DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਗ਼ਜ਼ੀ ਕਾਰਵਾਈ ਬਨਾਮ ਮਨੁੱਖਤਾ

ਓਡੀਸ਼ਾ ਦੇ ਕਿਉਂਝਰ ਜ਼ਿਲ੍ਹੇ ਤੋਂ ਸਾਹਮਣੇ ਆਈ ਤਸਵੀਰ ਰੂਹ ਨੂੰ ਕੰਬਾ ਦੇਣ ਵਾਲੀ ਹੈ, ਜਿੱਥੇ ਇੱਕ ਕਬਾਇਲੀ ਵਿਅਕਤੀ ਆਪਣੀ ਮ੍ਰਿਤਕ ਭੈਣ ਦਾ ਪਿੰਜਰ ਲੈ ਕੇ ਬੈਂਕ ਪਹੁੰਚਿਆ। ਉਸ ਦੀ ਮਜਬੂਰੀ ਅਤੇ ਮਕਸਦ ਬੇਹੱਦ ਦਰਦਨਾਕ ਸੀ। ਉਹ ਇਹ ਸਾਬਿਤ ਕਰਨਾ ਚਾਹੁੰਦਾ...

  • fb
  • twitter
  • whatsapp
  • whatsapp
Advertisement
ਓਡੀਸ਼ਾ ਦੇ ਕਿਉਂਝਰ ਜ਼ਿਲ੍ਹੇ ਤੋਂ ਸਾਹਮਣੇ ਆਈ ਤਸਵੀਰ ਰੂਹ ਨੂੰ ਕੰਬਾ ਦੇਣ ਵਾਲੀ ਹੈ, ਜਿੱਥੇ ਇੱਕ ਕਬਾਇਲੀ ਵਿਅਕਤੀ ਆਪਣੀ ਮ੍ਰਿਤਕ ਭੈਣ ਦਾ ਪਿੰਜਰ ਲੈ ਕੇ ਬੈਂਕ ਪਹੁੰਚਿਆ। ਉਸ ਦੀ ਮਜਬੂਰੀ ਅਤੇ ਮਕਸਦ ਬੇਹੱਦ ਦਰਦਨਾਕ ਸੀ। ਉਹ ਇਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਉਸ ਦੀ ਭੈਣ ਸੱਚਮੁੱਚ ਮਰ ਚੁੱਕੀ ਹੈ ਤਾਂ ਜੋ ਉਸ ਦੇ ਖਾਤੇ ਵਿੱਚੋਂ ਪਰਿਵਾਰ ਦੀਆਂ ਲੋੜਾਂ ਲਈ 19,000 ਰੁਪਏ ਕਢਵਾਏ ਜਾ ਸਕਣ। ਇਹ ਘਟਨਾ ਸਾਡੀ ਪ੍ਰਸ਼ਾਸਨਿਕ ਪ੍ਰਣਾਲੀ ਦੀ ਸੰਵੇਦਨਹੀਣਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਪੀੜਤ ਦੇ ਦੱਸਣ ਮੁਤਾਬਿਕ, ਬੈਂਕ ਦੇ ਕਈ ਗੇੜੇ ਲਾਉਣ ਦੇ ਬਾਵਜੂਦ ਉਸ ਨੂੰ ਹਰ ਵਾਰ ‘ਮੌਤ ਦਾ ਸਬੂਤ’ ਪੇਸ਼ ਕਰਨ ਲਈ ਕਹਿ ਕੇ ਮੋੜ ਦਿੱਤਾ ਜਾਂਦਾ। ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਵਿੱਚ ਅਕਸਰ ਮੌਤਾਂ ਘਰਾਂ ਵਿੱਚ ਹੁੰਦੀਆਂ ਹਨ, ਜਿੱਥੇ ਮੌਤ ਦਾ ਸਰਟੀਫਿਕੇਟ ਹਾਸਲ ਕਰਨਾ ਨਾ ਸਿਰਫ਼ ਗੁੰਝਲਦਾਰ ਹੈ, ਸਗੋਂ ਬੇਹੱਦ ਖੱਜਲ-ਖ਼ੁਆਰੀ ਭਰਿਆ ਵੀ ਹੈ। ਕਮਜ਼ੋਰ ਰਜਿਸਟ੍ਰੇਸ਼ਨ ਪ੍ਰਣਾਲੀ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਘੱਟ ਜਾਣਕਾਰੀ ਕਾਰਨ ਅਜਿਹੇ ਲੋਕ ਅਕਸਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੁੰਦੇ ਹਨ। ਅਫ਼ਸੋਸ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਮਨੁੱਖੀ ਹਮਦਰਦੀ ਦਿਖਾਉਣੀ ਚਾਹੀਦੀ ਸੀ, ਪਰ ਇਸ ਦੀ ਥਾਂ ਇੱਕ ਗ਼ਰੀਬ ਵਿਅਕਤੀ ਨੂੰ ਜਨਤਕ ਤੌਰ ’ਤੇ ਇਸ ਜ਼ਲਾਲਤ ਵਿੱਚੋਂ ਗੁਜ਼ਰਨਾ ਪਿਆ।ਹਾਲਾਂਕਿ ਬੈਂਕ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਸਿਰਫ਼ ਤਕਨੀਕੀ ਦਸਤਾਵੇਜ਼ ਮੰਗੇ ਗਏ ਸਨ ਅਤੇ ਮਸਲਾ ਹੱਲ ਕਰ ਲਿਆ ਗਿਆ ਹੈ, ਪਰ ਅਜਿਹੇ ਤਰਕ ਉਸ ਵੱਡੇ ਨੈਤਿਕ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਕਿ ਆਖ਼ਰ ਦੇਸ਼ ਦੇ ਗ਼ਰੀਬ ਨਾਗਰਿਕਾਂ ਨੂੰ ਆਪਣੇ ਹੀ ਪੈਸੇ ਹਾਸਲ ਕਰਨ ਲਈ ਅਜਿਹੀਆਂ ਅਣਮਨੁੱਖੀ ਸਥਿਤੀਆਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਓਡੀਸ਼ਾ ਤੋਂ ਅਜਿਹੀ ਦੁਖਦਾਈ ਤਸਵੀਰ ਪਹਿਲੀ ਵਾਰ ਸਾਹਮਣੇ ਨਹੀਂ ਆਈ। ਸਾਲ 2016 ਵਿੱਚ ਦਾਨਾ ਮਾਝੀ ਵੱਲੋਂ ਆਪਣੀ ਪਤਨੀ ਅਮਾਂਗ ਦੇਈ ਦੀ ਲਾਸ਼ ਮੋਢਿਆਂ ’ਤੇ ਚੁੱਕ ਕੇ 10 ਕਿਲੋਮੀਟਰ ਪੈਦਲ ਚੱਲਣ ਵਾਲੀ ਘਟਨਾ ਨੇ ਪੂਰੇ ਮੁਲਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਦੋਂ ਵਿਵਸਥਾ ਵਿੱਚ ਸੁਧਾਰ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਇੱਕ ਦਹਾਕੇ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹਨ। ਇਹ ਦੁਹਰਾਅ ਪ੍ਰਸ਼ਾਸਨਿਕ ਨਾਕਾਮੀ ਦਾ ਪ੍ਰਤੱਖ ਪ੍ਰਮਾਣ ਹੈ। ਦਰਅਸਲ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਨਾਂ ’ਤੇ ਬਣਾਏ ਗਏ ਨਿਯਮ ਉਨ੍ਹਾਂ ਲੋਕਾਂ ਲਈ ਹੀ ਵੱਡੀ ਰੁਕਾਵਟ ਬਣ ਗਏ ਹਨ, ਜਿਨ੍ਹਾਂ ਦੀ ਸੇਵਾ ਲਈ ਇਹ ਬਣਾਏ ਗਏ ਸਨ।

ਨਿਯਮਾਂ ਦੀ ਲੋੜ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਜਦੋਂ ਇਨ੍ਹਾਂ ਨੂੰ ਮਨੁੱਖੀ ਸੰਵੇਦਨਾ ਤੋਂ ਬਿਨਾਂ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਸਹੂਲਤ ਦੀ ਥਾਂ ਵੱਡੀ ਰੁਕਾਵਟ ਬਣ ਜਾਂਦੇ ਹਨ। ‘ਵਿੱਤੀ ਸ਼ਮੂਲੀਅਤ’ ਦਾ ਮਤਲਬ ਸਿਰਫ਼ ਬੈਂਕ ਖਾਤੇ ਖੋਲ੍ਹਣਾ ਹੀ ਨਹੀਂ ਹੈ, ਸਗੋਂ ਇਸ ਵਿੱਚ ਖਾਤੇ ਵਿੱਚੋਂ ਪੈਸੇ ਕਢਵਾਉਣ, ਬੈਂਕ ਤੱਕ ਪਹੁੰਚ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਦੌਰਾਨ ਨਾਗਰਿਕ ਦੀ ਮਨੁੱਖੀ ਗ਼ੈਰਤ ਤੇ ਸਤਿਕਾਰ ਨੂੰ ਬਰਕਰਾਰ ਰੱਖਣਾ ਵੀ ਸ਼ਾਮਿਲ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ, ਜਨਤਕ ਸਿਹਤ ਸੇਵਾਵਾਂ ਦੀ ਜ਼ਿੰਮੇਵਾਰੀ ਸਿਰਫ਼ ਇਲਾਜ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਮੌਤ ਵਰਗੀਆਂ ਦੁਖਦਾਈ ਘਟਨਾਵਾਂ ਦੌਰਾਨ ਵੀ ਪੀੜਤ ਪਰਿਵਾਰ ਨੂੰ ਮਨੁੱਖਤਾ ਦੇ ਆਧਾਰ ’ਤੇ ਸਹਿਯੋਗ ਦੇਣਾ ਇਸ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ।

Advertisement

Advertisement

Advertisement
×