ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ

ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ

ਪੰਜਾਬ ਦੇ ਪੁਰਾਣੇ 48 ਸਰਕਾਰੀ ਕਾਲਜਾਂ ਅਤੇ 18 ਨਵੇਂ ਖੋਲ੍ਹੇ ਜਾ ਰਹੇ ਕਾਲਜਾਂ ਵਾਸਤੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਦੇ ਇਸ਼ਤਿਹਾਰ ਨਾਲ ਵੱਡੀ ਹਲਚਲ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਨੇ ਇਸ਼ਤਿਹਾਰ ਦੇ ਕੇ ਉਮੀਦਵਾਰਾਂ ਨੂੰ 25 ਅਕਤੂਬਰ ਤੋਂ 8 ਨਵੰਬਰ 2021 ਤੱਕ ਇਨ੍ਹਾਂ ਅਸਾਮੀਆਂ ਵਾਸਤੇ ਅਪਲਾਈ ਕਰਨ ਲਈ ਕਿਹਾ ਹੈ। ਸੂਬੇ ਦੇ ਸਰਕਾਰੀ ਕਾਲਜਾਂ ਵਿਚ 1783 ਮਨਜ਼ੂਰਸ਼ੁਦਾ ਅਸਾਮੀਆਂ ਸਨ। 1996 ਤੋਂ ਬਾਅਦ ਲਗਾਤਾਰ ਸੇਵਾਮੁਕਤੀ ਹੁੰਦੀ ਰਹੀ ਪਰ ਭਰਤੀ ਨਹੀਂ ਕੀਤੀ ਗਈ। ਇਸ ਦਾ ਕਾਰਨ ਇਕ ਵਾਰ ਭਰਤੀ ਦੌਰਾਨ ਸਾਹਮਣੇ ਆਏ ਰਵੀ ਸਿੱਧੂ ਘੁਟਾਲੇ ਕਰ ਕੇ ਭਰਤੀ ਉੱਤੇ ਲਾਈ ਗਈ ਰੋਕ ਨੂੰ ਮੰਨਿਆ ਜਾ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਕ ਅਨੁਮਾਨ ਅਨੁਸਾਰ ਇਸ ਵਕਤ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਕੇਵਲ 325 ਦੇ ਕਰੀਬ ਹੀ ਰੈਗੂਲਰ ਪ੍ਰਾਧਿਆਪਕ ਕੰਮ ਕਰ ਰਹੇ ਹਨ।

ਇਸ ਸਮੇਂ 232 ਦੇ ਕਰੀਬ ਐਡਹਾਕ ਸਹਾਇਕ ਪ੍ਰੋਫ਼ੈਸਰ ਹਨ ਜਿਨ੍ਹਾਂ ਨੂੰ 59 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਅਤੇ ਇਨ੍ਹਾਂ ਦੀ ਨੌਕਰੀ ਪੱਕੀ ਮੰਨੀ ਜਾਂਦੀ ਹੈ। 962 ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰ ਹਨ ਜਿਨ੍ਹਾਂ ਨੂੰ ਹੁਣ 24000 ਰੁਪਏ ਤਨਖ਼ਾਹ ਮਿਲਦੀ ਹੈ। ਲੰਮਾ ਸਮਾਂ ਇਨ੍ਹਾਂ ਨੂੰ 10 ਹਜ਼ਾਰ ਰੁਪਏ ਮਿਲਦੇ ਰਹੇ ਅਤੇ ਕੁਝ ਸਮੇਂ ਤੋਂ 21600 ਰੁਪਏ ਮਿਲਣ ਲੱਗੇ। ਇਸ ਵਿਚੋਂ 11600 ਰੁਪਏ ਮਾਪੇ-ਅਧਿਆਪਕ ਸੰਸਥਾ (ਪੀਟੀਏ) ਰਾਹੀਂ ਵਿਦਿਆਰਥੀਆਂ ਤੋਂ ਵਸੂਲੇ ਜਾਂਦੇ ਫੰਡਾਂ ਵਿਚੋਂ ਦਿੱਤੇ ਜਾਂਦੇ ਹਨ। ਇਸੇ ਦੌਰਾਨ 18 ਨਵੇਂ ਕਾਲਜਾਂ ਵਾਸਤੇ 160 ਸਹਾਇਕ ਪ੍ਰੋਫ਼ੈਸਰ ਅਤੇ 17 ਲਾਇਬ੍ਰੇਰੀਅਨ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਭਰਤੀ ਲਈ ਪ੍ਰੀਖਿਆ ਹੋਵੇਗੀ ਅਤੇ ਤਜਰਬੇ ਤੇ ਪੰਜ ਨੰਬਰ ਦਿੱਤੇ ਜਾਣ ਦੀ ਤਜਵੀਜ਼ ਹੈ। ਗੈਸਟ ਫ਼ੈਕਲਟੀ ਨਾਲ ਸਬੰਧਿਤ ਸਹਾਇਕ ਪ੍ਰੋਫ਼ੈਸਰਾਂ ਨੂੰ ਨਵੀਂ ਭਰਤੀ ਦੀਆਂ ਸ਼ਰਤਾਂ ਕਾਰਨ ਆਪਣੀ ਨੌਕਰੀ ਉੱਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿਚ ਬਹੁਤ ਸਾਰੇ 15-20 ਸਾਲ ਤੱਕ ਦੇ ਤਜਰਬੇ ਵਾਲੇ ਵੀ ਹਨ। ਉਨ੍ਹਾਂ ਦੀ ਇਸ ਦੇਣ ਨੂੰ ਅਸਵੀਕਾਰ ਨਹੀਂ ਕੀਤਾ ਜਾ ਸਕਦਾ।

ਗੈਸਟ ਫੈਕਲਟੀ ਦੇ ਸਹਾਇਕ ਪ੍ਰੋਫ਼ੈਸਰਾਂ ਦੀ ਨੌਕਰੀ ਬਚਾਉਣ ਦੀ ਸਰਕਾਰ ਨੂੰ ਕੋਈ ਮਾਪਦੰਡ ਕਾਇਮ ਕਰਨੇ ਚਾਹੀਦੇ ਹਨ। ਉਹ ਖ਼ੁਦ ਨੂੰ ਰੈਗੂਲਰ ਕਰਨ ਅਤੇ ਇਸ ਤੋਂ ਬਾਅਦ ਖਾਲੀ ਰਹਿੰਦੀਆਂ ਚਾਰ ਸੌ ਤੋਂ ਵੱਧ ਅਸਾਮੀਆਂ ਭਰਨ ਦੀ ਮੰਗ ਕਰ ਰਹੇ ਹਨ। ਰੁਜ਼ਗਾਰ ਜ਼ਿੰਦਗੀ ਵਿਚ ਹਰ ਇਕ ਲਈ ਜ਼ਰੂਰੀ ਹੈ। ਲੰਮੇ ਸਮੇਂ ਬਾਅਦ ਕਾਲਜਾਂ ਵਿਚ ਖਾਲੀ ਅਸਾਮੀਆਂ ਭਰਨ ਦਾ ਕਦਮ ਸ਼ਲਾਘਾਯੋਗ ਹੈ ਪਰ ਨਾਲ ਨਾਲ ਇਨਸਾਫ਼ਪਸੰਦੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਤਜਰਬੇ ਦਾ ਕੋਈ ਮਾਪਦੰਡ (ਪੰਜ ਸਾਲ ਤੋਂ ਉੱਪਰ ਹੋ ਸਕਦਾ ਹੈ ਜਾਂ ਜੋ ਵੀ ਸਹਿਮਤੀ ਨਾਲ ਰੱਖਿਆ ਜਾਵੇ) ਰੱਖ ਕੇ ਪੁਰਾਣੇ ਸਹਾਇਕ ਪ੍ਰੋਫ਼ੈਸਰਾਂ ਦੀਆਂ ਨੌਕਰੀਆਂ ਸੁਰੱਖਿਅਤ ਰੱਖੇ ਜਾਣ ਦਾ ਕੋਈ ਤਰੀਕਾ ਲੱਭਿਆ ਜਾਣਾ ਚਾਹੀਦਾ ਹੈ। ਇਹ ਉਨ੍ਹਾਂ ਦੀ ਗ਼ਲਤੀ ਨਹੀਂ ਕਿ ਲਗਭਗ ਢਾਈ ਦਹਾਕਿਆਂ ਤੋਂ ਸਰਕਾਰਾਂ ਨੇ ਖਾਲੀ ਅਸਾਮੀਆਂ ਨਹੀਂ ਭਰੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ