਾਤ 2007 ਵਿੱਚ ਸ਼ੁਰੂ ਹੋਈ ਸੀ ਪਰ ਕਈ ਮਾਮਲਿਆਂ ਕਾਰਨ 2013 ਤੋਂ ਬਾਅਦ ਰੁਕ ਗਈ। 2022 ਵਿੱਚ ਗੱਲਬਾਤ ਮੁੜ ਸ਼ੁਰੂ ਹੋਈ ਅਤੇ ਹੁਣ ਇਹ ਅੰਤਿਮ ਪੜਾਅ ’ਚ ਪਹੁੰਚ ਗਈ ਹੈ। ਇਹ ਸਮਝੌਤਾ ਭਾਰਤ ਦੀ ਗਲੋਬਲ ਵਪਾਰਕ ਰਣਨੀਤੀ ਲਈ ਇੱਕ ਵੱਡਾ ਮੀਲ ਪੱਥਰ ਸਾਬਤ ਹੋ ਸਕਦਾ ਹੈ।

Advertisement
×