DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਦਾ ਹਮਲਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਾਲ ਦਾ ਪਹਿਲਾ ਹਮਲਾ ਕਰਕੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਗ੍ਰਿਫ਼ਤਾਰੀ ਅਤੇ ਟਰੰਪ ਦਾ ਇਹ ਬਿਆਨ ਕਿ ਸੱਤਾ ਪਰਿਵਰਤਨ ਹੋਣ ਤੱਕ ਇਸ ਲਾਤੀਨੀ ਅਮਰੀਕੀ ਦੇਸ਼ ਦਾ ਸ਼ਾਸਨ...

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਾਲ ਦਾ ਪਹਿਲਾ ਹਮਲਾ ਕਰਕੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਗ੍ਰਿਫ਼ਤਾਰੀ ਅਤੇ ਟਰੰਪ ਦਾ ਇਹ ਬਿਆਨ ਕਿ ਸੱਤਾ ਪਰਿਵਰਤਨ ਹੋਣ ਤੱਕ ਇਸ ਲਾਤੀਨੀ ਅਮਰੀਕੀ ਦੇਸ਼ ਦਾ ਸ਼ਾਸਨ ਵਾਸ਼ਿੰਗਟਨ ਹੀ ਸੰਭਾਲੇਗਾ, ਕੌਮਾਂਤਰੀ ਕਾਨੂੰਨ ਦੀ ਸਖ਼ਤ ਉਲੰਘਣਾ ਹੈ।

ਇਹ ਇੱਕ ਖ਼ਤਰਨਾਕ ਜੂਆ ਹੈ ਜਿਸ ਦੇ ਸਿੱਟੇ ਅਮਰੀਕਾ ਤੋਂ ਪਰ੍ਹੇ ਵੀ ਅਸਰਅੰਦਾਜ਼ ਹੋ ਸਕਦੇ ਹਨ। ਮਾਦੂਰੋ ਦੇ ਪਤਨ ’ਤੇ ਸ਼ਾਇਦ ਬਹੁਤ ਘੱਟ ਲੋਕ ਸੋਗ ਮਨਾਉਣ। ਉਸ ਦੇ ਸ਼ਾਸਨ ਨੇ ਵੈਨੇਜ਼ੁਏਲਾ ਦੀ ਅਰਥਵਿਵਸਥਾ ਨੂੰ ਖੋਖਲਾ ਕਰ ਦਿੱਤਾ। ਅਸਹਿਮਤੀ ਜਤਾਉਣ ਵਾਲਿਆਂ ਨੂੰ ਕੁਚਲ ਦਿੱਤਾ ਗਿਆ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਦੇਸ਼ ਛੱਡਣ ਲਈ ਮਜਬੂਰ ਹੋ ਗਏ। ਕਈ ਸਾਲਾਂ ਤੋਂ ਨਿਕੋਲਸ ਮਾਦੂਰੋ ’ਤੇ ਚੋਣਾਂ ਦੌਰਾਨ ਧੋਖਾਧੜੀ ਅਤੇ ਨਸ਼ਾ ਤਸਕਰੀ ਦੇ ਦੋਸ਼ ਲੱਗਦੇ ਰਹੇ ਹਨ। ਅਮਰੀਕਾ ਦੀ ਵਧੇਰੇ ਰੁਚੀ ਵੈਨੇਜ਼ੁਏਲਾ ਦੇ ਤਾਨਾਸ਼ਾਹੀ ਪੀੜਤਾਂ ਲਈ ਨਿਆਂ ਯਕੀਨੀ ਬਣਾਉਣ ਦੀ ਥਾਂ ਇੱਥੋਂ ਦੇ ਵੱਡੇ ਤੇਲ ਭੰਡਾਰਾਂ ’ਤੇ ਨਿਯੰਤਰਣ ਕਰਨ ’ਚ ਹੈ।

Advertisement

ਅਮਰੀਕਾ ਵੱਲੋਂ ਫੌਜੀ ਛਾਪਾਮਾਰੀ, ਦੇਸ਼ ਤੋਂ ਬਾਹਰ ਗ੍ਰਿਫ਼ਤਾਰੀ ਤੇ ਕਿਸੇ ਹੋਰ ਦੇਸ਼ ’ਤੇ ਸ਼ਾਸਨ ਕਰਨ ਬਾਰੇ ਐਲਾਨ ਕਰਨ ਦੀ ਇਸ ਕਾਰਵਾਈ ਨੇ ਸੱਤਾ ਪਰਿਵਰਤਨ ਸਬੰਧੀ ਇਸ ਦੇ ਪੁਰਾਣੇ ਤਰੀਕੇ ਨੂੰ ਹੀ ਉਜਾਗਰ ਕੀਤਾ ਹੈ, ਜਿਸ ਦੇ ਭੂ-ਰਾਜਨੀਤਕ ਸਿੱਟੇ ਪਹਿਲਾਂ ਹੀ ਨਜ਼ਰ ਆਉਣ ਲੱਗ ਪਏ ਹਨ। ਇਥੋਂ ਤੱਕ ਕਿ ਮਾਦੂਰੋ ਦਾ ਵਿਰੋਧ ਕਰਨ ਵਾਲੇ ਅਮਰੀਕੀ ਸਹਿਯੋਗੀਆਂ ਨੇ ਵੀ ਇਸ ਮੁੱਦੇ ’ਤੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ। ਰੂਸ ਅਤੇ ਚੀਨ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਅਮਰੀਕਾ ਦੇ ਇਸ ‘ਨਿਯਮ ਆਧਾਰਿਤ ਪ੍ਰਬੰਧ’ ਨੂੰ ਚੋਣਵਾਂ ਅਤੇ ਮਾਰੂ ਦੱਸ ਰਹੇ ਹਨ। ਅਮਰੀਕਾ ਵੱਲੋਂ ਵੈਨੇਜ਼ੁਏਲਾ ਵਿੱਚ ਫੌਜੀਆਂ ਦੀ ਇਸ ਤਾਇਨਾਤੀ ਨੇ ਇੱਕ ਵਾਰ ਫਿਰ ਇਰਾਕ ਤੇ ਅਫ਼ਗਾਨਿਸਤਾਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ, ਜਿਥੇ ਜੰਗਾਂ ਸ਼ੁਰੂ ਤਾਂ ਪੂਰੇ ਆਤਮ-ਵਿਸ਼ਵਾਸ ਨਾਲ ਕੀਤੀਆਂ ਗਈਆਂ ਸਨ ਪਰ ਅਖੀਰ ਥਕਾਵਟ ਅਤੇ ਨਮੋਸ਼ੀ ਝੱਲ ਕੇ ਖ਼ਤਮ ਹੋਈਆਂ। ਟਰੰਪ ਦਾ ਇਹ ਬਿਆਨ ਕਿ ਸ਼ਾਸਨ ਦੌਰਾਨ ਸਾਰਾ ਖਰਚਾ ਤੇਲ ਦੇ ਭੰਡਾਰਾਂ ਰਾਹੀਂ ਪੂਰਾ ਕੀਤਾ ਜਾਵੇਗਾ, ਸਿਰਫ਼ ਸਰੋਤਾਂ ਨੂੰ ਕਾਬੂ ਕਰਨ ਦੀ ਇੱਛਾ ਦੀ ਹੀ ਪੁਸ਼ਟੀ ਕਰਦਾ ਹੈ, ਜਦਕਿ ਸ਼ਾਸਨ, ਸੁਰੱਖਿਆ ਅਤੇ ਵੈਨੇਜ਼ੁਏਲਾ ਵਾਸੀਆਂ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਸੱਤਾ ਸੌਂਪਣ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ।

Advertisement

ਭਾਰਤ ਇਸ ਕਾਰਵਾਈ ’ਤੇ ਚਿੰਤਾ ਜ਼ਾਹਰ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜੋ ਇਸ ਕਾਰਵਾਈ ਕਾਰਨ ਭਵਿੱਖ ’ਚ ਨਿਕਲਣ ਵਾਲੇ ਨਤੀਜਿਆਂ ਬਾਰੇ ਚਿੰਤਤ ਹੈ। ਹੋ ਸਕਦਾ ਹੈ ਟਰੰਪ ਨੂੰ ਛੇਤੀ ਹੀ ਅਹਿਸਾਸ ਹੋ ਜਾਵੇ ਕਿ ਉਸ ਨੇ ਆਪਣੀ ਸਮਰੱਥਾ ਤੋਂ ਵੱਡੇ ਕੰਮ ਨੂੰ ਹੱਥ ਪਾਇਆ ਹੈ। ਸੰਯੁਕਤ ਰਾਸ਼ਟਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਭ੍ਰਿਸ਼ਟ ਤੇ ਤਾਨਾਸ਼ਾਹ ਸ਼ਾਸਕ ਨੂੰ ਬੇਸ਼ੱਕ ਇੱਕ ਰਾਤ ਵਿੱਚ ਹੀ ਤਖ਼ਤ ਤੋਂ ਲਾਹਿਆ ਜਾ ਸਕਦਾ ਹੈ, ਪਰ ਲੰਮੇ ਸਮੇਂ ਤੱਕ ਸ਼ਾਂਤੀ ਕਾਇਮ ਰੱਖਣ ਅਤੇ ਸਥਿਰਤਾ ਬਣਾਈ ਰੱਖਣ ਲਈ ਗੰਭੀਰ ਯਤਨਾਂ ਦੀ ਲੋੜ ਹੁੰਦੀ ਹੈ।

Advertisement
×