ਇਜ਼ਰਾਈਲ-ਫਲਸਤੀਨ ਹਿੰਸਾ

ਇਜ਼ਰਾਈਲ-ਫਲਸਤੀਨ ਹਿੰਸਾ

ਇਜ਼ਰਾਇਲੀ ਪੁਲੀਸ ਅਤੇ ਫ਼ਲਸਤੀਨੀਆਂ ਦਰਮਿਆਨ ਰਮਜ਼ਾਨ ਮਹੀਨੇ (ਲਗਭੱਗ 15 ਅਪਰੈਲ) ਦੀ ਸ਼ੁਰੂਆਤ ਤੋਂ ਚੱਲ ਰਿਹਾ ਟਕਰਾਅ ਦੇ ਹਿੰਸਕ ਰੂਪ ਲੈਣ ਕਾਰਨ ਹਾਲਾਤ ਬਹੁਤ ਵਿਗੜ ਰਹੇ ਹਨ। ਰਮਜ਼ਾਨ ਦੇ ਮਹੀਨੇ ਦੌਰਾਨ ਪੁਰਾਣੇ ਸ਼ਹਿਰ ਦੇ ਬਾਹਰ ਇਜ਼ਰਾਇਲੀ ਪੁਲੀਸ ਨੇ ਫ਼ਲਸਤੀਨੀਆਂ ਦੇ ਇਕੱਠੇ ਹੋਣ ਉੱਤੇ ਰੋਕ ਲਗਾਉਣ ਲਈ ਬੈਰੀਕੇਡ ਲਗਾ ਦਿੱਤੇ ਸਨ। ਆਪਣੇ ਮਕਾਨਾਂ ਦੀ ਮਾਲਕੀ ਦੇ ਹੱਕ ਲਈ ਸੁਪਰੀਮ ਕੋਰਟ ਤੱਕ ਲੜਾਈ ਲੜ ਰਹੇ ਫ਼ਲਸਤੀਨੀਆਂ ਨੂੰ ਜਬਰੀ ਉਠਾਏ ਜਾਣ ਦਾ ਡਰ ਪੈਦਾ ਹੋਣ ਕਾਰਨ ਸੈਂਕੜੇ ਫ਼ਲਸਤੀਨੀਆਂ ਨੇ ਰੋਸ ਮੁਜ਼ਾਹਰਾ ਕੀਤਾ ਪਰ ਇਜ਼ਰਾਇਲੀ ਪੁਲੀਸ ਨਾਲ ਹੋਏ ਝਗੜੇ ਦੌਰਾਨ ਦਰਜਨਾਂ ਫ਼ਲਸਤੀਨੀ ਫੱਟੜ ਹੋ ਗਏ। ਇਸੇ ਦੌਰਾਨ ਗਾਜ਼ਾ ਪੱਟੀ ਉੱਤੇ ਫ਼ਲਸਤੀਨੀ ਜਥੇਬੰਦੀ ਹਮਾਸ ਨੇ ਇਜ਼ਰਾਇਲੀ ਆਬਾਦੀ ਵਾਲੇ ਖੇਤਰ ਵਿਚ ਰਾਕਟ ਲਾਂਚਰ ਦਾਗ਼ਣੇ ਸ਼ੁਰੂ ਕਰ ਦਿੱਤੇ। ਇਜ਼ਰਾਈਲ ਨੇ ਗਾਜ਼ਾ ਪੱਟੀ ਉੱਤੇ ਹਵਾਈ ਹਮਲਾ ਕੀਤਾ ਜਿਸ ਵਿਚ 43 ਫ਼ਲਸਤੀਨੀ ਮਾਰੇ ਗਏ ਜਿਨ੍ਹਾਂ ਵਿਚ ਫ਼ਲਸਤੀਨੀ ਬੱਚੇ ਅਤੇ ਆਮ ਨਾਗਰਿਕ ਵੀ ਹਨ। ਪੰਜ ਇਜ਼ਰਾਇਲੀਆਂ ਦੇ ਮਾਰੇ ਜਾਣ ਦੀ ਵੀ ਪੁਸ਼ਟੀ ਹੋਈ ਹੈ।

ਮਸਲਾ ਅਸਲ ’ਚ ਇਜ਼ਰਾਈਲ ਦੇ ਹੋਂਦ ’ਚ ਆਉਣ ਵੇਲੇ ਦਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ 1948 ’ਚ ਫ਼ਲਸਤੀਨੀ ਖੇਤਰ ਵਿਚ ਹੀ ਇਜ਼ਰਾਈਲ ਨਾਮ ਦਾ ਨਵਾਂ ਦੇਸ਼ ਬਣਾਇਆ ਗਿਆ। 1967 ਤੋਂ ਪਹਿਲਾਂ ਪੂਰਬੀ ਯੋਰੋਸ਼ਲਮ ’ਤੇ ਜੌਰਡਨ ਦਾ ਕਬਜ਼ਾ ਸੀ, 1967 ਤੋਂ ਪੂਰਬੀ ਯੋਰੋਸ਼ਲਮ ’ਤੇ ਇਜ਼ਰਾਈਲ ਕਾਬਜ਼ ਹੋ ਗਿਆ। ਉਸ ਪਿੱਛੋਂ ਇਜ਼ਰਾਈਲ ਨੇ ਪੂਰਬੀ ਯੋਰੋਸ਼ਲਮ ਵਿਖੇ ਰਹਿੰਦੇ ਫ਼ਲਸਤੀਨੀਆਂ ਨੂੰ ਜਬਰੀ ਉਠਾ ਦਿੱਤਾ। ਫਿਰ ਵੀ ਕਈ ਪਰਿਵਾਰ ਆਪਣੇ ਘਰਾਂ ’ਚ ਪਰਤ ਆਏ ਤੇ ਉਨ੍ਹਾਂ ਮਾਲਕੀ ਦੇ ਹੱਕ ਹਾਸਿਲ ਕਰਨ ਲਈ ਅਦਾਲਤੀ ਰਾਹ ਅਪਣਾਇਆ। 2014 ਵਿਚ ਵੀ ਇਜ਼ਰਾਈਲ ਅਤੇ ਹਮਾਸ ਦਰਮਿਆਨ ਜ਼ੋਰਦਾਰ ਝੜਪਾਂ ਹੋਈਆਂ ਸਨ।

ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਹਮਾਸ ਨੂੰ ਰਾਕਟ ਦਾਗ਼ਣ ਦੀ ਗੁਸਤਾਖ਼ੀ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਇਸ ਟਕਰਾਅ ਕਾਰਨ ਵੱਡਾ ਨੁਕਸਾਨ ਫ਼ਲਸਤੀਨੀ ਲੋਕਾਂ ਦਾ ਹੋਣਾ ਹੈ। ਦੁਨੀਆ ਦੇ ਬਹੁਤ ਸਾਰੇ ਆਗੂਆਂ ਨੇ ਇਸ ਟਕਰਾਅ ਨੂੰ ਅੱਗੇ ਨਾ ਵਧਾਉਣ ਦੀਆਂ ਅਪੀਲਾਂ ਕੀਤੀਆਂ ਹਨ। ਯੂਐੱਨਓ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਜ਼ਰਾਈਲ ਨੂੰ ਸੰਜਮ ਵਰਤਣ ਲਈ ਕਿਹਾ ਹੈ। ਯੂਐੱਨਓ ਦੀ ਸੁਰੱਖਿਆ ਕੌਂਸਲ ਦੀ ਬੁਲਾਈ ਮੀਟਿੰਗ ਵਿਚ ਸਾਂਝਾ ਬਿਆਨ ਅਮਰੀਕਾ ਦੇ ਵਿਰੋਧ ਕਰਨ ਜਾਰੀ ਨਾ ਹੋ ਸਕਿਆ। ਅਮਰੀਕਾ ਸ਼ੁਰੂ ਤੋਂ ਹੀ ਖੁੱਲ੍ਹੇ ਤੌਰ ’ਤੇ ਇਜ਼ਰਾਈਲ ਦਾ ਪੱਖ ਪੂਰ ਰਿਹਾ ਹੈ। ਇਸੇ ਕਰ ਕੇ ਦਹਾਕਿਆਂ ਤੋਂ ਇਸ ਮਾਮਲੇ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਰਿਹਾ। ਮੌਜੂਦਾ ਸਮੇਂ ਵਿਚ ਕੌਮਾਂਤਰੀ ਭਾਈਚਾਰੇ ਦੀ ਰਾਇ ਅਤੇ ਦਬਾਅ ਅਮਨ ਕਾਇਮ ਰੱਖਣ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਕੌਮਾਂਤਰੀ ਭਾਈਚਾਰੇ ਦੀ ਜ਼ਿੰਮੇਵਾਰੀ ਹੈ ਕਿ ਇਜ਼ਰਾਈਲ ਅਤੇ ਫ਼ਲਸਤੀਨ ਦੇ ਝਗੜੇ ਨੂੰ ਨਿਬੇੜ ਕੇ ਇਸ ਮਸਲੇ ਦਾ ਸਥਾਈ ਹੱਲ ਲੱਭਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All