Explainer: ਗੋਲਖਾਤੇ ਤੋਂ ਵਿਅਕਤੀਗਤ ਖਾਤਿਆਂ ਤੱਕ... ਉੱਤਰਾਖੰਡ ਵਿੱਚ ਚੱਕਬੰਦੀ ਦੀ ਜ਼ਮੀਨੀ ਜੰਗ
ਉੱਤਰਾਖੰਡ ਅੰਦੋਲਨ ਦੌਰਾਨ ਜਾਨ ਦੀ ਬਾਜ਼ੀ ਲਗਾਉਣ ਵਾਲਿਆਂ ਨੇ ਇਸੇ ਉਮੀਦ ਨਾਲ ਉਹ ਮੁਹਿੰਮ ਚਲਾਈ ਸੀ ਕਿ ਆਖਰਕਾਰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਥੋਂ ਦੀਆਂ ਭੂਗੋਲਿਕ ਸਥਿਤੀਆਂ ਅਨੁਸਾਰ ਹੱਲ ਹੋ ਸਕੇ। ਰਾਜ ਬਣਿਆ, ਸਿਆਸਤਦਾਨਾਂ ਨੇ ਮਲਾਈ ਖਾਧੀ, ਪਰ ਵੱਡੀਆਂ...
ਉੱਤਰਾਖੰਡ ਅੰਦੋਲਨ ਦੌਰਾਨ ਜਾਨ ਦੀ ਬਾਜ਼ੀ ਲਗਾਉਣ ਵਾਲਿਆਂ ਨੇ ਇਸੇ ਉਮੀਦ ਨਾਲ ਉਹ ਮੁਹਿੰਮ ਚਲਾਈ ਸੀ ਕਿ ਆਖਰਕਾਰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਥੋਂ ਦੀਆਂ ਭੂਗੋਲਿਕ ਸਥਿਤੀਆਂ ਅਨੁਸਾਰ ਹੱਲ ਹੋ ਸਕੇ। ਰਾਜ ਬਣਿਆ, ਸਿਆਸਤਦਾਨਾਂ ਨੇ ਮਲਾਈ ਖਾਧੀ, ਪਰ ਵੱਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਿਆ। ਹਾਂ, ਇੰਨਾ ਜ਼ਰੂਰ ਹੋਇਆ ਕਿ ਪਲਾਇਨ ਕਰ ਗਏ ਲੋਕਾਂ ਕੋਲ ਜ਼ਮੀਨ ਖਰੀਦਦਾਰਾਂ ਦੇ ਫ਼ੋਨ ਆਉਣ ਲੱਗ ਪਏ।
ਸੂਬਾ ਬਣਨ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਇੱਥੋਂ ਦੇ ਲੋਕ ਇੱਥੋਂ ਦੀ ਕਮਾਨ ਸੰਭਾਲਣਗੇ ਅਤੇ ਇੱਥੋਂ ਦੀਆਂ ਸਥਿਤੀਆਂ ਨੂੰ ਸਮਝਦੇ ਹੋਏ ਸਮੱਸਿਆਵਾਂ ਦਾ ਹੱਲ ਕੱਢਣਗੇ, ਪਰ ਕਈ ਮਾਮਲਿਆਂ ਵਿੱਚ ਲੋਕ ਜਿਸ ਮੋੜ 'ਤੇ ਖੜ੍ਹੇ ਸਨ, ਉੱਥੇ ਹੀ ਰਹਿ ਗਏ। ਸਹੂਲਤਾਂ ਦੀ ਕਵਾਇਦ ਤਾਂ ਚੱਲੀ, ਪਰ ਨਾਕਾਫ਼ੀ। ਹੁਣ ਤਾਜ਼ਾ ਮਾਮਲਾ ਚੱਕਬੰਦੀ ਦਾ ਹੈ।
ਉਂਝ ਤਾਂ ਚੱਕਬੰਦੀ ਸ਼ਬਦ ਕੋਈ ਨਵਾਂ ਨਹੀਂ ਹੈ, ਪਰ ਉੱਤਰਾਖੰਡ ਵਿੱਚ ਇਸ ਦੀ ਵਿਵਹਾਰਿਕਤਾ ’ਤੇ ਅਕਸਰ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ ਹਨ। ਸਾਰੇ ਕਿੰਤੂ-ਪਰੰਤੂਆਂ ਦੇ ਬਾਵਜੂਦ ਕੁਝ ਲੋਕਾਂ ਨੇ ਇਸ ਦਿਸ਼ਾ ਵਿੱਚ ਕਦਮ ਵਧਾਏ ਹਨ, ਪਰ ਬਹੁਗਿਣਤੀ ਨੂੰ ਅਜੇ ਇਸ ਵਿੱਚ ਇਕਜੁੱਟ ਨਹੀਂ ਕੀਤਾ ਜਾ ਸਕਿਆ ਹੈ। ਉੱਤਰਾਖੰਡ ਦੇ ਦੋਵਾਂ ਮੰਡਲਾਂ- ਕੁਮਾਊਂ ਅਤੇ ਗੜ੍ਹਵਾਲ ਵਿੱਚ ਚੱਕਬੰਦੀ ਮੁਹਿੰਮ ਚੱਲ ਰਹੀ ਹੈ, ਪਰ ਜ਼ਮੀਨਾਂ ਵਿਕਣ ਦੇ ਜ਼ਿਆਦਾਤਰ ਕੇਸ ਕੁਮਾਊਂ ਖੇਤਰ ਤੋਂ ਆਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਚੱਕਬੰਦੀ ਉਨ੍ਹਾਂ ਮੁਹਿੰਮਾਂ ਵਿੱਚੋਂ ਇੱਕ ਹੈ ਜਿਸ ਦੇ ਤਹਿਤ ਪਲਾਇਨ ਰੋਕਣ ਜਾਂ ਰਿਵਰਸ ਪਲਾਇਨ (ਵਾਪਸੀ) ਦੀਆਂ ਕੋਸ਼ਿਸ਼ਾਂ ਨੂੰ ਖੰਭ ਲੱਗ ਸਕਣ।
ਜ਼ਰੂਰੀ ਮੰਨਿਆ ਜਾ ਰਿਹਾ ਹੈ ਜ਼ਮੀਨਾਂ ਦਾ ਏਕੀਕਰਨ\B
ਉੱਤਰਾਖੰਡ ਦੇ ਵੱਡੇ ਹਿੱਸੇ ਦੀ ਭੂਗੋਲਿਕ ਸਥਿਤੀ 'ਤੇ ਗੌਰ ਕੀਤੀ ਜਾਵੇ ਤਾਂ ਇੱਥੇ ਖੇਤ ਦੂਰ-ਦੂਰ ਹੁੰਦੇ ਹਨ। ਭਾਵ ਕਿਸੇ ਵਿਅਕਤੀ ਦਾ ਇੱਕ ਖੇਤ ਕਿਤੇ ਅਤੇ ਦੂਜਾ ਖੇਤ ਉਸ ਤੋਂ ਬਹੁਤ ਦੂਰ ਵੱਖਰੀ ਥਾਂ ’ਤੇ । ਇਸ ਨੂੰ 'ਗੋਲਖਾਤੇ' ਵਿੱਚ ਵੰਡੀ ਜ਼ਮੀਨ ਕਹਿੰਦੇ ਹਨ। ਹੁਣ ਖੇਤਾਂ ਨੂੰ ਪਾਸ-ਪਾਸ ਲਿਆਉਣ ਲਈ 'ਚੱਕਬੰਦੀ ਮੰਚ ਉੱਤਰਾਖੰਡ' ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਲਈ ਇੱਕ ਵਿਅਕਤੀ ਨੂੰ ਉਸ ਦੇ ਖੇਤ ਦੇ ਕੋਲ ਹੀ ਦੂਜਿਆਂ ਦੇ ਖੇਤਾਂ ਦਾ ਕਾਨੂੰਨੀ ਹੱਕ ਉਪਲਬਧ ਕਰਵਾਇਆ ਜਾਵੇਗਾ, ਜਦਕਿ ਦੂਜੀ ਜਗ੍ਹਾ ਉਸ ਦੇ ਖੇਤ ਉਸ ਵਿਅਕਤੀ ਦੇ ਹੋਣਗੇ ਜਿਸ ਨੇ ਇੱਥੇ ਆਪਣਾ ਅਧਿਕਾਰ ਛੱਡਿਆ ਹੈ।
ਹਾਲਾਂਕਿ ਮੁਹਿੰਮ ਵਿੱਚ ਵੱਡੀ ਦਿੱਕਤ ਇਹ ਵੀ ਹੈ ਕਿ ਇੱਕ ਜਗ੍ਹਾ ਚੱਕਬੰਦੀ ਲਈ ਅੱਠ ਤੋਂ ਦਸ ਲੋਕਾਂ ਨੂੰ ਤਿਆਰ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਕਈ ਪਰਿਵਾਰ ਅਜਿਹੇ ਹਨ ਜੋ ਕਈ ਸਾਲਾਂ ਤੋਂ ਸੂਬੇ ਤੋਂ ਬਾਹਰ ਰਹਿ ਰਹੇ ਹਨ। ਉਨ੍ਹਾਂ ਨੂੰ ਬੁਲਾਉਣਾ ਫਿਰ ਇਸ ਫੈਸਲੇ ਵਿਚ ਨਾਲ ਲੈ ਕੇ ਚੱਲਣਾ ਔਖਾ ਸਾਬਤ ਹੋ ਰਿਹਾ ਹੈ।
\Bਪਰ ਇਸ ਦੇ\B ਬਾਵਜੂਦ ਅਨੇਕਾਂ ਸਮਾਜ ਸੇਵੀ ਉੱਤਰਾਖੰਡ ਦੇ ਪਹਾੜੀ ਖੇਤਰਾਂ ਵਿੱਚ ਕਿਸਾਨਾਂ ਦੇ ਖਿੰਡੇ ਹੋਏ ਖੇਤਾਂ ਨੂੰ ਇੱਕ ਜਗ੍ਹਾ 'ਤੇ ਲਿਆਉਣ ਦੀ ਭਾਵ ਚੱਕਬੰਦੀ ਦੀ ਮੁਹਿੰਮ ਵਿੱਚ ਲੱਗੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਬੰਜਰ ਹੁੰਦੇ ਖੇਤਾਂ ਅਤੇ ਭਵਿੱਖ ਵਿੱਚ ਹੋਰ ਜ਼ਿਆਦਾ ਪਲਾਇਨ ਨੂੰ ਰੋਕਣ ਲਈ ਇਹ ਮੁਹਿੰਮ ਕਾਰਗਰ ਹੋ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜੇ ਵੱਖ-ਵੱਖ ਖੇਤ ਹੋਣ ਕਾਰਨ ਭੂ-ਮਾਫੀਆ ਵੀ ਇਸ ਦਾ ਫਾਇਦਾ ਲੈ ਰਹੇ ਹਨ। ਉਹ ਨਜ਼ਦੀਕੀ ਖੇਤਾਂ ਨੂੰ ਖਰੀਦ ਲੈਂਦੇ ਹਨ, ਫਿਰ ਬਾਕੀ ਲੋਕਾਂ ਨੂੰ ਵੀ ਲਾਲਚ ਦੇ ਕੇ ਜਾਂ ਡਰਾ ਕੇ ਖੇਤ ਵੇਚਣ ਲਈ ਕਿਹਾ ਜਾ ਰਿਹਾ ਹੈ।
ਚੱਕਬੰਦੀ ਕਾਰਕੁਨ ਰਾਨੀਖੇਤ ਦੇ ਕੋਲ ਡਢੂਲੀ ਗ੍ਰਾਮ ਨਿਵਾਸੀ ਅਸ਼ੋਕ ਤਿਵਾਰੀ ਦੱਸਦੇ ਹਨ ਕਿ ਕੁਮਾਊਂ ਖੇਤਰ ਦੇ ਰਾਨੀਖੇਤ ਇਲਾਕੇ ਵਿੱਚ ਝਲੋੜੀ ਗ੍ਰਾਮ ਸਭਾ ਦੇ ਕੇਵਲਾਨੰਦ ਤਿਵਾਰੀ ਦੀ ਅਗਵਾਈ ਵਿੱਚ ਅਜੇ ਇਹ ਮੁਹਿੰਮ ਸਥਾਨਕ ਪੱਧਰ 'ਤੇ ਚੱਲ ਰਹੀ ਹੈ।
ਤਿਵਾਰੀ ਨੇ 1985 ਤੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਹੀ ਟੀਮ ਦੇ ਯਤਨਾਂ ਸਦਕਾ ਸਾਲ 2016 ਵਿੱਚ ਪਹਾੜਾਂ ਲਈ ਚੱਕਬੰਦੀ ਅਧਿਨਿਯਮ (ਐਕਟ) ਪਾਸ ਹੋਇਆ। ਐਕਟ ਲਾਗੂ ਹੋਣ ਵਿੱਚ ਵੀ ਅੜਚਨ ਆ ਗਈ ਕਿਉਂਕਿ ਮਾਮਲਾ ਅਦਾਲਤ ਤੱਕ ਜਾ ਪਹੁੰਚਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਹੀ ਲੜਾਈ ਲੜੀ ਅਤੇ ‘ਚੱਕਬੰਦੀ ਮੰਚ’ ਬਣਾਇਆ ਗਿਆ।
ਜਾਣਕਾਰ ਕਹਿੰਦੇ ਹਨ ਕਿ ਹੁਣ ‘ਚੱਕਬੰਦੀ ਮੰਚ’ ਵੱਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਪਹਿਲਾਂ ਸਰਕਾਰ ਗੋਲਖਾਤਿਆਂ ਤੋਂ ਲੋਕਾਂ ਦੀ ਜ਼ਮੀਨ ਉਨ੍ਹਾਂ ਦੇ ਵਿਅਕਤੀਗਤ ਖਾਤਿਆਂ ਵਿੱਚ ਕਰੇ। ਅਸਲ ਵਿੱਚ ਗੋਲਖਾਤੇ ਦਾ ਮਤਲਬ ਹੈ ਕਿ ਆਸ-ਪਾਸ ਦੀ ਜ਼ਮੀਨ ਦਾ ਸਮੂਹਿਕ ਸਰਕਾਰੀ ਕਾਗਜ਼। ਜਦੋਂ ਜ਼ਮੀਨ ਵਿਅਕਤੀਗਤ ਹੋਵੇਗੀ ਤਾਂ ਇਸ ਤੋਂ ਬਾਅਦ ਲੋਕ ਆਪਣੇ ਖਿੰਡੇ ਹੋਏ ਖੇਤਾਂ ਨੂੰ ਖੁਦ ਹੀ ਚੱਕਾਂ ਵਿੱਚ ਇਕੱਠਾ ਕਰ ਲੈਣਗੇ।
ਚੱਕਬੰਦੀ ਸਬੰਧੀ ਖਾਸ ਦਿਨ ਮਨਾ ਰਹੇ ਲੋਕ
ਇਸ ਮੁਹਿੰਮ ਵਿੱਚ ਇੱਕ ਹੋਰ ਨਾਮ ਗਣੇਸ਼ ਗਰੀਬ ਸਾਹਮਣੇ ਆਉਂਦਾ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਲੋਕ ਚੱਕਬੰਦੀ ਸਬੰਧੀ ਚਰਚਾ ਕਰਦੇ ਹਨ। ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸਮਾਜਿਕ ਯਤਨਾਂ ਨੂੰ ਅਜੇ ਸਰਕਾਰ ਵੱਲੋਂ ਉਤਸ਼ਾਹ ਨਹੀਂ ਮਿਲ ਰਿਹਾ । ਗਣੇਸ਼ ਗਰੀਬ ਮੁਹਿੰਮ ਨਾਲ ਜੁੜੇ ਲੋਕ ਵੀ ਕਹਿੰਦੇ ਹਨ ਕਿ 44 ਸਾਲਾਂ ਤੋਂ ਚੱਕਬੰਦੀ ਲਈ ਆਵਾਜ਼ ਚੁੱਕ ਰਹੇ ਹਨ।
ਸਮੱਸਿਆਵਾਂ ਅਤੇ ਮਸਲੇ ਦੇ ਹੱਲ ਦੀ ਉਮੀਦ\B
ਪਲਾਇਨ ਰੋਕਣ ਅਤੇ ਭੂ-ਮਾਫੀਆ ਤੋਂ ਬਚਣ ਲਈ ਚੱਕਬੰਦੀ ਨੂੰ ਜ਼ਰੂਰੀ ਦੱਸਿਆ ਜਾ ਰਿਹਾ ਹੈ, ਪਰ ਇਸ ਰਾਹ ਵਿੱਚ ਕਈ ਸਮੱਸਿਆਵਾਂ ਵੀ ਅੜਿੱਕਾ ਬਣ ਰਹੀਆਂ ਹਨ। ਬੇਸ਼ੱਕ ਭੂਮੀ ਸੁਧਾਰ ਐਕਟ 2016 ਲਾਗੂ ਹੈ, ਇਸ ਵਿੱਚ ਗ੍ਰਾਮ ਸਭਾ ਦੀ ਸਹਿਮਤੀ ਨੂੰ ਤਰਜੀਹ ਦਿੱਤੀ ਗਈ ਹੈ, ਪਰ ਕਈ ਵਾਰ ਇੱਕ ਵਿਅਕਤੀ ਦੀ ਜ਼ਮੀਨ ਦੋ ਗ੍ਰਾਮ ਸਭਾਵਾਂ ਵਿੱਚ ਹੁੰਦੀ ਹੈ। ਅਜਿਹੇ ਵਿੱਚ ਦੋ-ਦੋ ਥਾਵਾਂ ਤੋਂ ਸਹਿਮਤੀ ਅਤੇ NOC ਲੈਣ ਵਿੱਚ ਦਿੱਕਤ ਹੁੰਦੀ ਹੈ।
ਇਸ ਤੋਂ ਇਲਾਵਾ ਭੂਗੋਲਿਕ ਜਟਿਲਤਾ, ਸਹੀ ਜ਼ਮੀਨ ਰਿਕਾਰਡ ਦੀ ਘਾਟ ਦੇ ਨਾਲ-ਨਾਲ ਸਥਾਨਕ ਲੋਕਾਂ ਵਿੱਚ ਛੋਟੇ ਖੇਤਾਂ ਨੂੰ ਛੱਡਣ ਜਾਂ ਆਪਸ ਵਿੱਚ ਬਦਲਣ ਦੀ ਔਖ ਵੀ ਚੁਣੌਤੀ ਹੈ। ਮੈਦਾਨੀ ਇਲਾਕਿਆਂ ਵਿੱਚ ਤਾਂ ਚੱਕਬੰਦੀ ਸਫਲ ਰਹੀ ਹੈ, ਪਰ ਪਹਾੜਾਂ ਵਿੱਚ ਇਸ ਰਾਹ ਵਿੱਚ ਕਈ ਮੁਸ਼ਕਲਾਂ ਹਨ। ਪਰ ਚੱਕਬੰਦੀ ਕਾਰਕੁਨ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ, ਜਿਸ ਦੇ ਕੁਝ ਥਾਵਾਂ 'ਤੇ ਸਹੀ ਨਤੀਜੇ ਵੀ ਦਿਖ ਰਹੇ ਹਨ।

