DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਵਿੱਚ ਬੇਚੈਨੀ

ਇਰਾਨ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਮੌਤ ਦੀ ਸਜ਼ਾ ਲਾਗੂ ਕਰਨ ਦੀ ਧਮਕੀ ਦੇਸ਼ ’ਚ ਲਗਾਤਾਰ ਵਧ ਰਹੀ ਜਨਤਕ ਬੇਚੈਨੀ ਪ੍ਰਤੀ ਇਸ ਦੇ ਲਗਾਤਾਰ ਸਖ਼ਤ ਹੋ ਰਹੇ ਰੌਂਅ ਦਾ ਪ੍ਰਤੀਕ ਹੈ। ਪ੍ਰਦਰਸ਼ਨਕਾਰੀਆਂ ਨੂੰ ‘ਰੱਬ ਦੇ ਦੁਸ਼ਮਣ’ ਗਰਦਾਨਣਾ ਸ਼ਾਸਨ ਦਾ ਡਰ ਪੈਦਾ ਕਰਨ...

  • fb
  • twitter
  • whatsapp
  • whatsapp
Advertisement

ਇਰਾਨ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਮੌਤ ਦੀ ਸਜ਼ਾ ਲਾਗੂ ਕਰਨ ਦੀ ਧਮਕੀ ਦੇਸ਼ ’ਚ ਲਗਾਤਾਰ ਵਧ ਰਹੀ ਜਨਤਕ ਬੇਚੈਨੀ ਪ੍ਰਤੀ ਇਸ ਦੇ ਲਗਾਤਾਰ ਸਖ਼ਤ ਹੋ ਰਹੇ ਰੌਂਅ ਦਾ ਪ੍ਰਤੀਕ ਹੈ। ਪ੍ਰਦਰਸ਼ਨਕਾਰੀਆਂ ਨੂੰ ‘ਰੱਬ ਦੇ ਦੁਸ਼ਮਣ’ ਗਰਦਾਨਣਾ ਸ਼ਾਸਨ ਦਾ ਡਰ ਪੈਦਾ ਕਰਨ ਦੇ ਤਤਕਾਲੀ ਉਦੇਸ਼ ਨੂੰ ਜ਼ਰੂਰ ਪੂਰਾ ਕਰ ਸਕਦਾ ਹੈ ਪਰ ਇਤਿਹਾਸ ਗਵਾਹ ਹੈ ਕਿ ਦਮਨ ਨਾਲ ਕਦੇ ਵੀ ਅਸਹਿਮਤੀ ਖ਼ਤਮ ਨਹੀਂ ਕੀਤੀ ਜਾ ਸਕਦੀ, ਇਹ ਸਿਰਫ਼ ਇਸ ਨੂੰ ਦਬਾਉਂਦਾ ਹੈ। ਬਾਅਦ ਵਿੱਚ ਜਨਤਕ ਰੋਹ ਬਹੁਤ ਵੇਗ ਨਾਲ ਫੁੱਟਦਾ ਹੈ। ਇਸ ਸਮੁੱਚੇ ਸੰਕਟ ਦੇ ਮੂਲ ਵਿੱਚ ਇੱਕ ਤਾਨਾਸ਼ਾਹੀ ਰਾਜ ਅਤੇ ਇਸ ਦੇ ਸਮਾਜ ਵਿਚਲਾ ਪਾੜਾ ਹੈ। ਖਾਸ ਕਰਕੇ ਇਸ ਸਮਾਜ ਦੇ ਨੌਜਵਾਨ ਜੋ ਸਵੈ-ਮਾਣ, ਆਰਥਿਕ ਮੌਕੇ ਅਤੇ ਨਿੱਜੀ ਆਜ਼ਾਦੀਆਂ ਦੀ ਮੰਗ ਕਰ ਰਹੇ ਹਨ। ਗੱਲਬਾਤ ਦੀ ਬਜਾਏ ਡਰਾਉਣਾ-ਧਮਕਾਉਣਾ ਸੱਤਾ ਦੀ ਵੈਧਤਾ ਨੂੰ ਕਮਜ਼ੋਰ ਕਰਦੀ ਹੈ। ਸ਼ਾਸਨ ਵੱਲੋਂ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਨਾਲ ਅਸਥਾਈ ਤੌਰ ’ਤੇ ਸ਼ਾਂਤੀ ਕਾਇਮ ਹੋ ਸਕਦੀ ਹੈ ਪਰ ਇਹ ਉਸ ਦਾ ਸ਼ਾਸਨ ’ਚ ਭਰੋਸੇ ਤੇ ਵਿਸ਼ਵਾਸ ਨੂੰ ਖਤਮ ਕਰਦਾ ਹੈ ਅਤੇ ਅਲੱਗ-ਥਲੱਗ ਪੈਣ ਦੀ ਭਾਵਨਾ ਨੂੰ ਡੂੰਘਾ ਕਰਦਾ ਹੈ।

ਵੱਡੇ ਪੱਧਰ ’ਤੇ ਹੋ ਰਹੇ ਇਹ ਪ੍ਰਦਰਸ਼ਨ ਇੱਕ ਅਜਿਹੀ ਹਕੀਕਤ ਸਾਹਮਣੇ ਲਿਆ ਰਹੇ ਹਨ, ਜਿਸ ਨੂੰ ਤਹਿਰਾਨ ਹੁਣ ਨਜ਼ਰਅੰਦਾਜ਼ ਨਹੀਂ ਕਰ ਸਕਦਾ।

Advertisement

ਹਿੰਸਕ ਝੜਪਾਂ ਦੇ ਵੀਡੀਓ, ਵਧਦੀਆਂ ਮੌਤਾਂ ਤੇ ਹਿਰਾਸਤਾਂ ਦੀਆਂ ਰਿਪੋਰਟਾਂ ਅਤੇ ਵੱਡੇ ਪੱਧਰ ’ਤੇ ਇੰਟਰਨੈੱਟ ਬਲੈਕਆਊਟ ਸੱਤਾ ਦੇ ਇੱਕ ਜਾਣੇ-ਪਛਾਣੇ ਢੰਗ ਤਰੀਕਿਆਂ ਵੱਲ ਇਸ਼ਾਰਾ ਕਰਦੇ ਹਨ: ਇੱਕ ਸੰਕਟਗ੍ਰਸਤ ਸ਼ਾਸਨ, ਜੋ ਅਸਿਹਮਤੀ ਦੇ ਕਾਰਨਾਂ ਨੂੰ ਹੱਲ ਕਰਨ ਦੀ ਥਾਂ ਇਸ ਨੂੰ ਡਰ ਨਾਲ ਕੁਚਲ ਦੇਣਾ ਚਾਹੁੰਦਾ ਹੈ। ਆਰਥਿਕ ਤੰਗੀ, ਅੰਤਰਰਾਸ਼ਟਰੀ ਤੌਰ ’ਤੇ ਅਲੱਗ-ਥਲੱਗ ਪੈਣ, ਬੇਰੁਜ਼ਗਾਰੀ ਅਤੇ ਨਿੱਜੀ ਆਜ਼ਾਦੀ ’ਤੇ ਪਾਬੰਦੀਆਂ ਨੇ ਇੱਕ ਵਿਸਫੋਟਕ ਸਥਿਤੀ ਪੈਦਾ ਕਰ ਦਿੱਤੀ ਹੈ।

Advertisement

ਵਿਸ਼ਵ ਭਾਈਚਾਰੇ ਲਈ ਇਰਾਨ ਦੀਆਂ ਕਾਰਵਾਈਆਂ ਅਸਹਿਜ ਸਵਾਲ ਖੜ੍ਹੇ ਕਰਦੀਆਂ ਹਨ। ਪੱਛਮੀ ਰਾਜਧਾਨੀਆਂ ਵੱਲੋਂ ਹੋਣ ਵਾਲੀ ਆਲੋਚਨਾ ਵੀ ਆਮ ਹੈ, ਪਰ ਅਕਸਰ ਇਹ ਚੋਣਵੀਂ ਹੁੰਦੀ ਹੈ, ਜੋ ਸਿਧਾਂਤ ਨਾਲੋਂ ਭੂ-ਰਾਜਨੀਤੀ ਤੋਂ ਵਧੇਰੇ ਪ੍ਰਭਾਵਿਤ ਹੁੰਦੀ ਹੈ। ਪਾਬੰਦੀਆਂ ਅਤੇ ਕੂਟਨੀਤਕ ਅਲਗਾਵ ਅਰਥਪੂਰਨ ਸੁਧਾਰ ਲਿਆਉਣ ਵਿੱਚ ਅਸਫਲ ਰਹੇ ਹਨ, ਜਦਕਿ ਆਮ ਲੋਕ ਆਰਥਿਕ ਅਤੇ ਸਿਆਸੀ ਸੰਕਟਾਂ ਦਾ ਖਮਿਆਜ਼ਾ ਭੁਗਤ ਰਹੇ ਹਨ। ਭਾਰਤ, ਜਿਸ ਦੇ ਤਹਿਰਾਨ ਨਾਲ ਠੀਕ-ਠਾਕ ਸਬੰਧ ਹਨ, ਨੂੰ ਸਾਵਧਾਨੀ ਨਾਲ ਸੰਤੁਲਨ ਬਣਾਉਣ ਦੀ ਲੋੜ ਹੈ। ਇਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਗਚੀ ਦੀ ਆਉਣ ਵਾਲੇ ਸਮੇਂ ਵਿੱਚ ਭਾਰਤ ਫੇਰੀ ਮੌਕੇ ਇਸ ਨਾਜ਼ੁਕ ਸੰਤੁਲਨ ਦੀ ਪ੍ਰੀਖਿਆ ਹੋਵੇਗੀ।

ਅਰਾਗਚੀ ਦੀ ਫੇਰੀ ਨੂੰ ਇਰਾਨ ਵੱਲੋਂ ਆਰਥਿਕ ਅਤੇ ਰਣਨੀਤਕ ਭਾਈਵਾਲੀ ਦੇ ਨਾਲ ਨਾਲ ਚਾਬਹਾਰ ਬੰਦਰਗਾਹ ਅਤੇ ਸਾਂਝੇ ਖੇਤਰੀ ਹਿੱਤਾਂ ਨੂੰ ਲੈ ਕੇ ਸਹਿਯੋਗ ਡੂੰਘਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

Advertisement
×