DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: El Mancho ਸਾਬਕਾ ਪੁਲੀਸ ਮੁਲਾਜ਼ਮ ਤੋਂ ਨਸ਼ਾ ਤਸਕਰ ਤੱਕ ਦਾ ਸਫ਼ਰ

ਅਲ ਮੈਂਚੋ ਦਾ ਪਿਛੋਕੜ ਅਤੇ ਅਪਰਾਧਿਕ ਕਿਰਦਾਰ

  • fb
  • twitter
  • whatsapp
  • whatsapp
Advertisement

ਮੈਕਸਿਕੋ ਵਿਚ ਫੌਜੀ ਕਾਰਵਾਈ ਦੌਰਾਨ ਮਾਰਿਆ ਗਿਆ ਨਸ਼ਾ ਤਸਕਰ El Mancho ਉਰਫ ਓਸੇਗੁਏਰਾ ਪਹਿਲਾਂ ਇੱਕ ਪੁਲੀਸ ਮੁਲਾਜ਼ਮ ਸੀ। ਉਸ ਨੇ ਬਾਅਦ ਵਿੱਚ ਉਸ ਨੇ ਆਪਣਾ ਗਰੋਹ ਬਣਾ ਲਿਆ ਸੀ। ਉਸ ਦਾ ਕਾਰਟੇਲ ਸਿਰਫ਼ ਨਸ਼ਾ ਤਸਕਰ ਹੀ ਨਹੀਂ ਸੀ, ਸਗੋਂ ਇਹ ਤੇਲ ਚੋਰੀ, ਜਬਰੀ ਵਸੂਲੀ ਅਤੇ ਮਨੁੱਖੀ ਤਸਕਰੀ ਵਰਗੇ ਕਈ ਹੋਰ ਜੁਰਮਾਂ ਵਿੱਚ ਵੀ ਸ਼ਾਮਲ ਸੀ। ਇਹ ਗਰੁੱਪ ਆਮ ਲੋਕਾਂ 'ਤੇ ਹਮਲੇ ਕਰਨ ਲਈ ਡਰੋਨਾਂ ਦੀ ਵਰਤੋਂ ਕਰਨ ਲਈ ਵੀ ਜਾਣਿਆ ਜਾਂਦਾ ਸੀ। ਹੁਣ ਅਲ ਮੈਂਚੋ ਦੇ ਮਾਰੇ ਜਾਣ ਤੋਂ ਬਾਅਦ ਮੈਕਸਿਕੋ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣਾ ਹੈ।

Advertisement

ਅਲ ਮੈਂਚੋ ਦਾ ਪਿਛੋਕੜ ਅਤੇ ਅਪਰਾਧਿਕ ਇਤਿਹਾਸ

Advertisement

ਨਸ਼ਾ ਤਸਕਰ ਅਲ ਮੈਂਚੋ ਅਸਲ ਵਿੱਚ ਗੁਆਂਢੀ ਰਾਜ ਮਿਚੋਆਕਨ ਦੇ ਐਂਗੁਏਲਾ ਦਾ ਰਹਿਣ ਵਾਲਾ ਸੀ। ਉਹ 1990 ਦੇ ਦਹਾਕੇ ਤੋਂ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸਰਗਰਮ ਰਿਹਾ ਸੀ। ਆਪਣੀ ਜਵਾਨੀ ਦੇ ਦਿਨਾਂ ਵਿੱਚ ਉਹ ਮੈਕਸਿਕੋ ਛੱਡ ਕੇ ਅਮਰੀਕਾ ਚਲਾ ਗਿਆ ਸੀ, ਜਿੱਥੇ ਉਹ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਪਾਇਆ ਗਿਆ।

ਅਮਰੀਕਾ ਵਿੱਚ ਗ੍ਰਿਫ਼ਤਾਰੀ ਅਤੇ ਜੇਲ੍ਹ ਦੀ ਸਜ਼ਾ

ਸਾਲ 1994 ਵਿੱਚ ਉੱਤਰੀ ਕੈਲੀਫੋਰਨੀਆ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਹੈਰੋਇਨ ਵੇਚਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਸੀ। ਇਸ ਜੁਰਮ ਦੇ ਕਾਰਨ ਉਸ ਨੂੰ ਅਮਰੀਕਾ ਵਿੱਚ ਜੇਲ੍ਹ ਦੀ ਸਜ਼ਾ ਕੱਟਣੀ ਪਈ ਅਤੇ ਉਸ ਨੇ ਲਗਪਗ ਤਿੰਨ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਸ ਨੇ ਅਪਰਾਧ ਦਾ ਰਸਤਾ ਨਹੀਂ ਛੱਡਿਆ ਅਤੇ ਹੌਲੀ-ਹੌਲੀ ਦੁਨੀਆ ਦੇ ਸਭ ਤੋਂ ਵੱਡੇ ਕਾਰਟੇਲ ਦਾ ਮਾਲਕ ਬਣ ਗਿਆ।

60 ਸਾਲਾ ਓਸੇਗੁਏਰਾ ਸ਼ਕਤੀਸ਼ਾਲੀ ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ ਦਾ ਮੁਖੀ ਸੀ। ਉਹ ਮੈਕਸਿਕੋ ਦੀਆਂ ਵਿਸ਼ੇਸ਼ ਫੌਜੀ ਟੁਕੜੀਆਂ ਵੱਲੋਂ ਕੀਤੇ ਗਏ ਅਪ੍ਰੇਸ਼ਨ ਦੌਰਾਨ ਜ਼ਖਮੀ ਹੋ ਗਿਆ ਤੇ ਬਾਅਦ ਵਿਚ ਹਿਰਾਸਤ ਵਿੱਚ ਦਮ ਤੋੜ ਗਿਆ। ਉਸ ਦੀ ਦੇਹ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੈਕਸਿਕੋ ਸਿਟੀ ਲਿਆਂਦਾ ਗਿਆ। ਇਸ ਕਾਰਨ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਇਸ ਇਲਾਕੇ ਵਿੱਚ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ।

ਇਸ ਅਪ੍ਰੇਸ਼ਨ ਵਿੱਚ ਅਮਰੀਕੀ ਖੁਫੀਆ ਤੰਤਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਸੋਸ਼ਲ ਮੀਡੀਆ 'ਤੇ ਪੁਸ਼ਟੀ ਕੀਤੀ ਕਿ ਅਮਰੀਕਾ ਨੇ ਇਸ ਕਾਰਵਾਈ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਟਰੰਪ ਪ੍ਰਸ਼ਾਸਨ ਨੇ ਮੈਕਸਿਕੋ ਦੀ ਫੌਜ ਦੀ ਇਸ ਸਫਲਤਾ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਇੱਕ ਵੱਡੀ ਉਪਲਬਧੀ ਦੱਸਿਆ ਹੈ। ਇਹ ਕਾਰਵਾਈ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਕਿਉਂਕਿ ਅਲ ਮੈਂਚੋ ਦੇ ਕਾਰਟੇਲ ਨੇ ਅਮਰੀਕਾ ਵਿੱਚ ਅਰਬਾਂ ਡਾਲਰਾਂ ਦੇ ਨਸ਼ੇ ਪਹੁੰਚਾਏ ਸਨ।

ਲੋਕਾਂ ਨੇ ਗੱਡੀਆਂ ਤੇ ਦੁਕਾਨਾਂ ਨੂੰ ਅੱਗ ਲਾਈ

ਅਲ ਮੈਂਚੋ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਉਸ ਦੇ ਗਰੋਹ ਦੇ ਮੈਂਬਰਾਂ ਨੇ ਕਈ ਰਾਜਾਂ ਵਿੱਚ ਹਾਈਵੇਅ ਜਾਮ ਕਰ ਦਿੱਤੇ ਅਤੇ ਗੱਡੀਆਂ ਤੇ ਦੁਕਾਨਾਂ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਕਿਸੇ ਆਮ ਨਾਗਰਿਕ ਦੀ ਮੌਤ ਦੀ ਖ਼ਬਰ ਨਹੀਂ ਹੈ ਪਰ ਜਾਲਿਸਕੋ ਦੇ ਮਸ਼ਹੂਰ ਟੂਰਿਸਟ ਸਥਾਨ ਪੋਰਟੋ ਵੈਲਾਰਟਾ ਵਿੱਚ ਸੈਲਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਇਸ ਇਲਾਕੇ ਵਿੱਚ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਕਈ ਰਾਜਾਂ ਵਿੱਚ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ ਹੈ।

Advertisement
×