ਦੇਹ ’ਤੇ ਲਿਖੀਆਂ ਖ਼ਬਰਾਂ

ਦੇਹ ’ਤੇ ਲਿਖੀਆਂ ਖ਼ਬਰਾਂ

ਪਿਛਲੇ ਹਫ਼ਤੇ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਵਿਚ ਕਈ ਪੱਤਰਕਾਰ ਵੀ ਸ਼ਾਮਲ ਸਨ। ਇਨ੍ਹਾਂ ’ਚੋਂ ਇਕ ਪੱਤਰਕਾਰ ਮਨਦੀਪ ਪੂਨੀਆ ਜਿਸ ਨੂੰ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਨੂੰ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ। ਜ਼ਮਾਨਤ ਮਿਲਣ ਤੋਂ ਬਾਅਦ ਪੂਨੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਜੇਲ੍ਹ ਵਿਚ ਰਹਿੰਦਿਆਂ ਉਸ ਦੇ ਨਾਲ ਗ੍ਰਿਫ਼ਤਾਰ ਹੋਏ ਕਿਸਾਨਾਂ ਬਾਰੇ ਜਾਣਕਾਰੀ ਨੂੰ ਆਪਣੀਆਂ ਲੱਤਾਂ ਅਤੇ ਪੈਰਾਂ ’ਤੇ ਲਿਖ ਲਿਆ ਤਾਂ ਕਿ ਉਹ ਬਾਅਦ ਵਿਚ ਕਿਸਾਨਾਂ ਬਾਰੇ ਰਿਪੋਰਟ ਫਾਈਲ ਕਰ ਸਕੇ। ਅਮਰੀਕੀ ਵਕੀਲ ਅਤੇ ਲੇਖਕ ਐਂਡਰਿਊ ਵੈਚਸ ਅਨੁਸਾਰ ‘‘ਪੱਤਰਕਾਰੀ  ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਹਕੂਮਤ ਤੋਂ ਲੋਕਾਂ ਨੂੰ ਬਚਾਉਣ ਵਾਲੀ ਸੁਰੱਖਿਆ ਹੈ। ਇਹੀ ਕਾਰਨ ਹੈ ਕਿ ਮੇਰਾ ਨਾਇਕ, ਭਾਵੇਂ ਮੈਂ ਮੰਨਦਾ ਹਾਂ ਕਿ ਉਹ ਇੰਨਾ ਵਧੀਆ ਨਹੀਂ ਹੈ, ਪੱਤਰਕਾਰ ਹੈ।’’ ਪੱਤਰਕਾਰਾਂ, ਅਖ਼ਬਾਰਾਂ, ਨਿਊਜ਼ ਚੈਨਲਾਂ ਅਤੇ ਹੋਰ ਸਰੋਤਾਂ ਦਾ ਕੰਮ ਲੋਕਾਂ ਤਕ ਸਹੀ ਜਾਣਕਾਰੀ ਪਹੁੰਚਾਉਣਾ ਹੈ। ਚੰਗੀ ਪ੍ਰਿੰਟਿੰਗ, ਟੈਲੀਵਿਜ਼ਨ ’ਤੇ ਵਧੀਆ ਪੇਸ਼ਕਾਰੀ, ਕੰਪਿਊਟਰਾਂ ਰਾਹੀਂ ਡਿਜ਼ਾਈਨਿੰਗ ਅਤੇ ਹੋਰ ਤਕਨੀਕੀ ਸਾਧਨ ਕਿਸੇ ਖ਼ਬਰ ਨੂੰ ਚਮਕਾ ਸਕਦੇ ਹਨ ਪਰ ਸਭ ਤੋਂ ਬੁਨਿਆਦੀ ਜ਼ਿੰਮੇਵਾਰੀ ਪੱਤਰਕਾਰਾਂ ’ਤੇ ਆਉਂਦੀ ਹੈ ਕਿ ਉਹ ਸਹੀ ਖ਼ਬਰ ਲਿਆਉਣ ਅਤੇ ਉਨ੍ਹਾਂ ਨੂੰ ਸਪੱਸ਼ਟਤਾ ਤੇ ਸੁਹਿਰਦਤਾ ਨਾਲ ਲੋਕਾਂ ਤਕ ਪਹੁੰਚਾਉਣ। ਇਸੇ ਲਈ ਇਸ ਕਥਨ, ਜਿਸ ਨੂੰ ਕਈ ਵਾਰ ਉੱਘੇ ਨਾਵਲਕਾਰ ਜਾਰਜ ਓਰਵੈੱਲ (‘1984’ ਅਤੇ ‘ਐਨੀਮਲ ਫਾਰਮ’ ਜਿਹੇ ਨਾਵਲਾਂ ਦਾ ਲੇਖਕ) ਦਾ ਮੰਨਿਆ ਜਾਂਦਾ ਹੈ, ਨੂੰ ਪੱਤਰਕਾਰੀ  ਨੂੰ ਪਰਿਭਾਸ਼ਿਤ ਕਰਨ ਲਈ ਦੁਹਰਾਇਆ ਜਾਂਦਾ ਹੈ, ‘‘(ਅਸਲੀ) ਪੱਤਰਕਾਰੀ  ਉਹ ਪ੍ਰਕਾਸ਼ਿਤ ਕਰਨਾ ਹੈ ਜੋ ਕੋਈ ਹੋਰ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ; ਬਾਕੀ ਸਭ ਕੁਝ ਇਸ਼ਤਿਹਾਰਬਾਜ਼ੀ ਹੈ।’’ ਇਸ ਤਰ੍ਹਾਂ ਹਰਿਆਣੇ ਦੇ ਖੁੱਡਣ ਪਿੰਡ (ਜ਼ਿਲ੍ਹਾ ਰੋਹਤਕ) ਦੇ ਵਸਨੀਕ ਮਨਦੀਪ ਪੂਨੀਆ ਨੇ ਜੇਲ੍ਹ ਵਿਚ ਰਹਿੰਦਿਆਂ ਵੀ ਆਪਣੇ ਪੇਸ਼ੇ ਪ੍ਰਤੀ ਵਫ਼ਾਦਾਰੀ ਪਾਲੀ। ਉਸ ਅਨੁਸਾਰ ਉਸ ਨੇ ਜੇਲ੍ਹ ਵਿਚ ਨਜ਼ਰਬੰਦ ਕਿਸਾਨਾਂ ਦੇ ਹਾਲਾਤ ਵੇਖੇ ਅਤੇ ਮਹਿਸੂਸ ਕੀਤਾ ਕਿ ਉਹ (ਕਿਸਾਨ) ਉਸ (ਮਨਦੀਪ) ਤੋਂ ਵੀ ਜ਼ਿਆਦਾ ਭਿਅੰਕਰ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਇਹੀ ਸੱਚੀ ਪੱਤਰਕਾਰੀ  ਹੈ।

ਕਿਸਾਨ ਅੰਦੋਲਨ ਦੌਰਾਨ ਕੀਤੀ ਪੱਤਰਕਾਰੀ  ਨੇ ਇਸ ਪੇਸ਼ੇ ਦੀ ਆਜ਼ਾਦਾਨਾ ਪਹੁੰਚ ਬਾਰੇ ਵੱਡੇ ਸਵਾਲ ਉਠਾਏ ਹਨ। ਮੀਡੀਆ ਦੇ ਇਕ ਬਹੁਤ ਵੱਡੇ ਹਿੱਸੇ ਨੇ ਪਹਿਲਾਂ ਇਹ ਬਿਰਤਾਂਤ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਬਿਹਤਰੀ ਲਈ ਹਨ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੁਮਰਾਹ ਕੀਤਾ ਗਿਆ ਹੈ। ਕਿਸਾਨਾਂ ਦੇ ਕਈ ਮਹੀਨੇ ਲਗਾਤਾਰ ਚਲਾਏ ਗਏ ਸ਼ਾਂਤਮਈ ਅੰਦੋਲਨ ਦੀ ਦ੍ਰਿੜਤਾ ਅਤੇ ਜ਼ਬਤ ਨੇ ਇਸ ਬਿਰਤਾਂਤ ਨੂੰ ਹਰਾਉਂਦਿਆਂ ਲੋਕਾਂ ਤਕ ਆਪਣੀਆਂ ਦਲੀਲਾਂ ਕਿ ਇਹ ਕਾਨੂੰਨ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨ, ਪਹੁੰਚਾਉਣ ਵਿਚ ਮਦਦ ਕੀਤੀ। ਲੋਕਾਂ ਦੀ ਵੱਡੀ ਗਿਣਤੀ ਦਾ ਅੰਦੋਲਨ ਦਾ ਹਿੱਸਾ ਬਣਨ ਅਤੇ ਹਰ ਵਰਗ ਦੀ ਸ਼ਮੂਲੀਅਤ ਨੇ ਮੀਡੀਆ ਨੂੰ ਇਸ ਅੰਦੋਲਨ ਦਾ ਨੋਟਿਸ ਲੈਣ ਲਈ ਮਜਬੂਰ ਕੀਤਾ। ਹੁਣ ਦਿੱਲੀ ਪੁਲੀਸ ਨੇ ਕਈ ਪੱਤਰਕਾਰਾਂ ਵਿਰੁੱਧ ਕੇਸ ਦਰਜ ਕੀਤੇ ਹਨ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਬਹੁਤ ਸਾਰੇ ਅੰਦੋਲਨਾਂ ਅਤੇ ਘਟਨਾਵਾਂ ਦੀ ਸਹੀ ਰਿਪੋਰਟਿੰਗ ਕਰਨ ’ਤੇ ਪੱਤਰਕਾਰਾਂ ਨੂੰ ਜੇਲ੍ਹ ਜਾਣਾ ਪਿਆ ਹੈ। ਸਿੱਦੀਕੀ ਕੱਪਨ ਜਿਹੇ ਪੱਤਰਕਾਰ ਨੂੰ ਘਟਨਾ ਵਾਲੀ ਥਾਂ (ਹਾਥਰਸ, ਉੱਤਰ ਪ੍ਰਦੇਸ਼) ਵਿਚ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਕੇ ਉਸ ’ਤੇ ਦੇਸ਼-ਧ੍ਰੋਹ ਦਾ ਮੁਕੱਦਮਾ ਕੀਤਾ ਗਿਆ ਹੈ। ਉਹ ਅਜੇ ਵੀ ਜੇਲ੍ਹ ’ਚ ਹੈ। ਗੌਰੀ ਲੰਕੇਸ਼ ਸਮੇਤ ਕਈ ਪੱਤਰਕਾਰਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ।

ਪ੍ਰੈੱਸ ਵਿਚ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਕਾਰਲ ਮਾਰਕਸ ਨੇ ਲਿਖਿਆ ਸੀ, ‘‘ਵਿਚਾਰਾਂ ਦੀ ਪੱਧਰ ’ਤੇ ਇਹ ਸਪੱਸ਼ਟ ਹੈ ਕਿ ਪ੍ਰੈੱਸ ਦੀ ਆਜ਼ਾਦੀ ਹੀ ਆਜ਼ਾਦੀ ਦਾ ਪ੍ਰਤੱਖ ਰੂਪ ਹੈ ਜਦੋਂਕਿ ਪ੍ਰੈੱਸ ਦੀ ਆਜ਼ਾਦੀ ’ਤੇ ਰੋਕ ਲਗਾਉਣੀ ਗ਼ੁਲਾਮੀ ਦੀ ਅਲਾਮਤ ਹੈ… ਪ੍ਰੈੱਸ ਦੀ ਆਜ਼ਾਦੀ ਹਾਲਾਤ ਬਦਲਣ ਲਈ ਏਨੀ ਜ਼ਰੂਰੀ ਹੈ ਜਿੰਨੀ ਖਗੋਲ ਵਿਗਿਆਨੀ ਦੀ ਦੂਰਬੀਨ ਬ੍ਰਹਿਮੰਡ ਵਿਚ ਹੋ ਰਹੀ ਅਣ-ਰੁਕਵੀ ਗਤੀ ਨੂੰ ਵੇਖਣ ਲਈ।’’ ਪ੍ਰੈੱਸ ਦੀ ਆਜ਼ਾਦੀ ਨੂੰ ਵੱਖ ਵੱਖ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ ਹੈ – ਬਸਤੀਵਾਦੀ ਸਮਿਆਂ ਵਿਚ, ਐਮਰਜੈਂਸੀ ਵਿਚ, ਅਸਲ ਵਿਚ ਹਰ ਸਮੇਂ ਵਿਚ। ਪਿਛਲੇ ਕੁਝ ਵਰ੍ਹਿਆਂ ਵਿਚ ਇਹ ਖ਼ਤਰੇ ਹੋਰ ਵਧੇ ਅਤੇ ਖਤਰਨਾਕ ਰੂਪ ਅਖ਼ਤਿਆਰ ਕਰ ਗਏ ਹਨ। ਪ੍ਰੈੱਸ ਤੇ ਟੈਲੀਵਿਜ਼ਨ ਚੈਨਲ ਜਾਣਕਾਰੀ ਦੇਣ ਵਾਲੇ ਸਰੋਤ ਨਹੀਂ, ਕਾਰੋਬਾਰ ਬਣ ਗਏ ਹਨ। ਪ੍ਰੈੱਸ ਦੀ ਆਜ਼ਾਦੀ ਅਤੇ ਆਜ਼ਾਦ ਖ਼ਿਆਲ ਪੱਤਰਕਾਰਾਂ ਨੂੰ ਹਰ ਪਾਸੇ ਤੋਂ ਖ਼ਤਰਾ ਹੈ, ਕੱਟੜਪੰਥੀਆਂ ਤੋਂ, ਸਰਕਾਰਾਂ ਤੋਂ, ਪ੍ਰੈੱਸ ਤੇ ਟੈਲੀਵਿਜ਼ਨ ਚੈਨਲਾਂ ਦੇ ਮਾਲਕ ਇਜਾਰੇਦਾਰ ਘਰਾਣਿਆਂ ਤੋਂ, ਆਪਣੇ ਦੁਸ਼ਮਣਾਂ ਅਤੇ ਦੁਸ਼ਮਣਾਂ ਵਰਗੇ ਕਈ ਸਾਥੀਆਂ ਤੋਂ। ਇਨ੍ਹਾਂ ਹਾਲਾਤ ਵਿਚ ਪੱਤਰਕਾਰਾਂ ਦੀ ਜ਼ਿੰਮੇਵਾਰੀ ਵੀ ਵਧ ਰਹੀ ਹੈ ਅਤੇ ਖ਼ਤਰੇ ਵੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਸਿੰਘੂ ਬਾਰਡਰ ਮਾਮਲਾ: ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਤਰਨ ਤਾਰਨ ਪੁੱਜੀ

ਸਿੰਘੂ ਬਾਰਡਰ ਮਾਮਲਾ: ਹਰਿਆਣਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਤਰਨ ਤਾਰਨ ਪੁੱਜੀ

ਲਖਬੀਰ ਸਿੰਘ ਤੇ ਪਰਗਟ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ

ਕਾਂਗਰਸ ਵੱਲੋਂ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ

ਕਾਂਗਰਸ ਵੱਲੋਂ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨਿਯੁਕਤ

ਹਰੀਸ਼ ਰਾਵਤ ਨੂੰ ਕੀਤਾ ਜ਼ਿੰਮੇਵਾਰੀ ਤੋਂ ਮੁਕਤ

ਟਾਰਗੈੱਟ ਕਿਲਿੰਗ: ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀ ਨਫ਼ਰੀ ਵਧਾਈ

ਟਾਰਗੈੱਟ ਕਿਲਿੰਗ: ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀ ਨਫ਼ਰੀ ਵਧਾਈ

* ਅਤਿਵਾਦੀ ਹਮਲਿਆਂ ਨੂੰ ਰੋਕਣ ਲਈ ਸ੍ਰੀਨਗਰ ’ਚ ਮੁੜ ਤੋਂ ਉਸਾਰੇ ਜਾ ਰਹੇ...

ਪਾਵਰਕੌਮ ਵੱਲੋਂ ਬਿਜਲੀ ਬਿਲਾਂ ਦੇ 77.37 ਕਰੋੜ ਦੇ ਬਕਾਏ ਮੁਆਫ਼

ਪਾਵਰਕੌਮ ਵੱਲੋਂ ਬਿਜਲੀ ਬਿਲਾਂ ਦੇ 77.37 ਕਰੋੜ ਦੇ ਬਕਾਏ ਮੁਆਫ਼

* 96,911 ਘਰੇਲੂ ਖਪਤਕਾਰਾਂ ਨੂੰ ਮਿਲੀ ਰਾਹਤ * ਬਿਨਾਂ ਕਿਸੇ ਜਾਤ-ਪਾਤ, ...

ਸਿੰਘੂ ਕਤਲ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ

ਸਿੰਘੂ ਕਤਲ ਕਾਂਡ: ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ

ਸੰਯੁਕਤ ਕਿਸਾਨ ਮੋਰਚੇ ਦੀ ਦੋ ਮੈਂਬਰੀ ਟੀਮ ਨੇ ਵੀ ਪਿੰਡ ਿਵੱਚ ਡੇਰੇ ਲਾਏ

ਸ਼ਹਿਰ

View All