DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜ਼ਦੂਰਾਂ ਵਿੱਚ ਬੇਚੈਨੀ

ਮਾਨੇਸਰ (ਹਰਿਆਣਾ) ਵਿੱਚ ਪੁਲੀਸ ਅਤੇ ਮਜ਼ਦੂਰਾਂ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸੋਮਵਾਰ ਨੂੰ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਫੈਕਟਰੀ ਮਜ਼ਦੂਰਾਂ ਵੱਲੋਂ ਕੀਤਾ ਗਿਆ ਹਿੰਸਕ ਵਿਰੋਧ ਪ੍ਰਦਰਸ਼ਨ ਭਾਰਤ ਦੇ ਸਨਅਤੀ ਮਾਹੌਲ ਦੀ ਖ਼ੌਫਨਾਕ ਤਸਵੀਰ ਪੇਸ਼ ਕਰਦਾ ਹੈ। ਇਨ੍ਹਾਂ ਅਰਾਜਕ ਦ੍ਰਿਸ਼ਾਂ ਨੇ ਨਾ...

  • fb
  • twitter
  • whatsapp
  • whatsapp
Advertisement

ਮਾਨੇਸਰ (ਹਰਿਆਣਾ) ਵਿੱਚ ਪੁਲੀਸ ਅਤੇ ਮਜ਼ਦੂਰਾਂ ਵਿਚਕਾਰ ਹੋਈਆਂ ਝੜਪਾਂ ਤੋਂ ਬਾਅਦ ਸੋਮਵਾਰ ਨੂੰ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਫੈਕਟਰੀ ਮਜ਼ਦੂਰਾਂ ਵੱਲੋਂ ਕੀਤਾ ਗਿਆ ਹਿੰਸਕ ਵਿਰੋਧ ਪ੍ਰਦਰਸ਼ਨ ਭਾਰਤ ਦੇ ਸਨਅਤੀ ਮਾਹੌਲ ਦੀ ਖ਼ੌਫਨਾਕ ਤਸਵੀਰ ਪੇਸ਼ ਕਰਦਾ ਹੈ। ਇਨ੍ਹਾਂ ਅਰਾਜਕ ਦ੍ਰਿਸ਼ਾਂ ਨੇ ਨਾ ਸਿਰਫ਼ ਢਹਿ-ਢੇਰੀ ਹੋ ਰਹੀ ਕਾਨੂੰਨ ਵਿਵਸਥਾ ਨੂੰ ਉਜਾਗਰ ਕੀਤਾ ਹੈ, ਸਗੋਂ ਕਿਰਤੀ ਵਰਗ, ਸਨਅਤਕਾਰਾਂ ਅਤੇ ਸੂਬਾ ਸਰਕਾਰ ਵਿਚਕਾਰ ਗੱਲਬਾਤ ਦੇ ਡੂੰਘੇ ਖੱਪੇ ਨੂੰ ਵੀ ਸਾਹਮਣੇ ਲਿਆਂਦਾ ਹੈ। ਤਨਖਾਹ ਵਿੱਚ ਸੋਧ ਦੀ ਜਾਇਜ਼ ਮੰਗ ਦੇ ਸਮਰਥਨ ’ਚ ਨੋਇਡਾ ਵਿੱਚ ਸ਼ੁਰੂ ਹੋਈ ਇਹ ਰੈਲੀ ਕੁਝ ਹੀ ਪਲਾਂ ਵਿੱਚ ਅੱਗਜ਼ਨੀ, ਭੰਨ੍ਹ-ਤੋੜ ਅਤੇ ਆਵਾਜਾਈ ’ਚ ਬਣੇ ਅੜਿੱਕੇ ਵਿੱਚ ਤਬਦੀਲ ਹੋ ਗਈ, ਜਿਸ ਨਾਲ ਮੁੱਖ ਮਾਰਗ ਠੱਪ ਹੋ ਗਏ ਤੇ ਹਜ਼ਾਰਾਂ ਯਾਤਰੀ ਉਥੇ ਹੀ ਫਸ ਗਏ।

ਵਧ ਰਹੀ ਮਹਿੰਗਾਈ ਅਤੇ ਸਥਿਰ ਤਨਖ਼ਾਹਾਂ ਵਿਚਕਾਰ ਲਗਾਤਾਰ ਵਧ ਰਹੇ ਪਾੜੇ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸਨਅਤੀ ਕੇਂਦਰਾਂ ਦੇ ਮਜ਼ਦੂਰ ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਵਧ ਰਹੀ ਮਹਿੰਗਾਈ ਦੇ ਦਬਾਅ ਹੇਠ ਆਪਣਾ ਗੁਜ਼ਾਰਾ ਤੋਰਨ ਲਈ ਸੰਘਰਸ਼ ਕਰ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਨ ਦਾ ਫ਼ੈਸਲਾ ਇਸ ਗੰਭੀਰ ਹਕੀਕਤ ਨੂੰ ਦਰਸਾਉਂਦਾ ਹੈ। ਹਾਲਾਂਕਿ, ਸਿਰਫ਼ ਫੌਰੀ ਉਪਾਅ ਇਸ ਮੁੱਦੇ ’ਤੇ ਗੱਲਬਾਤ ਕਰਨ ਅਤੇ ਸ਼ਿਕਾਇਤਾਂ ਦੇ ਹੱਲ ਕੱਢਣ ਦਾ ਬਦਲ ਨਹੀਂ ਹੋ ਸਕਦੇ।

Advertisement

ਬੇਸ਼ੱਕ ਅਜਿਹੀ ਗੜਬੜ ਰਾਹੀਂ ਆਪਣੇ ਸਵਾਰਥੀ ਹਿੱਤਾਂ ਨੂੰ ਪੂਰਨ ਵਾਲਿਆਂ ਦੀ ਅਧਿਕਾਰੀ ਜਾਂਚ ਕਰ ਰਹੇ ਹਨ, ਪਰ ਮੁੜ ਮੁੜ ਅਜਿਹੀਆਂ ਘਟਨਾਵਾਂ ਦਾ ਹੋਣਾ ਪ੍ਰਣਾਲੀਗਤ ਬੇਭਰੋਸਗੀ ਨੂੰ ਦਰਸਾਉਂਦਾ ਹੈ। ਕਾਮੇ ਅਕਸਰ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ, ਜਦੋਂਕਿ ਸਨਅਤਕਾਰ ਕੰਮ ਵਿੱਚ ਪੈਣ ਵਾਲੇ ਅੜਿੱਕਿਆਂ ਅਤੇ ਘਾਟਿਆਂ ਤੋਂ ਡਰਦੇ ਹਨ। ਇਹ ਆਪਸੀ ਸ਼ੱਕ ਇੱਕ ਅਸਥਿਰ ਮਾਹੌਲ ਪੈਦਾ ਕਰਦਾ ਹੈ, ਜਿੱਥੇ ਨਿੱਕੀਆਂ ਨਿੱਕੀਆਂ ਗੱਲਾਂ ਵੀ ਮਾਹੌਲ ਵਿਗਾੜ ਸਕਦੀਆਂ ਹਨ।

Advertisement

ਭਾਰਤ ਦੇ ਉਸਾਰੀ ਟੀਚੇ, ਜਿਨ੍ਹਾਂ ਦੇ ਕੇਂਦਰ ਵਿੱਚ ਲੰਬੇ ਸਮੇਂ ’ਚ ਆਰਥਿਕ ਤਬਦੀਲੀ ਲਿਆਉਣਾ ਹੈ, ਸਥਿਰ ਅਤੇ ਉਤਸ਼ਾਹ ਭਰਪੂਰ ਮਾਹੌਲ ਤੋਂ ਬਿਨਾਂ ਮੁਕੰਮਲ ਨਹੀਂ ਹੋ ਸਕਦੇ। ਸਨਅਤੀ ਪ੍ਰਦਰਸ਼ਨ ਨੂੰ ਸਿਰਫ਼ ਉਤਪਾਦਨ ਅਤੇ ਨਿਵੇਸ਼ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਜੇਕਰ ਮਜ਼ਦੂਰਾਂ ਦੀ ਇਹ ਬੇਚੈਨੀ ਜਾਰੀ ਰਹਿੰਦੀ ਹੈ ਤਾਂ ਇਸ ਨਾਲ ਨਿਵੇਸ਼ਕਾਂ ਦਾ ਭਰੋਸਾ ਘਟਣ ਅਤੇ ਸਪਲਾਈ ਚੇਨਾਂ ਵਿੱਚ ਅੜਿੱਕਾ ਪੈਣ ਦਾ ਖਦਸ਼ਾ ਬਣਦਾ ਹੈ। ਸਬਕ ਸਪੱਸ਼ਟ ਹਨ: ਆਰਥਿਕ ਤਰੱਕੀ ਸਮਾਵੇਸ਼ੀ ਹੋਣੀ ਚਾਹੀਦੀ ਹੈ ਅਤੇ ਸ਼ਾਸਨ ਮਜ਼ਦੂਰਾਂ ਦੇ ਹਿੱਤ ਦਾ ਹੋਣਾ ਚਾਹੀਦਾ ਹੈ। ਨਿਰੰਤਰ ਗੱਲਬਾਤ, ਨਿਰਪੱਖ ਨੀਤੀਆਂ ਅਤੇ ਭਰੋਸਾ ਕਾਇਮ ਰੱਖ ਕੇ ਹੀ ਦੇਸ਼ ਇਹ ਯਕੀਨੀ ਬਣਾ ਸਕਦਾ ਹੈ ਕਿ ਇਸ ਦੇ ਕਾਰਖਾਨੇ ਟਕਰਾਅ ਦੇ ਕੇਂਦਰੀ ਧੁਰੇ ਬਣਨ ਦੀ ਥਾਂ ਵਿਕਾਸ ਦੇ ਇੰਜਣ ਬਣੇ ਰਹਿਣ।

Advertisement
×