DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੇਜਸ ਦੀ ਸਮੱਸਿਆ

ਸੱਤ ਫਰਵਰੀ ਨੂੰ ਇੱਕ ਤੇਜਸ ਲੜਾਕੂ ਜਹਾਜ਼ ਇੱਕ ਫਰੰਟਲਾਈਨ ਏਅਰਬੇਸ ’ਤੇ ਰਨਵੇਅ ਤੋਂ ਪਾਰ ਹੋ ਗਿਆ ਸੀ। ਇਸ ਹਾਦਸੇ ਤੋਂ ਬਾਅਦ ਹੁਣ ਤੇਜਸ ਲੜਾਕੂ ਜਹਾਜ਼ਾਂ ਦੇ ਪੂਰੇ ਬੇੜੇ ਦੀ ਜਾਂਚ ਕੀਤੀ ਜਾ ਰਹੀ ਹੈ। ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ (ਐੱਚ ਏ ਐੱਲ)...

  • fb
  • twitter
  • whatsapp
  • whatsapp
Advertisement

ਸੱਤ ਫਰਵਰੀ ਨੂੰ ਇੱਕ ਤੇਜਸ ਲੜਾਕੂ ਜਹਾਜ਼ ਇੱਕ ਫਰੰਟਲਾਈਨ ਏਅਰਬੇਸ ’ਤੇ ਰਨਵੇਅ ਤੋਂ ਪਾਰ ਹੋ ਗਿਆ ਸੀ। ਇਸ ਹਾਦਸੇ ਤੋਂ ਬਾਅਦ ਹੁਣ ਤੇਜਸ ਲੜਾਕੂ ਜਹਾਜ਼ਾਂ ਦੇ ਪੂਰੇ ਬੇੜੇ ਦੀ ਜਾਂਚ ਕੀਤੀ ਜਾ ਰਹੀ ਹੈ। ਹਿੰਦੋਸਤਾਨ ਏਅਰੋਨੌਟਿਕਸ ਲਿਮਟਿਡ (ਐੱਚ ਏ ਐੱਲ) ਨੇ ਇਸ ਨੂੰ ‘ਮਾਮੂਲੀ ਤਕਨੀਕੀ ਘਟਨਾ’ ਦੱਸਿਆ ਹੈ। ਦੂਜੇ ਪਾਸੇ, ਭਾਰਤੀ ਹਵਾਈ ਸੈਨਾ ਨੇ ਧਾਤੂ ਵਿਗਿਆਨ, ਬ੍ਰੇਕਿੰਗ ਪ੍ਰਣਾਲੀਆਂ ਅਤੇ ਔਨਬੋਰਡ ਸੌਫਟਵੇਅਰ ਸਮੇਤ ਪੂਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਤੱਥ ਦਰਸਾਉਂਦਾ ਹੈ ਕਿ ਇਹ ਕੋਈ ਆਮ ਮਾਮਲਾ ਨਹੀਂ ਹੈ। ਇਹ ਤੋਂ ਸਪੱਸ਼ਟ ਹੈ ਕਿ ਭਾਰਤ ਦਾ ਸਵਦੇਸ਼ੀ ਲੜਾਕੂ ਪ੍ਰੋਗਰਾਮ ਇੱਕ ਨਾਜ਼ੁਕ ਮੋੜ ’ਤੇ ਹੈ।

ਪੂਰੇ ਬੇੜੇ ਨੂੰ ਉਡਾਣ ਭਰਨ ਤੋਂ ਰੋਕ ਦੇਣਾ ਸਾਵਧਾਨੀ ਅਤੇ ਕਮਜ਼ੋਰੀ ਦੀ ਨਿਸ਼ਾਨੀ ਦੋਵੇਂ ਹੈ। ਤੇਜਸ ਨੂੰ 2016 ਵਿੱਚ ਪੁਰਾਣੇ ਮਿੱਗ-21 ਦੇ ਬਦਲ ਵਜੋਂ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਰੱਖਿਆ ਨਿਰਮਾਣ ਵਿੱਚ ਭਾਰਤ ਦੀ ਤਕਨੀਕੀ ਸਵੈ-ਨਿਰਭਰਤਾ ਦਾ ਪ੍ਰਦਰਸ਼ਨ ਕਰਨਾ ਸੀ। ਫਿਰ ਵੀ ਇਹ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਤੀਜਾ ਹਵਾਈ ਹਾਦਸਾ ਹੈ। ਮਾਰਚ 2024 ਵਿੱਚ ਜੈਸਲਮੇਰ ਨੇੜੇ ਇੱਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਸੀ ਹੋਇਆ ਕਿਉਂਕਿ ਪਾਇਲਟ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਗਿਆ, ਪਰ ਫਿਰ ਵੀ ਇਹ ਹਾਦਸਾ ਕਈ ਸਵਾਲ ਖੜ੍ਹੇ ਕਰ ਗਿਆ। ਨਵੰਬਰ 2025 ਵਿੱਚ ਦੁਬਈ ਏਅਰਸ਼ੋਅ ਦੌਰਾਨ ਤੇਜਸ ਉਡਾਉਣ ਵਾਲੇ ਇੱਕ ਪਾਇਲਟ ਦੀ ਜਾਨ ਚਲੀ ਗਈ। ਅਜਿਹੇ ਸਮੇਂ ਵਿੱਚ ਜਦੋਂ ਭਾਰਤੀ ਹਵਾਈ ਸੈਨਾ ਦੀ ਸਕੁਐਡਰਨ ਸਮਰੱਥਾ ਮਨਜ਼ੂਰਸ਼ੁਦਾ 42 ਤੋਂ ਬਹੁਤ ਘੱਟ ਹੋ ਗਈ ਹੈ ਤਾਂ ਥੋੜ੍ਹੇ ਸਮੇਂ ਲਈ ਵੀ ਤੇਜਸ ਦੇ ਉਡਾਣ ਭਰਨ ’ਤੇ ਰੋਕ ਸਾਡੇ ਕਿਸੇ ਵੀ ਸਥਿਤੀ ਨਾਲ ਸਿੱਝਣ ਦੀ ਤਿਆਰੀ ਵਿੱਚ ਰੁਕਾਵਟ ਹੈ। ਤੇਜਸ ਐੱਮਕੇ-1ਏ ਹਲਕੇ ਲੜਾਕੂ ਜਹਾਜ਼ਾਂ ਦੀ ਡਿਲਿਵਰੀ, ਜਿਨ੍ਹਾਂ ਵਿੱਚੋਂ 180 ਦਾ ਹੁਣ ਤੱਕ ਆਰਡਰ ਦਿੱਤਾ ਜਾ ਚੁੱਕਿਆ ਹੈ, ਇੰਜਣ ਸਪਲਾਈ ਦੇ ਮੁੱਦਿਆਂ ਕਾਰਨ ਸਮੇਂ ਤੋਂ ਪੱਛੜ ਰਹੀ ਹੈ। ਇਸ ਤੋਂ ਇਲਾਵਾ ਭਾਰਤ 114 ਰਾਫੇਲ ਜੈੱਟਾਂ ਲਈ ਫਰਾਂਸ ’ਤੇ ਨਿਰਭਰ ਕਰਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਸਿਰਫ਼ ਸਵਦੇਸ਼ੀ ਸਮਰੱਥਾਵਾਂ ਹੀ ਲੜਾਕੂ ਹਵਾਈ ਜਹਾਜ਼ਾਂ ਦੀ ਕਮੀ ਨੂੰ ਜਲਦੀ ਪੂਰਾ ਨਹੀਂ ਕਰ ਸਕਦੀਆਂ।

Advertisement

ਤੇਜਸ ਪ੍ਰੋਜੈਕਟ ਨੂੰ ਇਸ ਪੜਾਅ ’ਤੇ ਪਹੁੰਚਣ ਵਿੱਚ ਦਹਾਕੇ ਲੱਗ ਗਏ ਹਨ। ਇਸ ਮਾਮਲੇ ਵਿੱਚ ਲਾਪਰਵਾਹੀ ਦੀ ਕੋਈ ਥਾਂ ਨਹੀਂ ਹੈ। ਹਾਦਸਿਆਂ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਸਖ਼ਤ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਲੋੜ ਨੂੰ ਘੱਟ ਨਹੀਂ ਕਰ ਸਕਦੀਆਂ। ਜੇਕਰ ਭਾਰਤ ਇੱਕ ਸਵੈ-ਨਿਰਭਰ ਏਅਰੋਸਪੇਸ ਈਕੋਸਿਸਟਮ ਬਣਾਉਣ ਦੀ ਆਪਣੀ ਖੋਜ ਵਿੱਚ ਸਫਲ ਹੋਣਾ ਚਾਹੁੰਦਾ ਹੈ ਤਾਂ ਇਸ ਨੂੰ ਸਮੇਂ ਸਿਰ ਡਿਲਿਵਰੀ ਯਕੀਨੀ ਬਣਾਉਣ, ਗੁਣਵੱਤਾ ਨਿਯੰਤਰਣ ਨੂੰ ਸਖ਼ਤ ਕਰਨ ਅਤੇ ਨਿਰਮਾਤਾਵਾਂ ਤੇ ਆਪਰੇਟਰਾਂ ਵਿਚਕਾਰ ਵਿਸ਼ਵਾਸ ਦੀ ਬਹਾਲੀ ਲਈ ਇਸ ਨਵੀਂ ਰੁਕਾਵਟ ਨੂੰ ਇੱਕ ਮੌਕੇ ਵਜੋਂ ਲੈਣਾ ਚਾਹੀਦਾ ਹੈ। ਸਵਦੇਸ਼ੀ ਹਵਾਈ ਸ਼ਕਤੀ ਦਾ ਭਵਿੱਖ ਇਸ ’ਤੇ ਹੀ ਨਿਰਭਰ ਕਰਦਾ ਹੈ।

Advertisement

Advertisement
×