DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੈੱਨ-ਜ਼ੀ ਤੱਕ ਆਰ ਐੱਸ ਐੱਸ ਦੀ ਪਹੁੰਚ

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦਾ ਇਹ ਕਹਿਣਾ ਹੈ ਕਿ ਨੌਜਵਾਨ (ਜੈੱਨ-ਜ਼ੀ) ਪ੍ਰਦਰਸ਼ਨਕਾਰੀਆਂ ਨੂੰ ‘ਦੇਸ਼ ਵਿਰੋਧੀ’ ਨਹੀਂ ਕਰਾਰ ਦੇਣਾ ਚਾਹੀਦਾ, ਇਹ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨੌਜਵਾਨਾਂ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਚੇਤਾਵਨੀ ਹੈ। ਉਨ੍ਹਾਂ ਦਾ ਇਹ...

  • fb
  • twitter
  • whatsapp
  • whatsapp
Advertisement

ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦਾ ਇਹ ਕਹਿਣਾ ਹੈ ਕਿ ਨੌਜਵਾਨ (ਜੈੱਨ-ਜ਼ੀ) ਪ੍ਰਦਰਸ਼ਨਕਾਰੀਆਂ ਨੂੰ ‘ਦੇਸ਼ ਵਿਰੋਧੀ’ ਨਹੀਂ ਕਰਾਰ ਦੇਣਾ ਚਾਹੀਦਾ, ਇਹ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨੌਜਵਾਨਾਂ ਪ੍ਰਤੀ ਆਪਣਾ ਰਵੱਈਆ ਬਦਲਣ ਦੀ ਚੇਤਾਵਨੀ ਹੈ। ਉਨ੍ਹਾਂ ਦਾ ਇਹ ਬਿਆਨ ਪੇਪਰ ਲੀਕ ਮਾਮਲਿਆਂ ਖ਼ਿਲਾਫ਼ ਦੇਸ਼ ਭਰ ਵਿੱਚ ਫੈਲੇ ਰੋਹ ਅਤੇ 20 ਜੁਲਾਈ ਨੂੰ ਦਿੱਲੀ ਵਿੱਚ ਨੌਜਵਾਨਾਂ ਉੱਤੇ ਹੋਈ ਪੁਲੀਸ ਕਾਰਵਾਈ ਤੋਂ ਬਾਅਦ ਆਇਆ ਹੈ। ਇਹ ਇਸ ਜਮਹੂਰੀ ਸਿਧਾਂਤ ਨੂੰ ਮੁੜ ਦੁਹਰਾਉਂਦਾ ਹੈ ਕਿ ਸਰਕਾਰ ਅੱਗੇ ਵਿਰੋਧ ਜ਼ਾਹਿਰ ਕਰਨਾ ਗੱਲਬਾਤ ਕਰਨ ਦਾ ਇੱਕ ਜਾਇਜ਼ ਤਰੀਕਾ ਹੈ। ਮੋਹਨ ਭਾਗਵਤ ਵੱਲੋਂ ਇਸ ਗੱਲ ਨੂੰ ਸਵੀਕਾਰ ਕਰਨਾ ਕਿ ਨੌਜਵਾਨਾਂ ਦੀਆਂ ਸ਼ਿਕਾਇਤਾਂ ਜਾਇਜ਼ ਹਨ, ਪੇਪਰ ਲੀਕ, ਬੇਰੁਜ਼ਗਾਰੀ ਅਤੇ ਸਿੱਖਿਆ ਦੇ ਮਿਆਰ ਵਰਗੇ ਮੁੱਦਿਆਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਵਧ ਰਹੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਸਿੱਖਿਆ ਵਿੱਚ ਵੱਧ ਨਿਵੇਸ਼ ਕਰਨ ਅਤੇ ਨੌਜਵਾਨਾਂ ਨਾਲ ਸਾਰਥਕ ਗੱਲਬਾਤ ਕਰਨ ਦਾ ਉਨ੍ਹਾਂ ਦਾ ਸੱਦਾ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਨੌਜਵਾਨਾਂ ਦੀਆਂ ਮੰਗਾ ਨੂੰ ਨਕਾਰਨ ਵਾਲੀ ਬਿਆਨਬਾਜ਼ੀ ਦੀ ਬਜਾਏ ਪ੍ਰਬੰਧਕੀ ਸੁਧਾਰ ਕਰਨ ਦੀ ਫ਼ੌਰੀ ਲੋੜ ਹੈ।

ਇਹ ਗੱਲ ਬਹੁਤ ਅਹਿਮ ਹੈ ਕਿ ਭਾਗਵਤ ਨੇ ਮੁੰਬਈ ਵਿੱਚ ‘ਇੰਡੀਆਜ਼ ਇੰਟਰਨੈਸ਼ਨਲ ਮੂਵਮੈਂਟ ਟੂ ਯੂਨਾਈਟਿਡ ਨੇਸ਼ਨਜ਼’ ਦੇ 15ਵੇਂ ਸਥਾਪਨਾ ਦਿਵਸ ਮੌਕੇ ਲਗਪਗ 2,000 ਨੌਜਵਾਨਾਂ (ਜੈੱਨ-ਜ਼ੀ ਅਤੇ ਜੈੱਨ ਅਲਫ਼ਾ) ਦੀ ਹਾਜ਼ਰੀ ਵਿੱਚ ਇਹ ਵਿਚਾਰ ਜ਼ਾਹਿਰ ਕੀਤੇ। ਆਰ ਐੱਸ ਐੱਸ ਨਾ ਸਿਰਫ਼ ਖ਼ੁਦ ਨੌਜਵਾਨ ਪੀੜ੍ਹੀ ਤੱਕ ਪਹੁੰਚ ਕਰ ਰਹੀ ਹੈ ਸਗੋਂ ਭਾਜਪਾ ਨੂੰ ਵੀ ਅਜਿਹਾ ਕਰਨ ਦਾ ਤਰੀਕਾ ਸਮਝਾ ਰਹੀ ਹੈ। ਖ਼ਾਸ ਤੌਰ ’ਤੇ ਸੰਘ ਪਰਿਵਾਰ ਦੇ ਇੱਕ ਹੋਰ ਅਹਿਮ ਅੰਗ (ਵਿਸ਼ਵ ਹਿੰਦੂ ਪ੍ਰੀਸ਼ਦ) ਨੇ ਵੀ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਵਿਦਿਆਰਥੀਆਂ ਦੇ ਰੋਹ ਨੂੰ ‘ਵਿਦਿਆਰਥੀਆਂ ਦੇ ਗ਼ੁੱਸੇ ਅਤੇ ਉਮੀਦਾਂ ਦਾ ਜਾਇਜ਼ ਪ੍ਰਗਟਾਵਾ’ ਕਰਾਰ ਦਿੱਤਾ ਹੈ।

Advertisement

ਭਾਗਵਤ ਵੱਲੋਂ ਰਾਖਵੇਂਕਰਨ, ਰੁਜ਼ਗਾਰ ਅਤੇ ਸਮਾਜਿਕ ਤਾਣੇ-ਬਾਣੇ (ਭਾਈਚਾਰੇ) ਬਾਰੇ ਕੀਤੀਆਂ ਟਿੱਪਣੀਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਦੇਸ਼ ਦੇ ਨੌਜਵਾਨਾਂ ਦੇ ਦਿਲਾਂ ਦੇ ਬਹੁਤ ਕਰੀਬ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਮਾਮਲਾ ਵਿਗੜਨ ਤੋਂ ਪਹਿਲਾਂ ਨੌਜਵਾਨਾਂ ਦੀਆਂ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਹਨ। ਜੰਤਰ-ਮੰਤਰ ਦੇ ਪ੍ਰਦਰਸ਼ਨਾਂ ਨੂੰ ਜਿਸ ਤਰ੍ਹਾਂ ਸੰਭਾਲਿਆ ਗਿਆ, ਉਸ ਦੀ ਚੁਫੇਰੇ ਹੋਈ ਨਿਖੇਧੀ ਤੋਂ ਸੱਤਾਧਾਰੀ ਧਿਰ ਨੂੰ ਵੱਡਾ ਸਬਕ ਸਿੱਖਣਾ ਚਾਹੀਦਾ ਹੈ। ਹਾਲੀਆ ਵਿਰੋਧ ਪ੍ਰਦਰਸ਼ਨਾਂ ਤੋਂ ਘਬਰਾਈ ਹੋਈ ਭਾਜਪਾ ਨੂੰ ਆਪਣੇ ਭਲੇ ਲਈ ਆਪਣੇ ਵਿਚਾਰਕ ਮਾਰਗ-ਦਰਸ਼ਕ (ਆਰ ਐੱਸ ਐੱਸ) ਦੀ ਸਲਾਹ ਮੰਨ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੂਟਨੀਤਕ ਪੱਧਰ ’ਤੇ ਭਾਗਵਤ ਦਾ ਇਹ ਕਥਨ ਕਿ ‘ਸਦਾ ਲਈ ਨਫ਼ਰਤ ਅਤੇ ਪੱਕੀ ਦੁਸ਼ਮਣੀ’ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ, ਭਾਰਤ ਸਰਕਾਰ ਨੂੰ ਆਪਣੀ ਪਾਕਿਸਤਾਨ ਨੀਤੀ ਬਾਰੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

Advertisement

Advertisement
×