DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਰਾਟ, ਵੈਭਵ ਅਤੇ ਕ੍ਰਿਕਟ

ਇੰਡੀਅਨ ਪ੍ਰੀਮੀਅਰ ਲੀਗ ਦੇ 2026 ਸੀਜ਼ਨ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਕ੍ਰਿਕਟ ਵਿੱਚ ਤਜਰਬੇ ਅਤੇ ਜੋਸ਼ ਦਾ ਸੁਮੇਲ ਕੀ ਰੰਗ ਦਿਖਾ ਸਕਦਾ ਹੈ। ਇਸ ਵਾਰ ਜਿੱਥੇ 15 ਸਾਲਾਂ ਦਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਸਭ ਤੋਂ ਚਮਕਦਾ...

  • fb
  • twitter
  • whatsapp
  • whatsapp
Advertisement

ਇੰਡੀਅਨ ਪ੍ਰੀਮੀਅਰ ਲੀਗ ਦੇ 2026 ਸੀਜ਼ਨ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਕ੍ਰਿਕਟ ਵਿੱਚ ਤਜਰਬੇ ਅਤੇ ਜੋਸ਼ ਦਾ ਸੁਮੇਲ ਕੀ ਰੰਗ ਦਿਖਾ ਸਕਦਾ ਹੈ। ਇਸ ਵਾਰ ਜਿੱਥੇ 15 ਸਾਲਾਂ ਦਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਸਭ ਤੋਂ ਚਮਕਦਾ ਸਿਤਾਰਾ ਬਣ ਕੇ ਉੱਭਰਿਆ, ਉੱਥੇ ਹੀ ਕ੍ਰਿਕਟ ਦੇ ਪੁਰਾਣੇ ਸ਼ਾਹਸਵਾਰ ਵਿਰਾਟ ਕੋਹਲੀ ਨੇ ਵੀ ਆਪਣੇ ਹਮੇਸ਼ਾ ਵਾਲੇ ਸ਼ਾਨਦਾਰ ਅੰਦਾਜ਼ ਵਿੱਚ ਮੌਜੂਦਗੀ ਦਰਜ ਕਰਵਾਈ। 37 ਸਾਲਾ ਇਸ ਮਹਾਨ ਬੱਲੇਬਾਜ਼ ਨੇ ਫਾਈਨਲ ਮੈਚ ਵਿੱਚ ਤਾਬੜਤੋੜ ਅਰਧ-ਸੈਂਕੜਾ ਜੜ ਕੇ ਲਗਾਤਾਰ ਦੂਜੀ ਵਾਰ ਆਈ ਪੀ ਐੱਲ ਦਾ ਖ਼ਿਤਾਬ ਰਾਇਲ ਚੈਲੰਜਰਜ਼ ਬੰਗਲੁਰੂ ਦੀ ਝੋਲੀ ਪਾਇਆ। ਦੋ ਮਹੀਨੇ ਚੱਲੇ ਇਸ ਟੂਰਨਾਮੈਂਟ ਦੌਰਾਨ ਕੋਹਲੀ ਦੀ ਖੇਡ ਅਤੇ ਸਰੀਰਕ ਚੁਸਤੀ-ਫੁਰਤੀ ਇੰਨੀ ਲਾਜਵਾਬ ਸੀ ਕਿ ਹੁਣ 2027 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਉਸ ਦੀ ਸ਼ਮੂਲੀਅਤ ਦੀਆਂ ਉਮੀਦਾਂ ਨੂੰ ਵੀ ਨਵੇਂ ਖੰਭ ਲੱਗ ਗਏ ਹਨ।

ਕੋਹਲੀ ਨੇ ਖ਼ੁਦ ਮੰਨਿਆ ਕਿ ਟੀ-20 ਕ੍ਰਿਕਟ ਵਿੱਚ ਆਪਣੀ ਖੇਡ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉਸ ਨੂੰ ਨਾ ਸਿਰਫ਼ ਆਪਣੀ ਮਾਨਸਿਕਤਾ ਬਦਲਣੀ ਪਈ ਸਗੋਂ ਇਨ੍ਹਾਂ ‘ਬੇਹੱਦ ਨੌਜਵਾਨ’ ਖਿਡਾਰੀਆਂ ਤੋਂ ਪ੍ਰੇਰਨਾ ਵੀ ਮਿਲੀ। ਉਸ ਵੱਲੋਂ ਖੁੱਲ੍ਹੇ ਦਿਲ ਨਾਲ ਇਹ ਕਬੂਲ ਕਰਨਾ ਉਸ ਸਿਹਤਮੰਦ ਮੁਕਾਬਲੇਬਾਜ਼ੀ ਦੀ ਝਲਕ ਪੇਸ਼ ਕਰਦਾ ਹੈ, ਜੋ ਇਸ ਵੇਲੇ ਭਾਰਤੀ ਕ੍ਰਿਕਟ ਨੂੰ ਇੱਕ ਨਵਾਂ ਰੂਪ ਦੇ ਰਹੀ ਹੈ। ਹੁਣੇ-ਹੁਣੇ ਖ਼ਤਮ ਹੋਇਆ ਆਈ ਪੀ ਐੱਲ ਸੀਜ਼ਨ ਇਹ ਦਿਖਾਉਂਦਾ ਹੈ ਕਿ ਦੋ ਵੱਖ-ਵੱਖ ਪੀੜ੍ਹੀਆਂ ਦੇ ਕ੍ਰਿਕਟਰ ਕਿਵੇਂ ਇੱਕ-ਦੂਜੇ ਦੇ ਪੂਰਕ ਬਣ ਸਕਦੇ ਹਨ। ਜਿੱਥੇ ਕੋਹਲੀ ਅਜੇ ਵੀ ਕ੍ਰਿਕਟ ਜਗਤ ’ਤੇ ਰਾਜ ਕਰਦਾ ਹੈ, ਉੱਥੇ ਸੂਰਿਆਵੰਸ਼ੀ ਵਰਗੇ ਖਿਡਾਰੀ ਇਹ ਯਕੀਨੀ ਬਣਾ ਰਹੇ ਹਨ ਕਿ ਖੇਡ ਲਗਾਤਾਰ ਅੱਗੇ ਵਧਦੀ ਰਹੇ। ਰਾਜਸਥਾਨ ਰਾਇਲਜ਼ ਦੇ ਇਸ ਹੋਣਹਾਰ ਖਿਡਾਰੀ ਨੇ ਟੂਰਨਾਮੈਂਟ ਦੇ ਲਗਪਗ ਸਾਰੇ ਵੱਡੇ ਪੁਰਸਕਾਰ ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚ ‘ਮੋਸਟ ਵੈਲਯੂਏਬਲ ਪਲੇਅਰ’ (ਸਭ ਤੋਂ ਮਹੱਤਵਪੂਰਨ ਖਿਡਾਰੀ), ‘ਐਮਰਜਿੰਗ ਪਲੇਅਰ ਔਫ ਦਿ ਸੀਜ਼ਨ’ (ਸੀਜ਼ਨ ਦਾ ਉੱਭਰਦਾ ਖਿਡਾਰੀ), ‘ਸੁਪਰ ਸਟ੍ਰਾਈਕਰ ਔਫ ਦਿ ਸੀਜ਼ਨ’, ‘ਔਰੇਂਜ ਕੈਪ’ (ਸਭ ਤੋਂ ਵੱਧ ਦੌੜਾਂ) ਅਤੇ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਸਨਮਾਨ ਸ਼ਾਮਿਲ ਹੈ।

Advertisement

ਉਸ ਦੀ ਨਿਡਰ ਬੱਲੇਬਾਜ਼ੀ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਪ੍ਰਤੀ ਨਵੀਂ ਪੀੜ੍ਹੀ ਦੇ ਬੇਬਾਕ ਅਤੇ ਦਲੇਰਾਨਾ ਅੰਦਾਜ਼ ਨੂੰ ਦਰਸਾਉਂਦਾ ਹੈ। ਸਭ ਤੋਂ ਖ਼ਾਸ ਗੱਲ ਸਿਰਫ਼ ਉਸ ਦੀ ਪ੍ਰਤਿਭਾ ਨਹੀਂ ਸਗੋਂ ਇੰਨੀ ਛੋਟੀ ਉਮਰ ਵਿੱਚ ਸੂਝਵਾਨ ਹੋਣਾ ਹੈ। ਦਬਾਅ ਵਿੱਚ ਵੀ ਵਧੀਆ ਖੇਡਣ ਦੀ ਸੂਰਿਆਵੰਸ਼ੀ ਦੀ ਕਾਬਲੀਅਤ ਬਿਲਕੁਲ ਉਸੇ ਗੁਣ ਵਰਗੀ ਹੈ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਕੋਹਲੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਆਈ ਪੀ ਐੱਲ ਰਾਹੀਂ ਸਾਹਮਣੇ ਆ ਰਹੀ ਖਿਡਾਰੀਆਂ ਦੀ ਇਹ ਵੱਡੀ ਗਿਣਤੀ ਮੌਜੂਦਾ ਟੀ-20 ਵਿਸ਼ਵ ਜੇਤੂ ਭਾਰਤ ਲਈ ਬਹੁਤ ਸ਼ੁਭ ਸੰਕੇਤ ਹੈ। ਸਾਲ 2028 ਦੀਆਂ ਓਲੰਪਿਕ ਖੇਡਾਂ ਅਤੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਿਲ ਕੀਤੇ ਜਾਣ ਦਾ ਮਤਲਬ ਇਹ ਹੈ ਕਿ ਇਸ ਕ੍ਰਿਕਟ-ਪ੍ਰੇਮੀ ਦੇਸ਼ ਨੂੰ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਕਈ ਵੱਡੇ ਮਾਣ-ਸਨਮਾਨ ਮਿਲਣ ਦੀ ਪੂਰੀ ਉਮੀਦ ਹੈ।

Advertisement

Advertisement
×