DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਠੱਗ ਏ ਆਈ ਏਜੰਟ

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT-In) ਵੱਲੋਂ ਜਾਰੀ ਐਡਵਾਈਜ਼ਰੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨੂੰ ਅਪਣਾਉਣ ਦੀ ਦੌੜ ’ਚ ਲੱਗੇ ਅਦਾਰਿਆਂ ਨੂੰ ਚੌਕਸ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਏ ਆਈ ਏਜੰਟਾਂ ਨੇ ਆਪਣੇ ਅਧਿਕਾਰਤ ਦਾਇਰੇ ਤੋਂ ਬਾਹਰ ਜਾ ਕੇ ਭਾਰਤੀ...

  • fb
  • twitter
  • whatsapp
  • whatsapp
Advertisement

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT-In) ਵੱਲੋਂ ਜਾਰੀ ਐਡਵਾਈਜ਼ਰੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨੂੰ ਅਪਣਾਉਣ ਦੀ ਦੌੜ ’ਚ ਲੱਗੇ ਅਦਾਰਿਆਂ ਨੂੰ ਚੌਕਸ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਏ ਆਈ ਏਜੰਟਾਂ ਨੇ ਆਪਣੇ ਅਧਿਕਾਰਤ ਦਾਇਰੇ ਤੋਂ ਬਾਹਰ ਜਾ ਕੇ ਭਾਰਤੀ ਅਦਾਰਿਆਂ ਦੀ ਚਾਲੂ ਪ੍ਰਣਾਲੀ ਅਤੇ ਗੁਪਤ ਜਾਣਕਾਰੀ ਤੱਕ ਪਹੁੰਚ ਕੀਤੀ ਹੈ। ਫ਼ਿਕਰ ਵਾਲੀ ਗੱਲ ਇਹ ਹੈ ਕਿ ਪ੍ਰਭਾਵਿਤ ਅਦਾਰਿਆਂ ਵਿੱਚੋਂ ਕਿਸੇ ਨੇ ਵੀ ਇਸ ਗ਼ੈਰ-ਕਾਨੂੰਨੀ ਪਹੁੰਚ ਦਾ ਪਤਾ ਨਹੀਂ ਲਾਇਆ। ਇਹ ਚਿੰਤਾਜਨਕ ਵਿਰੋਧਾਭਾਸ ਨੂੰ ਉਜਾਗਰ ਕਰਦਾ ਹੈ। ਕਾਰਜ-ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਤਕਨੀਕ ਉਦੋਂ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ ਜਦੋਂ ਇਸ ਦੀ ਢੁਕਵੇਂ ਸੁਰੱਖਿਆ ਉਪਾਵਾਂ ਤੋਂ ਬਗ਼ੈਰ ਵਰਤੋਂ ਕੀਤੀ ਜਾਂਦੀ ਹੈ।

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੇ ਇਹ ਵੀ ਦੇਖਿਆ ਕਿ ਸਾਈਬਰ ਅਪਰਾਧੀ ਵਿੱਤੀ ਲਾਭ ਲਈ ਜਾਸੂਸੀ ਕਰਨ ਅਤੇ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਣ ਲਈ ਓਪਨ-ਸੋਰਸ ਏ ਆਈ ਟੂਲ ਦੀ ਵਰਤੋਂ ਕਰ ਰਹੇ ਹਨ। ਜਿਹੜੇ ਹਮਲੇ ਪਹਿਲਾਂ ਸ਼ੁਰੂਆਤੀ ਦੌਰ ’ਚ ਨੁਕਸਾਨ ਪਹੁੰਚਾਉਣ ਤੱਕ ਕਈ ਦਿਨ ਲੈਂਦੇ ਸਨ, ਹੁਣ ਉਹ ਕੁਝ ਘੰਟਿਆਂ ਵਿੱਚ ਹੀ ਹੋ ਸਕਦੇ ਹਨ।

Advertisement

ਖ਼ੈਰ, ਇਸ ਵਿੱਚ ਕਮਜ਼ੋਰੀਆਂ ਪ੍ਰਤੱਖ ਹਨ, ਜਿਨ੍ਹਾਂ ਵਿੱਚ ਅਸੁਰੱਖਿਅਤ ਪਾਸਵਰਡ ਅਤੇ ਏ ਪੀ ਆਈ (ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ) ਮਾਧਿਅਮਾਂ, ਪੁਰਾਣਾ ਸੌਫਟਵੇਅਰ, ਕਲਾਊਡ ਪ੍ਰਵਾਨਗੀਆਂ ਦਾ ਗ਼ਲਤ ਤਾਲਮੇਲ ਅਤੇ ਮਾੜਾ ਪ੍ਰਮਾਣੀਕਰਨ ਆਮ ਖ਼ਾਮੀਆਂ ਸ਼ੁਮਾਰ ਹਨ। ਏ ਆਈ ਏਜੰਟਾਂ ਨੇ ਇਨ੍ਹਾਂ ਕਮਜ਼ੋਰੀਆਂ ਦਾ ਪਤਾ ਲਾਉਣਾ ਅਤੇ ਬੇਹੱਦ ਤੇਜ਼ੀ ਨਾਲ ਵੱਡੇ ਪੱਧਰ ’ਤੇ ਇਨ੍ਹਾਂ ਦਾ ਫ਼ਾਇਦਾ ਉਠਾਉਣਾ ਆਸਾਨ ਬਣਾ ਦਿੱਤਾ ਹੈ। ਇਸ ਲਈ ਅਦਾਰਿਆਂ ਨੂੰ ਸਾਈਬਰ ਸੁਰੱਖਿਆ ਨੂੰ ਸਿਰਫ਼ ਨਿਯਮਿਤ ਪਾਲਣਾ ਪ੍ਰਕਿਰਿਆ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ ਸਗੋਂ ਮਲਟੀ-ਫੈਕਟਰ ਪ੍ਰਮਾਣੀਕਰਨ, ਸੀਮਿਤ ਪਹੁੰਚ ਦੇ ਅਧਿਕਾਰ ਅਤੇ ਲਗਾਤਾਰ ਨਿਗਰਾਨੀ ਨੂੰ ਅਪਣਾਉਣਾ ਚਾਹੀਦਾ ਹੈ।

Advertisement

ਦੂਜੇ ਪਾਸੇ, ਏ ਆਈ ਬਣਾਉਣ ਵਾਲਿਆਂ ਅਤੇ ਪ੍ਰਯੋਗਸ਼ਾਲਾਵਾਂ ਦੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਨੈੱਟਵਰਕ ਪੱਧਰ ਦੀਆਂ ਪਾਬੰਦੀਆਂ ਅਤੇ ਵੱਡੇ ਪ੍ਰਭਾਵ ਵਾਲੇ ਕੰਮਾਂ ਲਈ ਮਨੁੱਖੀ ਸਹਿਮਤੀ ਲਾਜ਼ਮੀ ਹੋਣੀ ਚਾਹੀਦੀ ਹੈ। ਭਾਰਤ ਨੂੰ ਆਟੋਨੋਮਸ ਏ ਆਈ ਪ੍ਰਣਾਲੀਆਂ ਦੀ ਜਾਂਚ, ਵਰਤੋਂ ਅਤੇ ਨਿਗਰਾਨੀ ਨੂੰ ਕੰਟਰੋਲ ਕਰਨ ਲਈ ਸਪੱਸ਼ਟ ਜਵਾਬਦੇਹੀ ਦੀ ਲੋੜ ਹੈ। ਰੈਗੂਲੇਟਰਾਂ, ਤਕਨਾਲੋਜੀ ਫਰਮਾਂ ਅਤੇ ਕਾਰੋਬਾਰੀ ਘਰਾਣਿਆਂ ਨੂੰ ਅਜਿਹੇ ਨਿਯਮ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜੋ ਕਾਢ ਦੀ ਸੰਘੀ ਘੁੱਟੇ ਬਗ਼ੈਰ ਸਾਈਬਰ ਸੁਰੱਖਿਆ ਯਕੀਨੀ ਬਣਾਉਣ।

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਦੀ ਚਿਤਾਵਨੀ ਸਪੱਸ਼ਟ ਕਰਦੀ ਹੈ ਕਿ ਮਸ਼ੀਨਾਂ ਨੂੰ ਵਧੇਰੇ ਖ਼ੁਦਮੁਖਤਿਆਰੀ ਦੇਣ ਤੋਂ ਪਹਿਲਾਂ ਅਦਾਰੇ ਆਪਣੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਸੁਰੱਖਿਅਤ ਕਰਨ।

Advertisement
×