DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਟਾ ਦੀ ਜਵਾਬਦੇਹੀ

ਅਮਰੀਕੀ ਸੂਬੇ ਨਿਊ ਮੈਕਸਿਕੋ ਦੀ ਜਿਊਰੀ ਵੱਲੋਂ ਮੈਟਾ ਪਲੈਟਫਾਰਮਜ਼ ਨੂੰ 37.5 ਕਰੋੜ ਡਾਲਰ ਦਾ ਜੁਰਮਾਨਾ ਲਾਉਣ ਦਾ ਫ਼ੈਸਲਾ ਇਸ ਤਕਨੀਕੀ ਦਿੱਗਜ ਕੰਪਨੀ ਲਈ ਕਾਨੂੰਨੀ ਝਟਕੇ ਤੋਂ ਕਿਤੇ ਵੱਧ ਹੈ। ਇਹ ਫ਼ੈਸਲਾ ਇਸ ਪਲੈਟਫਾਰਮ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਸਬੰਧੀ ਲੰਮੇ ਸਮੇਂ...

  • fb
  • twitter
  • whatsapp
  • whatsapp
Advertisement
ਅਮਰੀਕੀ ਸੂਬੇ ਨਿਊ ਮੈਕਸਿਕੋ ਦੀ ਜਿਊਰੀ ਵੱਲੋਂ ਮੈਟਾ ਪਲੈਟਫਾਰਮਜ਼ ਨੂੰ 37.5 ਕਰੋੜ ਡਾਲਰ ਦਾ ਜੁਰਮਾਨਾ ਲਾਉਣ ਦਾ ਫ਼ੈਸਲਾ ਇਸ ਤਕਨੀਕੀ ਦਿੱਗਜ ਕੰਪਨੀ ਲਈ ਕਾਨੂੰਨੀ ਝਟਕੇ ਤੋਂ ਕਿਤੇ ਵੱਧ ਹੈ। ਇਹ ਫ਼ੈਸਲਾ ਇਸ ਪਲੈਟਫਾਰਮ ਦੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਸਬੰਧੀ ਲੰਮੇ ਸਮੇਂ ਤੋਂ ਰੁਕੀ ਚਰਚਾ ਦੌਰਾਨ ਇੱਕ ਨਿਰਣਾਇਕ ਪਲ ਹੈ। ਇਹ ਫ਼ੈਸਲਾ ਸਪੱਸ਼ਟ ਕਰਦਾ ਹੈ ਕਿ ਪਲੈਟਫਾਰਮ ਨੇ ਉਪਭੋਗਤਾਵਾਂ ਨੂੰ ਸੁਰੱਖਿਆ ਸਬੰਧੀ ਗੁਮਰਾਹ ਕੀਤਾ ਹੈ ਜਦੋਂਕਿ ਇਸ ਪਲੈਟਫਾਰਮ ’ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਹੋ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਜਿਊਰੀ ਨੇ ਕੰਪਨੀ ਨੂੰ ਉਸ ਦੇ ਡਿਜ਼ਾਈਨ ਦੇ ਨਿਕਲਣ ਵਾਲੇ ਸਿੱਟਿਆਂ ਲਈ ਜ਼ਿੰਮੇਵਾਰ ਠਹਿਰਾਇਆ ਹੋਵੇ, ਜਿਸ ਕਾਰਨ ਨਿਆਂਇਕ ਸਿਧਾਂਤਾਂ ਤਹਿਤ ਸੋਸ਼ਲ ਮੀਡੀਆ ਫਰਮਾਂ ਨੂੰ ਪ੍ਰਾਪਤ ਸੁਰੱਖਿਆ ਢਾਲ ਨੂੰ ਸੰਨ੍ਹ ਲੱਗੀ ਹੈ। ਜਿਊਰੀ ਕੋਲ ਸਬੂਤ ਬਿਲਕੁਲ ਸਪੱਸ਼ਟ ਹਨ। ਤਫ਼ਤੀਸ਼ਕਾਰਾਂ ਨੇ ਖ਼ੁਦ ਨੂੰ ਨਾਬਾਲਗ ਦੱਸ ਕੇ ਜਾਅਲੀ ਖਾਤੇ ਬਣਾਏ, ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਖਾਤਿਆਂ ’ਤੇ ਅਸ਼ਲੀਲ ਸਮੱਗਰੀ ਆ ਗਈ ਅਤੇ ਸੁਰੱਖਿਆ ਦੇ ਮਾਮਲੇ ’ਚ ਕੰਪਨੀ ਬੇਪਰਦ ਹੋ ਗਈ। ਪਲੈਟਫਾਰਮ ਵੱਲੋਂ ਅਣਗੌਲਿਆਂ ਕੀਤੀਆਂ ਅੰਦਰੂਨੀ ਚਿਤਾਵਨੀਆਂ, ਨੁਕਸਦਾਰ ਏ ਆਈ ਮੌਡਰੇਸ਼ਨ ਸਿਸਟਮ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪੱਖ ਵਿੱਚ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਇਸ ਸਿਸਟਮ ਦੀ ਅਸਫ਼ਲਤਾ ਵੱਲ ਇਸ਼ਾਰਾ ਕਰਦੀਆਂ ਹਨ। ਸਰਕਾਰੀ ਵਕੀਲਾਂ ਦੀ ਦਲੀਲ ਹੈ ਕਿ ਕੰਪਨੀ ਨੇ ਸੁਰੱਖਿਆ ਦੀ ਬਜਾਏ ਆਪਣੇ ਮੁਨਾਫ਼ੇ ਅਤੇ ਉਪਭੋਗਤਾ ਆਪਣੇ ਵੱਲ ਖਿੱਚਣ ਨੂੰ ਤਰਜੀਹ ਦਿੱਤੀ ਹੈ। ਇਹ ਅਰਥਵਿਵਸਥਾ ਦੀ ਢਾਂਚਾਗਤ ਅਸਫ਼ਲਤਾ ਹੈ। ਉਪਭੋਗਤਾਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਡਿਜ਼ਾਈਨ ਕੀਤੇ ਗਏ ਪਲੈਟਫਾਰਮ ਉਪਭੋਗਤਾਵਾਂ, ਖ਼ਾਸਕਰ ਕੇ ਬੱਚਿਆਂ ਨੂੰ ਜੋਖ਼ਮ ਭਰੇ ਡਿਜੀਟਲ ਪਲੈਟਫਾਰਮਾਂ ਵੱਲ ਧੱਕਦੇ ਹਨ। ਪਲੈਟਫਾਰਮਾਂ ’ਤੇ ਨਿਸ਼ਚਿਤ ਨਿਯਮਾਵਲੀ ਤੋਂ ਸ਼ੋਸ਼ਣ ਅਤੇ ਉਤਸੁਕਤਾ ਵਿਚਲਾ ਫ਼ਰਕ ਪਤਾ ਨਹੀਂ ਲੱਗਦਾ; ਇਹ ਦੋਵਾਂ ਨੂੰ ਵਧਾਉਂਦਾ ਹੈ। ਇਸ ਦਾ ਵਿਆਪਕ ਅਰਥ ਵਿਸ਼ਵ-ਵਿਆਪੀ ਹੈ। ਭਾਰਤ ਸਮੇਤ ਦੁਨੀਆ ਭਰ ਦੀਆਂ ਸਰਕਾਰਾਂ ਅਜਿਹੇ ਪਲੈਟਫਾਰਮਾਂ ਨੂੰ ਨਿਯਮਿਤ ਕਰਨ ਲਈ ਜੱਦੋਜਹਿਦ ਕਰ ਰਹੀਆਂ ਹਨ, ਜੋ ਵੱਖ-ਵੱਖ ਅਧਿਕਾਰ ਖੇਤਰਾਂ ਵਿੱਚ ਕੰਮ ਕਰਦੇ ਹਨ ਪਰ ਉਨ੍ਹਾਂ ਖੇਤਰਾਂ ਦੀ ਜਵਾਬਦੇਹੀ ਤੋਂ ਬਚਦੇ ਹਨ। ਇਹ ਫ਼ੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਪਲੈਟਫਾਰਮਾਂ ਨੂੰ ਅਧਿਕਾਰਤ ਕਰਨ ਦੇ ਯੁੱਗ ਦਾ ਅੰਤ ਹੋਣ ਜਾ ਰਿਹਾ ਹੈ। ਅਦਾਲਤਾਂ ਨਾ ਸਿਰਫ਼ ਸਮੱਗਰੀ ਸਗੋਂ ਪਲੈਟਫਾਰਮ ਬਣਤਰ ਦੀ ਵੀ ਡੂੰਘੀ ਜਾਂਚ ਕਰਵਾਉਣ ਦੇ ਰੌਂਅ ਵਿੱਚ ਹਨ। ਫਿਰ ਵੀ ਸਾਵਧਾਨੀ ਵਰਤਣੀ ਜ਼ਰੂਰੀ ਹੈ। ਇੰਨਾ ਵੱਡਾ ਵਿੱਤੀ ਜੁਰਮਾਨਾ ਵੀ ਨਿਗਰਾਨੀ ਅਤੇ ਸ਼ਮੂਲੀਅਤ ਆਧਾਰਿਤ ਇਨ੍ਹਾਂ ਕਾਰੋਬਾਰੀ ਮਾਡਲਾਂ ਦਾ ਸਰੂਪ ਬਦਲਣ ਵਿੱਚ ਕਾਰਗਰ ਸਾਬਿਤ ਨਹੀਂ ਹੋ ਸਕਦਾ। ਹਕੀਕੀ ਰੂਪ ’ਚ ਸੁਧਾਰ ਲਿਆਉਣ ਲਈ ਬਿਹਤਰ ਡਿਜ਼ਾਈਨ ਤਬਦੀਲੀਆਂ, ਉਮਰ ਸਬੰਧੀ ਕਾਰਗਰ ਪੜਤਾਲ, ਨਿਯਮਾਂ ਦੀ ਪਾਰਦਰਸ਼ਤਾ ਅਤੇ ਕਾਨੂੰਨੀ ਜਵਾਬਦੇਹੀ ਯਕੀਨੀ ਬਣਾਉਣ ਦੀ ਲੋੜ ਹੋਵੇਗੀ। ਹੁਣ ਸਵਾਲ ਇਹ ਹੈ ਕਿ ਕੀ ਹੋਰ ਮੁਲਕ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਹਨ?

Advertisement

Advertisement
Advertisement
×