ਲੜਕੀਆਂ ਦੀ ਚੜ੍ਹਤ

ਲੜਕੀਆਂ ਦੀ ਚੜ੍ਹਤ

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਨੇ ਇਕ ਵਾਰ ਮੁੜ ਦਰਸਾ ਦਿੱਤਾ ਹੈ ਕਿ ਪੜ੍ਹਾਈ ਦੇ ਖੇਤਰ ਵਿਚ ਲੜਕੀਆਂ ਦੀ ਚੜ੍ਹਤ ਬਰਕਰਾਰ ਹੈ। ਪਹਿਲੇ 11 ਸਥਾਨ ਲੜਕੀਆਂ ਨੇ ਹਾਸਿਲ ਕੀਤੇ ਅਤੇ ਪਹਿਲੀਆਂ ਤਿੰਨ ਲੜਕੀਆਂ ਨੇ 500 ਵਿਚੋਂ 497 ਅੰਕ, ਭਾਵ ਇਕੋ ਜਿਹੇ ਨੰਬਰ ਹਾਸਿਲ ਕੀਤੇ। ਨਿਯਮਾਂ ਮੁਤਾਬਿਕ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਦਾ ਐਲਾਨ ਕਰਨ ਲਈ ਉਮਰ ਦਾ ਮਾਪਦੰਡ ਰੱਖਿਆ ਗਿਆ ਹੈ। ਸਭ ਤੋਂ ਘੱਟ ਉਮਰ ਦੀ ਅਰਸ਼ਦੀਪ ਕੌਰ ਪਹਿਲੇ, ਅਰਸ਼ਪ੍ਰੀਤ ਕੌਰ ਦੂਸਰੇ ਅਤੇ ਕੁਲਵਿੰਦਰ ਕੌਰ ਤੀਸਰੇ ਸਥਾਨ ਉੱਤੇ ਰਹੀ। ਇਹ ਤਿੰਨੇ ਕੁੜੀਆਂ ਹਿਮਿਊਨਿਟੀਜ਼ ਗਰੁੱਪ ਨਾਲ ਸਬੰਧਿਤ ਹਨ। ਇਸ ਵਾਰ 3,01,700 ਵਿਦਿਆਰਥੀਆਂ ਨੇ ਰੈਗੂਲਰ ਪ੍ਰੀਖਿਆ ਦਿੱਤੀ ਜਿਸ ਵਿਚੋਂ 1,37,161 ਲੜਕੀਆਂ ਹਨ। 97.87 ਫ਼ੀਸਦੀ ਲੜਕੀਆਂ ਅਤੇ 96.27 ਫ਼ੀਸਦੀ ਲੜਕੇ ਸਫ਼ਲ ਹੋਏ। ਨਤੀਜਿਆਂ ਵਿਚ ਪਾਸ ਪ੍ਰਤੀਸ਼ਤ ਵਜੋਂ ਪਠਾਨਕੋਟ ਜ਼ਿਲ੍ਹਾ ਪਹਿਲੇ ਨੰਬਰ ਉੱਤੇ ਰਿਹਾ।

ਅਰਸ਼ਦੀਪ ਕੌਰ ਅਤੇ ਅਰਸ਼ਪ੍ਰੀਤ ਕੌਰ ਨੇ ਆਪਣੀ ਜ਼ਿੰਦਗੀ ਦਾ ਉਦੇਸ਼ ਸਿਵਲ ਸਰਵਿਸਜ਼ ਵਿਚ ਜਾਣਾ ਮਿਥਿਆ ਹੈ; ਕੁਲਵਿੰਦਰ ਕੌਰ ਦਾ ਆਸਟਰੇਲੀਆ ਜਾ ਕੇ ਕਾਨੂੰਨ ਦੀ ਪੜ੍ਹਾਈ ਕਰਨ ਦਾ ਇਰਾਦਾ ਹੈ। ਸਰਕਾਰੀ ਸਕੂਲਾਂ ਵਿਚ ਜ਼ਿਆਦਾਤਰ ਗ਼ਰੀਬ ਅਤੇ ਹੇਠਲੀ ਮੱਧ ਸ਼੍ਰੇਣੀ ਦੇ ਬੱਚੇ ਪੜ੍ਹ ਰਹੇ ਹਨ। ਲਗਭਗ ਦੋ ਸਾਲ ਤੱਕ ਕਰੋਨਾ ਦੇ ਦੌਰ ਵਿੱਚੋਂ ਲੰਘਣ ਕਰਕੇ ਸਕੂਲਾਂ ਅੰਦਰ ਆਨਲਾਈਨ ਪੜ੍ਹਾਈ ਦੇ ਨਾਮ ਉੱਤੇ ਜੋ ਪੜ੍ਹਾਈ ਹੋਈ ਹੈ, ਉਹ ਸਵਾਲਾਂ ਦੇ ਘੇਰੇ ਵਿਚ ਹੈ। ਕਰੋਨਾ ਤੋਂ ਬਾਅਦ ਇਹ ਪਹਿਲਾ ਨਤੀਜਾ ਹੈ ਜਿਸ ਦੀ ਪ੍ਰੀਖਿਆ ਠੀਕ ਮਾਹੌਲ ਵਿਚ ਹੋਈ ਹੈ।

ਸਮਾਜ ਵਿਚ ਅਜੇ ਵੀ ਕੁੜੀਆਂ ਲਈ ਬਰਾਬਰੀ ਦਾ ਮੁੱਦਾ ਦੂਰ ਦੀ ਕੌਡੀ ਲੱਗਦੀ ਹੈ। ਮਾਪਿਆਂ ਦੀਆਂ ਲਾਡਲੀਆਂ ਹੋਣ ਦੇ ਬਾਵਜੂਦ, ਸਮਾਜ ਜਾਇਦਾਦ ਵਿਚ ਉਨ੍ਹਾਂ ਦੇ ਕਾਨੂੰਨੀ ਹਿੱਸੇ ਦੇ ਹੱਕ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਿਆਰ ਨਹੀਂ। ਸੰਸਦ ਅਤੇ ਵਿਧਾਨ ਸਭਾਵਾਂ ਵਿਚ ਬਰਾਬਰ ਦੀ ਨੁਮਾਇੰਦਗੀ ਵੀ ਜ਼ਬਾਨੀ ਜਮ੍ਹਾਂ ਖਰਚ ਤੱਕ ਸੀਮਤ ਦਿਖਾਈ ਦੇ ਰਹੀ ਹੈ। ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਅੰਦਰ ਰਾਖਵੇਂਕਰਨ ਦੇ ਨਾਮ ਉੱਤੇ ਭਾਵੇਂ 50 ਫ਼ੀਸਦੀ ਔਰਤਾਂ ਚੁਣੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਸਰਪੰਚੀ, ਪ੍ਰਧਾਨਗੀ ਜਾਂ ਚੇਅਰਮੈਨੀ ਕਰਨ ਦਾ ਮਾਹੌਲ ਬਣਾਉਣ ਲਈ ਸਮਾਂ ਲੱਗਣਾ ਹੈ। ਸਿੱਖਿਆ ਦੇ ਖੇਤਰ ਵਿਚ ਆਪਣੇ ਆਪ ਨੂੰ ਬਿਹਤਰ ਸਾਬਤ ਕਰਨ ਵਾਲੀਆਂ ਲੜਕੀਆਂ ਭਵਿੱਖ ਦੀ ਉਮੀਦ ਬਨ੍ਹਾਉਂਦੀਆਂ ਹਨ ਕਿ ਉਹ ਸਹਿਜੇ ਸਹਿਜੇ ਸਮਾਜ ਵਿਚ ਆਪਣੀ ਬਣਦੀ ਜਗ੍ਹਾ ਹਾਸਿਲ ਕਰ ਲੈਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ

ਬਿਹਾਰ: ਨਿਤੀਸ਼ ਵੱਲੋਂ ਭਾਜਪਾ ਨਾਲ ਮੁੜ ਤੋੜ-ਵਿਛੋੜਾ

* ਐੱਨਡੀਏ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੱਤਾ * ਮਹਾਗਠਬੰਧਨ...

ਪ੍ਰਧਾਨ ਮੰਤਰੀ ਮੋਦੀ ਕੋਲ 2.23 ਕਰੋੜ ਰੁਪਏ ਦੀ ਜਾਇਦਾਦ

ਪ੍ਰਧਾਨ ਮੰਤਰੀ ਮੋਦੀ ਕੋਲ 2.23 ਕਰੋੜ ਰੁਪਏ ਦੀ ਜਾਇਦਾਦ

ਪਿਛਲੇ ਸਾਲ ਨਾਲੋਂ 26.13 ਲੱਖ ਰੁਪਏ ਵੱਧ

ਏਕਨਾਥ ਸ਼ਿੰਦੇ ਵਜ਼ਾਰਤ ’ਚ ਵਾਧਾ; 18 ਨਵੇਂ ਮੰਤਰੀ ਸ਼ਾਮਲ

ਏਕਨਾਥ ਸ਼ਿੰਦੇ ਵਜ਼ਾਰਤ ’ਚ ਵਾਧਾ; 18 ਨਵੇਂ ਮੰਤਰੀ ਸ਼ਾਮਲ

20 ਮੈਂਬਰੀ ਵਜ਼ਾਰਤ ’ਚ ਇੱਕ ਵੀ ਮਹਿਲਾ ਨਹੀਂ; ਸ਼ਿਵ ਸੈਨਾ ਦੇ ਬਾਗੀ ਧੜੇ ...

ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ

ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਦਿੱਤੀ ਜਾਵੇਗੀ ਸ਼ਰਧਾਂਜਲੀ

16 ਨੂੰ ਅਖੰਡ ਪਾਠ ਦੇ ਭੋਗ ਮਗਰੋਂ ਹੋਵੇਗੀ ਸਮੂਹਿਕ ਅਰਦਾਸ; ਜਥੇਦਾਰ ਵੱਲ...

ਵਿਕਟੋਰੀਆ ’ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਸਮਾਪਤ

ਵਿਕਟੋਰੀਆ ’ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਸਮਾਪਤ

ਸਮਾਪਤੀ ਸਮਾਰੋਹ ’ਚ ਗੂੰਜਿਆ ਸਿੱਧੂ ਮੂਸੇਵਾਲਾ ਦਾ ਗੀਤ

ਸ਼ਹਿਰ

View All