DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਸ਼ਿਆਂ ਦੀ ਚੁਣੌਤੀ

ਨਸ਼ਿਆਂ ਦੀ ਕੋਈ ਵੀ ਵੱਡੀ ਬਰਾਮਦਗੀ ਤਸਕਰੀ ਰੋਕਣ ਲਈ ਅਪਣਾਈਆਂ ਜਾ ਰਹੀਆਂ ਰਣਨੀਤੀਆਂ ਦੀ ਕੁਝ ਹੱਦ ਤੱਕ ਸਫ਼ਲਤਾ ਬਾਰੇ ਤਾਂ ਦੱਸਦੀ ਹੈ, ਪਰ ਨਾਲ ਹੀ ਇਹ ਇਸ ਚੁਣੌਤੀ ਦੇ ਵਿਸ਼ਾਲ ਰੂਪ ਨੂੰ ਵੀ ਬੇਪਰਦ ਕਰਦੀ ਹੈ। ਜਿਉਂ-ਜਿਉਂ ਡਰੋਨਾਂ ਦੀ ਵਰਤੋਂ...

  • fb
  • twitter
  • whatsapp
  • whatsapp
Advertisement

ਨਸ਼ਿਆਂ ਦੀ ਕੋਈ ਵੀ ਵੱਡੀ ਬਰਾਮਦਗੀ ਤਸਕਰੀ ਰੋਕਣ ਲਈ ਅਪਣਾਈਆਂ ਜਾ ਰਹੀਆਂ ਰਣਨੀਤੀਆਂ ਦੀ ਕੁਝ ਹੱਦ ਤੱਕ ਸਫ਼ਲਤਾ ਬਾਰੇ ਤਾਂ ਦੱਸਦੀ ਹੈ, ਪਰ ਨਾਲ ਹੀ ਇਹ ਇਸ ਚੁਣੌਤੀ ਦੇ ਵਿਸ਼ਾਲ ਰੂਪ ਨੂੰ ਵੀ ਬੇਪਰਦ ਕਰਦੀ ਹੈ। ਜਿਉਂ-ਜਿਉਂ ਡਰੋਨਾਂ ਦੀ ਵਰਤੋਂ ਕਾਰਨ ਸਮੁੰਦਰੀ ਤੇ ਜ਼ਮੀਨੀ ਰਸਤਿਆਂ ਰਾਹੀਂ ਤਸਕਰੀ ਦੇ ਤਰੀਕੇ ਗੁੰਝਲਦਾਰ ਹੁੰਦੇ ਜਾ ਰਹੇ ਹਨ, ਤਿਉਂ-ਤਿਉਂ ਸਰਹੱਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੇ ਇਮਤਿਹਾਨ ਜਿਹਾ ਬਣ ਗਿਆ ਹੈ। ਲਕਸ਼ਦੀਪ ਨੇੜੇ ਇੱਕ ਇਰਾਨੀ ਕਿਸ਼ਤੀ ਵਿੱਚੋਂ 526 ਕਿਲੋਗ੍ਰਾਮ ਹੈਰੋਇਨ ਅਤੇ ਮੈਥਾਮਫੇਟਾਮੀਨ ਦੀ ਬਰਾਮਦਗੀ ਵੱਖ-ਵੱਖ ਏਜੰਸੀਆਂ ਵਿਚਕਾਰ ਆਪਸੀ ਤਾਲਮੇਲ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦੀ ਹੈ। ਗੁਜਰਾਤ ਦਹਿਸ਼ਤ ਵਿਰੋਧੀ ਦਸਤੇ (ਏ ਟੀ ਐੱਸ) ਅਤੇ ਇੰਡੀਅਨ ਕੋਸਟ ਗਾਰਡ ਨੇ 3,000 ਕਰੋੜ ਰੁਪਏ ਦੀ ਇਸ ਖੇਪ ਨੂੰ ਰਾਹ ਵਿੱਚ ਹੀ ਫੜਨ ਲਈ ਮਿਲ ਕੇ ਕੰਮ ਕੀਤਾ। ਇਹ ਖੇਪ ਇੱਕ ਨਾਇਜੀਰੀਅਨ ਨਾਗਰਿਕ ਵੱਲੋਂ ਬੁੱਕ ਕੀਤੀ ਗਈ ਸੀ, ਜਿਸ ਨੂੰ ਸੰਭਵ ਤੌਰ ’ਤੇ ਤਾਮਿਲਨਾਡੂ ਰਾਹੀਂ ਪੰਜਾਬ ਪਹੁੰਚਾਇਆ ਜਾਣਾ ਸੀ। ਇਸ ਤਰ੍ਹਾਂ ਸ਼ੁਰੂਆਤੀ ਪੜਾਅ ਵਿੱਚ ਹੀ ਇੱਕ ਅੰਤਰਰਾਸ਼ਟਰੀ ਸਿੰਡੀਕੇਟ ਨੂੰ ਤੋੜ ਦਿੱਤਾ ਗਿਆ ਹੈ।

ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਨਸ਼ਾਖ਼ੋਰੀ ਸਿਆਸੀ ਬਹਿਸ ਦੇ ਕੇਂਦਰ ਵਿੱਚ ਆ ਗਈ ਹੈ। ਰੋਜ਼ਾਨਾ ਦੂਸ਼ਣਬਾਜ਼ੀ ਅਤੇ ਇੱਕ-ਦੂਜੇ ਉੱਤੇ ਦੋਸ਼ ਲਾਉਣ ਦਾ ਸਿਲਸਿਲਾ ਆਮ ਜਿਹਾ ਬਣ ਗਿਆ ਹੈ। ਅਜੀਬ ਗੱਲ ਇਹ ਹੈ ਕਿ ਮੌਜੂਦਾ ਨਸ਼ਾ ਵਿਰੋਧੀ ਰਣਨੀਤੀਆਂ ਉੱਤੇ ਉਸਾਰੂ ਬਹਿਸ ਕਰਨ ਦੀ ਬਜਾਏ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਜਾਂਦਾ ਹੈ, ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਸਾਰੂ ਆਲੋਚਨਾ ਲਈ ਵੀ ਕੋਈ ਗੁੰਜਾਇਸ਼ ਨਹੀਂ ਬਚਦੀ। ਇਸ ਰੌਲੇ-ਰੱਪੇ ਵਿੱਚ ਜ਼ਮੀਨੀ ਹਕੀਕਤਾਂ ਤੇ ਅਸਲ ਤਜਰਬਿਆਂ ਦਾ ਆਦਾਨ-ਪ੍ਰਦਾਨ ਕਿਤੇ ਪਿੱਛੇ ਰਹਿ ਜਾਂਦਾ ਹੈ ਅਤੇ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ਇਮਾਨਦਾਰੀ ਨਾਲ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਜਾਂ ਉਨ੍ਹਾਂ ਉੱਤੇ ਮੁੜ ਵਿਚਾਰ ਕਰਨ ਦੀ ਸਮੂਹਿਕ ਲੋੜ ਵੀ ਗੁਆਚ ਜਾਂਦੀ ਹੈ। ਭਾਵੇਂ ਨਸ਼ਾ ਤਸਕਰੀ ਅਤੇ ਨਸ਼ੇ ਦੀ ਲਤ ਨੂੰ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਸ਼ਲਾਘਾਯੋਗ ਹੈ, ਪਰ ਇਸ ਲਈ ਸਾਂਝੇ ਯਤਨਾਂ ਅਤੇ ਸਮੂਹਿਕ ਸੂਝ-ਬੂਝ ਦੀ ਲੋੜ ਹੈ। ਜ਼ਮੀਨੀ ਪੱਧਰ ਉੱਤੇ ਸਿਆਸੀ ਸੁਨੇਹਿਆਂ ਦਾ ਬਹੁਤ ਅਸਰ ਪੈਂਦਾ ਹੈ। ਕਿਸੇ ਇੱਕ ਪਾਰਟੀ ਕੋਲ ਸਾਰੇ ਸਵਾਲਾਂ ਦੇ ਜਵਾਬ ਨਹੀਂ ਹਨ ਅਤੇ ਨਾ ਹੀ ਕੋਈ ਇਕੱਲੀ ਰਣਨੀਤੀ ਆਪਣੇ ਤੌਰ ਉੱਤੇ ਕਾਮਯਾਬ ਹੋ ਸਕਦੀ ਹੈ। ਇਸ ਗੰਭੀਰ ਮਸਲੇ ਨਾਲ ਨਜਿੱਠਣ ਲਈ ਇੱਕ ਸਾਂਝੀ ਦਿਸ਼ਾ ਤੈਅ ਕਰਨੀ ਬਹੁਤ ਜ਼ਰੂਰੀ ਹੈ। ਇੱਕ ਦੂਜੇ ਤੋਂ ਉਲਟ ਦਿਸ਼ਾਵਾਂ ਵਿੱਚ ਤੁਰਨਾ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।

Advertisement

ਫੜੀ ਗਈ ਕਿਸ਼ਤੀ ਵਿੱਚ ਪੰਜ ਪਾਕਿਸਤਾਨੀਆਂ ਦੀ ਮੌਜੂਦਗੀ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਭਾਰਤ ਕਿੰਨੇ ਗੁੰਝਲਦਾਰ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਜਿਉਂ-ਜਿਉਂ ਤਸਕਰੀ ਦੇ ਨਵੇਂ ਰਾਹ ਅਤੇ ਨਸ਼ਿਆਂ ਦੀ ਅੰਦਰੂਨੀ ਸਪਲਾਈ ਦੇ ਨਵੇਂ ਟਿਕਾਣੇ ਉੱਭਰ ਰਹੇ ਹਨ, ਉਸ ਹਿਸਾਬ ਨਾਲ ਸਖ਼ਤ ਨਿਗਰਾਨੀ ਅਤੇ ਆਪਸੀ ਤਾਲਮੇਲ ਵਾਲੀਆਂ ਕਾਰਵਾਈਆਂ ਵੀ ਬਹੁਤ ਲਾਜ਼ਮੀ ਹੋ ਗਈਆਂ ਹਨ।

Advertisement

Advertisement
×