DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੈਲਾਨੀਆਂ ਲਈ ਸਖ਼ਤ ਸਜ਼ਾ

ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਅਤੇ ਸੁਰੱਖਿਆ ਸਲਾਹਾਂ ਦਾ ਉਹ ਪ੍ਰਭਾਵ ਨਹੀਂ ਪੈ ਰਿਹਾ, ਜਿਸ ਦੀ ਉਮੀਦ ਕੀਤੀ ਗਈ ਸੀ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਹਾਲੇ ਵੀ ਸੈਲਾਨੀ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ...

  • fb
  • twitter
  • whatsapp
  • whatsapp
Advertisement

ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਅਤੇ ਸੁਰੱਖਿਆ ਸਲਾਹਾਂ ਦਾ ਉਹ ਪ੍ਰਭਾਵ ਨਹੀਂ ਪੈ ਰਿਹਾ, ਜਿਸ ਦੀ ਉਮੀਦ ਕੀਤੀ ਗਈ ਸੀ ਕਿਉਂਕਿ ਹਿਮਾਚਲ ਪ੍ਰਦੇਸ਼ ਵਿੱਚ ਹਾਲੇ ਵੀ ਸੈਲਾਨੀ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕਰਨ ਸਬੰਧੀ ਥਾਂ ਥਾਂ ਲਗਾਏ ਗਏ ਚਿਤਾਵਨੀ ਬੋਰਡਾਂ ਦੇ ਬਾਵਜੂਦ ਵੱਡੀ ਗਿਣਤੀ ਸੈਲਾਨੀ ਹਾਲੇ ਵੀ ਦਰਿਆਵਾਂ ਦੇ ਤਲ ਨੇੜੇ ਜਾਣ ਜਾਂ ਜੰਮੀਆਂ ਝੀਲਾਂ ’ਤੇ ਤੁਰਨ ਦਾ ਖ਼ਤਰਾ ਮੁੱਲ ਲੈ ਰਹੇ ਹਨ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਜੁਰਮਾਨੇ ਲਗਾਏ ਜਾ ਰਹੇ ਹਨ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਮਾਮੂਲੀ ਰਕਮ ਵਸੂਲਣ ਦੀ ਥਾਂ ਵੱਡਾ ਜੁਰਮਾਨਾ ਲਗਾਉਣ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣ। ਇਸ ਦੇ ਨਾਲ ਹੀ ਇਸ ਗੰਭੀਰ ਗ਼ੈਰ-ਜ਼ਿੰਮੇਵਾਰਾਨਾ ਵਿਹਾਰ ਦੇ ਨਤੀਜੇ ਵੀ ਸਪੱਸ਼ਟ ਰੂਪ ਵਿੱਚ ਦੱਸੇ ਜਾਣੇ ਚਾਹੀਦੇ ਹਨ।

ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਵਿੱਚ ਦੋ ਸੈਲਾਨੀਆਂ ਦੀ ਮੌਤ, ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਸਮੇਂ ਦੌਰਾਨ ਵਾਪਰੇ ਹਾਦਸਿਆਂ ਦੀ ਯਾਦ ਦਿਵਾਉਂਦੀ ਹੈ। ਸੇਲਾ ਝੀਲ ’ਤੇ ਤੁਰਨ ਮੌਕੇ ਬਰਫ਼ ਟੁੱਟਣ ਕਾਰਨ ਇਨ੍ਹਾਂ ਦੋਵਾਂ ਸੈਲਾਨੀਆਂ ਦੀ ਮੌਤ ਹੋ ਗਈ। ਉਨ੍ਹਾਂ ਜੰਮੀਆਂ ਝੀਲਾਂ ’ਤੇ ਪੈਰ ਨਾ ਧਰਨ ਸਬੰਧੀ ਲਗਾਏ ਗਏ ਮਨਾਹੀ ਬੋਰਡਾਂ ਨੂੰ ਅਣਗੌਲਿਆਂ ਕੀਤਾ। ਜੰਮੀ ਹੋਈ ਝੀਲ ਦੀ ਬਰਫ਼ ਅਸਥਿਰ ਹੋ ਸਕਦੀ ਹੈ ਤੇ ਬਹੁਤੀ ਵਾਰ ਇਹ ਮਨੁੱਖੀ ਭਾਰ ਨਹੀਂ ਝੱਲ ਸਕਦੀ।

Advertisement

ਸੈਲਾਨੀਆਂ ਨੂੰ ਮਨਮਰਜ਼ੀਆਂ ਕਰਕੇ ਅਤੇ ਬੇਧਿਆਨੇ ਹੋ ਕੇ ਸੈਰ ਕਰਨ ਦੀ ਛੋਟ ਨਹੀਂ ਦਿੱਤੀ ਜਾ ਸਕਦੀ, ਖ਼ਾਸਕਰ ਪਹਾੜਾਂ ਵਿੱਚ ਤਾਂ ਹਰਗਿਜ਼ ਨਹੀਂ। ਭੂਗੋਲਿਕ ਧਰਾਤਲ, ਸੱਭਿਆਚਾਰਕ ਰੀਤ-ਰਿਵਾਜਾਂ ਅਤੇ ਸਥਾਨਕ ਸੰਵੇਦਨਸ਼ੀਲਤਾ ਦਾ ਸਤਿਕਾਰ ਕਰਨਾ ਮੇਜ਼ਬਾਨ ਅਤੇ ਮਹਿਮਾਨ ਦੋਵਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹੋ ਗੱਲ ਯਾਤਰਾ ਨੂੰ ਖ਼ਾਸ ਬਣਾਉਂਦੀ ਹੈ। ਇਸ ਨਾਲ ਛੇੜਖਾਨੀ ਕਰਨ ਦੀ ਸੂਰਤ ’ਚ ਸਿੱਟੇ ਤਬਾਹਕੁਨ ਹੋ ਸਕਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਹਿਮਾਚਲ ਸੈਰ-ਸਪਾਟਾ ਅਧਿਕਾਰੀ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਸਾਰੀਆਂ ਹੋਰ ਧਿਰਾਂ ਸਪੱਸ਼ਟ ਰੂਪ ਵਿੱਚ ਦੱਸਣ ਕਿ ਕਿਹੜਾ ਵਿਹਾਰ ਸਵੀਕਾਰਨਯੋਗ ਨਹੀਂ ਹੈ। ਦਹਾਕਿਆਂ ਦੀ ਮਿਹਨਤ ਮਗਰੋਂ ਵਿਕਸਿਤ ਕੀਤੀ ਗਈ ਸੈਰ-ਸਪਾਟਾ ਪ੍ਰਣਾਲੀ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਇਹ ਆਪਮੁਹਾਰੀਆਂ ਗਤੀਵਿਧੀਆਂ, ਮਨਮਰਜ਼ੀਆਂ ਅਤੇ ਅਣਗਹਿਲੀਆਂ ਨਾਲ ਨਜਿੱਠਣ ਲਈ ਸ਼ਾਇਦ ਇੱਕ ਮਿਆਰੀ ਅਤੇ ਤੇਜ਼ੀ ਨਾਲ ਕਾਰਵਾਈ ਕਰਨ ਵਾਲੇ ਪ੍ਰਬੰਧ ਲੋੜ ਹੈ।

Advertisement

ਪਹਾੜਾਂ ਵਿੱਚ ਮੌਸਮ, ਸੜਕ ਅਤੇ ਸੁਰੱਖਿਆ ਸਬੰਧੀ ਜਾਰੀ ਕੀਤੀਆਂ ਗਈਆਂ ਚਿਤਾਵਨੀਆਂ ਦਾ ਬਹੁਤ ਮਹੱਤਵ ਹੁੰਦਾ ਹੈ। ਕੁਝ ਲੋਕਾਂ ਵੱਲੋਂ ਇਨ੍ਹਾਂ ਦੀ ਕੀਤੀ ਜਾ ਰਹੀ ਉਲੰਘਣਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਜੇਕਰ ਅਨੁਸ਼ਾਸਨ ਕਾਇਮ ਕਰਨ ਅਤੇ ਵਿਵਸਥਾ ਲਾਗੂ ਕਰਨ ਲਈ ਸਖ਼ਤ ਕਾਰਵਾਈ ਦੀ ਲੋੜ ਹੈ ਤਾਂ ਸੂਬਾ ਸਰਕਾਰ ਨੂੰ ਤੁਰੰਤ ਇਸ ’ਤੇ ਅਮਲ ਕਰਨਾ ਚਾਹੀਦਾ ਹੈ

Advertisement
×