DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ੁਦਕੁਸ਼ੀਆਂ ਚਿੰਤਾ ਦੀ ਗੱਲ

ਬੁੱਧਵਾਰ ਨੂੰ ਗਾਜ਼ੀਆਬਾਦ ਵਿੱਚ ਤਿੰਨ ਭੈਣਾਂ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ 15 ਸਾਲ ਦੇ ਲੜਕੇ ਦੀਆਂ ਮੌਤਾਂ ਨੇ ਸਾਨੂੰ ਹਲੂਣਿਆ ਹੈ। ਇਹ ਖ਼ੁਦਕੁਸ਼ੀਆਂ ਅੱਲ੍ਹੜ ਬੱਚਿਆਂ, ਉਨ੍ਹਾਂ ਵੱਲੋਂ ਔਨਲਾਈਨ ਪਲੈਟਫਾਰਮਾਂ ਦੀ ਵਰਤੋਂ ਅਤੇ ਮਾਨਸਿਕ ਸਿਹਤ ਬਾਰੇ ਮਹੱਤਵਪੂਰਨ ਸਵਾਲ ਖੜ੍ਹੇ ਕਰਦੀਆਂ...

  • fb
  • twitter
  • whatsapp
  • whatsapp
Advertisement

ਬੁੱਧਵਾਰ ਨੂੰ ਗਾਜ਼ੀਆਬਾਦ ਵਿੱਚ ਤਿੰਨ ਭੈਣਾਂ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ 15 ਸਾਲ ਦੇ ਲੜਕੇ ਦੀਆਂ ਮੌਤਾਂ ਨੇ ਸਾਨੂੰ ਹਲੂਣਿਆ ਹੈ। ਇਹ ਖ਼ੁਦਕੁਸ਼ੀਆਂ ਅੱਲ੍ਹੜ ਬੱਚਿਆਂ, ਉਨ੍ਹਾਂ ਵੱਲੋਂ ਔਨਲਾਈਨ ਪਲੈਟਫਾਰਮਾਂ ਦੀ ਵਰਤੋਂ ਅਤੇ ਮਾਨਸਿਕ ਸਿਹਤ ਬਾਰੇ ਮਹੱਤਵਪੂਰਨ ਸਵਾਲ ਖੜ੍ਹੇ ਕਰਦੀਆਂ ਹਨ। ਗਾਜ਼ੀਆਬਾਦ ਵਿੱਚ 12, 14 ਅਤੇ 16 ਸਾਲ ਦੀਆਂ ਤਿੰਨ ਨਾਬਾਲਗ ਭੈਣਾਂ ਨੇ ਕਥਿਤ ਤੌਰ ’ਤੇ ਆਪਣੇ ਨੌਵੀਂ ਮੰਜ਼ਿਲ ਦੇ ਅਪਾਰਟਮੈਂਟ ਤੋਂ ਹੇਠਾਂ ਛਾਲ ਮਾਰ ਦਿੱਤੀ। ਇਸ ਬਾਰੇ ਪੁਲੀਸ ਨੂੰ ਸ਼ੱਕ ਹੈ ਕਿ ਇਹ ਘਟਨਾ ਉਨ੍ਹਾਂ ਦੇ ਇੱਕ ਔਨਲਾਈਨ ਗੇਮਿੰਗ ਐਪ ਨਾਲ ਜੁੜੇ ਹੋਣ ਨਾਲ ਸਬੰਧਿਤ ਹੋ ਸਕਦੀ ਹੈ। ਇਹ ਗੇਮ ਖੇਡਣ ਨੂੰ ਲੈ ਕੇ ਘਰ ਵਿੱਚ ਹੋਏ ਝਗੜੇ ਦੇ ਸਿੱਟੇ ਵਜੋਂ ਵੀ ਵਾਪਰੀ ਹੋ ਸਕਦੀ ਹੈ। ਅਧਿਕਾਰੀ ਕਿਸੇ ਵੀ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਪਰਿਵਾਰਕ ਮਾਹੌਲ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ। ਲਗਭਗ ਉਸੇ ਸਮੇਂ ਕੁੱਲੂ ਵਿੱਚ ਦਸਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਨੇ ਵਿਦੇਸ਼ ਵਿੱਚ ਰਹਿੰਦੇ ਔਨਲਾਈਨ ਗੇਮਿੰਗ ਦੋਸਤ ਵੱਲੋਂ ਉਸ ਨਾਲ ਗੱਲਬਾਤ ਬੰਦ ਕਰਨ ਮਗਰੋਂ ਬਹੁਤ ਪ੍ਰੇਸ਼ਾਨ ਹੋ ਜਾਣ ਕਾਰਨ ਖ਼ੁਦਕੁਸ਼ੀ ਕਰ ਲਈ। ਕਥਿਤ ਤੌਰ ’ਤੇ ਉਸ ਸਮੇਂ ਉਹ ਘਰ ਵਿੱਚ ਇਕੱਲਾ ਸੀ ਅਤੇ ਪੁਲੀਸ ਉਸ ਦੀ ਮੌਤ ਦੇ ਕਾਰਨਾਂ ਤੇ ਹਾਲਾਤ ਬਾਰੇ ਜਾਂਚ ਕਰ ਰਹੀ ਹੈ।

ਇਹ ਦੁਖਦਾਈ ਘਟਨਾਵਾਂ ਇੱਕ ਵਿਆਪਕ ਰੁਝਾਨ ਨੂੰ ਉਜਾਗਰ ਕਰਦੀਆਂ ਹਨ। ਔਨਲਾਈਨ ਗੇਮਿੰਗ ਅਤੇ ਡਿਜੀਟਲ ਤੌਰ ’ਤੇ ਇੱਕ-ਦੂਜੇ ਨਾਲ ਜੁੜਨਾ ਲੱਖਾਂ ਨੌਜਵਾਨਾਂ ਲਈ ਦੋਸਤ ਬਣਾਉਣ ਅਤੇ ਮਨੋਰੰਜਨ ਦਾ ਸਾਧਨ ਹੈ, ਪਰ ਇਹ ਡਿਜੀਟਲ ਪਲੈਟਫਾਰਮ ਭਾਵਨਾਤਮਕ ਕਮਜ਼ੋਰੀਆਂ, ਸਮਾਜਿਕ ਤੌਰ ’ਤੇ ਅਲੱਗ-ਥਲੱਗ ਪੈਣ ਅਤੇ ਮਾਨਸਿਕ ਸਮੱਸਿਆਵਾਂ ਦੀ ਸੂਰਤ ਵਿੱਚ ਕਈ ਅੱਲ੍ਹੜ ਬੱਚਿਆਂ ਦੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਹਾਲਾਂਕਿ ਮਾਹਿਰ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਸਿਰਫ਼ ਗੇਮਿੰਗ ਜਾਂ ਔਨਲਾਈਨ ਦੋਸਤੀਆਂ ਹੀ ਖ਼ੁਦਕੁਸ਼ੀ ਵੱਲ ਨਹੀਂ ਲਿਜਾਂਦੀਆਂ ਸਗੋਂ ਖ਼ੁਦਕੁਸ਼ੀ ਇੱਕ ਗੁੰਝਲਦਾਰ ਵਰਤਾਰਾ ਹੈ, ਜਿਸ ਲਈ ਕਈ ਕਾਰਕ ਜ਼ਿੰਮੇਵਾਰ ਹੁੰਦੇ ਹਨ। ਇਸ ਦੇ ਬਾਵਜੂਦ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਦੀ ਲਤ, ਖ਼ਾਸਕਰ ਆਮ ਜ਼ਿੰਦਗੀ ਤੋਂ ਟੁੱਟਣ, ਪੜ੍ਹਾਈ ਵਿੱਚ ਵਿਘਨ ਅਤੇ ਤੀਬਰ ਭਾਵਨਾਤਮਕ ਤਣਾਅ ਵਾਲੇ ਕਮਜ਼ੋਰ ਮਨਾਂ ਵਾਲੇ ਅੱਲ੍ਹੜ ਬੱਚਿਆਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਵਧਾ ਸਕਦੀ ਹੈ।

Advertisement

ਇਹ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਇਸ ਡਿਜੀਟਲ ਯੁੱਗ ਵਿੱਚ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਬਾਰੇ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਦਿੰਦੀਆਂ ਹਨ। ਅਜਿਹੇ ਦੁਖਾਂਤਾਂ ਪ੍ਰਤੀ ਸੂਖ਼ਮ ਹੁੰਗਾਰੇ ਦੀ ਲੋੜ ਹੁੰਦੀ ਹੈ। ਇਸ ਲਈ ਕਈ ਤਰੀਕੇ ਅਪਣਾਏ ਜਾ ਸਕਦੇ ਹਨ, ਜਿਵੇਂ ਮਾਪਿਆਂ ਨੂੰ ਡਿਜੀਟਲ ਜਗਤ ਬਾਰੇ ਜਾਗਰੂਕ ਕਰਨਾ, ਸਕੂਲਾਂ ਵਿੱਚ ਮਾਨਸਿਕ ਸਿਹਤ ਸਿੱਖਿਆ ਨੂੰ ਮਜ਼ਬੂਤ ​​ਕਰਨਾ ਅਤੇ ਅੱਲ੍ਹੜ ਬੱਚਿਆਂ ਲਈ ਮਨੋਵਿਗਿਆਨਕ ਸਹਾਇਤਾ ਯਕੀਨੀ ਬਣਾਉਣਾ। ਪਰਿਵਾਰਾਂ ’ਚ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬੱਚੇ ਸਮੱਸਿਆਵਾਂ ਦੇ ਸੰਕਟ ਵਿੱਚ ਬਦਲਣ ਤੋਂ ਪਹਿਲਾਂ ਹੀ ਮਾਪਿਆਂ ਨੂੰ ਹਰ ਗੱਲ ਦੱਸ ਸਕਣ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਟੋਕਣ ਦੀ ਥਾਂ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਨੀਤੀਘਾੜਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਨਲਾਈਨ ਪਲੈਟਫਾਰਮਾਂ ’ਤੇ ਨਾਬਾਲਗਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ।

Advertisement

Advertisement
×