DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਹਿਮਾਨ ਦੀ ਵਾਪਸੀ

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਦਾ 17 ਸਾਲਾਂ ਦੀ ਸਵੈ-ਜਲਾਵਤਨੀ ਤੋਂ ਬਾਅਦ ਢਾਕਾ ਪਰਤਣਾ ਪਾਰਟੀ ਲਈ ਇੱਕ ਮਹੱਤਵਪੂਰਨ ਪਲ ਹੈ। ਇਹ ਫ਼ੈਸਲਾ ਉਸ ਦੇਸ਼ ਲਈ ਇੱਕ ਨਵਾਂ ਰਾਹ ਵੀ ਖੋਲ੍ਹ ਸਕਦਾ ਹੈ, ਜੋ ਇਸ...

  • fb
  • twitter
  • whatsapp
  • whatsapp
Advertisement
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਦਾ 17 ਸਾਲਾਂ ਦੀ ਸਵੈ-ਜਲਾਵਤਨੀ ਤੋਂ ਬਾਅਦ ਢਾਕਾ ਪਰਤਣਾ ਪਾਰਟੀ ਲਈ ਇੱਕ ਮਹੱਤਵਪੂਰਨ ਪਲ ਹੈ। ਇਹ ਫ਼ੈਸਲਾ ਉਸ ਦੇਸ਼ ਲਈ ਇੱਕ ਨਵਾਂ ਰਾਹ ਵੀ ਖੋਲ੍ਹ ਸਕਦਾ ਹੈ, ਜੋ ਇਸ ਵੇਲੇ ਹਿੰਸਾ, ਅਸਥਿਰਤਾ ਅਤੇ ਇਸਲਾਮੀਕਰਨ ਦੀ ਦਲਦਲ ਵਿੱਚ ਧਸਿਆ ਹੋਇਆ ਹੈ। ਸਾਬਕਾ ਰਾਸ਼ਟਰਪਤੀ ਜ਼ਿਆ-ਉਰ-ਰਹਿਮਾਨ ਅਤੇ ਬਿਮਾਰ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ, ਰਹਿਮਾਨ ਦੇ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ’ਚ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ। ਸ਼ੇਖ ਹਸੀਨਾ ਦੀ ਅਵਾਮੀ ਲੀਗ ’ਤੇ ਪਾਬੰਦੀ ਲੱਗਣ ਤੋਂ ਬਾਅਦ ਬੀ ਐੱਨ ਪੀ ਇਸ ਦੌੜ ਵਿੱਚ ਅੱਗੇ ਆ ਗਈ ਹੈ। ਹਸੀਨਾ ਦੀ ਪਾਰਟੀ ਜਦੋਂ ਸੱਤਾ ਵਿੱਚ ਸੀ ਤਾਂ ਰਹਿਮਾਨ ਦੀ ਪਾਰਟੀ ਚੋਣ ਬੇਨੇਮੀਆਂ ਦੇ ਦੋਸ਼ ਨੂੰ ਹਥਿਆਰ ਵਜੋਂ ਵਰਤਦੀ ਰਹੀ ਹੈ। ਉਹ 2008 ਵਿੱਚ ਸੱਤਾਧਾਰੀ ਧਿਰ ਵੱਲੋਂ ਸਿਆਸੀ ਦਬਦਬੇ ਤਹਿਤ ਅੱਤਿਆਚਾਰ ਕੀਤੇ ਜਾਣ ਦੇ ਦੋਸ਼ ਲਾ ਕੇ ਦੇਸ਼ ਛੱਡ ਗਿਆ ਸੀ। ਇਸ ਮਾਮਲੇ ਵਿੱਚ ਬਦਲੇ ਦੀ ਭਾਵਨਾ ਦੇ ਲਗਾਏ ਗਏ ਦੋਸ਼ਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਤਾਂ ਸੰਭਵ ਹੈ ਪਰ ਅਸਲ ਸਿਆਸਤ ਨੂੰ ਤਰਜੀਹ ਦੇਣੀ ਵੀ ਅੱਜ ਦੇ ਸਮੇਂ ਦੀ ਲੋੜ ਹੈ।ਰਹਿਮਾਨ ਔਖੇ ਮਰਹਲੇ ’ਤੇ ਖੜ੍ਹੇ ਬੰਗਲਾਦੇਸ਼ ਨੂੰ ਦਿਸ਼ਾ ਦੇਣ ਅਤੇ ਭਾਰਤ ਦੀਆਂ ਉਮੀਦਾਂ ਮੁਤਾਬਿਕ ਵਿਗੜਦੇ ਸਬੰਧਾਂ ਨੂੰ ਸੁਧਾਰਨ ਦੇ ਨਾਲ ਨਾਲ ਫ਼ਿਰਕੂ ਸ਼ਾਂਤੀ ਲਿਆਉਣ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਹਾਲ ਹੀ ਵਿੱਚ ਰਹਿਮਾਨ ਵੱਲੋਂ ਕੀਤੀ ਗਈ ਟਿੱਪਣੀ ‘ਦਿੱਲੀ ਨਹੀਂ, ਪਿੰਡੀ ਨਹੀਂ, ਸਭ ਤੋਂ ਪਹਿਲਾਂ ਬੰਗਲਾਦੇਸ਼’ ਮੁਹੰਮਦ ਯੂਨਸ ਦੇ ਅੰਤਰਿਮ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਵਿੱਚ ਆਈਆਂ ਸਪੱਸ਼ਟ ਤਬਦੀਲੀਆਂ ਨਾਲ ਅਸਹਿਮਤੀ ਦਰਸਾਉਂਦੀ ਹੈ। ਹਸੀਨਾ ਦੀ ਅਗਵਾਈ ਹੇਠ ਬੰਗਲਾਦੇਸ਼ ਇਸ ਖੇਤਰ ਵਿੱਚ ਭਾਰਤ ਦੇ ਸਭ ਤੋਂ ਮਜ਼ਬੂਤ ​​ਸਹਿਯੋਗੀਆਂ ਵਿੱਚੋਂ ਇੱਕ ਰਿਹਾ ਹੈ ਅਤੇ ਇਤਿਹਾਸਕ ਪੱਖੋਂ ਭਾਰਤ ਨਾਲ ਇਸ ਦੇ ਸਭ ਤੋਂ ਨੇੜਲੇ ਸਬੰਧ ਰਹੇ ਹਨ ਪਰ ਯੂਨਸ ਨੇ ਭਾਰਤ ਵਿਰੋਧੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਬੰਗਲਾਦੇਸ਼ ਦੇ ਲੋਕਾਂ ਵਿੱਚ ਪਾਕਿਸਤਾਨ ਲਈ ਇੱਕ ਨਵਾਂ ਸਤਿਕਾਰ ਸਿਰਜਿਆ ਹੈ। ਇਹ ਭਾਰਤੀ ਕੂਟਨੀਤੀ ਦੀ ਹੁਣ ਅਸਲ ਪ੍ਰੀਖਿਆ ਇਹ ਹੋਵੇਗੀ ਕਿ ਉਹ ਹਸੀਨਾ ਲਈ ਸੁਰੱਖਿਅਤ ਪਨਾਹਗਾਹ ਦੇ ਮੁੱਦੇ ਨੂੰ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਮੁੱਖ ਅੜਿੱਕਾ ਨਾ ਬਣਨ ਦੇਵੇ।

ਕੱਟੜਪੰਥੀ ਜਮਾਤ-ਏ-ਇਸਲਾਮੀ ਕਦੇ ਬੀ ਐੱਨ ਪੀ ਦੀ ਸਹਿਯੋਗੀ ਸੀ, ਜਿਸ ਵੱਲੋਂ ਪਾਏ ਲਗਾਤਾਰ ਦਬਾਅ ਕਾਰਨ ਰਹਿਮਾਨ ਨੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਸਿਧਾਂਤ ’ਤੇ ਜ਼ੋਰ ਦਿੱਤਾ ਹੈ। ਚਾਹੇ ਇਹ ਸਿਆਸੀ ਮਜਬੂਰੀ ਹੀ ਹੋਵੇ ਪਰ ਇਹ ਇੱਕ ਸਕਾਰਾਤਮਕ ਸੰਕੇਤ ਜ਼ਰੂਰ ਹੈ। ਜਿਸ ਵੇਲੇ ਭਾਰਤ-ਬੰਗਲਾਦੇਸ਼ ਦੇ ਆਪਸੀ ਸਬੰਧ ਇੱਕ ਹੋਰ ਮਾੜੇ ਦੌਰ ਵਿੱਚੋਂ ਲੰਘ ਰਹੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਹਿਮਾਨ ਦੀ ਵਾਪਸੀ ਦੇ ਕੀ ਸਿੱਟੇ ਨਿਕਲਦੇ ਹਨ।

Advertisement

Advertisement

Advertisement
×