DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਵਾਈਆਂ ਦੀ ਅੰਨ੍ਹੇਵਾਹ ਵਰਤੋਂ

ਦੇਸ਼ ਵਿੱਚ ਐੱਚ1 ਐੱਨ1 ਫਲੂ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਨਾ ਤਾਂ ਕੋਈ ਘਬਰਾਹਟ ਹੋਣੀ ਚਾਹੀਦੀ ਹੈ ਅਤੇ ਨਾ ਹੀ ਇਲਾਜ ਵਿੱਚ ਲਾਪਰਵਾਹੀ ਵਰਤੀ ਜਾਣੀ ਚਾਹੀਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਂਟੀਬਾਇਓਟਿਕਸ ਅਤੇ ਐਂਟੀਵਾਇਰਲ (ਲਾਗ ਵਿਰੋਧੀ) ਦਵਾਈਆਂ ਨਾਲ ਇਲਾਜ ਕਰਨ...

  • fb
  • twitter
  • whatsapp
  • whatsapp
Advertisement
ਦੇਸ਼ ਵਿੱਚ ਐੱਚ1 ਐੱਨ1 ਫਲੂ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਨਾ ਤਾਂ ਕੋਈ ਘਬਰਾਹਟ ਹੋਣੀ ਚਾਹੀਦੀ ਹੈ ਅਤੇ ਨਾ ਹੀ ਇਲਾਜ ਵਿੱਚ ਲਾਪਰਵਾਹੀ ਵਰਤੀ ਜਾਣੀ ਚਾਹੀਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਂਟੀਬਾਇਓਟਿਕਸ ਅਤੇ ਐਂਟੀਵਾਇਰਲ (ਲਾਗ ਵਿਰੋਧੀ) ਦਵਾਈਆਂ ਨਾਲ ਇਲਾਜ ਕਰਨ ਖ਼ਿਲਾਫ਼ ਚਿਤਾਵਨੀ ਦਿੱਤੀ ਹੈ ਜਦਕਿ ਆਈ ਸੀ ਐੱਮ ਆਰ ਦਾ ਕਹਿਣਾ ਹੈ ਕਿ ਐੱਚ1 ਐੱਨ1 ਦਾ ਇਹ ਕੋਈ ਨਵਾਂ ਰੂਪ ਨਹੀਂ ਸਗੋਂ ਅਜਿਹੇ ਕੇਸਾਂ ਦਾ ਵਧਣਾ ਮਹਿਜ਼ ਮੌਸਮੀ ਫਲੂ/ਜ਼ੁਕਾਮ ਦਾ ਨਤੀਜਾ ਹੈ। ਇਹ ਭਰੋਸਾ ਭਾਵੇਂ ਸਵਾਗਤਯੋਗ ਹੈ ਪਰ ਇਸ ਘਟਨਾ ਨੇ ਸਾਡੇ ਸਰਕਾਰੀ ਸਿਹਤ ਢਾਂਚੇ ਦੀ ਖਾਮੀ ਨੂੰ ਵੀ ਉਜਾਗਰ ਕੀਤਾ ਹੈ ਜਿੱਥੇ ਹਰ ਬੁਖ਼ਾਰ ਦਾ ਇਲਾਜ ਗੋਲੀ ਨਾਲ ਕੀਤਾ ਜਾਂਦਾ ਹੈ। ਹਕੀਕਤ ਇਹ ਹੈ ਕਿ ਐਂਟੀਬਾਇਓਟਿਕਸ ਦਵਾਈਆਂ ਮੌਸਮੀ ਫਲੂ, ਨਜ਼ਲਾ ਤੇ ਜ਼ੁਕਾਮ ਖ਼ਿਲਾਫ਼ ਕੰਮ ਨਹੀਂ ਕਰਦੀਆਂ। ਫਿਰ ਵੀ ਬੁਖ਼ਾਰ, ਖਾਂਸੀ ਜਾਂ ਸਰੀਰ ਦਰਦ ਦੇ ਮੁੱਢਲੇ ਲੱਛਣ ਸਾਹਮਣੇ ਆਉਣ ’ਤੇ ਹੀ ਅਕਸਰ ਐਂਟੀਬਾਇਓਟਿਕ ਦਾ ਸਹਾਰਾ ਲਿਆ ਜਾਂਦਾ ਹੈ। ਅਜਿਹੇ ਵਿੱਚ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨਾ ਸਿਰਫ਼ ਨੁਕਸਾਨਦੇਹ ਹੋ ਸਕਦੀ ਹੈ ਸਗੋਂ ਇਹ ਰੋਗਾਣੂਰੋਧੀ ਪ੍ਰਤੀਰੋਧ ਨੂੰ ਬੜ੍ਹਾਵਾ ਦਿੰਦੀ ਹੈ ਜਿਸ ਨਾਲ ਮੌਸਮੀ ਫਲੂ ਜਾਂ ਲਾਗ ਖ਼ਿਲਾਫ਼ ਦਵਾਈਆਂ ਦਾ ਅਸਰ ਘਟ ਜਾਂਦਾ ਹੈ। ਜਦੋਂ ਫਲੂ ਦੇ ਨਾਲ-ਨਾਲ ਕੋਈ ਹੋਰ ਇਨਫੈਕਸ਼ਨ ਵੀ ਹੋ ਜਾਂਦੀ ਹੈ ਤਾਂ ਐਂਟੀਬਾਇਓਟਿਕਸ ਦੀ ਲੋੜ ਹੋ ਸਕਦੀ ਹੈ ਪਰ ਇਹ ਫ਼ੈਸਲਾ ਮਾਹਿਰ ਡਾਕਟਰ ਨੇ ਕਰਨਾ ਹੁੰਦਾ ਹੈ, ਨਾ ਕਿ ਕਿਸੇ ਫਾਰਮੇਸੀ ਜਾਂ ਇੰਟਰਨੈੱਟ ’ਤੇ ਖੋਜ ਕਰਕੇ ਖੁਦ ਲੈਣਾ ਹੁੰਦਾ ਹੈ।ਅਸਲ ਵਿੱਚ ਐਂਟੀਵਾਇਰਲ ਦਵਾਈਆਂ ਨਾਲ ਖੁਦ ਇਲਾਜ ਕਰਨਾ ਵੀ ਓਨਾ ਹੀ ਨਾ-ਸਮਝੀ ਵਾਲਾ ਫ਼ੈਸਲਾ ਹੈ ਜਿੰਨਾ ਐਂਟੀਬਾਇਓਟਿਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਕਰਨਾ ਹੈ। ਹਾਲਾਂਕਿ ਸਮੇਂ-ਸਿਰ ਢੁਕਵਾਂ ਇਲਾਜ ਅਤੇ ਬਿਹਤਰ ਜਨਤਕ ਸਿਹਤ ਸੇਵਾਵਾਂ ਦੀ ਲੋੜ ਹੁੰਦੀ ਹੈ ਕਿਉਂਕਿ ਐੱਚ1 ਐੱਨ1 ਫਲੂ ਦੇ ਲੱਛਣਾਂ ਨੂੰ ਸਾਹ ਨਾਲ ਸਬੰਧਤ ਲਾਗ ਦੇ ਲੱਛਣਾਂ ਤੋਂ ਪੀੜਤ ਰੋਗੀਆਂ ਦੇ ਲੱਛਣਾਂ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਖੁਦ ਡਾਕਟਰ ਬਣ ਕੇ ਆਪਣਾ ਇਲਾਜ ਕਰਨਾ ਚਾਹੀਦਾ ਹੈ।

ਅਜਿਹੇ ਕੇਸਾਂ ਦੇ ਵਧਣ ਕਾਰਨ ਭਾਰਤ ਵਿੱਚ ਫਲੂ ਖ਼ਿਲਾਫ਼ ਟੀਕਾਕਰਨ ਦੀ ਕਮੀ ਉਜਾਗਰ ਹੁੰਦੀ ਹੈ। ਟੀਕਾਕਰਨ ਨੂੰ ਫਲੂ ਦੀ ਰੋਕਥਾਮ ਲਈ ਸਿਹਤ ਸੰਭਾਲ ਦਾ ਮਹੱਤਵਪੂਰਨ ਹਿੱਸਾ ਬਣਾਉਣਾ ਚਾਹੀਦਾ ਹੈ, ਖ਼ਾਸ ਕਰਕੇ ਬਜ਼ੁਰਗਾਂ, ਗਰਭਵਤੀ ਔਰਤਾਂ, ਸਿਹਤ ਕਰਮੀਆਂ ਅਤੇ ਪੱਕੇ ਰੋਗੀਆਂ ਨੂੰ ਟੀਕਾਕਰਨ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ। ਐੱਨ ਸੀ ਡੀ ਸੀ ਮੌਸਮੀ ਫਲੂ ਨਿਗਰਾਨੀ ਅਤੇ ਟੀਕਾਕਰਨ ਸਬੰਧੀ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਪਰ ਸਿਫਾਰਿਸ਼ਾਂ ਉਦੋਂ ਹੀ ਮਾਅਨੇ ਰੱਖਦੀਆਂ ਹਨ ਜਦੋਂ ਲੋਕ ਉਨ੍ਹਾਂ ਤੱਕ ਪਹੁੰਚ ਕਰਨ ਅਤੇ ਉਨ੍ਹਾਂ ’ਤੇ ਅਮਲ ਕਰਨ। ਫਿਲਹਾਲ ਮੌਜੂਦਾ ਵਾਇਰਸ ਨਾਲ ਨਜਿੱਠਣ ਲਈ ਸਾਨੂੰ ਹੋਰ ਵੀ ਸਮਝਦਾਰੀ ਤੋਂ ਕੰਮ ਲੈਣਾ ਪਵੇਗਾ। ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ, ਬਿਮਾਰ ਹੋਣ ’ਤੇ ਘਰ ਰਹਿਣਾ ਅਤੇ ਸਮੇਂ-ਸਿਰ ਡਾਕਟਰੀ ਸਲਾਹ ਲੈਣ ਨਾਲ ਫਲੂ ਦਾ ਫੈਲਣਾ ਘਟਾਇਆ ਜਾ ਸਕਦਾ ਹੈ। ਕਿਸੇ ਫਲੂ ਦੇ ਫੈਲਣ ’ਤੇ ਹਸਪਤਾਲਾਂ ਤੇ ਹੋਰ ਨਿਗਰਾਨ ਅਮਲੇ ਨੂੰ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਇਹ ਫਲੂ ਦਾ ਮੌਸਮ ਤਾਂ ਲੰਘ ਜਾਵੇਗਾ ਪਰ ਸਰੀਰ ਅੰਦਰ ਗਈਆਂ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਖ਼ਤਮ ਨਹੀਂ ਹੋਣਾ।

Advertisement

Advertisement

Advertisement
×