DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੋਲਕਾਤਾ ਭਗਦੜ

ਕੋਲਕਾਤਾ ਦੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ’ਚ 19 ਜਣਿਆਂ ਦੀ ਮੌਤ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਉਤਸਵ ਦੇ ਨਾਮ ’ਤੇ ਜਨਤਾ ਦੀ ਸੁਰੱਖਿਆ ਦੀ ਬਲੀ ਕਦੇ ਨਹੀਂ ਦਿੱਤੀ ਜਾ ਸਕਦੀ। ਪੁਲੀਸ ਦੀ ਮੁੱਢਲੀ ਪੜਤਾਲ ਵਿੱਚ ਭੀੜ...

  • fb
  • twitter
  • whatsapp
  • whatsapp
Advertisement
ਕੋਲਕਾਤਾ ਦੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ’ਚ 19 ਜਣਿਆਂ ਦੀ ਮੌਤ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਉਤਸਵ ਦੇ ਨਾਮ ’ਤੇ ਜਨਤਾ ਦੀ ਸੁਰੱਖਿਆ ਦੀ ਬਲੀ ਕਦੇ ਨਹੀਂ ਦਿੱਤੀ ਜਾ ਸਕਦੀ। ਪੁਲੀਸ ਦੀ ਮੁੱਢਲੀ ਪੜਤਾਲ ਵਿੱਚ ਭੀੜ ਨੂੰ ਕਾਬੂ ਵਿੱਚ ਰੱਖਣ ਦੇ ਪ੍ਰਬੰਧਾਂ, ਪੰਡਾਲ ’ਚ ਦਾਖ਼ਲ ਹੋਣ ਤੇ ਬਾਹਰ ਨਿਕਲਣ ਵਾਲੇ ਭੀੜੇ ਰਾਹ, ਸੁਰੱਖਿਆ ਕਰਮੀਆਂ ਦੀ ਘਾਟ ਅਤੇ ਦੁਚਿੱਤੀ ਵਿੱਚ ਪਾਉਣ ਵਾਲੀਆਂ ਅਨਾਊਂਸਮੈਂਟਾਂ ਇਸ ਦੁਖਾਂਤ ਦਾ ਕਾਰਨ ਮੰਨੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅਚਾਨਕ ਮੀਂਹ ਪੈਣ ਕਾਰਨ ਕੁਝ ਲੋਕਾਂ ਨੂੰ ਭੀੜ ਵਾਲੇ ਪੰਡਾਲ ਅੰਦਰ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਜਦਕਿ ਕੁਝ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਅਨਾਊਂਸਮੈਂਟ ਰਾਹੀਂ ਆਖਿਆ ਗਿਆ ਕਿ ਪੰਡਾਲ ਡਿੱਗ ਸਕਦਾ ਹੈ, ਜਿਸ ਨੇ ਕਥਿਤ ਤੌਰ ’ਤੇ ਲੋਕਾਂ ’ਚ ਦਹਿਸ਼ਤ ਪੈਦਾ ਕਰ ਦਿੱਤੀ। ਇਹ ਹਾਲਾਤ, ਯੋਜਨਾਬੰਦੀ ਦੀ ਘਾਟ ਨੂੰ ਉਜਾਗਰ ਕਰਦੇ ਹਨ। ਖ਼ੈਰ, ਇੱਕ ਅਜਿਹੇ ਪ੍ਰੋਗਰਾਮ ਵਿੱਚ, ਜਿਥੇ ਵੱਡਾ ਇਕੱਠ ਹੋਣ ਦੀ ਉਮੀਦ ਸੀ, ਉਥੇ ਸੰਭਾਵਿਤ ਐਮਰਜੈਂਸੀ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਈ ਹੈ।ਦੁਰਗਾ ਪੂਜਾ ਦੇ ਪ੍ਰਬੰਧਕਾਂ ਦਰਮਿਆਨ ਸ਼ਾਨਦਾਰ ਪੰਡਾਲ ਲਾਉਣ ਅਤੇ ਲੋਕਾਂ ਨੂੰ ਖਿੱਚਣ ਦੀ ਵਧਦੀ ਮੁਕਾਬਲੇਬਾਜ਼ੀ ਨੂੰ ਮਨੁੱਖੀ ਜਾਨਾਂ ਦੀ ਰੱਖਿਆ ਦੀ ਜ਼ਿੰਮਵਾਰੀ ’ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਨਾਲ ਹੀ, ਵੀ ਆਈ ਪੀ ਰਸਤਾ, ਜੋ ਕੁਝ ਹੀ ਵਿਅਕਤੀਆਂ ਲਈ ਹੁੰਦਾ ਹੈ, ਉੱਚਿਤ ਰਵੱਈਏ ਅਤੇ ਸੀਮਤ ਥਾਂ ਦੇ ਨਾਲ-ਨਾਲ ਸੁਰੱਖਿਆ ਸਾਧਨਾਂ ਦੀ ਸੁਚੱਜੀ ਵਰਤੋਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦਾ ਵੀ ਆਈ ਪੀਜ਼ ਲਈ ਵੱਖਰੇ ਰਾਹ ਖ਼ਤਮ ਕਰਨ ਦਾ ਪ੍ਰਸਤਾਵ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਸਾਲ 2025 ਵਿੱਚ ਭਗਦੜ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਸ਼ਰਧਾਲੂਆਂ, ਰੇਲ ਯਾਤਰੀਆਂ, ਕ੍ਰਿਕਟ ਪ੍ਰਸ਼ੰਸਕਾਂ ਅਤੇ ਇੱਕ ਸਿਆਸੀ ਧੜੇ ਦੇ ਸਮਰਥਕਾਂ ਸਮੇਤ 120 ਲੋਕਾਂ ਦੀ ਜਾਨ ਚਲੀ ਗਈ। ਇਸ ਸਬੰਧੀ ਮੌਜੂਦਾ ਸਾਲ ’ਚ ਹੁਣ ਤੱਕ ਮੁਕਾਬਲਤਨ ਸੁੱਖ ਸੀ ਪਰ ਕੋਲਕਾਤਾ ਦੀ ਘਟਨਾ ਨੇ ਦਿਖਾਇਆ ਹੈ ਕਿ ਲਾਪਰਵਾਹੀ ਲਈ ਕਿਧਰੇ ਕੋਈ ਥਾਂ ਨਹੀਂ ਹੈ।

ਖ਼ੈਰ, ਹਰੇਕ ਵੱਡੇ ਸਥਾਨ ਲਈ ਭੀੜ ਪ੍ਰਬੰਧਨ ਦੀ ਲਿਖਤੀ ਕਾਰਵਾਈ, ਖੁੱਲ੍ਹੇ-ਡੁੱਲ੍ਹੇ ਪ੍ਰਵੇਸ਼ ਤੇ ਨਿਕਾਸੀ ਰਾਹ, ਲੋੜੀਂਦੀ ਬਿਜਲਈ ਸਪਲਾਈ, ਸਿਖਲਾਈਯਾਫ਼ਤਾ ਮੁਲਾਜ਼ਮ, ਵਧੀਆ ਸੰਚਾਰ ਸਾਧਨ ਅਤੇ ਭੀੜ ਇਕੱਠੀ ਕਰਨ ਦੀ ਹੱਦ ਮਿੱਥਣੀ ਚਾਹੀਦੀ ਹੈ। ਦੂਜੇ ਪਾਸੇ, ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਆਰਜ਼ੀ ਢਾਂਚਾ ਅਤੇ ਵੱਖਰੇ ਰਾਹ ਹੋਣੇ ਚਾਹੀਦੇ ਹਨ। ਕਿਸੇ ਘਟਨਾ ਤੋਂ ਬਾਅਦ ਦਿੱਤਾ ਜਾਣ ਵਾਲਾ ਭਰੋਸਾ ਭਵਿੱਖ ਵਿੱਚ ਸੁਰੱਖਿਆ ਯਕੀਨੀ ਬਣਾਉਣ ਲਈ ਕਾਫੀ ਨਹੀਂ ਹੈ।

Advertisement

Advertisement

Advertisement
×