DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ੌਜ ਲਈ ਰੋਡਮੈਪ

ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਅਜਿਹੀ ਫ਼ੌਜ ਦੀ ਲੋੜ ਹੈ ਜੋ ਨਾ ਸਿਰਫ਼ ਮਜ਼ਬੂਤ ​​ਹੋਵੇ, ਸਗੋਂ ਹਰ ਸਥਿਤੀ ਵਿੱਚ ਢਲਣ ਵਾਲੀ, ਤਕਨੀਕੀ ਤੌਰ ’ਤੇ ਉੱਨਤ ਅਤੇ ਰਣਨੀਤਕ ਤੌਰ ’ਤੇ ਏਕੀਕ੍ਰਿਤ ਵੀ ਹੋਵੇ। ‘ਰੱਖਿਆ ਬਲ ਵਿਜ਼ਨ 2047: ਭਵਿੱਖ ਲਈ...

  • fb
  • twitter
  • whatsapp
  • whatsapp
Advertisement
ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਅਜਿਹੀ ਫ਼ੌਜ ਦੀ ਲੋੜ ਹੈ ਜੋ ਨਾ ਸਿਰਫ਼ ਮਜ਼ਬੂਤ ​​ਹੋਵੇ, ਸਗੋਂ ਹਰ ਸਥਿਤੀ ਵਿੱਚ ਢਲਣ ਵਾਲੀ, ਤਕਨੀਕੀ ਤੌਰ ’ਤੇ ਉੱਨਤ ਅਤੇ ਰਣਨੀਤਕ ਤੌਰ ’ਤੇ ਏਕੀਕ੍ਰਿਤ ਵੀ ਹੋਵੇ। ‘ਰੱਖਿਆ ਬਲ ਵਿਜ਼ਨ 2047: ਭਵਿੱਖ ਲਈ ਤਿਆਰ ਭਾਰਤੀ ਫ਼ੌਜ ਦਾ ਰੋਡਮੈਪ’ ਦਾ ਉਦਘਾਟਨ ਇਸ ਉਦੇਸ਼ ਵੱਲ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਇਹ ਦਸਤਾਵੇਜ਼ ਅਗਲੇ ਦੋ ਦਹਾਕਿਆਂ ਵਿੱਚ ਹਥਿਆਰਬੰਦ ਬਲਾਂ ਨੂੰ ਆਧੁਨਿਕ, ਬਹੁ-ਖੇਤਰੀ ਤਾਕਤ ਵਿੱਚ ਬਦਲਣ ਲਈ ਇੱਕ ਉਤਸ਼ਾਹੀ ਕਾਰਜ ਯੋਜਨਾ ਦੀ ਰੂਪ-ਰੇਖਾ ਪੇਸ਼ ਕਰਦਾ ਹੈ। ਤਿੰਨੇ ਸੇਵਾਵਾਂ ਵਿਚਾਲੇ ਏਕਤਾ ਬਣਾਉਣ ਦਾ ਔਖਾ ਮਕਸਦ ਇਸ ਦ੍ਰਿਸ਼ਟੀਕੋਣ ਦੇ ਕੇਂਦਰ ਵਿੱਚ ਹੈ। ਪ੍ਰਸਤਾਵਿਤ ਸੁਧਾਰਾਂ ਦਾ ਉਦੇਸ਼ ਏਕੀਕ੍ਰਿਤ ਯੋਜਨਾਬੰਦੀ, ਕਾਰਜਾਂ ਅਤੇ ਸਮਰੱਥਾ ਵਿਕਾਸ ਨੂੰ ਉਤਸ਼ਾਹਿਤ ਕਰਕੇ ਤਾਲਮੇਲ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੈ। ਅਜਿਹਾ ਤਾਲਮੇਲ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ 21ਵੀਂ ਸਦੀ ਦਾ ਯੁੱਧ ਪੁਲਾੜ ਅਤੇ ਸਾਈਬਰ ਸਪੇਸ ਵਰਗੇ ਕਈ ਵੱਖ ਵੱਖ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਤਾਲਮੇਲ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਇਸ ਲਈ ਇਹ ਵੇਲਾ ਹੋਰ ਸਮਾਂ ਬਰਬਾਦ ਕਰਨ ਦਾ ਨਹੀਂ ਹੈ।ਇਸ ਨਵੀਂ ਯੋਜਨਾ ਵਿੱਚ ਤਕਨਾਲੋਜੀ ਅਤੇ ਨਵੀਨਤਾ ’ਤੇ ਖ਼ਾਸ ਤਵੱਜੋ ਦਿੱਤੀ ਗਈ ਹੈ। ਦੁਨੀਆ ਭਰ ਵਿੱਚ ਟਕਰਾਵਾਂ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ, ਆਟੋਨੋਮਸ ਸਿਸਟਮ, ਸਪੇਸ-ਆਧਾਰਿਤ ਅਸਾਸਿਆਂ ਅਤੇ ਉੱਨਤ ਨਿਗਰਾਨੀ ਸਮਰੱਥਾਵਾਂ ਦਾ ਕਾਫ਼ੀ ਅਸਰ ਪੈ ਰਿਹਾ ਹੈ। ਬਿਨਾਂ ਸ਼ੱਕ ਅੱਜ ਦੇ ਯੁੱਧਾਂ ਵਿੱਚ ਤਕਨੀਕ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਅਤਿ-ਆਧੁਨਿਕ ਤਕਨਾਲੋਜੀ ਨੂੰ ਤਰਜੀਹ ਦਿੰਦਿਆਂ ਇਹ ਖਾਕਾ ਸੁਰੱਖਿਆ ਬਲਾਂ ਨੂੰ ਭਵਿੱਖ ਲਈ ਤਿਆਰ ਕਰਨ ਦੀ ਕੋਸ਼ਿਸ਼ ਹੈ। ਰੱਖਿਆ ਉਤਪਾਦਨ ਵਿੱਚ ਸਵੈ-ਨਿਰਭਰਤਾ ’ਤੇ ਜ਼ੋਰ ਦੇਣਾ ਵੀ ਓਨਾ ਹੀ ਮਹੱਤਵਪੂਰਨ ਹੈ। ਭਾਰਤ ਹਥਿਆਰ ਦਰਾਮਦ ਕਰਨ ਵਾਲਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਘਰੇਲੂ ਉਤਪਾਦਨ ਨੂੰ ਮਜ਼ਬੂਤ ​​ਕਰਨ ਨਾਲ ਨਾ ਸਿਰਫ਼ ਦਰਾਮਦ ’ਤੇ ਨਿਰਭਰਤਾ ਘਟੇਗੀ, ਸਗੋਂ ਖੋਜ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।

ਸਰਕਾਰ ਦੀ ਵਿੱਤੀ ਵਚਨਬੱਧਤਾ ਇਸ ਰਣਨੀਤਕ ਤਬਦੀਲੀ ਨੂੰ ਹੋਰ ਮਜ਼ਬੂਤ ​​ਕਰਦੀ ਹੈ। ਕੇਂਦਰੀ ਬਜਟ 2026-27 ਵਿੱਚ ਰੱਖਿਆ ਖੇਤਰ ਲਈ ਰਿਕਾਰਡ 7.85 ਲੱਖ ਕਰੋੜ ਰੁਪਏ (2025-26 ਲਈ ਰੱਖੀ ਰਕਮ ਤੋਂ 15 ਫ਼ੀਸਦ ਵੱਧ) ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਗੁਆਂਢੀ ਦੇਸ਼ ਚੀਨ ਲਗਾਤਾਰ ਆਪਣੇ ਫ਼ੌਜੀ ਖਰਚਿਆਂ ਅਤੇ ਸਮਰੱਥਾਵਾਂ ਵਿੱਚ ਵਾਧਾ ਕਰ ਰਿਹਾ ਹੈ ਅਤੇ ਇਸ ਦਾ ਟੀਚਾ ਪੀਪਲਜ਼ ਲਿਬਰੇਸ਼ਨ ਆਰਮੀ 2049 (ਚੀਨੀ ਗਣਰਾਜ ਦੀ ਸ਼ਤਾਬਦੀ) ਤੱਕ ਅਮਰੀਕੀ ਫ਼ੌਜ ਦੇ ਬਰਾਬਰ ਹੋਣ ਜਾਂ ਉਸ ਨੂੰ ਪਛਾੜਨ ਦਾ ਹੈ। ਇਸ ਤਰ੍ਹਾਂ ਭਾਰਤ ਲਈ ਲੰਮੇ ਸਮੇਂ ਦੀ ਯੋਜਨਾ ਬਣਾਉਣਾ ਜ਼ਰੂਰੀ ਵੀ ਹੈ ਅਤੇ ਇਹੀ ਸਮੇਂ ਦੀ ਮੰਗ ਵੀ ਹੈ। ਹਾਲਾਂਕਿ, ਇਸ ਯੋਜਨਾ ਦੀ ਸਫ਼ਲਤਾ ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ’ਤੇ ਨਿਰਭਰ ਕਰੇਗੀ। ਰਣਨੀਤਕ ਇਰਾਦੇ ਨੂੰ ਸੰਚਾਲਨ ਸਮਰੱਥਾ ਵਿੱਚ ਬਦਲਣ ਲਈ ਸੰਸਥਾਗਤ ਸੁਧਾਰ ਅਤੇ ਲਗਾਤਾਰ ਨਿਵੇਸ਼ ਲਾਜ਼ਮੀ ਹਨ।

Advertisement

Advertisement

Advertisement
×