ਵਿਆਪਕ ਪ੍ਰਬੰਧਾਂ ਦੀ ਜ਼ਰੂਰਤ

ਵਿਆਪਕ ਪ੍ਰਬੰਧਾਂ ਦੀ ਜ਼ਰੂਰਤ

ਕੋਵਿਡ-19 ਕਾਰਨ ਫੈਲੀ ਅਫ਼ਰਾ-ਤਫ਼ਰੀ ਦੇ ਕਈ ਪੱਖ ਬਹੁਤ ਡਰਾਵਣੇ ਹਨ। ਸਭ ਤੋਂ ਭਿਆਨਕ ਪੱਖ ਇਸ ਮਹਾਮਾਰੀ ਦੌਰਾਨ ਵਧ ਰਹੀ ਠੱਗੀ ਅਤੇ ਲਾਲਚ ਦਾ ਹੈ। ਦੇਸ਼ ਦੇ ਵੱਖ ਵੱਖ ਥਾਵਾਂ ਤੋਂ ਕੋਵਿਡ-19 ਦੇ ਇਲਾਜ ਲਈ ਨਕਲੀ ਦਵਾਈਆਂ ਬਣਾਉਣ, ਆਕਸੀਜਨ ਬਲੈਕ (ਮਹਿੰਗੇ ਭਾਅ) ’ਚ ਵੇਚਣ, ਆਕਸੀਜਨ ਕੰਸੈਂਟਰੇਟਰਾਂ ਦੀ ਜਖ਼ੀਰੇਬਾਜ਼ੀ ਅਤੇ ਐਂਬੂਲੈਂਸਾਂ ਦੀ ਵਰਤੋਂ ਲਈ ਬਹੁਤ ਜ਼ਿਆਦਾ ਪੈਸੇ ਵਸੂਲਣ ਦੀਆਂ ਖ਼ਬਰਾਂ ਆ ਰਹੀਆਂ ਹਨ। ਕਈ ਸੂਬਿਆਂ ਦੀਆਂ ਸਰਕਾਰਾਂ ਅਸਲੀਅਤ ਲੁਕਾ ਰਹੀਆਂ ਹਨ। ਇਸੇ ਤਰ੍ਹਾਂ ਸਿਹਤ ਵਿਗਿਆਨੀਆਂ ਅਤੇ ਡਾਕਟਰਾਂ ਦੀਆਂ ਸਲਾਹਾਂ ਵਿਚ ਕਈ ਵੱਡੇ ਮੱਤਭੇਦ ਹੋਣ ਕਾਰਨ ਲੋਕ ਭੰਬਲਭੂਸਿਆਂ ਵਿਚ ਪੈ ਰਹੇ ਹਨ।

ਸਰਕਾਰਾਂ ਦੀ ਕੋਵਿਡ-19 ਦੀ ਮਹਾਮਾਰੀ ਲਈ ਸਿਹਤ ਸੰਭਾਲ ਦੇ ਕੰਮਾਂ ਵਿਚੋਂ ਸਭ ਤੋਂ ਵੱਡਾ ਬਿਖਰਾਓ ਕੇਵਲ ਕੁਝ ਹਸਪਤਾਲਾਂ ਨੂੰ ਕੋਵਿਡ-19 ਹਸਪਤਾਲ ਐਲਾਨਣ ਵਿਚ ਦਿਖਾਈ ਦੇ ਰਿਹਾ ਹੈ। ਇਕ ਪਾਸੇ ਸਰਕਾਰਾਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਐਮਬੀਬੀਐੱਸ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਅਤੇ ਸੇਵਾਮੁਕਤ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੀਆਂ ਹਨ, ਉੱਥੇ ਹਸਪਤਾਲਾਂ ਦੇ ਦੂਸਰੇ ਵਾਰਡ ਲਗਭੱਗ ਬੰਦ ਪਏ ਹਨ। ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਜੇਕਰ ਐੱਮਬੀਬੀਐੱਸ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਅਤੇ ਸੇਵਾਮੁਕਤ ਡਾਕਟਰ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਨ ਤਾਂ ਦੂਸਰੇ ਰੋਗਾਂ ਦੇ ਸਪੈਸ਼ਲਿਸਟ ਡਾਕਟਰ ਇਨ੍ਹਾਂ ਮਰੀਜ਼ਾਂ ਦਾ ਇਲਾਜ ਕਿਉਂ ਨਹੀਂ ਕਰ ਸਕਦੇ। ਇਹ ਸਵਾਲ ਵੀ ਪੁੱਛੇ ਜਾ ਰਹੇ ਹਨ ਕਿ ਦੂਸਰੇ ਵਾਰਡਾਂ ਵਿਚ ਆਕਸੀਜਨ ਦਾ ਬੰਦੋਬਸਤ ਕਰ ਕੇ ਅਤੇ ਸਾਰੇ ਡਾਕਟਰਾਂ ਨੂੰ ਇਸੇ ਡਿਊਟੀ ’ਤੇ ਲਾ ਕੇ ਬੈੱਡ ਕਿਉਂ ਨਹੀਂ ਵਧਾਏ ਜਾ ਰਹੇ। ਸਿਹਤ ਖੇਤਰ ਦੇ ਕੁਝ ਮਾਹਿਰਾਂ ਦਾ ਸੁਝਾਅ ਹੈ ਕਿ ਜੇਕਰ ਪ੍ਰਾਇਮਰੀ ਹੈਲਥ ਸੈਂਟਰ ਤੋਂ ਲੈ ਕੇ ਉੱਪਰਲੀ ਪੱਧਰ ਦੇ ਸਾਰੇ ਹਸਪਤਾਲਾਂ ਨੂੰ ਇਕਾਂਤਵਾਸ ਅਤੇ ਡਾਕਟਰੀ ਨਿਗਰਾਨੀ ਲਈ ਵਰਤਿਆ ਜਾਵੇ ਤਾਂ ਕੋਵਿਡ-19 ਲਈ ਐਲਾਨੇ ਗਏ ਹਸਪਤਾਲਾਂ ਅਤੇ ਉਨ੍ਹਾਂ ਵਿਚ ਤਾਇਨਾਤ ਡਾਕਟਰਾਂ ’ਤੇ ਦਬਾਅ ਘਟੇਗਾ।

ਸਿਹਤ ਖੇਤਰ ਵਿਚ ਇਕ ਹੋਰ ਵੱਡਾ ਮੁੱਦਾ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਸਪੈਸ਼ਲਿਸਟ ਡਾਕਟਰੀ ਸਹਾਇਤਾ ਨਾ ਮਿਲਣ ਦਾ ਹੈ। ਦੇਸ਼ ਵਿਚ ਜਿਗਰ, ਦਿਲ, ਗੁਰਦਿਆਂ ਅਤੇ ਹੋਰ ਅੰਗਾਂ ਦੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਕਰੋੜਾਂ ਮਰੀਜ਼ ਹਨ। ਕਰੋਨਾ ਤੋਂ ਪਹਿਲਾਂ ਸਰਕਾਰੀ ਤੇ ਨਿੱਜੀ ਖੇਤਰ ਦੇ ਹਸਪਤਾਲਾਂ ਵਿਚ ਭੀੜ ਦੇਖੀ ਜਾਂਦੀ ਸੀ। ਸਵਾ ਸਾਲ ਤੋਂ ਉਹ ਭੀੜ ਗਾਇਬ ਹੈ। ਇਸ ਲਈ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਹ ਮਰੀਜ਼ ਕਿੱਥੇ ਗਏ। ਉਦਾਹਰਨ ਦੇ ਤੌਰ ’ਤੇ ਨਿੱਜੀ ਖੇਤਰ ਦੇ ਹਸਪਤਾਲਾਂ ਵਿਚ ਦਿਲ ਨਾਲ ਸਬੰਧਿਤ ਬਹੁਤੇ ਮਰੀਜ਼ਾਂ ਨੂੰ ਇਹ ਸਲਾਹ ਆਮ ਦਿੱਤੀ ਜਾਂਦੀ ਸੀ ਕਿ ਦਿਲ ਦੀ ਬਾਈਪਾਸ ਸਰਜਰੀ ਕਰਾ ਲੈਣ ਜਾਂ ਧਮਨੀਆਂ ਵਿਚ ਸਟੈਂਟ (Stents) ਪਵਾਉਣ। ਮਰੀਜ਼ਾਂ ਨੂੰ ਇਸ ਬਾਰੇ ਡਰਾਇਆ ਵੀ ਜਾਂਦਾ ਸੀ ਕਿ ਜੇ ਉਨ੍ਹਾਂ ਨੇ ਅਪਰੇਸ਼ਨ ਕਰਾਉਣ ਤੋਂ ਭੋਰਾ ਵੀ ਦੇਰੀ ਕੀਤੀ ਤਾਂ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਪੈ ਸਕਦੀ ਹੈ। ਹੁਣ ਸਿਹਤ ਖੇਤਰ ਦੇ ਦ੍ਰਿਸ਼ ਤੋਂ ਉਨ੍ਹਾਂ ਡਾਕਟਰਾਂ ਤੇ ਮਰੀਜ਼ਾਂ ਦੀ ਗ਼ੈਰ-ਮੌਜੂਦਗੀ ਸਿਹਤ ਮਾਡਲ ਬਾਰੇ ਗੰਭੀਰ ਸਵਾਲ ਉਠਾਉਂਦੀ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀਆਂ ਮੁਢਲੀਆਂ ਸਮੱਸਿਆਵਾਂ ਨੂੰ ਨਜਿੱਠਿਆ ਨਹੀਂ ਜਾ ਰਿਹਾ ਜਿਸ ਕਾਰਨ ਇਹੋ ਜਿਹੇ ਮਰੀਜ਼ ਸਰੀਰ ਦੇ ਵੱਖ ਵੱਖ ਅੰਗਾਂ ਦੇ ਕਮਜ਼ੋਰ ਪੈਣ ਕਾਰਨ ਕੋਵਿਡ-19 ਦੀ ਮਾਮੂਲੀ ਮਾਰ ਵੀ ਨਹੀਂ ਝੱਲ ਸਕਦੇ। ਦੇਸ਼ ਦੇ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਸਿਹਤ ਸੰਭਾਲ ਦੇ ਰਸਮੀ ਪ੍ਰਬੰਧ-ਖੇਤਰ ਤਕ ਪਹੁੰਚ ਨਹੀਂ ਹੈ। ਉਹ ਆਰਐਮਪੀ ਡਾਕਟਰਾਂ, ਕੈਮਿਸਟਾਂ ਤੇ ਸਵੈ-ਸਿਖਿਅਤ ਡਾਕਟਰਾਂ ’ਤੇ ਨਿਰਭਰ ਹਨ। ਕੋਵਿਡ-19 ਵਿਚ ਸਟੀਰਾਇਡ (Steroid) ਦਵਾਈਆਂ ਦਾ ਪ੍ਰਯੋਗ ਲੱਖਾਂ ਜਾਨਾਂ ਬਚਾ ਰਿਹਾ ਹੈ। ਇਨ੍ਹਾਂ ਦਾ ਇਸਤੇਮਾਲ ਸਿਖਿਅਤ ਡਾਕਟਰ ਦੀ ਨਿਗਰਾਨੀ ਵਿਚ ਹੋਣਾ ਚਾਹੀਦਾ ਹੈ। ਇਨ੍ਹਾਂ ਦਾ ਅੰਧਾਧੁੰਦ ਪ੍ਰਯੋਗ ਕਈ ਮਰੀਜ਼ਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਇਸ ਵੇਲੇ ਜਦੋਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਸਰਕਾਰਾਂ ਦਾ ਹੱਥ ਵਟਾਉਣ ਲਈ ਇਮਾਰਤਾਂ ਅਤੇ ਆਕਸੀਜਨ ਦਾ ਪ੍ਰਬੰਧ ਕਰ ਰਹੀਆਂ ਹਨ, ਉੱਥੇ ਸਰਕਾਰਾਂ ਨੂੰ ਆਪਣੇ ਹਸਪਤਾਲਾਂ ਦੇ ਸਾਰੇ ਬੈੱਡਾਂ ਨੂੰ ਕੋਵਿਡ-19 ਲਈ ਇਕਾਂਤਵਾਸ ਅਤੇ ਆਕਸੀਜਨ ਵਾਲੇ ਬੈੱਡ ਬਣਾ ਕੇ ਇਸ ਸਮੱਸਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All