DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer : ਕੀਰਤਪੁਰ ਸਾਹਿਬ ਦੀ ਸਥਾਪਨਾ ਦੇ 400 ਸਾਲ : ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਸਿਆਸੀ ਦਿੱਗਜਾਂ ਦੀ ਗੈਰ-ਹਾਜ਼ਰੀ ਨੇ ਛੇੜੀ ਨਵੀਂ ਚਰਚਾ

ਇਤਿਹਾਸਕ ਕਸਬੇ ਕੀਰਤਪੁਰ ਸਾਹਿਬ ਦੀ ਸਥਾਪਨਾ ਦੀ 400ਵੀਂ ਵਰ੍ਹੇਗੰਢ ਅੱਜ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਹਾਲਾਂਕਿ, ਇਸ ਖਾਸ ਮੌਕੇ 'ਤੇ ਸਿਆਸੀ ਆਗੂਆਂ ਦੀ ਲਗਪਗ ਮੁਕੰਮਲ ਗੈਰ-ਹਾਜ਼ਰੀ ਰਹੀ, ਜਿਸ ਨੇ ਪੰਜਾਬ ਵਿੱਚ ਧਰਮ ਅਤੇ ਰਾਜਨੀਤੀ ਦੇ ਬਦਲਦੇ ਸਬੰਧਾਂ 'ਤੇ...

  • fb
  • twitter
  • whatsapp
  • whatsapp
featured-img featured-img
The entire programme was organised by the Shiromani Gurdwara Parbandhak Committee (SGPC),
Advertisement

ਇਤਿਹਾਸਕ ਕਸਬੇ ਕੀਰਤਪੁਰ ਸਾਹਿਬ ਦੀ ਸਥਾਪਨਾ ਦੀ 400ਵੀਂ ਵਰ੍ਹੇਗੰਢ ਅੱਜ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਹਾਲਾਂਕਿ, ਇਸ ਖਾਸ ਮੌਕੇ 'ਤੇ ਸਿਆਸੀ ਆਗੂਆਂ ਦੀ ਲਗਪਗ ਮੁਕੰਮਲ ਗੈਰ-ਹਾਜ਼ਰੀ ਰਹੀ, ਜਿਸ ਨੇ ਪੰਜਾਬ ਵਿੱਚ ਧਰਮ ਅਤੇ ਰਾਜਨੀਤੀ ਦੇ ਬਦਲਦੇ ਸਬੰਧਾਂ 'ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

ਗੁਰੂ ਹਰਗੋਬਿੰਦ ਸਾਹਿਬ ਵੱਲੋਂ 1626 ਵਿੱਚ ਵਸਾਏ ਗਏ ਕੀਰਤਪੁਰ ਸਾਹਿਬ ਦਾ ਸਿੱਖ ਧਰਮ ਵਿੱਚ ਬਹੁਤ ਵੱਡਾ ਇਤਿਹਾਸਕ ਮਹੱਤਵ ਹੈ। ਸਤਲੁਜ ਦੇ ਕੰਢੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਇਹ ਨਗਰ ਲੰਮੇ ਸਮੇਂ ਤੋਂ ਸ਼ਾਂਤੀ, ਚਿੰਤਨ ਅਤੇ ਸਿੱਖ ਸਿੱਖਿਆਵਾਂ ਦਾ ਕੇਂਦਰ ਰਿਹਾ ਹੈ।

Advertisement

ਕਈ ਸਿੱਖ ਗੁਰੂ ਸਾਹਿਬਾਨ, ਜਿਨ੍ਹਾਂ ਵਿੱਚ ਗੁਰੂ ਹਰਿਰਾਏ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਸ਼ਾਮਲ ਹਨ, ਇਸ ਨਗਰ ਨਾਲ ਨੇੜਿਓਂ ਜੁੜੇ ਹੋਏ ਸਨ। ਇਹ ਉਹੀ ਸਥਾਨ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ-ਜੋਤਿ ਸਮਾਏ ਸਨ।

Advertisement

ਅੱਜ ਇਸ ਦੀ ਸਥਾਪਨਾ ਦੇ ਚਾਰ ਸੌ ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਉਲੀਕੇ ਗਏ ਸਮਾਗਮ ਵਿੱਚ ਹਜ਼ਾਰਾਂ ਸ਼ਰਧਾਲੂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸਟੇਜ 'ਤੇ ਮੁੱਖ ਰੂਪ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਨਜ਼ਰ ਆਏ। ਉਹ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਤੋਂ ਇਲਾਵਾ ਉੱਥੇ ਮੌਜੂਦ ਇਕਲੌਤੇ ਵੱਡੇ ਸਿੱਖ ਆਗੂ ਸਨ। ਪਰ, ਸ਼ਰਧਾਲੂਆਂ ਦੇ ਇੰਨੇ ਵੱਡੇ ਇਕੱਠ ਦੇ ਬਾਵਜੂਦ ਸਭ ਤੋਂ ਵੱਧ ਚਰਚਾ ਜਿਸ ਗੱਲ ਦੀ ਰਹੀ,  ਉਹ ਸੀ ਸਿਆਸੀ ਖਲਾਅ।

ਸ਼੍ਰੋਮਣੀ ਅਕਾਲੀ ਦਲ (SAD) ਵਰਗੀਆਂ ਪੰਜਾਬ ਦੀਆਂ ਰਵਾਇਤੀ ਪੰਥਕ ਪਾਰਟੀਆਂ ਸਮੇਤ ਕਿਸੇ ਵੀ ਪ੍ਰਮੁੱਖ ਸਿਆਸੀ ਪਾਰਟੀ ਦੇ ਸੀਨੀਅਰ ਆਗੂ ਇਸ ਸਮਾਗਮ ਵਿੱਚ ਹਿੱਸਾ ਲੈਂਦੇ ਨਜ਼ਰ ਨਹੀਂ ਆਏ। ਇਹ ਗੈਰ-ਹਾਜ਼ਰੀ ਸਾਰੀਆਂ ਪਾਰਟੀਆਂ ਵਿੱਚ ਦੇਖਣ ਨੂੰ ਮਿਲੀ। ਇੱਥੋਂ ਤੱਕ ਕਿ ਉਹ ਜਥੇਬੰਦੀਆਂ ਵੀ ਸਮਾਗਮ ਤੋਂ ਦੂਰ ਰਹੀਆਂ, ਜੋ ਹਮੇਸ਼ਾ ਸਿੱਖ ਧਾਰਮਿਕ ਮੰਚਾਂ ਦੇ ਸਹਾਰੇ ਆਪਣੀ ਸਿਆਸੀ ਤਾਕਤ ਬਣਾਉਂਦੀਆਂ ਰਹੀਆਂ ਹਨ।

ਪਿਛਲੇ ਸਮੇਂ ਦੇ ਮੁਕਾਬਲੇ ਇਹ ਇੱਕ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਇੱਕ ਦੌਰ ਅਜਿਹਾ ਸੀ ਜਦੋਂ ਕੀਰਤਪੁਰ ਸਾਹਿਬ ਜਾਂ ਅਨੰਦਪੁਰ ਸਾਹਿਬ ਵਿਖੇ ਹੁੰਦੇ ਅਜਿਹੇ ਵੱਡੇ ਸਮਾਗਮਾਂ ਵਿੱਚ ਵੱਡੇ-ਵੱਡੇ ਸਿਆਸੀ ਆਗੂ ਭਾਰੀ ਗਿਣਤੀ ਵਿੱਚ ਪਹੁੰਚਦੇ ਸਨ, ਤਾਂ ਜੋ ਉਹ ਸਿੱਖ ਸੰਗਤ ਨਾਲ ਸਿੱਧਾ ਜੁੜ ਸਕਣ। ਆਗੂ ਅਕਸਰ ਇਨ੍ਹਾਂ ਮੌਕਿਆਂ ਦੀ ਵਰਤੋਂ ਸਿਰਫ਼ ਮੱਥਾ ਟੇਕਣ ਲਈ ਹੀ ਨਹੀਂ, ਸਗੋਂ ਸਿੱਖਾਂ ਦੀਆਂ ਭਾਵਨਾਵਾਂ ਅਤੇ ਮਸਲਿਆਂ ਨਾਲ ਆਪਣਾ ਸਾਥ ਦਿਖਾਉਣ ਲਈ ਵੀ ਕਰਦੇ ਸਨ। ਹਾਲਾਂਕਿ, ਅੱਜ ਉਹ ਸਮੀਕਰਨ ਬਦਲਿਆ ਹੋਇਆ ਜਾਪਦਾ ਹੈ।

ਰਾਜਨੀਤਿਕ ਮਾਹਰ ਸਿਆਸੀ ਆਗੂਆਂ ਦੀ ਇਸ ਗੈਰ-ਹਾਜ਼ਰੀ ਨੂੰ ਇੱਕ ਸੋਚੀ-ਸਮਝੀ ਤਬਦੀਲੀ ਵਜੋਂ ਦੇਖ ਰਹੇ ਹਨ। ਪਿਛਲੇ ਸਾਲ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਅਤੇ ਸੂਬਾ ਸਰਕਾਰ ਵੱਲੋਂ ਵੱਖੋ-ਵੱਖਰੇ ਪ੍ਰੋਗਰਾਮ ਕਰਨ ਕਰਕੇ ਜੋ ਖਿੱਚੋਤਾਣ ਪੈਦਾ ਹੋਈ ਸੀ, ਉਸ ਦਾ ਅਸਰ ਅਜੇ ਵੀ ਦਿਖ ਰਿਹਾ ਹੈ। ਉਦੋਂ ਤੋਂ ਹੀ ਸਿਆਸੀ ਅਤੇ ਧਾਰਮਿਕ ਦੋਵੇਂ ਧਿਰਾਂ ਅਜਿਹੇ ਸਾਂਝੇ ਮੰਚਾਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ, ਜਿੱਥੇ ਕੋਈ ਨਵਾਂ ਵਿਵਾਦ ਖੜ੍ਹਾ ਹੋਣ ਦਾ ਡਰ ਹੋਵੇ।

ਪੰਜਾਬ ਸਰਕਾਰ ਨੇ ਆਪਣੀ ਭੂਮਿਕਾ ਨੂੰ ਜਾਣਬੁੱਝ ਕੇ ਸੀਮਤ ਰੱਖਿਆ ਅਤੇ ਸਿਰਫ ਕਾਨੂੰਨ ਵਿਵਸਥਾ, ਟਰੈਫਿਕ ਕੰਟਰੋਲ ਅਤੇ ਨਾਗਰਿਕ ਪ੍ਰਬੰਧਾਂ 'ਤੇ ਧਿਆਨ ਕੇਂਦਰਿਤ ਕੀਤਾ। ਪ੍ਰਸ਼ਾਸਨਿਕ ਮਸ਼ੀਨਰੀ ਪਰਦੇ ਦੇ ਪਿੱਛੇ ਸਰਗਰਮ ਰਹੀ ਤਾਂ ਜੋ ਸਭ ਕੁਝ ਸੁਚਾਰੂ ਢੰਗ ਨਾਲ ਚੱਲ ਸਕੇ, ਪਰ ਧਾਰਮਿਕ ਮੰਚ ਤੋਂ ਦੂਰ ਰਹੀ।

ਸਿਆਸੀ ਗੈਰ-ਹਾਜ਼ਰੀ ਦੇ ਬਾਵਜੂਦ, ਇਸ ਮੌਕੇ ਦੀ ਧਾਰਮਿਕ ਮਹੱਤਤਾ ਵਿੱਚ ਕੋਈ ਫਰਕ ਨਹੀਂ ਪਿਆ। ਸ਼ਰਧਾਲੂਆਂ ਨੇ ਇਸ ਇਤਿਹਾਸਕ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਕੀਰਤਪੁਰ ਸਾਹਿਬ ਦੀ ਮਹਾਨ ਵਿਰਾਸਤ ਨੂੰ ਯਾਦ ਕੀਤਾ।

Advertisement
×