DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸਲੀ ਵਿਤਕਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ​ਪਿਛਲੇ ਸਾਲ ਮਈ ਵਿੱਚ ਉੱਤਰ-ਪੂਰਬ ਨੂੰ ਸਾਡੇ ‘ਵੰਨ-ਸਵੰਨੇ ਦੇਸ਼ ਦਾ ਸਭ ਤੋਂ ਰੰਗ-ਬਰੰਗਾ ਖੇਤਰ’ ਦੱਸਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ਦੀ ਇਸ ਵਡਮੁੱਲੀ ਵੰਨ-ਸਵੰਨਤਾ ਨੂੰ ਵਾਰ-ਵਾਰ ਸ਼ਰਮਸਾਰ ਕੀਤਾ ਜਾ ਰਿਹਾ ਹੈ ਕਿਉਂਕਿ ਉੱਤਰ-ਪੂਰਬੀ...

  • fb
  • twitter
  • whatsapp
  • whatsapp
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ​ਪਿਛਲੇ ਸਾਲ ਮਈ ਵਿੱਚ ਉੱਤਰ-ਪੂਰਬ ਨੂੰ ਸਾਡੇ ‘ਵੰਨ-ਸਵੰਨੇ ਦੇਸ਼ ਦਾ ਸਭ ਤੋਂ ਰੰਗ-ਬਰੰਗਾ ਖੇਤਰ’ ਦੱਸਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਭਾਰਤ ਦੀ ਇਸ ਵਡਮੁੱਲੀ ਵੰਨ-ਸਵੰਨਤਾ ਨੂੰ ਵਾਰ-ਵਾਰ ਸ਼ਰਮਸਾਰ ਕੀਤਾ ਜਾ ਰਿਹਾ ਹੈ ਕਿਉਂਕਿ ਉੱਤਰ-ਪੂਰਬੀ ਰਾਜਾਂ ਦੇ ਲੋਕ ਨਸਲੀ ਪੱਖਪਾਤ ਦਾ ਸ਼ਿਕਾਰ ਹੋ ਰਹੇ ਹਨ। ਦੇਹਰਾਦੂਨ ਵਿੱਚ ਤ੍ਰਿਪੁਰਾ ਦੀ ਵਿਦਿਆਰਥਣ ਅੰਜੇਲ ਚਕਮਾ ਦੇ ਕਤਲ ਤੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਨਵੀਂ ਦਿੱਲੀ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ ਤਿੰਨ ਔਰਤਾਂ ਨੂੰ ਉਨ੍ਹਾਂ ਦੇ ਗੁਆਂਢੀਆਂ ਵੱਲੋਂ ‘ਧੰਦੇ ਵਾਲੀਆਂ’ (ਵੇਸਵਾਵਾਂ) ਸੱਦਿਆ ਗਿਆ ਅਤੇ ‘ਮੋਮੋਜ਼ ਵੇਚਣ’ ਲਈ ਕਿਹਾ ਗਿਆ। ਉਨ੍ਹਾਂ ਨੂੰ ਆਪਣੇ ਹੀ ਦੇਸ਼ ਤੇ ਉਹ ਵੀ ਰਾਸ਼ਟਰੀ ਰਾਜਧਾਨੀ ਵਿੱਚ ‘ਬਾਹਰਲਾ’ ਕਰਾਰ ਦਿੱਤਾ ਗਿਆ। ਇਹ ਮਹਿਜ਼ ਗੁੱਸੇ ਵਿੱਚ ਕੀਤੀ ਗਈ ਬਦਸਲੂਕੀ ਨਹੀਂ ਸੀ; ਇਹ ਉਨ੍ਹਾਂ ਦੀ ਪਛਾਣ ਅਤੇ ਨਸਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ।​ਇੱਕ ਵਿਅਕਤੀ ਅਤੇ ਉਸ ਦੀ ਪਤਨੀ ’ਤੇ ਹੋਰ ਦੋਸ਼ਾਂ ਦੇ ਨਾਲ-ਨਾਲ ਧਰਮ, ਨਸਲ, ਜਨਮ ਸਥਾਨ ਆਦਿ ਦੇ ਆਧਾਰ ’ਤੇ ਦਵੈਸ਼ ਪੈਦਾ ਕਰਨ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਸ਼ਰਮਨਾਕ ਰਵੱਈਏ ਨੇ ਉਸ ਗੰਭੀਰ ਸਮੱਸਿਆ ਨੂੰ ਪ੍ਰਤੱਖ ਕਰ ਦਿੱਤਾ ਹੈ ਜੋ ਸਰਕਾਰ ਦੇ ਉੱਚੇ-ਸੁੱਚੇ ਨਾਅਰੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਨੂੰ ਝੂਠਾ ਸਾਬਤ ਕਰਦੀ ਹੈ। 2014 ਵਿੱਚ ਨੀਡੋ ਤਾਨੀਆ ਦੀ ਮੌਤ ਤੋਂ ਲੈ ਕੇ 2025 ਵਿੱਚ ਅੰਜੇਲ ਚਕਮਾ ਦੀ ਹੱਤਿਆ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉੱਤਰ-ਪੂਰਬ ਦੇ ਵਿਦਿਆਰਥੀਆਂ ਜਾਂ ਕਾਮਿਆਂ ਨੂੰ ਉਨ੍ਹਾਂ ਦੇ ਸਰੀਰਕ ਨਕਸ਼ਾਂ, ਖਾਣ-ਪੀਣ ਅਤੇ ਉਨ੍ਹਾਂ ਦੀਆਂ ਭਾਸ਼ਾਵਾਂ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ। ਖ਼ਾਸ ਕਰਕੇ ਔਰਤਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ’ਤੇ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਬੇਬੁਨਿਆਦ ਦੋਸ਼ ਲਗਾਏ ਜਾਂਦੇ ਹਨ।

​ਸੁਪਰੀਮ ਕੋਰਟ ਨੇ ਖੇਤਰੀ ਪਛਾਣਾਂ ਨਾਲ ਜੁੜੇ ਕੱਟੜਵਾਦ ਕਾਰਨ ਪੈਦਾ ਹੋਣ ਵਾਲੀਆਂ ਵੰਡੀਆਂ ਬਾਰੇ ਚਿਤਾਵਨੀ ਦਿੱਤੀ ਹੈ। ਨਸਲੀ ਵੈਰ-ਵਿਰੋਧ ਇਸੇ ਵਰਤਾਰੇ ਦਾ ਇੱਕ ਭਿਆਨਕ ਰੂਪ ਹੈ। ਦਿੱਲੀ ਦੀ ਇਸ ਘਟਨਾ ਵਿੱਚ ਜੋ ਸਭ ਤੋਂ ਵੱਧ ਡਰਾਉਣੀ ਗੱਲ ਹੈ, ਉਹ ਹੈ ਸਮਾਜਿਕ ਸ੍ਰੇਸ਼ਠਤਾ ਦਾ ਦਾਅਵਾ- ‘ਵੱਡੇ ਸਿਆਸਤਦਾਨ’ ਨਾਲ ਜਾਣ-ਪਛਾਣ ਦਾ ਹੰਕਾਰ ਅਤੇ ‘ਔਕਾਤ’ ਬਾਰੇ ਮਾਰਿਆ ਗਿਆ ਮਿਹਣਾ। ਇਹ ਵਿਸ਼ੇਸ਼ ਅਧਿਕਾਰ ਦੀ ਭਾਵਨਾ ਅਤੇ ਇਸ ਗ਼ਲਤ ਧਾਰਨਾ ਨੂੰ ਦਰਸਾਉਂਦਾ ਹੈ ਕਿ ਕੁਝ ਭਾਰਤੀ ਦੂਜਿਆਂ ਨਾਲੋਂ ‘ਵੱਧ ਭਾਰਤੀ’ ਹਨ। ਅਰੁਣਾਚਲ ਦੀਆਂ ਇਨ੍ਹਾਂ ਤਿੰਨ ਔਰਤਾਂ ਦੇ ਵਕੀਲ, ਜੋ ਖੁਦ ਸਿੱਕਿਮ ਦੇ ਰਹਿਣ ਵਾਲੇ ਹਨ, ਨੇ ਪੁਸ਼ਟੀ ਕੀਤੀ ਹੈ, ‘ਅਸੀਂ ਓਨੇ ਹੀ ਭਾਰਤੀ ਹਾਂ ਜਿੰਨਾ ਕੋਈ ਹੋਰ।’ ਬੇਸ਼ੱਕ, ਹਰ ਭਾਰਤੀ ਨੂੰ ਦੇਸ਼ ਵਿੱਚ ਕਿਤੇ ਵੀ ਇੱਜ਼ਤ ਨਾਲ ਰਹਿਣ ਦਾ ਅਧਿਕਾਰ ਹੈ। ਇਹ ਯਕੀਨੀ ਬਣਾਉਣਾ ਕਿ ਕੋਈ ਵੀ ਨਾਗਰਿਕ ਇਸ ਅਧਿਕਾਰ ਤੋਂ ਵਾਂਝਾ ਨਾ ਰਹੇ, ਭਾਰਤ ਦੀ ਬਹੁਲਵਾਦੀ ਸੋਚ ਦੀ ਅਸਲ ਪ੍ਰੀਖਿਆ ਹੈ।

Advertisement

Advertisement

Advertisement
×