DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਊਕਲੀਅਰ ਕਾਮਯਾਬੀ

ਭਾਰਤ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿ ਤਾਮਿਲਨਾਡੂ ਦੇ ਕਲਪੱਕਮ ਸਥਿਤ ਸਵਦੇਸ਼ੀ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ ਐਫ ਬੀ ਆਰ) ’ਚ ਕ੍ਰਿਟੀਕੈਲਿਟੀ ਹਾਸਲ ਕਰ ਲਈ ਗਈ ਹੈ। ਕ੍ਰਿਟੀਕੈਲਿਟੀ ਤੋਂ ਭਾਵ ਉਹ ਵਿਗਿਆਨਕ ਲੜੀਵਾਰ ਵਿਖੰਡਨ ਪ੍ਰਕਿਰਿਆ ਜਿਸ ਦੌਰਾਨ...

  • fb
  • twitter
  • whatsapp
  • whatsapp
Advertisement
ਭਾਰਤ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿ ਤਾਮਿਲਨਾਡੂ ਦੇ ਕਲਪੱਕਮ ਸਥਿਤ ਸਵਦੇਸ਼ੀ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ ਐਫ ਬੀ ਆਰ) ’ਚ ਕ੍ਰਿਟੀਕੈਲਿਟੀ ਹਾਸਲ ਕਰ ਲਈ ਗਈ ਹੈ। ਕ੍ਰਿਟੀਕੈਲਿਟੀ ਤੋਂ ਭਾਵ ਉਹ ਵਿਗਿਆਨਕ ਲੜੀਵਾਰ ਵਿਖੰਡਨ ਪ੍ਰਕਿਰਿਆ ਜਿਸ ਦੌਰਾਨ ਉਪਜੇ ਨਿਊਟਰੌਨਾਂ ਦੀ ਗਿਣਤੀ ਇਸੇ ਵਿੱਚ ਖ਼ਤਮ ਹੋ ਰਹੇ ਨਿਊਟਰੌਨਾਂ ਦੀ ਗਿਣਤੀ ਦੇ ਬਰਾਬਰ ਹੋਵੇ। ਇਹ ਪੱਧਰ ਹਾਸਲ ਕਰਨਾ ਇਸ ਲਈ ਅਹਿਮ ਹੈ ਕਿਉਂਕਿ ਇਸ ਪੱਧਰ ’ਤੇ ਪਹੁੰਚਣ ਨਾਲ ਨਿਯੰਤਰਿਤ ਅਤੇ ਆਪਣੇ ਆਪ ਜਾਰੀ ਰਹਿਣ ਵਾਲੀ ਨਿਊਕਲੀਅਰ ਵਿਖੰਡਨ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ। ਇਉਂ ਕਲਪੱਕਮ ਰਿਐਕਟਰ ਨੇ ਬਿਜਲੀ ਉਤਪਾਦਨ ਤੋਂ ਪਹਿਲਾਂ ਸਭ ਤੋਂ ਅਹਿਮ ਸ਼ੁਰੂਆਤੀ ਪੜਾਅ ਨੂੰ ਪਾਰ ਕਰ ਲਿਆ ਹੈ। ਇਹ ਦੇਸ਼ ਦੇ ਤਿੰਨ ਪੜਾਵਾਂ ਵਾਲੇ ਨਿਊਕਲੀਅਰ ਪ੍ਰੋਗਰਾਮ ਵਿੱਚ ਇੱਕ ਰਣਨੀਤਕ ਮੀਲ ਪੱਥਰ ਹੈ। ਭਾਰਤ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਫਾਸਟ ਬ੍ਰੀਡਰ ਰਿਐਕਟਰ (ਐੱਫ ਬੀ ਆਰਜ਼) ਮੁੱਖ ਭੂਮਿਕਾ ਨਿਭਾਅ ਸਕਦੇ ਹਨ। ਹੋਮੀ ਜੇ ਭਾਬਾ ਜਿਹਾ ਰਾਹ ਦਸੇਰਿਆਂ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਭਾਰਤ ਦਾ ਨਿਊਕਲੀਅਰ ਪ੍ਰੋਗਰਾਮ ਸਿਲਸਿਲੇਵਾਰ ਰਣਨੀਤੀ ’ਤੇ ਆਧਾਰਿਤ ਹੈ: ਦਬਾਅ ਵਾਲੇ ਭਾਰੇ ਪਾਣੀ ਦੇ ਰਿਐਕਟਰ (ਪੀ ਐੱਚ ਡਬਲਯੂ ਆਰਜ਼), ਉਸ ਤੋਂ ਬਾਅਦ ਐੱਫ ਬੀ ਆਰਜ਼ ਅਤੇ ਅੰਤ ਵਿੱਚ ਥੋਰੀਅਮ-ਆਧਾਰਿਤ ਪ੍ਰਣਾਲੀ ਵਿਕਸਤ ਕਰਨਾ। ਪੀ ਐੱਚ ਡਬਲਯੂ ਆਰਜ਼ ਦੇਸ਼ ਦੀ ਮੌਜੂਦਾ ਨਿਊਕਲੀਅਰ ਸਮਰੱਥਾ ਦੀ ਰੀੜ੍ਹ ਦੀ ਹੱਡੀ ਹਨ, ਪਰ ਇਹ ਸੀਮਤ ਯੂਰੇਨੀਅਮ ਸਰੋਤਾਂ ’ਤੇ ਨਿਰਭਰ ਕਰਦੇ ਹਨ। ਇਸ ਦੇ ਉਲਟ, ਐੱਫ ਬੀ ਆਰਜ਼ ਨੂੰ ਉਨ੍ਹਾਂ ਦੀ ਖਪਤ ਨਾਲੋਂ ਵੱਧ ਬਾਲਣ ‘ਬਣਾਉਣ’ ਲਈ ਤਿਆਰ ਕੀਤਾ ਗਿਆ ਹੈ। ਇਹ ਯੂਰੇਨੀਅਮ-238 ਨੂੰ ਪਲੂਟੋਨੀਅਮ-239 ਵਿੱਚ ਬਦਲਦਾ ਹੈ ਅਤੇ ਅੰਤ ਵਿੱਚ ਥੋਰੀਅਮ ਤੋਂ ਯੂਰੇਨੀਅਮ-233 ਦਾ ਉਤਪਾਦਨ ਸੰਭਵ ਬਣਾਉਂਦਾ ਹੈ।ਇਹ ਦੂਜੇ ਪੜਾਅ ਨੂੰ ਲਾਜ਼ਮੀ ਬਣਾਉਂਦਾ ਹੈ। ਐੱਫ ਬੀ ਆਰਜ਼ ਤੋਂ ਬਿਨਾਂ ਤੀਜੇ ਪੜਾਅ ਤੱਕ ਪਹੁੰਚ ਕੇ ਭਾਰਤ ਦੇ ਵਿਸ਼ਾਲ ਥੋਰੀਅਮ ਭੰਡਾਰਾਂ ਦੀ ਪੂਰੀ ਵਰਤੋਂ ਨਹੀਂ ਕੀਤੀ ਜਾ ਸਕਦੀ। ਕਲਪੱਕਮ ਰਿਐਕਟਰ ਸਾਡੇ ਦੇਸ਼ ਨੂੰ ਊਰਜਾ ਸਵੈ-ਨਿਰਭਰਤਾ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਹੁਣ ਤੱਕ ਸਿਰਫ਼ ਰੂਸ ਨੇ ਹੀ ਵਪਾਰਕ ਐੱਫ ਬੀ ਆਰਜ਼ ਨੂੰ ਵੱਡੇ ਪੈਮਾਨੇ ’ਤੇ ਚਲਾਇਆ ਹੈ ਕਿਉਂਕਿ ਇਹ ਤਕਨਾਲੋਜੀ ਗੁੰਝਲਦਾਰ ਅਤੇ ਵਧੇਰੇ ਪੂੰਜੀ ਦੀ ਲੋੜ ਵਾਲੀ ਹੋਣ ਕਾਰਨ ਫਰਾਂਸ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਇਸ ਬਾਰੇ ਸੁਰੱਖਿਆ ਅਤੇ ਆਰਥਿਕ ਪੱਖ ਤੋਂ ਤੌਖ਼ਲੇ ਹਨ।

ਇਸ ਪ੍ਰਾਪਤੀ ਉੱਤੇ ਸੰਜਮ ਨਾਲ ਜਸ਼ਨ ਮਨਾਉਂਦਿਆਂ ਯਥਾਰਥਕ ਪੱਖ ਦੇਖਣਾ ਚਾਹੀਦਾ ਹੈ ਕਿਉਂਕਿ ਪੀ ਐੱਫ ਬੀ ਆਰ ਪ੍ਰੋਜੈਕਟ ’ਚ ਕਾਫ਼ੀ ਦੇਰੀ ਹੋਈ ਹੈ, ਜੋ ਕਿ ਅਜਿਹੀਆਂ ਵਿਕਸਿਤ ਪ੍ਰਣਾਲੀਆਂ ਵਿੱਚ ਇੰਜੀਨੀਅਰਿੰਗ ਅਤੇ ਰੈਗੂਲੇਟਰੀ ਚੁਣੌਤੀਆਂ ਨੂੰ ਉਭਾਰਦੀ ਹੈ। ਨਿਊਕਲੀਅਰ ਊਰਜਾ ਸਬੰਧੀ ਸੁਰੱਖਿਆ ਬਾਰੇ ਦੁਨੀਆ ਭਰ ਵਿੱਚ ਜਨਤਕ ਫ਼ਿਕਰਮੰਦੀ ’ਚ ਸਾਲ 2011 ਵਿੱਚ ਹੋਏ ਫੁਕੂਸ਼ੀਮਾ ਹਾਦਸੇ ਵਰਗੀਆਂ ਘਟਨਾਵਾਂ ਮਗਰੋਂ ਵਾਧਾ ਹੋਇਆ। ਇਸ ਲਈ ਭਾਰਤ ਵਿੱਚ ਇਸ ਪ੍ਰੋਜੈਕਟ ਦੀ ਰਫ਼ਤਾਰ ਹੌਲੀ ਰਹੀ ਹੈ। ਤਕਨੀਕੀ ਕਾਮਯਾਬੀ ਦੇ ਨਾਲ ਨਾਲ ਪਾਰਦਰਸ਼ਤਾ ਅਤੇ ਮਜ਼ਬੂਤ ​​ਸੁਰੱਖਿਆ ਢਾਂਚੇ ਰਾਹੀਂ ਇਨ੍ਹਾਂ ਤੌਖ਼ਲਿਆਂ ਨੂੰ ਦੂਰ ਕਰਨਾ ਵੀ ਇੰਨਾ ਹੀ ਅਹਿਮ ਹੋਵੇਗਾ। ਇਸ ਦੇ ਬਾਵਜੂਦ ਇਹ ਕਾਮਯਾਬੀ ਪਥਰਾਟ ਬਾਲਣਾਂ ’ਤੇ ਭਾਰਤ ਦੀ ਨਿਰਭਰਤਾ ਘਟਾਉਣ ਵੱਲ ਵੱਡਾ ਕਦਮ ਹੈ।

Advertisement

Advertisement

Advertisement
×