DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਾਲ ਸੁਰੱਖਿਆ ਅਤੇ ਮੈਟਾ

ਮੈਟਾ ਵੱਲੋਂ ਬਾਲ ਸੁਰੱਖਿਆ ਦੇ ਮਾਮਲਿਆਂ (ਜਿਸ ਵਿੱਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵੀ ਸ਼ਾਮਿਲ ਹੈ) ਦੀ ਸਿੱਧੀ ਰਿਪੋਰਟ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਸੋਸ਼ਲ...

  • fb
  • twitter
  • whatsapp
  • whatsapp
Advertisement

ਮੈਟਾ ਵੱਲੋਂ ਬਾਲ ਸੁਰੱਖਿਆ ਦੇ ਮਾਮਲਿਆਂ (ਜਿਸ ਵਿੱਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਵੀ ਸ਼ਾਮਿਲ ਹੈ) ਦੀ ਸਿੱਧੀ ਰਿਪੋਰਟ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਸੋਸ਼ਲ ਮੀਡੀਆ ਕੰਪਨੀ ਨੇ ਅਜਿਹੇ ਮਾਮਲਿਆਂ ਦੀ ਸੂਚਨਾ ਭਾਰਤ ਦੇ ਸਾਈਬਰ ਕ੍ਰਾਈਮ ਪੋਰਟਲ ਨੂੰ ਦੇਣ ਦੀ ਹਾਮੀ ਭਰੀ ਹੈ। ਹੁਣ ਤੱਕ ਇਸ ਦੇ ਪਲੈਟਫਾਰਮਾਂ ’ਤੇ ਮਿਲਣ ਵਾਲੀ ਬੱਚਿਆਂ ਦੀ ਅਸ਼ਲੀਲ ਸਮੱਗਰੀ ਦੀ ਰਿਪੋਰਟ ਅਮਰੀਕਾ ਸਥਿਤ ‘ਨੈਸ਼ਨਲ ਸੈਂਟਰ ਫੌਰ ਮਿਸਿੰਗ ਐਂਡ ਐਕਸਪਲੌਇਟਡ ਚਿਲਡਰਨ’ ਨੂੰ ਕੀਤੀ ਜਾਂਦੀ ਸੀ। ਇਸ ਕਦਮ ਨਾਲ ਖੋਜ (ਡਿਟੈਕਸ਼ਨ) ਤੇ ਜਾਂਚ ਵਿਚਕਾਰਲਾ ਸਮਾਂ ਤੇ ਦੂਰੀ ਘਟ ਜਾਵੇਗੀ, ਪਰ ਇਹ ਸਿਰਫ਼ ਇੱਕ ਪਹਿਲਾ ਕਦਮ ਹੈ। ਇਸ ਦਾ ਸਮਾਂ ਬਹੁਤ ਅਹਿਮ ਹੈ। ਮੈਟਾ ਇਸ ਸਮੇਂ ਭਾਰਤ ਵਿੱਚ ਇਸ਼ਤਿਹਾਰਾਂ ਸਮੇਤ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਦੇ ਕਥਿਤ ਪ੍ਰਚਾਰ ਅਤੇ ਪਸਾਰ ਨੂੰ ਲੈ ਕੇ ਸਖ਼ਤ ਨਜ਼ਰਸਾਨੀ ਹੇਠ ਹੈ। ਇਹ ਹਾਲਾਤ ਇਸ ਦੇ ਕੰਟੈਂਟ-ਮੌਡਰੇਸ਼ਨ ਅਤੇ ਵਿਗਿਆਪਨ ਪ੍ਰਣਾਲੀਆਂ ਦੀ ਕਾਰਜਕੁਸ਼ਲਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਪਲੈਟਫਾਰਮਾਂ ਕੋਲ ਵਰਤੋਂਕਾਰਾਂ ਦੀ ਪਛਾਣ ਕਰਨ, ਵਰਤੋਂਕਾਰਾਂ ਨੂੰ ਆਕਰਸ਼ਿਤ ਕਰਨ ਵਾਲੇ ਵਿਗਿਆਪਨਾਂ ਦੀ ਵਰਤੋਂ ਅਤੇ ਆਪਣੇ ਵਪਾਰਕ ਹਿੱਤਾਂ ਦੀ ਰੱਖਿਆ ਕਰਨ ਲਈ ਉੱਨਤ ਤਕਨਾਲੋਜੀ ਮੌਜੂਦ ਹੈ। ਬਾਲ ਸੁਰੱਖਿਆ ਲਈ ਵੀ ਘੱਟੋ-ਘੱਟੋ ਓਨਾ ਹੀ ਤਕਨੀਕੀ ਨਿਵੇਸ਼ ਕੀਤੇ ਜਾਣ ਦੀ ਲੋੜ ਹੈ।

ਭਾਰਤ ਵਿੱਚ ਪਹਿਲਾਂ ਹੀ ਇੱਕ ਮਜ਼ਬੂਤ ਕਾਨੂੰਨੀ ਢਾਂਚਾ ਮੌਜੂਦ ਹੈ। ‘ਪੋਕਸੋ’ ਕਾਨੂੰਨ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਦੀ ਰਿਪੋਰਟ ਕਰਨਾ ਲਾਜ਼ਮੀ ਬਣਾਉਂਦਾ ਹੈ। ਇਸ ਲਈ ਅਸਲ ਮੁੱਦਾ ਸਿਰਫ਼ ਇਹ ਨਹੀਂ ਹੈ ਕਿ ਸੋੋਸ਼ਲ ਮੀਡੀਆ ਪਲੈਟਫਾਰਮ ਇਸ ਬਾਰੇ ਰਿਪੋਰਟ ਕਰਨਗੇ ਜਾਂ ਨਹੀਂ। ਅਸਲ ਮੁੱਦਾ ਇਹ ਹੈ ਕਿ ਕੀ ਉਹ ਸੰਭਾਵੀ ਸ਼ੋਸ਼ਣ ਦਾ ਸਮੇਂ ਸਿਰ ਪਤਾ ਲਗਾਉਣਗੇ, ਡਿਜੀਟਲ ਸਬੂਤਾਂ ਨੂੰ ਸੁਰੱਖਿਅਤ ਰੱਖਣਗੇ ਅਤੇ ਜਾਂਚਕਰਤਾਵਾਂ ਨੂੰ ਅਪਰਾਧੀਆਂ ਦੀ ਪਛਾਣ ਕਰਨ ਲਈ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨਗੇ?

Advertisement

ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਆਉਣ ਨਾਲ ਇਹ ਚੁਣੌਤੀ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਨਾਬਾਲਗਾਂ ਨਾਲ ਜੁੜੀਆਂ ਐਡਿਟ ਕੀਤੀਆਂ ਗਈਆਂ ਜਾਂ ਏ ਆਈ ਨਾਲ ਤਿਆਰ ਕੀਤੀਆਂ ਗਈਆਂ ਜਿਨਸੀ ਤਸਵੀਰਾਂ ਤੇਜ਼ੀ ਨਾਲ ਤਿਆਰ ਅਤੇ ਪ੍ਰਸਾਰਿਤ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਸੰਭਾਵਿਤ ਤੌਰ ’ਤੇ ਅਸਲ ਬੱਚਿਆਂ ਦੀਆਂ ਤਸਵੀਰਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪੁਰਾਣੇ ਤਰੀਕਿਆਂ ’ਤੇ ਨਿਰਭਰ ਸਮੱਗਰੀ ਸੰਚਾਲਨ (ਕੰਟੈਂਟ ਮੌਡਰੇਸ਼ਨ) ਭਵਿੱਖ ਦੇ ਖ਼ਤਰਿਆਂ ਦਾ ਢੁਕਵਾਂ ਮੁਕਾਬਲਾ ਨਹੀਂ ਕਰ ਸਕਦਾ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੈਟਾ ਦਾ ਇਹ ਵਾਅਦਾ ਠੋਸ ਪਾਲਣਾ ਵਿੱਚ ਬਦਲੇ। ਰਿਪੋਰਟਾਂ ਤੁਰੰਤ ਸਬੰਧਿਤ ਅਧਿਕਾਰੀਆਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਮੈਟਾਡਾਟਾ ਅਤੇ ਸਬੂਤ ਸੁਰੱਖਿਅਤ ਰੱਖੇ ਜਾਣੇ ਚਾਹੀਦੇ ਹਨ, ਪੀੜਤਾਂ ਦੀ ਨਿੱਜਤਾ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਕੋਈ ਵੀ ਕੁਤਾਹੀ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਡਿਜੀਟਲ ਦੁਨੀਆ ਨੇ ਤਕਨਾਲੋਜੀ ਕੰਪਨੀਆਂ ਨੂੰ ਬੇਮਿਸਾਲ ਪਹੁੰਚ ਅਤੇ ਤਾਕਤ ਦਿੱਤੀ ਹੈ। ਉਸ ਤਾਕਤ ਦੇ ਨਾਲ ਨਾਲ ਲੋਕਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਓਨੇ ਹੀ ਪੱਕੇ ਤੌਰ ’ਤੇ ਤੈਅ ਹੋਣੀ ਚਾਹੀਦੀ ਹੈ।

Advertisement

Advertisement
×