DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗ ਤੇ ਆਰਥਿਕ ਝਟਕੇ

ਇਰਾਨ ਉੱਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਇਰਾਨ ਦੇ ਜਵਾਬੀ ਹਮਲਿਆਂ ਦੇ ਮੱਦੇਨਜ਼ਰ ਪੱਛਮੀ ਏਸ਼ੀਆ ਵਿੱਚ ਵਧਦੇ ਸੰਕਟ ਕਾਰਨ ਇਸ ਖੇਤਰ ਤੋਂ ਬਾਹਰ ਹੋਰ ਮੁਲਕਾਂ ਨੂੰ ਆਰਥਿਕ ਝਟਕੇ ਲੱਗ ਸਕਦੇ ਹਨ। ਦੁਨੀਆ ਭਰ ਦੇ ਮੁੱਖ ਸ਼ਿਪਿੰਗ ਰੂਟਾਂ ਲਈ ਵੱਡੇ ਜੋਖ਼ਮ ਕਾਰਨ...

  • fb
  • twitter
  • whatsapp
  • whatsapp
Advertisement

ਇਰਾਨ ਉੱਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਅਤੇ ਇਰਾਨ ਦੇ ਜਵਾਬੀ ਹਮਲਿਆਂ ਦੇ ਮੱਦੇਨਜ਼ਰ ਪੱਛਮੀ ਏਸ਼ੀਆ ਵਿੱਚ ਵਧਦੇ ਸੰਕਟ ਕਾਰਨ ਇਸ ਖੇਤਰ ਤੋਂ ਬਾਹਰ ਹੋਰ ਮੁਲਕਾਂ ਨੂੰ ਆਰਥਿਕ ਝਟਕੇ ਲੱਗ ਸਕਦੇ ਹਨ। ਦੁਨੀਆ ਭਰ ਦੇ ਮੁੱਖ ਸ਼ਿਪਿੰਗ ਰੂਟਾਂ ਲਈ ਵੱਡੇ ਜੋਖ਼ਮ ਕਾਰਨ ਊਰਜਾ ਬਾਜ਼ਾਰ ਦੀ ਸਥਿਰਤਾ ਗੰਭੀਰ ਖ਼ਤਰੇ ਵਿੱਚ ਹੈ। ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਨਾਲ ਜੋੜਨ ਵਾਲੇ ਤੰਗ ਜਲਮਾਰਗ ਹੋਰਮੁਜ਼ ਜਲਡਮਰੂ ਨੇੜੇ ਹਮਲਿਆਂ ਕਾਰਨ ਤੇਲ ਅਤੇ ਤਰਲ ਕੁਦਰਤੀ ਗੈਸ (ਲਿਕੁਈਫਾਈਡ ਨੈਚੁਰਲ ਗੈਸ- ਐੱਲ ਐੱਨ ਜੀ) ਦੀ ਸਪਲਾਈ ਪਹਿਲਾਂ ਹੀ ਰੁਕ ਗਈ ਹੈ। ਜ਼ਿਕਰਯੋਗ ਹੈ ਕਿ ਇਸ ਰਸਤਿਓਂ ਪੂਰੀ ਦੁਨੀਆ ਦੀਆਂ ਲੋੜਾਂ ਦਾ ਤਕਰੀਬਨ ਪੰਜਵਾਂ ਹਿੱਸਾ ਤੇਲ ਸਪਲਾਈ ਹੁੰਦਾ ਹੈ। ਸਮੁੰਦਰੀ ਜਹਾਜ਼ ਬੀਮਾ ਕੰਪਨੀਆਂ ਨੇ ਯੁੱਧ-ਜੋਖ਼ਮ ਕਵਰੇਜ ਵਾਪਸ ਲੈ ਲਈ ਹੈ, ਮਾਲ ਭਾੜੇ ਦੀਆਂ ਲਾਗਤਾਂ ਵਿੱਚ ਵਾਧਾ ਹੋਇਆ ਹੈ ਅਤੇ ਕੁਝ ਸਮੁੰਦਰੀ ਜਹਾਜ਼ਾਂ ਦੇ ਰਾਹ ਬਦਲੇ ਜਾ ਰਹੇ ਹਨ ਜਾਂ ਇਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਇਸ ਦਾ ਸਿੱਟਾ ਹੈ, ਜਿਸ ਵਿੱਚ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਹਿਮ ਹੈ। ਦਰਅਸਲ, ਘੱਟ ਘਣਤਾ ਅਤੇ ਸਲਫਰ ਦੀ ਘੱਟ ਮਿਕਦਾਰ ਵਾਲੇ ਇਸ ਕੱਚੇ ਤੇਲ ਤੋਂ ਗੈਸੋਲਿਨ ਅਤੇ ਡੀਜ਼ਲ ਪ੍ਰਾਪਤ ਕਰਨਾ ਸੁਖਾਲਾ ਹੈ। ਦੁਨੀਆ ਵਿੱਚ ਸਪਲਾਈ ਹੁੰਦੇ ਤੇਲ ਦੇ ਦੋ-ਤਿਹਾਈ ਹਿੱਸੇ ਦੀਆਂ ਕੀਮਤਾਂ ਇਸੇ ਮੁਤਾਬਿਕ ਤੈਅ ਹੁੰਦੀਆਂ ਹਨ।

ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੁਨੀਆ ਭਰ ਵਿੱਚ ਮਹਿੰਗਾਈ ਦੇ ਦਬਾਅ ਨੂੰ ਵਧਾ ਦੇਣਗੀਆਂ, ਜੋ ਕਿ ਪਹਿਲਾਂ ਹੀ ਮਹਿੰਗਾਈ ਅਤੇ ਵਿਕਾਸ ਦਰਮਿਆਨ ਸੰਤੁਲਿਤ ਕਾਇਮ ਕਰਨ ਲਈ ਜੂਝ ਰਹੇ ਕੇਂਦਰੀ ਬੈਂਕਾਂ ਲਈ ਚੁਣੌਤੀ ਹੋਣਗੀਆਂ। ਆਵਾਜਾਈ ਤੋਂ ਲੈ ਕੇ ਰਸਾਇਣਾਂ ਅਤੇ ਪਲਾਸਟਿਕ ਜਿਹੀਆਂ ਲੋੜਾਂ ਲਈ ਪੈਟਰੋਲੀਅਮ ਅਤੇ ਇਸ ਤੋਂ ਮਿਲਦੇ ਬਾਲਣਾਂ ਤੇ ਈਂਧਣਾਂ ਆਦਿ ’ਤੇ ਨਿਰਭਰ ਉਦਯੋਗਾਂ ’ਚ ਲਾਗਤਾਂ ਵਧਣ ਕਾਰਨ ਮੁਨਾਫ਼ਾ ਅਤੇ ਨਿਵੇਸ਼ ਘਟ ਸਕਦਾ ਹੈ। ਵੱਖ-ਵੱਖ ਮੁਲਕਾਂ ਤੱਕ ਪੈਟਰੋਲੀਅਮ ਅਤੇ ਹੋਰ ਵਸਤਾਂ ਪਹੁੰਚਾਉਣ ਵਿੱਚ ਦੇਰੀ ਸਪਲਾਈ ਲੜੀ ਦੀਆਂ ਸਮੱਸਿਆਵਾਂ ਨੂੰ ਵਧਾ ਦੇਵੇਗੀ।

Advertisement

ਭਾਰਤ ਆਪਣੇ ਕੱਚੇ ਤੇਲ ਦਾ 80 ਤੋਂ 90 ਫ਼ੀਸਦੀ ਹਿੱਸਾ ਆਯਾਤ ਕਰਦਾ ਹੈ, ਜਿਸ ਵਿੱਚੋਂ 40 ਫ਼ੀਸਦੀ ਤੋਂ ਵੱਧ ਪੱਛਮੀ ਏਸ਼ੀਆ ਤੋਂ ਆਉਂਦਾ ਹੈ। ਹੋਰਮੁਜ਼ ਜਲਡਮਰੂ ਰਾਹੀਂ ਸਪਲਾਈ ਰੁਕਣ ਜਾਂ ਭੂ-ਸਿਆਸੀ ਖ਼ਤਰਿਆਂ ਵਿੱਚ ਵਾਧਾ ਹੋਣ ਕਾਰਨ ਭਾਰਤ ਦਾ ਤੇਲ ਆਯਾਤ ਦਾ ਖਰਚ ਅਤੇ ਵਿੱਤੀ ਘਾਟਾ ਵਧ ਸਕਦਾ ਹੈ। ਪ੍ਰਤੀ ਬੈਰਲ 10 ਡਾਲਰ ਦਾ ਵਾਧਾ ਵੀ ਆਯਾਤ ਲਾਗਤਾਂ ਨੂੰ ਕਾਫ਼ੀ ਵਧਾ ਸਕਦਾ ਹੈ। ਖ਼ਾਸਕਰ ਖਾੜੀ ਖੇਤਰ ਨੂੰ ਨਿਰਯਾਤ ਨਾਲ ਸਬੰਧਿਤ ਭਾਰਤ ਦੇ ਵਪਾਰਕ ਗਲਿਆਰਿਆਂ ਨੂੰ ਔਖੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋਰਮੁਜ਼ ਜਲਮਾਰਗ ਅਤੇ ਇਸ ਰਸਤੇ ਦੇ ਨੇੜਿਉਂ ਹੁੰਦੀ ਸ਼ਿਪਿੰਗ ’ਤੇ ਨਿਰਭਰ

Advertisement

ਇਲੈਕਟ੍ਰਾਨਿਕਸ ਨਿਰਯਾਤ ਅਤੇ ਹੋਰ ਸਾਮਾਨ ਪੁੱਜਣ ’ਚ ਦੇਰੀ ਹੋਣ ਦੇ ਨਾਲ-ਨਾਲ ਲਾਗਤਾਂ ਵਧਣ ਅਤੇ ਮੌਕੇ ਖੁੰਝਣ ਦਾ ਖ਼ਤਰਾ ਹੈ। ਭਾਰਤ ਸਰਕਾਰ ਹਿੰਮਤ ਦਾ ਮੁਜ਼ਾਹਰਾ ਤਾਂ ਕਰ ਰਹੀ ਹੈ, ਪਰ ਲੰਮਾ ਅਤੇ ਡੂੰਘਾ ਹੁੰਦਾ ਖੇਤਰੀ ਟਕਰਾਅ ਆਰਥਿਕ ਚੁਣੌਤੀਆਂ ’ਚ ਕਾਫ਼ੀ ਵਾਧਾ ਕਰ ਸਕਦਾ ਹੈ। ਇਸ ਤੂਫ਼ਾਨ ਦਾ ਸਾਹਮਣਾ ਕਰਨ ਲਈ ਤੇਜ਼ੀ ਨਾਲ ਨੀਤੀਗਤ ਫ਼ੈਸਲੇ ਲੈਣ, ਊਰਜਾ ਸਰੋਤਾਂ ਦੀ ਵੰਨ-ਸੁਵੰਨਤਾ ਅਤੇ ਅਸਥਿਰਤਾ ਨੂੰ ਸਹਿਣ ਲਈ ਮਜ਼ਬੂਤ ​​ਆਰਥਿਕ ਨੀਤੀਆਂ ਦੀ ਲੋੜ ਹੋਵੇਗੀ।

Advertisement
×