ਪ੍ਰਿਯੰਕਾ ਦੀਆਂ ਸਰਗਰਮੀਆਂ

ਪ੍ਰਿਯੰਕਾ ਦੀਆਂ ਸਰਗਰਮੀਆਂ

ਉੱਤਰ ਪ੍ਰਦੇਸ਼ ਵਿਚ ਫਰਵਰੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਆਪਣੀ ਹੋਂਦ ਨੂੰ ਬਚਾਈ ਰੱਖਣ ਦੀ ਲੜਾਈ ਲੜ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 312, ਬਹੁਜਨ ਸਮਾਜ ਪਾਰਟੀ ਨੇ 19, ਸਮਾਜਵਾਦੀ ਪਾਰਟੀ ਨੇ 47 ਅਤੇ ਕਾਂਗਰਸ ਨੇ 7 ਹਲਕਿਆਂ ਵਿਚ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੋਇਆ ਸੀ। ਪਾਰਟੀਆਂ ਨੂੰ ਉਮੀਦ ਸੀ ਕਿ ਸਮਝੌਤੇ ਕਾਰਨ ਉਹ ਭਾਜਪਾ ਦਾ ਮੁਕਾਬਲਾ ਕਰ ਸਕਣਗੇ ਪਰ ਨਤੀਜੇ ਇਸ ਤੋਂ ਉਲਟ ਆਏ। ਸਮਾਜਵਾਦੀ ਪਾਰਟੀ ਦਾ ਵੋਟਾਂ ਵਿਚ ਹਿੱਸਾ 2012 ਵਿਚ ਮਿਲੀਆਂ 29 ਫ਼ੀਸਦੀ ਵੋਟਾਂ ਤੋਂ ਘਟ ਕੇ 21.8 ਫ਼ੀਸਦੀ ਰਹਿ ਗਿਆ ਅਤੇ ਕਾਂਗਰਸ ਦਾ 11.6 ਫ਼ੀਸਦੀ ਤੋਂ ਘਟ ਕੇ 5.4 ਫ਼ੀਸਦੀ। ਇਸ ਵਾਰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚ ਗੱਠਜੋੜ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਕ ਹੋਰ ਵੱਡਾ ਧੱਕਾ ਉਦੋਂ ਪਹੁੰਚਿਆ ਜਦੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਹਾਰ ਗਿਆ। ਕਾਂਗਰਸੀ ਆਗੂਆਂ ਨੇ ਪਾਰਟੀ ਛੱਡਣੀ ਸ਼ੁਰੂ ਕਰ ਦਿੱਤੀ ਅਤੇ ਕਈ ਪੀੜ੍ਹੀਆਂ ਤੋਂ ਕਾਂਗਰਸ ਵਿਚ ਰਹੇ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋ ਗਏ।

ਇਸ ਸਭ ਕੁਝ ਦੇ ਬਾਵਜੂਦ ਕਾਂਗਰਸ ਲਗਭਗ ਇਕ ਸਾਲ ਤੋਂ ਉੱਤਰ ਪ੍ਰਦੇਸ਼ ਵਿਚ ਜ਼ਮੀਨੀ ਪੱਧਰ ਦੀ ਰਾਜਨੀਤੀ ਕਰ ਕੇ ਆਪਣੇ ਆਗੂਆਂ ਅਤੇ ਕਾਰਕੁਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿਚ ਹੈ। ਕੋਵਿਡ-19 ਦੀ ਮਹਾਮਾਰੀ ਦੌਰਾਨ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੇ ਕਾਫ਼ੀ ਸਰਗਰਮੀ ਦਿਖਾਈ ਭਾਵੇਂ ਇਸ ਵਿਚ ਲਗਾਤਾਰਤਾ ਦੀ ਘਾਟ ਸੀ। ਹੁਣ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਕਮਾਨ ਆਪਣੇ ਹੱਥਾਂ ਵਿਚ ਲਈ ਹੈ। ਇਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਹੋਈ ਦਲਿਤ ਲੜਕੀ ਦੀ ਹੱਤਿਆ ਤੋਂ ਲੈ ਕੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਤੇਜ਼ ਰਫ਼ਤਾਰ ਵਾਹਨਾਂ ਹੇਠ ਦਰੜੇ ਜਾਣ ਦੀਆਂ ਘਟਨਾਵਾਂ ਦੌਰਾਨ ਪ੍ਰਿਯੰਕਾ ਨੇ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਿਯੰਕਾ ਦੇ ਇਹੋ ਜਿਹੇ ਦੌਰੇ ਪੁਰਾਣੇ ਸਮੇਂ ਦੇ ਕਾਂਗਰਸੀਆਂ ਨੂੰ ਅਗਸਤ 1977 ਵਿਚ ਬਿਹਾਰ ਦੇ ਪਿੰਡ ਬੇਲਚੀ ਵਿਚ ਇੰਦਰਾ ਗਾਂਧੀ ਦੇ ਦੌਰੇ ਦੀ ਯਾਦ ਦਿਵਾਉਂਦੇ ਹਨ। ਕਥਿਤ ਉੱਚੀਆਂ ਜਾਤਾਂ ਦੇ ਗੈਂਗਾਂ ਨੇ ਬੇਲਚੀ ਵਿਚ ਦਿਨ ਦਿਹਾੜੇ ਅੱਠ ਦਲਿਤਾਂ ਅਤੇ ਤਿੰਨ ਹੋਰ ਜਾਤਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਰੁੱਖਾਂ ਨਾਲ ਬੰਨ੍ਹ ਕੇ ਗੋਲੀ ਮਾਰੀ ਸੀ। ਸਾਗਰਿਕਾ ਘੋਸ਼ ਦੀ ਕਿਤਾਬ ‘ਭਾਰਤ ਦੀ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ’ (India’s Most Powerful Prime Minister) ਵਿਚ ਦਿੱਤੇ ਵੇਰਵਿਆਂ ਅਨੁਸਾਰ 6 ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਹਾਰ ਕੇ ਸੱਤਾ ਤੋਂ ਬਾਹਰ ਹੋਈ ਇੰਦਰਾ ਗਾਂਧੀ ਹਵਾਈ ਜਹਾਜ਼, ਰੇਲ ਗੱਡੀ, ਕਾਰ, ਜੀਪ, ਟਰੈਕਟਰ, ਪੈਦਲ ਤੇ ਫਿਰ ਹਾਥੀ ’ਤੇ ਸਫ਼ਰ ਕਰਕੇ ਅੱਧੀ ਰਾਤ ਬੇਲਚੀ ਪਹੁੰਚੀ। ਰਸਤੇ ਵਿਚ ਉਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਕੋਈ ਭਾਸ਼ਨ ਦੇਣ ਲਈ ਨਹੀਂ ਸਗੋਂ (ਪੀੜਤ ਪਰਿਵਾਰਾਂ ਨਾਲ) ਹਮਦਰਦੀ ਪ੍ਰਗਟ ਕਰਨ ਆਈ ਹਾਂ।’’ ਪੱਤਰਕਾਰ ਜਨਾਰਦਨ ਠਾਕੁਰ ਅਨੁਸਾਰ ਇਹੋ ਜਿਹੀ ਜੋਸ਼ ਭਰੀ ਪਹਿਲਕਦਮੀ ਵਾਈਬੀ ਚਵਾਨ ਜਾਂ ਬ੍ਰਹਮਾਨੰਦ ਰੈਡੀ ਜਿਹੇ ਰਵਾਇਤੀ ਕਾਂਗਰਸੀ ਆਗੂ ਨਹੀਂ ਸਨ ਕਰ ਸਕਦੇ। ਇੰਦਰਾ ਗਾਂਧੀ ਦੀ ਇਸ ਪਹਿਲਕਦਮੀ ਨੇ ਕਾਂਗਰਸ ਨੂੰ ਫਿਰ ਲੋਕਾਂ ਨਾਲ ਜੋੜਿਆ ਅਤੇ ਕਾਂਗਰਸ ਵਿਚ ਨਵੀਂ ਰੂਹ ਫੂਕੀ। ਕਾਂਗਰਸ 1980 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਮੁੜ ਸੱਤਾ ਵਿਚ ਆਈ।

ਪ੍ਰਿਯੰਕਾ ਗਾਂਧੀ ਦੀਆਂ ਸਰਗਰਮੀਆਂ ਕਾਂਗਰਸ ਨੂੰ ਏਨਾ ਵੱਡਾ ਸਿਆਸੀ ਫ਼ਾਇਦਾ ਇਸ ਲਈ ਨਹੀਂ ਪਹੁੰਚਾ ਸਕਦੀਆਂ ਕਿਉਂਕਿ ਪਾਰਟੀ ਉੱਤਰ ਪ੍ਰਦੇਸ਼ ਵਿਚ ਜਥੇਬੰਦਕ ਪੱਧਰ ’ਤੇ ਬਹੁਤ ਕਮਜ਼ੋਰ ਹੈ। ਇਸ ਦੇ ਬਾਵਜੂਦ ਉਸ ਦੀਆਂ ਸਰਗਰਮੀਆਂ ਨੇ ਇਹ ਜ਼ਰੂਰ ਸਿੱਧ ਕੀਤਾ ਹੈ ਕਿ ਉੱਤਰ ਪ੍ਰਦੇਸ਼ ਵਿਚ ਵਿਰੋਧੀ ਧਿਰ ਅਜੇ ਜ਼ਿੰਦਾ ਹੈ। ਸਿਆਸੀ ਮਾਹਿਰਾਂ ਅਨੁਸਾਰ ਹੁਣ ਦੇ ਹਾਲਾਤ ਵਿਚ ਪ੍ਰਿਯੰਕਾ ਗਾਂਧੀ ਦੀਆਂ ਸਰਗਰਮੀਆਂ ਦਾ ਫ਼ਾਇਦਾ ਸਮਾਜਵਾਦੀ ਪਾਰਟੀ ਜਾਂ ਭਾਜਪਾ ਨੂੰ ਮਿਲੇਗਾ; ਸਮਾਜਵਾਦੀ ਪਾਰਟੀ ਨੂੰ ਇਸ ਲਈ ਕਿ ਭਾਜਪਾ ਦੇ ਵਿਰੁੱਧ ਬਣਦੇ ਮਾਹੌਲ ਦਾ ਫ਼ਾਇਦਾ ਇਸ ਪਾਰਟੀ ਨੂੰ ਮਿਲਣਾ ਹੈ ਅਤੇ ਭਾਜਪਾ ਨੂੰ ਇਸ ਲਈ ਕਿ ਜੇ ਕਾਂਗਰਸ ਦੀਆਂ ਵੋਟਾਂ ਵਧਦੀਆਂ ਹਨ ਤਾਂ ਵਿਰੋਧੀ ਧਿਰਾਂ ਦੇ ਵੋਟ ਵੰਡੇ ਜਾਣ ਦਾ ਫ਼ਾਇਦਾ ਭਾਜਪਾ ਨੂੰ ਹੋਵੇਗਾ। ਸਿਆਸੀ ਫ਼ਾਇਦਾ ਕਿਸੇ ਨੂੰ ਹੋਵੇ, ਪ੍ਰਿਯੰਕਾ ਦੀਆਂ ਸਰਗਰਮੀਆਂ ਕਾਰਨ ਸਿਆਸੀ ਮਾਹੌਲ ਭਖਿਆ ਹੈ ਅਤੇ ਇਸ ਨੇ ਇਹ ਦਰਸਾਇਆ ਹੈ ਕਿ ਵਿਰੋਧੀ ਧਿਰਾਂ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਦਾ ਸਾਹਸ ਰੱਖਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All