DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੋਣਾਂ ਤੋਂ ਬਾਅਦ ਹਿੰਸਾ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਮਾਹੌਲ ਵਿੱਚ ਪੈਦਾ ਹੋਇਆ ਤਣਾਅ ਨਤੀਜਿਆਂ ਦੇ ਐਲਾਨ ਮਗਰੋਂ ਹੋਰ ਵੀ ਵਧ ਗਿਆ ਹੈ। ਨਤੀਜਿਆਂ ਤੋਂ ਬਾਅਦ ਦਾ ਮਾਹੌਲ ਆਮ ਲੋਕਤੰਤਰੀ ਤਬਦੀਲੀ ਵਰਗਾ ਨਹੀਂ ਹੈ। ਮਮਤਾ ਬੈਨਰਜੀ ਨੇ ਇਸ ਫ਼ੈਸਲੇ ਨੂੰ ਮੰਨਣ ਤੋਂ...

  • fb
  • twitter
  • whatsapp
  • whatsapp
featured-img featured-img
Kolkata: West Bengal Chief Minister Mamata Banerjee arrives at her residence on the day of Assembly election results, in Kolkata, Monday, May 4, 2026. (PTI Photo/Manvender Vashist Lav)(PTI05_04_2026_000518B)
Advertisement

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਮਾਹੌਲ ਵਿੱਚ ਪੈਦਾ ਹੋਇਆ ਤਣਾਅ ਨਤੀਜਿਆਂ ਦੇ ਐਲਾਨ ਮਗਰੋਂ ਹੋਰ ਵੀ ਵਧ ਗਿਆ ਹੈ। ਨਤੀਜਿਆਂ ਤੋਂ ਬਾਅਦ ਦਾ ਮਾਹੌਲ ਆਮ ਲੋਕਤੰਤਰੀ ਤਬਦੀਲੀ ਵਰਗਾ ਨਹੀਂ ਹੈ। ਮਮਤਾ ਬੈਨਰਜੀ ਨੇ ਇਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਚੋਣ ਨਤੀਜਿਆਂ ਨੂੰ ਲੋਕਾਂ ਦਾ ਫ਼ਤਵਾ ਨਹੀਂ ਸਗੋਂ ਇੱਕ ‘ਸਾਜ਼ਿਸ਼’ ਦੱਸਿਆ ਹੈ। ਆਪਣੇ ਅਸਤੀਫ਼ੇ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਮਮਤਾ ਬੈਨਰਜੀ ਨੇ ਦੁਹਰਾਇਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਸ਼ੁਰੂ ਤੋਂ ਹੀ ਸੂਬੇ ਵਿੱਚ ਭਾਜਪਾ ਲਈ ਕੰਮ ਕੀਤਾ ਹੈ। ਇਹ ਸਪੱਸ਼ਟ ਹੈ ਕਿ ਉਨ੍ਹਾਂ ਦੀ ਇਸ ਅੰਦੋਲਨਕਾਰੀ ਸਿਆਸਤ ਕਾਰਨ ਨਵੀਂ ਸਰਕਾਰ ਲਈ ਮੁੱਢ ਤੋਂ ਹੀ ਮਾਹੌਲ ਸੁਖਾਵਾਂ ਰਹਿਣ ਦੀ ਆਸ ਨਹੀਂ ਕੀਤੀ ਜਾ ਸਕਦੀ। ਪਾਰਟੀ ਦੀ ਹਾਰ ਮਗਰੋਂ ਮਮਤਾ ਦਾ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਨੂੰ ਮਜ਼ਬੂਤ ​​ਕਰਨ ਪ੍ਰਤੀ ਝੁਕਾਅ ਰਣਨੀਤਕ ਪੁਨਰ-ਵਿਚਾਰ ਵੱਲ ਸੰਕੇਤ ਕਰਦਾ ਹੈ। ਕਿਸਮਤ ਦੀ ਖੇਡ ਦੇਖੋ, ਪਿਛਲੇ ਕੁਝ ਸਾਲਾਂ ਦੌਰਾਨ ਟੀ ਐੱਮ ਸੀ ਅਤੇ ਕਾਂਗਰਸ ਦਰਮਿਆਨ ਤਣਾਅ ਚਲਿਆ ਆ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮਮਤਾ ਵੱਲੋਂ ਕਾਂਗਰਸ ਨਾਲ ਸੰਪਰਕ ਕਰਨਾ ਹੈਰਾਨ ਕਰਨ ਵਾਲੀ ਘਟਨਾ ਹੈ। ਇਸ ਕਮਜ਼ੋਰ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਅਮਲੀ ਰੂਪ ਵਿੱਚ ਅਸਲ ਕੋਸ਼ਿਸ਼ਾਂ ਕਰਦਿਆਂ ਸਿਆਸੀ ਸੂਝ ਤੋਂ ਕੰਮ ਲੈਣਾ ਪਵੇਗਾ।

ਮਮਤਾ ਬੈਨਰਜੀ ਆਪਣੇ ਸਮਰਥਕਾਂ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ ਨੇ ਮੁੜ ਸਿਰ ਚੁੱਕਿਆ ਹੈ। ਟੀ ਐੱਮ ਸੀ ਦੇ ਦਫ਼ਤਰਾਂ ਵਿੱਚ ਭੰਨ-ਤੋੜ ਅਤੇ ਪਾਰਟੀ ਵਰਕਰਾਂ ’ਤੇ ਹੋਏ ਹਮਲਿਆਂ ਨੇ ਪੱਛਮੀ ਬੰਗਾਲ ਵਿੱਚ ਸਿਆਸੀ ਹਿੰਸਾ ਦੇ ਸੱਭਿਆਚਾਰ ਦੀ ਮੌਜੂਦਗੀ ਨੂੰ ਪ੍ਰਤੱਖ ਕੀਤਾ ਹੈ। ਮਮਤਾ ਬੈਨਰਜੀ ਦੀ ਪਾਰਟੀ ਨੇ ਇਸ ਸਭ ਲਈ ਸਿੱਧੇ ਤੌਰ ’ਤੇ ਭਾਜਪਾ ਸਮਰਥਕਾਂ ਨੂੰ ਦੋਸ਼ੀ ਠਹਿਰਾਇਆ ਹੈ ਜਦੋਂਕਿ ਭਾਜਪਾ ਨੇ ਟੀ ਐੱਮ ਸੀ ਅੰਦਰਲੀ ਧੜੇਬੰਦੀ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਇੱਕਾ-ਦੁੱਕਾ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਣ ਦੀ ਗੱਲ ਕੀਤੀ ਹੈ। ਗੌਰਤਲਬ ਹੈ ਕਿ ਭਾਜਪਾ ਸੂਬਾ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਭੰਨ-ਤੋੜ ਦੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਹੈ ਅਤੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਭਾਜਪਾ ਦੀ ਸ਼ਾਨਦਾਰ ਜਿੱਤ ਮਗਰੋਂ ਸੰਜਮ ਰੱਖਣ ਦੀ ਅਪੀਲ ਸ਼ਲਾਘਾਯੋਗ ਹੈ।

Advertisement

ਹੁਣ ਜ਼ਿੰਮੇਵਾਰੀ ਆਉਣ ਵਾਲੀ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਦੋਵਾਂ ਦੀ ਹੈ। ਲੋਕਾਂ ਵਿੱਚ ਭਰੋਸੇ ਦੀ ਬਹਾਲੀ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਉਨ੍ਹਾਂ ਦੇ ਸਿਆਸੀ ਰਸੂਖ਼ ਦੀ ਪਰਵਾਹ ਕੀਤੇ ਬਿਨਾਂ ਤੇਜ਼ ਤੇ ਨਿਰਪੱਖ ਕਾਰਵਾਈ ਕਰਨਾ ਮਹੱਤਵਪੂਰਨ ਹੋਵੇਗਾ। ਇਸ ਦੇ ਨਾਲ ਹੀ ਸਿਆਸੀ ਲੀਡਰਸ਼ਿਪ ਨੂੰ ਬਿਆਨਬਾਜ਼ੀ ਤੋਂ ਅੱਗੇ ਵਧਦਿਆਂ ਅਜਿਹੇ ਸੱਭਿਆਚਾਰ ਨੂੰ ਸਰਗਰਮੀ ਨਾਲ ਠੱਲ੍ਹਣਾ ਚਾਹੀਦਾ ਹੈ, ਜਿੱਥੇ ਹਿੰਸਾ ਚੁਣਾਵੀ ਦੁਸ਼ਮਣੀ ਦੀ ਸਮਾਨਅਰਥੀ ਬਣ ਜਾਂਦੀ ਹੈ।

Advertisement

Advertisement
×