DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਜ਼ਬੂਤ ਸੁਰੱਖਿਆ ਢਾਂਚੇ ਦੀ ਲੋੜ

ਮੇਲਿਆਂ ਤੇ ਉਨ੍ਹਾਂ ’ਚ ਲੱਗਦੇ ਝੂਲਿਆਂ ਨੂੰ ਨਿਯਮਾਂ ਦੇ ਘੇਰੇ ਵਿੱਚ ਲਿਆਉਣ ਲਈ ਇੱਕ ਵਿਆਪਕ ਨੀਤੀ ਘੜਨ ਦਾ ਹਰਿਆਣਾ ਸਰਕਾਰ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਸੁਰੱਖਿਆ ਸਬੰਧੀ ਖ਼ਾਮੀਆਂ ਅਤੇ ਜੋਖ਼ਮਾਂ ਨਾਲ ਨਜਿੱਠਣ ਲਈ ਦੇਸ਼ ਨੂੰ ਇੱਕ ਕੌਮੀ ਸੁਰੱਖਿਆ ਢਾਂਚੇ ਦੀ...

  • fb
  • twitter
  • whatsapp
  • whatsapp
Advertisement

ਮੇਲਿਆਂ ਤੇ ਉਨ੍ਹਾਂ ’ਚ ਲੱਗਦੇ ਝੂਲਿਆਂ ਨੂੰ ਨਿਯਮਾਂ ਦੇ ਘੇਰੇ ਵਿੱਚ ਲਿਆਉਣ ਲਈ ਇੱਕ ਵਿਆਪਕ ਨੀਤੀ ਘੜਨ ਦਾ ਹਰਿਆਣਾ ਸਰਕਾਰ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਸੁਰੱਖਿਆ ਸਬੰਧੀ ਖ਼ਾਮੀਆਂ ਅਤੇ ਜੋਖ਼ਮਾਂ ਨਾਲ ਨਜਿੱਠਣ ਲਈ ਦੇਸ਼ ਨੂੰ ਇੱਕ ਕੌਮੀ ਸੁਰੱਖਿਆ ਢਾਂਚੇ ਦੀ ਫੌਰੀ ਲੋੜ ਹੈ। ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲੇ ਵਿੱਚ ਇੱਕ ਵਿਸ਼ਾਲ ਝੂਲੇ ਦੇ ਡਿੱਗਣ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨੋਰੰਜਨ ਪਾਰਕਾਂ, ਮੇਲਿਆਂ ਅਤੇ ਰੋਪਵੇਅ ਸਹੂਲਤਾਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ। ਸੂਰਜਕੁੰਡ ਹਾਦਸੇ ਨੇ ਇਸ ਗੱਲ ’ਤੇ ਰੌਸ਼ਨੀ ਪਾਈ ਹੈ ਕਿ ਝੂਲੇ ਚਲਾਉਣ ਨਾਲ ਸਬੰਧਿਤ ਸੁਰੱਖਿਆ ਨਿਯਮ ਸਿਰਫ਼ ਕਾਗਜ਼ਾਂ ਤੱਕ ਸੀਮਤ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਸਵੈ-ਤਸਦੀਕ ਕੀਤੇ ਹਲਫ਼ਨਾਮਿਆਂ ਤੋਂ ਵੱਧ ਕੁਝ ਨਹੀਂ ਹੁੰਦੇ, ਜਿਨ੍ਹਾਂ ਵਿੱਚ ਨਿਯਮਾਂ ਦੀ ਪਾਲਣਾ ਦਾ ਮਹਿਜ਼ ਭਰੋਸਾ ਦਿੱਤਾ ਜਾਂਦਾ ਹੈ। ਸਮਾਗਮਾਂ ਤੋਂ ਪਹਿਲਾਂ ਜ਼ਰੂਰੀ ਜਾਂਚ ਸ਼ਾਇਦ ਹੀ ਕਦੇ ਕੀਤੀ ਜਾਂਦੀ ਹੈ। ਨਿਯਮਾਂ ਦੀ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਨਾ ਹੋਣ ’ਤੇ ਸੰਚਾਲਨ ਪ੍ਰਕਿਰਿਆਵਾਂ ਬਣਾਉਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਝੂਲਾ ਲਾਉਣ ਵਾਲਿਆਂ ਦੇ ਨਾਲ-ਨਾਲ ਅਧਿਕਾਰੀਆਂ ਦੀ ਵੀ ਪੂਰੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿੱਚ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਅਜਿਹਾ ਕਰ ਕੇ ਹੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਸਕੇਗਾ।

​ਗੁਜਰਾਤ ਦੇ ਵਿਨਾਸ਼ਕਾਰੀ ਭੁਜ ਭੂਚਾਲ ਦੀ 25ਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ ਡੀ ਐੱਮ ਏ) ਨੇ ਆਫ਼ਤ ਤੋਂ ਬਾਅਦ ਸਾਰੀਆਂ ਸਬੰਧਿਤ ਧਿਰਾਂ ਦੀ ਭੂਮਿਕਾ ਤੈਅ ਕਰਨ ਲਈ 26 ਜਨਵਰੀ ਨੂੰ ਇੱਕ ਵਿਆਪਕ ਦਸਤਾਵੇਜ਼ ਜਾਰੀ ਕੀਤਾ। ਇਹ ਦਿਸ਼ਾ-ਨਿਰਦੇਸ਼ ਸਟਾਫ਼ ਅਤੇ ਸਿਖਲਾਈ ਦੀ ਘਾਟ, ਸਾਜ਼ੋ-ਸਾਮਾਨ ਦੀਆਂ ਕਮੀਆਂ ਅਤੇ ਤਾਲਮੇਲ ਤੇ ਅਗਵਾਈ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਘਾਟਾਂ ਨੂੰ ਉਜਾਗਰ ਕਰਦੇ ਹਨ। ਪੀੜਤਾਂ ਦੀ ਪਛਾਣ ਲਈ ਪ੍ਰਕਿਰਿਆਵਾਂ ਵੀ ਸੂਚੀਬੱਧ ਕੀਤੀਆਂ ਗਈਆਂ ਹਨ। ਐੱਨ ਡੀ ਐੱਮ ਏ ਦਸਤਾਵੇਜ਼ ਪੂਰੇ ਦੇਸ਼ ਵਿੱਚ ਲਾਜ਼ਮੀ ਤੌਰ ’ਤੇ ਵਿਚਾਰੇ ਅਤੇ ਅਪਣਾਏ ਜਾਣ ਦੇ ਯੋਗ ਹੈ। ਪੇਸ਼ੇਵਰਾਂ ਵੱਲੋਂ ਚਲਾਏ ਜਾਣ ਵਾਲੇ ਸਿਖਲਾਈ ਕੈਂਪ, ਕੰਮਾਂ ਦੀ ਸਪੱਸ਼ਟ ਵੰਡ, ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮਾਂ ਅਤੇ ਮੌਕ ਡਰਿੱਲ ਇੱਕ ਪ੍ਰਭਾਵਸ਼ਾਲੀ ਜਵਾਬੀ ਢਾਂਚੇ ਦੀਆਂ ਬੁਨਿਆਦੀ ਲੋੜਾਂ ਹਨ। ਆਫ਼ਤ ਪ੍ਰਬੰਧਨ ਨੂੰ ਇੱਕ ਪੇਸ਼ੇ ਅਤੇ ਵਾਲੰਟੀਅਰ ਸੇਵਾ ਦੋਵਾਂ ਵਜੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

Advertisement

​ਝੂਲਾ ਡਿੱਗਣ ਕਾਰਨ ਡਾਵਾਂਡੋਲ ਹੋਏ ਪ੍ਰਸ਼ਾਸਨ ਨੇ ਕਾਰਵਾਈ ਕਰਨ ਵਿੱਚ ਤੇਜ਼ੀ ਦਿਖਾਈ ਹੈ। ਹਰਿਆਣਾ ਨੇ ਭਵਿੱਖ ਵਿੱਚ ਸਖ਼ਤ ਅਤੇ ਨਿਰਪੱਖ ਪਹੁੰਚ ਅਪਣਾਉਣ ਦਾ ਵਾਅਦਾ ਕੀਤਾ ਹੈ। ਨਿਯਮਾਂ ਦੀ ਸੌ ਫ਼ੀਸਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੀ ਇੰਸਪੈਕਟਰ ਜਗਦੀਸ਼ ਪ੍ਰਸਾਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਈ।

Advertisement

Advertisement
×