DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: ਚੰਡੀਗੜ੍ਹ ਟ੍ਰਾਈਸਿਟੀ 'ਚ ਰਸੋਈ ਗੈਸ ਦਾ ਸੰਕਟ ਬਰਕਰਾਰ: ਬਲੈਕ ’ਚ ਸਿਲੰਡਰ ਲੈਣ ਲਈ ਲੋਕ ਮਜਬੂਰ

ਤੇਲ ਤੇ ਗੈਸ ਦੀ ਜਮ੍ਹਾਂਖੋਰੀ ਪੈ ਸਕਦੀ ਹੈ ਭਾਰੀ; ਕਾਲਾਬਾਜ਼ਾਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਰਸੋਈ ਗੈਸ (LPG) ਦੀ ਸਪਲਾਈ ਵਿੱਚ ਆਈ ਭਾਰੀ ਗਿਰਾਵਟ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਤ ਅਜਿਹੇ ਹਨ ਕਿ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਤੋਂ ਬਾਅਦ ਖਪਤਕਾਰਾਂ ਨੂੰ ਮਹੀਨੇ ਤੋਂ ਡੇਢ ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਕਿੱਲਤ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਪਰਿਵਾਰਾਂ 'ਤੇ ਪੈ ਰਿਹਾ ਹੈ ਜਿਨ੍ਹਾਂ ਕੋਲ ਸਿਰਫ਼ ਇੱਕ ਹੀ ਸਿਲੰਡਰ (Single Cylinder Connection) ਹੈ। ਆਪਣੀ ਰੋਜ਼ਾਨਾ ਦੀ ਲੋੜ ਨੂੰ ਪੂਰਾ ਕਰਨ ਲਈ ਲੋਕ ਹੁਣ ਕਾਲਾਬਾਜ਼ਾਰੀ ਕਰਨ ਵਾਲਿਆਂ ਦੇ ਹੱਥੇ ਚੜ੍ਹ ਰਹੇ ਹਨ, ਜਿੱਥੇ ਸਿਲੰਡਰ ਨਿਰਧਾਰਤ ਕੀਮਤ ਤੋਂ ਤਿੰਨ ਗੁਣਾ ਵੱਧ ਰੇਟ 'ਤੇ ਵੇਚੇ ਜਾ ਰਹੇ ਹਨ।

ਦੂਜੇ ਪਾਸੇ ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਗੈਸ ਸਿਲੰਡਰ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਹੈ। ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ LPG ਜਾਂ ਹੋਰ ਪੈਟਰੋਲੀਅਮ ਪਦਾਰਥਾਂ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਤੋਂ ਸਾਫ਼ ਇਨਕਾਰ ਕੀਤਾ ਹੈ। ਕੰਪਨੀਆਂ ਨੇ ਕਿਹਾ ਹੈ ਕਿ ਸਪਲਾਈ ਬਿਲਕੁਲ ਆਮ ਅਤੇ ਸਥਿਰ ਹੈ, ਇਸ ਲਈ ਖਪਤਕਾਰ ਘਬਰਾਹਟ ਵਿੱਚ ਆ ਕੇ ਬੁਕਿੰਗ ਜਾਂ ਜਮ੍ਹਾਂਖੋਰੀ ਨਾ ਕਰਨ।

Advertisement

IOCL ਪੰਜਾਬ ਦੇ ਸਟੇਟ ਹੈੱਡ ਅਤੇ ਤੇਲ ਉਦਯੋਗ ਦੇ ਕੋਆਰਡੀਨੇਟਰ ਆਸ਼ੂਤੋਸ਼ ਗੁਪਤਾ ਨੇ 'ਦਿ ਟ੍ਰਿਬਿਊਨ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਆਮ ਹੈ। ਉਨ੍ਹਾਂ ਕਿਹਾ ਕਿ ਡਿਪੂਆਂ ਅਤੇ ਰਿਟੇਲ ਆਊਟਲੇਟਾਂ (ਪੈਟਰੋਲ ਪੰਪਾਂ) ਕੋਲ ਲੋੜੀਂਦਾ ਸਟਾਕ ਮੌਜੂਦ ਹੈ ਤਾਂ ਜੋ ਵਿਕਰੀ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ।

Advertisement

ਉਨ੍ਹਾਂ ਦੱਸਿਆ ਕਿ ਘਰੇਲੂ LPG ਸਿਲੰਡਰਾਂ ਦੀ ਡਿਲੀਵਰੀ ਪਹਿਲਾਂ ਵਾਂਗ ਹੀ ਚੱਲ ਰਹੀ ਹੈ ਅਤੇ ਇਸ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਜਾ ਰਹੀ ਹੈ। ਗਲੋਬਲ ਹਾਲਾਤਾਂ ਦੇ ਬਾਵਜੂਦ ਘਰਾਂ ਤੱਕ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

ਵਪਾਰਕ ਕੋਟਾ ਵਧਾਇਆ ਅਤੇ ਛੋਟੇ ਸਿਲੰਡਰਾਂ ਦੀ ਗਿਣਤੀ ਦੁੱਗਣੀ

ਵਧਦੀ ਮੰਗ ਨੂੰ ਦੇਖਦੇ ਹੋਏ, ਕਮਰਸ਼ੀਅਲ (ਵਪਾਰਕ) LPG ਦਾ ਕੋਟਾ ਵਧਾ ਕੇ ਪਹਿਲਾਂ ਦੇ ਮੁਕਾਬਲੇ 70% ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪ੍ਰਵਾਸੀ ਮਜ਼ਦੂਰਾਂ ਅਤੇ ਲੋੜਵੰਦਾਂ ਦੀ ਮਦਦ ਲਈ 5 ਕਿਲੋ ਵਾਲੇ (FTL) ਸਿਲੰਡਰਾਂ ਦੀ ਗਿਣਤੀ ਵੀ ਦੁੱਗਣੀ ਕਰ ਦਿੱਤੀ ਗਈ ਹੈ।

ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ

ਸੋਸ਼ਲ ਮੀਡੀਆ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ, ਗਲਤ ਕੰਮ ਕਰਨ ਵਾਲੇ ਡਿਸਟ੍ਰੀਬਿਊਟਰਾਂ 'ਤੇ ਨਜ਼ਰ ਰੱਖਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਆਸ਼ੂਤੋਸ਼ ਗੁਪਤਾ ਨੇ ਦੱਸਿਆ ਕਿ ਡਿਸਟ੍ਰੀਬਿਊਟਰਾਂ ਦੀ ਚੈਕਿੰਗ ਲਈ ਅਚਨਚੇਤ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੇਲ ਕੰਪਨੀਆਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਮਿਲ ਕੇ ਜਮ੍ਹਾਂਖੋਰੀ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ।

ਚੰਡੀਗੜ੍ਹ ਵਿੱਚ ਡਿਜੀਟਲ ਬੁਕਿੰਗ ਘੱਟ

ਅੰਕੜਿਆਂ ਮੁਤਾਬਕ, ਚੰਡੀਗੜ੍ਹ ਵਿੱਚ ਲਗਭਗ 89.4% LPG ਬੁਕਿੰਗ ਡਿਜੀਟਲ ਤਰੀਕੇ (SMS ਅਤੇ IVRS) ਰਾਹੀਂ ਹੁੰਦੀ ਹੈ, ਜੋ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਪੰਜਾਬ ਵਿੱਚ ਇਹ ਅੰਕੜਾ 94% ਅਤੇ ਹਿਮਾਚਲ ਵਿੱਚ 91% ਹੈ।

ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੁਕਿੰਗ ਕਰਵਾਉਣ ਤੋਂ ਘਬਰਾਉਣ ਨਾ, ਡਿਸਟ੍ਰੀਬਿਊਟਰਾਂ ਕੋਲ ਭੀੜ ਨਾ ਲਗਾਉਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਹੀ ਭਰੋਸਾ ਕਰਨ।

Advertisement
×