DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: ਸਿਰਫ਼ ਹੁਨਰ ਕਾਫ਼ੀ ਨਹੀਂ, ਡਿਜੀਟਲ ਪਛਾਣ ਹੀ ਤੈਅ ਕਰੇਗੀ ਤੁਹਾਡੀ ਕਾਮਯਾਬੀ ਦਾ ਅਸਲ ਮਿਆਰ

CA, ਡਾਕਟਰਾਂ ਤੇ ਵਕੀਲਾਂ ਲਈ ਆਨਲਾਈਨ ਪਛਾਣ ਨਾਲ ਵਧ ਰਹੇ ਨਵੇਂ ਗਾਹਕ

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ।
Advertisement

ਭਾਰਤ ਵਿੱਚ ਪੇਸ਼ੇਵਰਾਂ ਲਈ ਹੁਣ ਸਿਰਫ਼ ਆਪਣੀ ਮਹਾਰਤ ਕਾਫ਼ੀ ਨਹੀਂ ਰਹੀ। 2026 ਵਿੱਚ ਡਿਜੀਟਲ ਮੌਜੂਦਗੀ (online presence) ਇੱਕ ਅਜਿਹੀ ਲੋੜ ਬਣ ਚੁੱਕੀ ਹੈ ਜਿਸ ਤੋਂ ਬਿਨਾਂ ਨਵੇਂ ਕਲਾਇੰਟ ਹਾਸਲ ਕਰਨਾ ਮੁਸ਼ਕਲ ਹੋ ਰਿਹਾ ਹੈ। ਚਾਰਟਡ ਅਕਾਊਟੈਂਟ (CAs), ਡਾਕਟਰ ਅਤੇ ਵਕੀਲ ਵਰਗੇ ਪੇਸ਼ੇਵਰ ਹੁਣ ਵੱਧ ਤੋਂ ਵੱਧ ਗਾਹਕ ਆਨਲਾਈਨ ਤਰੀਕੇ ਰਾਹੀਂ ਹੀ ਹਾਸਲ ਕਰ ਰਹੇ ਹਨ।

ਗਾਹਕਾਂ ਦਾ ਬਦਲ ਰਿਹਾ ਹੈ ਰੁਝਾਨ

Advertisement

ਅੱਜਕੱਲ੍ਹ ਲੋਕ ਕਿਸੇ ਵੀ ਸੇਵਾ ਲਈ ਪਹਿਲਾਂ ਇੰਟਰਨੈੱਟ 'ਤੇ ਖੋਜ ਜ਼ਰੂਰ ਕਰਦੇ ਹਨ। ਉਹ ਰਿਵਿਊ ਪੜ੍ਹਦੇ ਹਨ, ਵੱਖ-ਵੱਖ ਪੇਸ਼ੇਵਰਾਂ ਦੀ ਤੁਲਨਾ ਕਰਦੇ ਹਨ ਅਤੇ ਫਿਰ ਫੈਸਲਾ ਲੈਂਦੇ ਹਨ। ਸੀਏ, ਡਾਕਟਰ ਅਤੇ ਵਕੀਲ ਵਰਗੇ ਪੇਸ਼ੇਵਰਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਆਨਲਾਈਨ ਲੋਕ ਉਨ੍ਹਾਂ ਦੀ ਚੋਣ ਕਰ ਰਹੇ ਹਨ।

Advertisement

ਮੁਕਾਬਲਾ ਵੱਧ ਰਿਹਾ ਹੈ

ਭਾਰਤ ਵਿੱਚ ਇਸ ਵੇਲੇ 3.5 ਲੱਖ ਤੋਂ ਵੱਧ CA, 13 ਲੱਖ ਤੋਂ ਵੱਧ ਰਜਿਸਟਰਡ ਡਾਕਟਰ, ਅਤੇ ਲਗਪਗ 20 ਲੱਖ ਵਕੀਲ ਹਨ। ਇਸ ਵੱਡੀ ਗਿਣਤੀ ਦੇ ਕਾਰਨ ਮੁਕਾਬਲਾ ਕਾਫ਼ੀ ਵੱਧ ਗਿਆ ਹੈ। ਪਰ ਇਸ ਦੇ ਬਾਵਜੂਦ ਕਈ ਪੇਸ਼ੇਵਰਾਂ ਦੀ ਡਿਜੀਟਲ ਮੌਜੂਦਗੀ ਬਹੁਤ ਘੱਟ ਹੈ। ਅਜਿਹੇ ਬਹੁਤ ਸਾਰੇ ਪੇਸ਼ੇਵਰਾਂ ਦੀ ਡਿਜੀਟਲ ਮੌਜੂਦਗੀ ਕਦੇ-ਕਦੇ ਸਿਰਫ਼ ਇੱਕ ਸਧਾਰਣ ਵੈੱਬਸਾਈਟ ਜਾਂ ਗੈਰ-ਸਰਗਰਮ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੱਕ ਹੀ ਸੀਮਿਤ ਹੁੰਦੀ ਹੈ।

ਅੱਜ ਦੇ ਸਮੇਂ ਵਿੱਚ ਲਗਪਗ ਹਰ ਵਿਅਕਤੀ 3 ਤੋਂ 5 ਘੰਟੇ ਆਨਲਾਈਨ ਬਿਤਾਉਂਦਾ ਹੈ। ਇਹ ਲੋਕ ਖੋਜ ਕਰਦੇ ਹਨ, ਸਕ੍ਰੌਲ ਕਰਦੇ ਹਨ ਅਤੇ ਫਿਰ ਜੇ ਕੋਈ ਸਰਵਿਸ ਪਸੰਦ ਆਵੇ ਤਾਂ ਉਸ ਲਈ ਫੈਸਲਾ ਲੈਣਾ। ਇਸ ਲਈ ਜਿਹੜੇ ਪੇਸ਼ੇਵਰ ਇੰਟਰਨੈੱਟ 'ਤੇ ਆਸਾਨੀ ਨਾਲ ਅਤੇ ਭਰੋਸੇਯੋਗ ਤਰੀਕੇ ਨਾਲ ਦਿਖਾਈ ਦਿੰਦੇ ਹਨ, ਉਨ੍ਹਾਂ ਨੂੰ ਨਵੇਂ ਗਾਹਕ ਤੇਜ਼ੀ ਨਾਲ ਮਿਰ ਰਹੇ ਹਨ ਤੇ ਉਹੀ ਅੱਗੇ ਨਿਕਲ ਰਹੇ ਹਨ।

ਆਪਣੀ ਡਿਜੀਟਲ ਮੌਜੂਦਗੀ ਵਧਾਉਣ ਲਈ ਤਿਆਰ ਕਰੋ ਡਿਜੀਟਲ ਰਣਨੀਤੀ

  1. ਅੱਜ ਦੇ ਸਮੇਂ ਵਿੱਚ ਆਪਣੀ ਪੂਰੀ ਜਾਣਕਾਰੀ ਵਾਲੀ ਪ੍ਰੋਫੈਸ਼ਨਲ ਵੈੱਬਸਾਈਟ ਤਿਆਰ ਕਰੋ
  2. ਗੂਗਲ ਬਿਜ਼ਨਸ ਪ੍ਰੋਫ਼ਾਈਲ (ਜਿੱਥੇ ਲੋਕੇਸ਼ਨ, ਅਪਾਇੰਟਮੈਂਟ ਦਾ ਸਮਾਂ, ਰਿਵਿਊ ਦਿਖਦੇ ਹਨ)
  3. ਸਰਚ ਇੰਜਨ 'ਚ ਆਸਾਨੀ ਨਾਲ ਖੋਜੇ ਜਾਣ ਲਈ SEO (ਸਰਚ ਇੰਜਨ ਓਪਟੀਮਾਈਜ਼ੇਸ਼ਨ)
  4. ਫੇਸਬੁੱਕ, ਇੰਸਟਾਗ੍ਰਾਮ, ਲਿੰਕਡਇਨ ਵਰਗੇ ਪਲੇਟਫਾਰਮਾਂ 'ਤੇ ਸਰਗਰਮ ਰਹੋ
  5. ਨਿਯਮਿਤ ਪੋਸਟਾਂ ਕਰੋ: ਜਿਵੇਂ ਟੈਕਸ ਅਪਡੇਟ (CAs ਲਈ), ਸਿਹਤ ਸਲਾਹ (ਡਾਕਟਰਾਂ ਲਈ), ਜਾਂ ਕਾਨੂੰਨੀ ਜਾਣਕਾਰੀ (ਵਕੀਲਾਂ ਲਈ)
  6. ਕੁਮੈਂਟ ਤੇ ਮੈਸੇਜ ਰਾਹੀਂ ਦਰਸ਼ਕਾਂ ਨਾਲ ਸੰਪਰਕ ਬਣਾਈ ਰੱਖੋ।

ਡਿਜੀਟਲ ਜਾਗਰੂਕਤਾ (Digital awareness) ਸਿਰਫ਼ ਆਨਲਾਈਨ ਵਿਗਿਆਪਨ ਦੇਣਾ ਨਹੀਂ, ਸਗੋਂ ਇੱਕ ਲਗਾਤਾਰ ਵਰਤੀ ਜਾਣ ਵਾਲੀ ਪ੍ਰਕਿਰਿਆ ਹੈ ਜੋ ਪੇਸ਼ੇਵਰ ਲੋਕਾਂ ਨੂੰ ਆਪਣੇ ਗਾਹਕਾਂ ਦੇ ਹੋਰ ਵੀ ਨੇੜੇ ਰੱਖਦੀ ਹੈ। ਇਸ ਨੂੰ ਅਜਿਹੇ ਮਾਹਰਾਂ ਨੂੰ ਕੀ-ਕੀ ਫ਼ਾਇਦੇ ਹੋ ਸਕਦੇ ਹਨ, ਆਓ ਜਾਣਦੇ ਹਾਂ

1. ਚਾਰਟਡ ਅਕਾਉਂਟੈਂਟਸ ਲਈ:

  • ਜਦੋਂ ਵੀ ਕੋਈ ਸਰਚ ਇੰਜਣ ਉੱਤੇ ਸੀਏ ਜਾਂ ਚਾਰਟਡ ਅਕਾਉਂਟੈਂਟਸ ਲਿੱਖ ਕੇ ਖੋਜ ਕਰੇਗਾ ਤਾਂ ਉਸ ਨੂੰ ਆਨਲਾਈਨ ਖੋਜ ਵਿੱਚ ਤੁਹਾਡਾ ਨਾਂ ਦਿਸੇਗਾ, ਜਿਸ ਨਾਲ GST, ITR ਜਾਂ ਆਡੀਟ ਸੇਵਾਵਾਂ ਲਈ ਸਿੱਧਾ ਸੰਪਰਕ ਵਧਦਾ ਹੈ।
  • ਟੈਕਸ ਮਿਆਦਾਂ ਅਤੇ ਨਵੇਂ ਨਿਯਮਾਂ ਬਾਰੇ ਆਪਣੇ ਗਾਹਕਾਂ ਨਾਲ ਡਿਜੀਟਲ ਪਲੇਟਫਾਰਮਾਂ ਰਾਹੀਂ ਜਾਣਕਾਰੀ ਸਾਂਝੀ ਕਰਕੇ ਪੁਰਾਣੇ ਗਾਹਕਾਂ ਨਾਲ ਸੰਪਰਕ ਬਣਿਆ ਰਹਿੰਦਾ ਹੈ।
  • ਲਗਾਤਾਰ ਜਾਣਕਾਰੀ ਦੇਣ ਨਾਲ ਭਰੋਸੇਯੋਗਤਾ ਵਧਦੀ ਹੈ ਅਤੇ ਇਸ ਨਾਲ ਨਵੇਂ ਗਾਹਕ ਜੁੜਨ ਦੀ ਸੰਭਾਵਨਾ ਵੱਧ ਜਾਂਦੀ ਹੈ।

2. ਡਾਕਟਰਾਂ ਲਈ:

  • ਮਰੀਜ਼ਾਂ ਵੱਲੋਂ ਆਨਲਾਈਨ ਖੋਜ ਕਰਦੇ ਦੇ ਸਮੇਂ ਆਨਲਾਈਨ ਤੁਹਾਡੀ ਪ੍ਰੋਫਾਈਲ ਅੱਗੇ ਆਵੇਗੀ।
  • ਰਿਵਿਊ ਅਤੇ ਤੁਹਾਡੇ ਵੱਲੋਂ ਆਨਲਾਈਨ ਸਿਹਤ ਸੰਬੰਧੀ ਸਮੱਗਰੀ ਦੇਖ ਕੇ ਮਰੀਜ਼ ਦਾ ਵਿਸ਼ਵਾਸ ਵਧੇਗਾ।

3. ਵਕੀਲਾਂ ਲਈ:

  • ਜਰੂਰੀ ਸਮੇਂ 'ਤੇ ਗਾਹਕਾਂ ਤੁਹਾਨੂੰ ਆਨਲਾਈਨ ਆਸਾਨੀ ਨਾਲ ਲੱਭ ਸਕਦੇ ਹਨ।
  • ਲੀਗਲ ਸਮੱਗਰੀ ਅਤੇ ਕੇਸ ਨਾਲ ਸੰਬੰਧਤ ਪੋਸਟਾਂ ਨਾਲ ਤੁਹਾਡੀ ਆਨਲਾਈਨ ਪਛਾਣ ਬਣਦੀ ਹੈ।
  • ਵੈੱਬਸਾਈਟ ਰਾਹੀਂ ਗਾਹਕ ਨੂੰ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ।

2026 ਵਿੱਚ ਇਹ ਜ਼ਰੂਰੀ ਕਿਉਂ ਹੈ?

ਮਸਨੂਈ ਬੁੱਧੀ (ਆਰਟੀਫ਼ਿਸ਼ਲ ਇੰਟੈਲੀਜੈਂਸ) ਅਤੇ ਵੋਇਸ ਸਰਚ ਵਰਗੀਆਂ ਤਕਨੀਕਾਂ ਆਨਲਾਈਨ ਖੋਜ ਦੇ ਢੰਗ ਨੂੰ ਬਦਲ ਰਹੀਆਂ ਹਨ। ਜੋ ਪੇਸ਼ੇਵਰ ਹੁਣ ਆਪਣੀ ਡਿਜੀਟਲ ਹਾਜ਼ਰੀ ਮਜ਼ਬੂਤ ਕਰ ਰਹੇ ਹਨ, ਉਹ ਆਉਣ ਸਮੇਂ ਵਿੱਚ ਵੱਡਾ ਲਾਭ ਲੈਣਗੇ। ਜਿਹੜੇ ਦੇਰ ਕਰਦੇ ਹਨ, ਉਹ ਹੌਲੀ-ਹੌਲੀ ਪਿੱਛੇ ਰਹਿ ਜਾਣਗੇ।

Advertisement
×