DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬ੍ਰਾਜ਼ੀਲ ਦਾ ਸਿਆਸੀ ਭਵਿੱਖ

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੁਲਾ ਦਾ ਸਿਲਵਾ ਨੇ ਚੌਥੀ ਵਾਰ ਜਿੱਤ ਹਾਸਲ ਕਰ ਲਈ ਹੈ ਪਰ ਆਗਾਮੀ ਚੁਣੌਤੀਆਂ ਉਨ੍ਹਾਂ ਦੀ ਇਸ ਸ਼ਾਨਦਾਰ ਚੋਣ ਜਿੱਤ ’ਤੇ ਭਾਰੂ ਪੈ ਸਕਦੀਆਂ ਹਨ। ਲੁਲਾ ਨੇ ਪਹਿਲੇ ਗੇੜ ਵਿੱਚ ਪੱਛੜਨ ਮਗਰੋਂ ਦੂਜੇ ਗੇੜ (ਰਨਆਫ)...

  • fb
  • twitter
  • whatsapp
  • whatsapp
Advertisement

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੁਲਾ ਦਾ ਸਿਲਵਾ ਨੇ ਚੌਥੀ ਵਾਰ ਜਿੱਤ ਹਾਸਲ ਕਰ ਲਈ ਹੈ ਪਰ ਆਗਾਮੀ ਚੁਣੌਤੀਆਂ ਉਨ੍ਹਾਂ ਦੀ ਇਸ ਸ਼ਾਨਦਾਰ ਚੋਣ ਜਿੱਤ ’ਤੇ ਭਾਰੂ ਪੈ ਸਕਦੀਆਂ ਹਨ। ਲੁਲਾ ਨੇ ਪਹਿਲੇ ਗੇੜ ਵਿੱਚ ਪੱਛੜਨ ਮਗਰੋਂ ਦੂਜੇ ਗੇੜ (ਰਨਆਫ) ਦੀ ਚੋਣ ਵਿੱਚ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਦੇ ਪੁੱਤਰ ਸੈਨੇਟਰ ਫਲੇਵੀਓ ਬੋਲਸੋਨਾਰੋ ਨੂੰ ਮਸਾਂ ਹਰਾਇਆ। ਖੱਬੇ-ਪੱਖੀ ਆਗੂ ਲੁਲਾ ਦੀ ਇਹ ਜਿੱਤ ਲਾਤੀਨੀ ਅਮਰੀਕਾ ਵਿੱਚ ਹਾਲ ਹੀ ’ਚ ਆਏ ਸੱਜੇ-ਪੱਖੀ ਸਿਆਸੀ ਬਦਲਾਅ ਨੂੰ ਠੱਲ੍ਹ ਪਾਉਂਦੀ ਹੈ ਅਤੇ ਲਾਤੀਨੀ ਅਮਰੀਕਾ ਵਿੱਚ ਅਮਰੀਕਾ ਆਪਣਾ ਪ੍ਰਭਾਵ ਵਧਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮਨਸੂਬਿਆਂ ਨੂੰ ਕਮਜ਼ੋਰ ਕਰਦੀ ਹੈ। ਬ੍ਰਾਜ਼ੀਲ ਦੀ ਪ੍ਰਭੁੱਤਾ ਅਤੇ ਭਾਰਤ ਸਮੇਤ ਵੱਖ-ਵੱਖ ਭਾਈਵਾਲਾਂ ਨਾਲ ਮਜ਼ਬੂਤ ​ਸਬੰਧਾਂ ਪ੍ਰਤੀ ਉਸ ਦੀ ਵਚਨਬੱਧਤਾ ਕੌਮਾਂਤਰੀ ਮਾਮਲਿਆਂ ਵਿੱਚ ਉਨ੍ਹਾਂ ਦੇ ਦੇਸ਼ ਦੀ ਪ੍ਰਭਾਵਸ਼ਾਲੀ ਆਵਾਜ਼ ਨੂੰ ਬਰਕਰਾਰ ਰੱਖ ਸਕਦੀ ਹੈ। ਹਾਲਾਂਕਿ, ਵਿਦੇਸ਼ ਨੀਤੀ ਵਿੱਚ ਖ਼ੁਦਮੁਖ਼ਤਿਆਰੀ ਇਕੱਲੇ ਤੌਰ ’ਤੇ ਘਰੇਲੂ ਸਥਿਰਤਾ ਦੀ ਗਾਰੰਟੀ ਨਹੀਂ ਦੇ ਸਕਦੀ।

ਘਰੇਲੂ ਮੋਰਚੇ ’ਤੇ ਲੁਈਸ ਇਨਾਸੀਓ ਲੁਲਾ ਨੂੰ ਇੱਕ ਵੱਡੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਕ ਡੂੰਘੀ ਰੂੜ੍ਹੀਵਾਦੀ (ਕੰਜ਼ਰਵੇਟਿਵ) ਸੰਸਦ, ਜੋ ਉਨ੍ਹਾਂ ਦੇ ਕਾਨੂੰਨੀ ਏਜੰਡੇ ਵਿੱਚ ਅੜਿੱਕਾ ਪਾ ਸਕਦੀ ਹੈ। ਭਲਾਈ ਪ੍ਰੋਗਰਾਮਾਂ ਦੀ ਰੱਖਿਆ ਕਰਨ, ਘੱਟੋ-ਘੱਟ ਉਜਰਤਾਂ ਵਧਾਉਣ ਅਤੇ ਜੀਵਨ ਪੱਧਰ ਨੂੰ ਸੁਧਾਰਨ ਬਾਰੇ ਉਨ੍ਹਾਂ ਦੇ ਵਾਅਦੇ ਵਧ ਰਹੇ ਵਿੱਤੀ ਦਬਾਅ ਨਾਲ ਟਕਰਾਉਣਗੇ। ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ 82 ਫ਼ੀਸਦੀ ਤੋਂ ਵੱਧ ਦਾ ਜਨਤਕ ਕਰਜ਼ਾ, ਉੱਚ ਵਿਆਜ ਦਰਾਂ ਅਤੇ ਅਗਲੇ ਸਾਲ ਮਹਿਜ਼ 2.3 ਫ਼ੀਸਦੀ ਦੀ ਅਨੁਮਾਨਿਤ ਆਰਥਿਕ ਵਾਧਾ ਦਰ ਜ਼ਰੂਰੀ ਖ਼ਰਚਿਆਂ ਲਈ ਬਹੁਤ ਘੱਟ ਗੁੰਜਾਇਸ਼ ਛੱਡਦੀ ਹੈ।

Advertisement

ਹਾਰੀ ਹੋਈ ਧਿਰ ਵੱਲੋਂ ਚੋਣਾਂ ਵਿੱਚ ਧੋਖਾਧੜੀ ਦੇ ਦੋਸ਼ਾਂ ਦੇ ਦਰਮਿਆਨ, ਲੁਈਸ ਇਨਾਸੀਓ ਲੁਲਾ ਨੂੰ ਸਿਆਸੀ ਟਕਰਾਅ ਨੂੰ ਸਰਕਾਰ ਦੇ ਕੰਮਕਾਜ ਵਿੱਚ ਰੁਕਾਵਟ ਬਣਨ ਦਿੱਤੇ ਬਿਨਾਂ ਬ੍ਰਾਜ਼ੀਲ ਦੇ ਲੋਕਤੰਤਰ ਦੀ ਮਜ਼ਬੂਤੀ ਨੂੰ ਬਚਾਉਣਾ ਹੋਵੇਗਾ। ਰਾਸ਼ਟਰਪਤੀ ਦੀ ਤੁਰੰਤ ਤਰਜੀਹ ਵਿਹਾਰਕ ਗੱਠਜੋੜ ਬਣਾਉਣਾ, ਵਿੱਤੀ ਭਰੋਸੇਯੋਗਤਾ ਨੂੰ ਬਹਾਲ ਕਰਨਾ ਅਤੇ ਰੁਜ਼ਗਾਰ ਤੇ ਜਨਤਕ ਸੁਰੱਖਿਆ ਵਿੱਚ ਠੋਸ ਸੁਧਾਰ ਲਿਆਉਣਾ ਹੋਣੀ ਚਾਹੀਦੀ ਹੈ। ਬ੍ਰਾਜ਼ੀਲ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਲੁਈਸ ਇਨਾਸੀਓ ਲੁਲਾ ਆਪਣੀ ਕਾਫ਼ੀ ਘੱਟ ਫ਼ਰਕ ਨਾਲ ਮਿਲੀ ਜਿੱਤ ਨੂੰ ਅੱਗੇ ਵਧਾ ਕੇ ਕਿੰਨਾ ਕੁ ਸਾਰਥਿਕ ਬਣਾ ਸਕਦੇ ਹਨ। ਜੇ ਉਹ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦਾ ਇਹ ਆਖ਼ਰੀ ਕਾਰਜਕਾਲ ਸਿਆਸੀ ਇਕੱਲੇਪਣ ਅਤੇ ਆਰਥਿਕ ਠਹਿਰਾਅ ਵਿਰੁੱਧ ਲੰਮੀ ਲੜਾਈ ਬਣ ਸਕਦਾ ਹੈ। ਜੇ ਉਹ ਸਫਲ ਹੁੰਦੇ ਹਨ ਤਾਂ ਉਨ੍ਹਾਂ ਦੀ ਵਿਰਾਸਤ ਨਾ ਸਿਰਫ਼ ਲਚਕੀਲੇਪਣ ਸਗੋਂ ਜਮਹੂਰੀ ਸਥਿਰਤਾ ਅਤੇ ਸਮਾਵੇਸ਼ੀ ਵਿਕਾਸ ਲਈ ਵੀ ਜਾਣੀ ਜਾਵੇਗੀ।

Advertisement

Advertisement
×