DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਿਆਂ ਦੀ ਹਕੀਕਤ

ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ’ਚ ਪੰਜਾਬ ਦਾ ਸਿਖ਼ਰਲੇ ਰਾਜਾਂ ਦੀ ਸੂਚੀ ਵਿੱਚ ਹੋਣਾ ਅਜਿਹਾ ਅੰਕੜਾ ਹੈ ਜੋ ਸੂਬੇ ’ਚ ਨਸ਼ਿਆਂ ਦੀ ਮੌਜੂਦਗੀ ਨੂੰ ਮਾਨਤਾ ਦੇਣ ਦੇ ਨਾਲ ਨਾਲ ਬੇਚੈਨ ਕਰਨ ਵਾਲਾ ਵੀ ਹੈ। ਪਹਿਲੀ ਨਜ਼ਰ ’ਚ ਨਸ਼ਿਆਂ ਦੀ...

  • fb
  • twitter
  • whatsapp
  • whatsapp
Advertisement
ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ’ਚ ਪੰਜਾਬ ਦਾ ਸਿਖ਼ਰਲੇ ਰਾਜਾਂ ਦੀ ਸੂਚੀ ਵਿੱਚ ਹੋਣਾ ਅਜਿਹਾ ਅੰਕੜਾ ਹੈ ਜੋ ਸੂਬੇ ’ਚ ਨਸ਼ਿਆਂ ਦੀ ਮੌਜੂਦਗੀ ਨੂੰ ਮਾਨਤਾ ਦੇਣ ਦੇ ਨਾਲ ਨਾਲ ਬੇਚੈਨ ਕਰਨ ਵਾਲਾ ਵੀ ਹੈ। ਪਹਿਲੀ ਨਜ਼ਰ ’ਚ ਨਸ਼ਿਆਂ ਦੀ ਬਰਾਮਦਗੀ ਵਿੱਚ ਵਾਧਾ ਪ੍ਰਸ਼ਾਸਨ ਦੀ ਨਸ਼ਿਆਂ ਦੇ ਮਜ਼ਬੂਤ ਨੈੱਟਵਰਕ ਖ਼ਿਲਾਫ਼ ਸਖ਼ਤੀ ਦਾ ਸੰਕੇਤ ਹੈ। ਪਰ ਇਹ ਅੰਕੜੇ ਗੰਭੀਰ ਵਿਰੋਧਾਭਾਸ ਨੂੰ ਵੀ ਉਜਾਗਰ ਕਰਦੇ ਹਨ। ਪੰਜਾਬ, ਭਾਰਤ ਦੀ ਕੁੱਲ ਆਬਾਦੀ ਦਾ ਮਹਿਜ਼ 2.3 ਫ਼ੀਸਦੀ ਹੈ, ਪਰ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਵਿੱਚ ਪੰਜਾਬ ਦਾ ਹਿੱਸਾ ਕਰੀਬ 44.5 ਫ਼ੀਸਦੀ ਹੈ, ਜੋ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਰਾਜ ਦੀ ਕੇਂਦਰੀ ਭੂਮਿਕਾ ਨੂੰ ਦਰਸਾਉਂਦਾ ਹੈ। ਨਸ਼ੀਲੇ ਪਦਾਰਥਾਂ ਦੀ ਵੱਡੀ ਪੱਧਰ ’ਤੇ ਜ਼ਬਤੀ ਨਾ ਕੇਵਲ ਪੁਲੀਸ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ ਬਲਕਿ ਸੂਬੇ ਵਿੱਚ ਵਹਿ ਰਹੇ ਨਸ਼ਿਆਂ ਦੇ ਦਰਿਆ ਵੱਲ ਵੀ ਇਸ਼ਾਰਾ ਕਰਦੀ ਹੈ।ਇੱਕ ਲੱਖ ਦੀ ਵਸੋਂ ਪਿੱਛੇ 25.3 ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਨਾਲ ਪੰਜਾਬ ਦੇਸ਼ ਭਰ ਵਿੱਚੋਂ ਮੋਹਰੀ ਹੈ ਅਤੇ ਨਸ਼ਾ ਤਸਕਰੀ ਦੇ ਕੇਸ, ਨਸ਼ੇ ਦਾ ਸੇਵਨ ਕਰਨ ਨਾਲੋਂ ਕਿਤੇ ਵੱਧ ਹਨ। 2023 ਵਿੱਚ ਪੰਜਾਬ ’ਚ ਐੱਨ ਡੀ ਪੀ ਐੱਸ ਐਕਟ ਤਹਿਤ 11,589 ਕੇਸ ਦਰਜ ਕੀਤੇ ਗਏ ਜੋ ਕਿਸੇ ਰਾਜ ’ਚ ਕੌਮੀ ਪੱਧਰ ’ਤੇ ਸਭ ਤੋਂ ਵੱਧ ਹਨ। ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦਾ ਮਾਮਲਾ ਵੀ ਘੱਟ ਚਿੰਤਾਜਨਕ ਨਹੀਂ ਹੈ। 2023 ਦੌਰਾਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੇਸ਼ ਭਰ ਵਿੱਚੋਂ ਸਭ ਤੋਂ ਵੱਧ 89 ਮੌਤਾਂ ਹੋਈਆਂ।

ਹਾਲਾਂਕਿ, ਨਸ਼ੀਲੇ ਪਦਾਰਥ ਫੜਨਾ ਪੀੜਤਾਂ ਦਾ ਨਸ਼ਾ ਛੁਡਵਾਉਣ ਦੇ ਮਾਮਲਿਆਂ ਦੇ ਬਰਾਬਰ ਨਹੀਂ ਹੈ। ਨਸ਼ਿਆਂ ਨੂੰ ਜ਼ਬਤ ਕਰਨ ਦੀ ਕਾਰਵਾਈ ਕਾਨੂੰਨੀ ਸਖ਼ਤੀ ਦੀ ਉਦਾਹਰਣ ਹੈ, ਪਰ ਨਾਲ ਹੀ ਪੰਜਾਬ ਨੂੰ ਭੂਗੋਲਿਕ ਤੇ ਬੇਰੁਜ਼ਗਾਰੀ ਵਰਗੀਆਂ ਚੁਣੌਤੀਆਂ ਅਤੇ ਸਰਹੱਦ ਪਾਰ ਤੱਕ ਫੈਲੇ ਨਸ਼ਿਆਂ ਦੇ ਲਚਕੀਲੇ ਨੈਟਵਰਕ ਨੂੰ ਵੀ ਉਜਾਗਰ ਕਰਦੀ ਹੈ।

Advertisement

ਨਸ਼ਾ ਤਸਕਰੀ ਦੇ ਢੰਗ-ਤਰੀਕੇ ਤੇਜ਼ੀ ਨਾਲ ਬਦਲੇ ਹਨ। ਪਹਿਲਾਂ ਰਵਾਇਤੀ ਢੰਗ ਨਾਲ ਤਸਕਰੀ ਹੁੰਦੀ ਸੀ, ਪਰ ਹੁਣ ਡਰੋਨਾਂ ਰਾਹੀਂ ਤਸਕਰੀ ਹੋਣ ਲੱਗੀ ਹੈ। ਇਸੇ ਕਰਕੇ ਤਸਕਰ ਹੁਣ ਪੁਲੀਸ ਦੀ ਰਵਾਇਤੀ ਤਕਨੀਕ ਦੀ ਰਾਡਾਰ ’ਤੇ ਨਹੀਂ ਆਉਂਦੇ। ਨਤੀਜੇ ਵਜੋਂ ਇਹ ਕਾਰਵਾਈ ਨਸ਼ਿਆਂ ਦੀ ਸਪਲਾਈ ਨੂੰ ਆਰਜ਼ੀ ਤੌਰ ’ਤੇ ਰੋਕ ਤਾਂ ਸਕਦੀ ਹੈ ਪਰ ਸ਼ਾਇਦ ਉਸ ਨੂੰ ਖ਼ਤਮ ਨਹੀਂ ਕਰ ਸਕਦੀ।

Advertisement

ਇਸ ਤੋਂ ਵੀ ਗੰਭੀਰ ਮਾਮਲਾ ਇਹ ਹੈ ਕਿ ਨਸ਼ੇ ਦੀ ਮੰਗ ਵਾਲੇ ਪੱਖ ’ਤੇ ਪੂਰਾ ਧਿਆਨ ਨਹੀਂ ਦਿੱਤਾ ਗਿਆ। ਪੰਜਾਬ ਵਿੱਚ ਨਸ਼ਿਆਂ ਦਾ ਮਾਮਲਾ, ਖੇਤੀਬਾੜੀ ਸੰਕਟ, ਬੇਰੁਜ਼ਗਾਰੀ ਅਤੇ ਨੌਜਵਾਨਾਂ ਲਈ ਸੀਮਤ ਮੌਕਿਆਂ ਨਾਲ ਡੂੰਘਾ ਜੁੜਿਆ ਹੋਇਆ ਹੈ। ਮੁੜਵਸੇਬਾ, ਮਾਨਸਿਕ ਦੇਖ-ਭਾਲ ’ਚ ਨਿਰੰਤਰ ਨਿਵੇਸ਼ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਹ ਮਸਲਾ ਹੱਲ ਹੋਣਾ ਅਸੰਭਵ ਹੈ। ਇਸ ਲਈ ਪੰਜਾਬ ਦਾ ਨਸ਼ੇ ਫੜਨ ਵਿੱੱਚ ਮੋਹਰੀ ਹੋਣਾ ਕੋਈ ਮਾਣ ਵਾਲੀ ਗੱਲ ਨਹੀਂ ਹੈ। ਹੁਣ ਧਿਆਨ ਨਸ਼ੇ ਫੜਨ ਤੋਂ ਹਟਾ ਕੇ ਇਸ ਗੱਲ ਵੱਲ ਦੇਣ ਦੀ ਲੋੜ ਹੈ ਕਿ ਕਿੰਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਗਿਆ। ਇਸ ਕਦਮ ਨਾਲ ਹੀ ਪੰਜਾਬ ਨਸ਼ਿਆਂ ਦੀ ਸਥਾਈ ਰੋਕਥਾਮ ਦੀ ਦਿਸ਼ਾ ਵਿੱਚ ਅੱਗੇ ਵਧ ਸਕਦਾ ਹੈ।

Advertisement
×