DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਬੱਡੀ, ਪੈਸਾ ਤੇ ਅਪਰਾਧ ਜਗਤ

ਮੁਹਾਲੀ ਵਿੱਚ ਕਬੱਡੀ ਟੀਮ ਦੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ ਕੋਈ ਇਕੱਲੀ ਇਕਹਿਰੀ ਘਟਨਾ ਨਹੀਂ ਹੈ। ਇਹ ਅਪਰਾਧੀ ਗੈਂਗਾਂ ਦਰਮਿਆਨ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਤਹਿਤ ਵਾਪਰੀ ਤਾਜ਼ਾ ਘਟਨਾ ਹੈ, ਜਿਸ ਨੇ ਹੌਲੀ ਹੌਲੀ ਪੰਜਾਬ ਦੇ ਖੇਡਾਂ ਅਤੇ...

  • fb
  • twitter
  • whatsapp
  • whatsapp
Advertisement

ਮੁਹਾਲੀ ਵਿੱਚ ਕਬੱਡੀ ਟੀਮ ਦੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ ਕੋਈ ਇਕੱਲੀ ਇਕਹਿਰੀ ਘਟਨਾ ਨਹੀਂ ਹੈ। ਇਹ ਅਪਰਾਧੀ ਗੈਂਗਾਂ ਦਰਮਿਆਨ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਤਹਿਤ ਵਾਪਰੀ ਤਾਜ਼ਾ ਘਟਨਾ ਹੈ, ਜਿਸ ਨੇ ਹੌਲੀ ਹੌਲੀ ਪੰਜਾਬ ਦੇ ਖੇਡਾਂ ਅਤੇ ਸੱਭਿਆਚਾਰਕ ਦ੍ਰਿਸ਼ ’ਤੇ ਆਪਣਾ ਗਲਬਾ ਪਾ ਲਿਆ ਹੈ। ਇੱਕ ਟੂਰਨਾਮੈਂਟ ਦੌਰਾਨ ਸੈਂਕੜੇ ਦਰਸ਼ਕਾਂ ਦੇ ਸਾਹਮਣੇ ਗੋਲੀ ਮਾਰ ਕੇ ਕੀਤੇ ਗਏ ਬਲਾਚੌਰੀਆ ਦੇ ਕਤਲ ਨੇ ਇਹ ਉਜਾਗਰ ਕੀਤਾ ਹੈ ਕਿ ਸੰਗਠਿਤ ਅਪਰਾਧ ਦੀਆਂ ਜੜ੍ਹਾਂ ਕਬੱਡੀ ਦੀ ਖੇਡ ਵਿੱਚ ਕਿੰਨੀਆਂ ਡੂੰਘੀਆਂ ਹਨ। ਇਹ ਖੇਡ ਕਦੇ ਸਾਡੇ ਪੇਂਡੂ ਮਾਣ ਅਤੇ ਅਥਲੈਟਿਕ ਰਵਾਇਤ ਦੀ ਪ੍ਰਤੀਕ ਸੀ। ਇਸ ਮਾਮਲੇ ਵਿੱਚ ਹੋਈ ਜਾਂਚ ਅਤੇ ਬਾਅਦ ਹੋਈਆਂ ਗ੍ਰਿਫ਼ਤਾਰੀਆਂ ਇੱਕ ਜਾਣੇ-ਪਛਾਣੇ ਪੈਟਰਨ ਵੱਲ ਇਸ਼ਾਰਾ ਕਰਦੀਆਂ ਹਨ। ਮਾਝਾ ਖੇਤਰ ਵਿੱਚ ਚੌਧਰ ਲਈ ਲੜ ਰਹੇ ਵਿਰੋਧੀ ਗਰੋਹ ਹੁਣ ਸਿਰਫ਼ ਜ਼ਮੀਨ, ਨਸ਼ਿਆਂ ਜਾਂ ਜਬਰੀ ਵਸੂਲੀ ਲਈ ਨਹੀਂ ਲੜਦੇ ਸਗੋਂ ਕਬੱਡੀ ਆਪਣੀਆਂ ਵੱਡੀਆਂ ਸਪਾਂਸਰਸ਼ਿਪਾਂ, ਸੱਟੇਬਾਜ਼ੀ ਦੇ ਪੈਸੇ ਅਤੇ ਸਥਾਨਕ ਪ੍ਰਭਾਵ ਨਾਲ ਦਬਦਬਾ ਸਥਾਪਤ ਕਰਨ ਲਈ ਇੱਕ ਲਾਹੇਵੰਦ ਜ਼ਰੀਆ ਬਣ ਗਈ ਹੈ।

ਇਸ ਮਾਮਲੇ ਨਾਲ ਕਥਿਤ ‘ਮੂਸੇਵਾਲਾ ਲਿੰਕ’ ਇੱਕ ਹੋਰ ਪਰੇਸ਼ਾਨ ਕਰਨ ਵਾਲੇ ਪਹਿਲੂ ਨੂੰ ਪ੍ਰਗਟਾਉਂਦਾ ਹੈ। ਰਾਣਾ ਬਲਾਚੌਰੀਆ ਨੂੰ ਕਤਲ ਕਰਨ ਵਾਲੇ ਗੈਂਗ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਇਹ ਕਤਲ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ। ਪੁਲੀਸ ਜਾਂਚ ਵਿੱਚ ਇਹ ਦਾਅਵੇ ਚਾਹੇ ਸੱਚ ਸਾਬਿਤ ਹੋਣ ਜਾਂ ਨਾ, ਪਰ ਇਸ ਨਾਲ ਗੈਂਗਸਟਰਾਂ ਦੇ ਇਹ ਇਰਾਦੇ ਸਪੱਸ਼ਟ ਦਿਸਦੇ ਹਨ: ਹਿੰਸਾ ਨੂੰ ਮਿਥਿਹਾਸ ਜਿਹੀ ਰੰਗਤ ਦੇਣਾ, ਵਫ਼ਾਦਾਰੀ ਲਈ ਸਪੱਸ਼ਟ ਲਕੀਰਾਂ ਖਿੱਚਣਾ ਅਤੇ ਲੋਕਾਂ ਵਿੱਚ ਖ਼ੌਫ਼ ਪੈਦਾ ਕਰਨਾ। ਸੰਦੀਪ ਨੰਗਲ ਅੰਬੀਆਂ ਅਤੇ ਉਸ ਜਿਹੇ ਹੋਰ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਦੇ ਕਤਲਾਂ ਤੋਂ ਬਾਅਦ ਵੀ ਇਸੇ ਤਰ੍ਹਾਂ ਦੇ ਢੰਗ ਤਰੀਕੇ ਦੇਖਣ ਨੂੰ ਮਿਲੇ ਸਨ। ਗੈਂਗਸਟਰਾਂ ਅਤੇ ਖਿਡਾਰੀਆਂ ਦੇ ਆਪਸੀ ਸਬੰਧ ਹਾਲਾਤ ਨੂੰ ਹੋਰ ਵੀ ਖ਼ਤਰਨਾਕ ਬਣਾਉਂਦੇ ਹਨ ਕਿਉਂਕਿ ਹੋਰ ਮਾਮਲਿਆਂ ਵਿੱਚ ਕਦੇ ਦੋਸ਼ੀਆਂ ਅਤੇ ਕਦੇ ਪੀੜਤਾਂ ਵਿੱਚ ਕਬੱਡੀ ਖਿਡਾਰੀ ਸ਼ਾਮਿਲ ਰਹੇ ਹਨ। ਗੈਂਗਸਟਰਾਂ ਅਤੇ ਖਿਡਾਰੀਆਂ ਦੀ ਨੇੜਤਾ ਪੰਜਾਬ ਦੀ ਰਵਾਇਤੀ ਖੇਡ ਕਬੱਡੀ ਦੀ ਭਰੋਸੇਯੋਗਤਾ ਨੂੰ ਖੋਰਾ ਲਗਾਉਂਦੀ ਹੈ। ਇਸ ਦੇ ਨਾਲ ਨਾਲ ਇਹ ਨੌਜਵਾਨ ਖਿਡਾਰੀਆਂ ਨੂੰ ਅਪਰਾਧ ਤੰਤਰ ਦੇ ਸੰਪਰਕ ਵਿੱਚ ਲਿਆਉਂਦੀ ਹੈ, ਜੋ ਆਪਣੇ ਆਪ ਨੂੰ ਇਸ ਖੇਡ ਦੇ ਸਰਪ੍ਰਸਤਾਂ ਤੇ ਰਾਖਿਆਂ ਵਜੋਂ ਪੇਸ਼ ਕਰਦੇ ਹਨ।

Advertisement

ਜੇਕਰ ਬੱਝਵੀਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਜਿਹੇ ਹਰ ਕਤਲ ਤੋਂ ਬਾਅਦ ਪ੍ਰਗਟਾਇਆ ਜਾਣ ਵਾਲਾ ਸਿਆਸੀ ਗੁੱਸਾ ਖੋਖਲਾ ਹੀ ਸਾਬਿਤ ਹੋਵੇਗਾ। ਇਨ੍ਹਾਂ ਅਪਰਾਧਾਂ ਵਿੱਚ ਸ਼ਾਮਿਲ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਜ਼ਰੂਰੀ ਤਾਂ ਹਨ, ਪਰ ਸਿਰਫ ਇੰਨਾ ਹੀ ਕਾਫ਼ੀ ਨਹੀਂ ਹੈ। ਸਰਕਾਰ ਨੂੰ ਉਨ੍ਹਾਂ ਵਿੱਤੀ ਪ੍ਰਣਾਲੀਆਂ ਨੂੰ ਤੋੜਨਾ ਚਾਹੀਦਾ ਹੈ ਜੋ ਗੈਂਗਾਂ ਨੂੰ ਖੇਡਾਂ ਵਿੱਚ ਵਧਣ-ਫੁੱਲਣ, ਟੂਰਨਾਮੈਂਟਾਂ ਨੂੰ ਨਿਯਮਿਤ ਕਰਨ ਅਤੇ ਫੰਡਿੰਗ ਸਰੋਤਾਂ ਦਾ ਪਤਾ ਲਗਾਉਣ ਦੇ ਸਮਰੱਥ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਉਨ੍ਹਾਂ ਖਿਡਾਰੀਆਂ ਅਤੇ ਪ੍ਰਮੋਟਰਾਂ ਦੀ ਸੁਰੱਖਿਆ ਵੀ ਕਰਨੀ ਚਾਹੀਦੀ ਹੈ, ਜੋ ਅਪਰਾਧੀ ਤੱਤਾਂ ਨਾਲ ਜੁੜਨ ਤੋਂ ਇਨਕਾਰ ਕਰਦੇ ਹਨ। ਕਬੱਡੀ ਨੂੰ ਪੰਜਾਬ ਦੀ ਗੈਂਗਵਾਰ ’ਚ ਆਟੇ ਨਾਲ ਘੁਣ ਵਾਂਗ ਪਿਸਣ ਨਹੀਂ ਦੇਣਾ ਚਾਹੀਦਾ।

Advertisement

Advertisement
×