DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Amritsar UK Flights: ਏਅਰ ਇੰਡੀਆ ਨੇ ਅੰਮ੍ਰਿਤਸਰ-ਯੂ ਕੇ ਦੀਆਂ ਸਿੱਧੀਆਂ ਉਡਾਣਾਂ ਲਈ ਵੱਡਾ ਜਹਾਜ਼ ਲਾਇਆ

Air India Amritsar: ਯਾਤਰੀਆਂ ਨੂੰ ਮਿਲੇਗੀ ਫਸਟ ਕਲਾਸ ਸਹੂਲਤ; ਪਹਿਲਾਂ ਚੱਲਦਾ ਸੀ ਛੋਟਾ ਬੋਇੰਗ 787-8 ਡਰੀਮਲਾਈਨਰ ਜਹਾਜ਼; ਹੁਣ ਚੱਲੇਗਾ ਬੋਇੰਗ 777-300ਈ ਆਰ ਜਹਾਜ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Amritsar London Flights: ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਗੈਟਵਿਕ ਅਤੇ ਬਰਮਿੰਘਮ ਲਈ ਆਪਣੀਆਂ ਸਿੱਧੀਆਂ ਨਾਨ-ਸਟਾਪ ਉਡਾਣਾਂ ਨੂੰ ਅਪਗਰੇਡ ਕਰਦਿਆਂ ਦੋਵਾਂ ਰੂਟਾਂ ਉੱਤੇ ਛੋਟੇ ਬੋਇੰਗ 787-8 ਡਰੀਮਲਾਈਨਰ ਜਹਾਜ਼ ਦੀ ਬਜਾਏ ਵੱਡਾ ਬੋਇੰਗ 777-300ਈ ਆਰ (Boeing 777-300ER) ਜਹਾਜ਼ ਲਾ ਗਿਆ ਹੈ। ਇਸ ਕਦਮ ਨਾਲ ਯਾਤਰੀਆਂ ਦੀ ਸਮਰੱਥਾ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਇਨ੍ਹਾਂ ਰੂਟਾਂ ਉੱਤੇ ਪਹਿਲੀ ਵਾਰ ਫਸਟ ਕਲਾਸ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਅਪਗਰੇਡ ਕੀਤੇ ਗਏ ਇਸ ਜਹਾਜ਼ ਵਿੱਚ ਬਿਹਤਰ ਬਿਜ਼ਨਸ ਕਲਾਸ, ਆਨ-ਬੋਰਡ ਸਹੂਲਤਾਂ ਅਤੇ ਵਾਈ-ਫਾਈ ਕੁਨੈਕਟੀਵਿਟੀ ਵੀ ਮਿਲਦੀ ਹੈ।

ਸੀਟਾਂ ਦੀ ਸਮਰੱਥਾ

ਬੋਇੰਗ 777-300ਈ ਆਰ ਵਿੱਚ ਪ੍ਰਾਈਵੇਸੀ ਸਲਾਈਡਿੰਗ ਦਰਵਾਜ਼ਿਆਂ ਵਾਲੀਆਂ ਅੱਠ ਫਸਟ ਕਲਾਸ ਸੂਟ, 40 ਪੂਰੀ ਤਰ੍ਹਾਂ ਫਲੈਟ ਹੋਣ ਵਾਲੇ ਬਿਜ਼ਨਸ ਕਲਾਸ ਬੈੱਡ ਅਤੇ 280 ਇਕਾਨਮੀ ਕਲਾਸ ਸੀਟਾਂ ਹਨ। ਇਸ ਦੇ ਮੁਕਾਬਲੇ, ਪਹਿਲਾਂ ਇਨ੍ਹਾਂ ਰੂਟਾਂ ਉੱਤੇ ਚਲਾਏ ਜਾਣ ਵਾਲੇ ਬੋਇੰਗ 787-8 ਜਹਾਜ਼ ਵਿੱਚ 28 ਬਿਜ਼ਨਸ ਕਲਾਸ ਸੀਟਾਂ ਅਤੇ 241 ਇਕਾਨਮੀ ਕਲਾਸ ਸੀਟਾਂ ਸਨ।

Advertisement

ਏਅਰ ਇੰਡੀਆ ਨੇ ਕਿਹਾ ਕਿ ਇਸ ਜਹਾਜ਼ ਦੀ ਤਾਇਨਾਤੀ ਨਾਲ ਪ੍ਰੀਮੀਅਮ ਸੀਟਾਂ ਦੀ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਸ ਦਾ ਉਦੇਸ਼ ਅੰਮ੍ਰਿਤਸਰ ਤੋਂ ਯੂਨਾਈਟਿਡ ਕਿੰਗਡਮ ਲਈ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਤਜਰਬੇ ਨੂੰ ਹੋਰ ਬਿਹਤਰ ਬਣਾਉਣਾ ਹੈ।

Advertisement

ਯਾਤਰੀਆਂ ਕੋਲ ਇਨ੍ਹਾਂ ਰੂਟਾਂ ਉੱਤੇ ਪਹਿਲੀ ਵਾਰ ਆਨ-ਬੋਰਡ ਵਾਈ-ਫਾਈ ਦੀ ਸੁਵਿਧਾ ਵੀ ਹੋਵੇਗੀ, ਜਿਸ ਨਾਲ ਉਹ ਆਪਣੇ ਸਫ਼ਰ ਦੌਰਾਨ ਜੁੜੇ ਰਹਿ ਸਕਣਗੇ। ਏਅਰ ਇੰਡੀਆ ਨੇ ਦੱਸਿਆ ਕਿ ਅਪਗਰੇਡ ਕੀਤਾ ਗਿਆ ਜਹਾਜ਼ ਬਹੁਤ ਵਧੀਆ ਕੈਬਿਨ ਇੰਟੀਰੀਅਰ, ਪੂਰੀ ਤਰ੍ਹਾਂ ਫਲੈਟ ਬੈੱਡਾਂ ਵਾਲੀਆਂ ਮੁੜ-ਡਿਜ਼ਾਈਨ ਕੀਤੀਆਂ ਬਿਜ਼ਨਸ ਕਲਾਸ ਸੀਟਾਂ, ਭਾਰਤੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਵਾਲੇ ਤਾਜ਼ਾ ਖਾਣ-ਪੀਣ ਦੇ ਵਿਕਲਪ, ਪ੍ਰੀਮੀਅਮ ਵਾਈਨ ਅਤੇ ਸਪਿਰਿਟ ਦੀ ਚੋਣ, ਅਤੇ ਫ਼ਿਲਮਾਂ, ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਸੰਗੀਤ ਨਾਲ ਭਰਪੂਰ ਮਨੋਰੰਜਨ ਲਾਇਬ੍ਰੇਰੀ ਪ੍ਰਦਾਨ ਕਰਦਾ ਹੈ।

ਪੰਜਾਬ ਦੇ ਯਾਤਰੀਆਂ ਨੂੰ ਹੋਵੇਗਾ ਫ਼ਾਇਦਾ

ਏਅਰ ਇੰਡੀਆ ਨੇ ਕਿਹਾ ਕਿ ਇਹ ਅਪਗਰੇਡ ਕੀਤਾ ਜਹਾਜ਼ ਅੰਤਰਰਾਸ਼ਟਰੀ ਸੇਵਾਵਾਂ ਨੂੰ ਆਧੁਨਿਕ ਬਣਾਉਣ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਬੋਇੰਗ 777-300ਈ ਆਰ ਦੀ ਤਾਇਨਾਤੀ ਨਾਲ ਪੰਜਾਬ ਦੇ ਯਾਤਰੀਆਂ ਨੂੰ ਵੱਡਾ ਫ਼ਾਇਦਾ ਹੋਣ ਦੀ ਉਮੀਦ ਹੈ, ਖਾਸ ਕਰਕੇ ਉਨ੍ਹਾਂ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਜੋ ਅੰਮ੍ਰਿਤਸਰ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਦੀ ਵਰਤੋਂ ਕਰਦੇ ਹਨ।

ਬਾਕੀ ਜਹਾਜ਼ਾਂ ਨਾਲ ਤੁਲਨਾ

ਬੋਇੰਗ 777-300ER (Boeing 777-300ER) ਦੁਨੀਆ ਦੇ ਸਭ ਤੋਂ ਵੱਡੇ ਯਾਤਰੀ ਹਵਾਈ ਜਹਾਜ਼ਾਂ ਵਿੱਚੋਂ ਇੱਕ ਹੈ ਪਰ ਇਹ ਸਭ ਤੋਂ ਵੱਡਾ ਨਹੀਂ ਹੈ।

Airbus A380 – ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼। ਦੋ ਪੂਰੀਆਂ ਮੰਜ਼ਿਲਾਂ (ਡਬਲ ਡੈਕ) ਵਾਲਾ ਹੁੰਦਾ ਹੈ ਅਤੇ 500–850 ਤੱਕ ਯਾਤਰੀ ਲੈ ਜਾ ਸਕਦਾ ਹੈ।

Boeing 777-300ER – ਇਸ ਤੋਂ ਛੋਟਾ ਹੈ ਪਰ ਫਿਰ ਵੀ ਬਹੁਤ ਵੱਡਾ ਲੰਬੀ ਦੂਰੀ ਵਾਲਾ ਜਹਾਜ਼ ਹੈ। ਆਮ ਤੌਰ ’ਤੇ 350–400 ਯਾਤਰੀ ਲੈ ਜਾਂਦਾ ਹੈ।

Boeing 787 Dreamliner ਅਤੇ Airbus A350 – ਇਹ 777-300ER ਨਾਲੋਂ ਕੁਝ ਛੋਟੇ ਹੁੰਦੇ ਹਨ।

Boeing 737 ਅਤੇ Airbus A320 – ਇਹ ਘਰੇਲੂ ਜਾਂ ਛੋਟੀ ਦੂਰੀ ਦੀਆਂ ਉਡਾਣਾਂ ਲਈ ਵਰਤੇ ਜਾਂਦੇ ਹਨ ਅਤੇ 777-300ER ਨਾਲੋਂ ਕਾਫ਼ੀ ਛੋਟੇ ਹੁੰਦੇ ਹਨ।

Advertisement
×