DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੈਲਾਨੀਆਂ ਦੀ ਘਟ ਰਹੀ ਆਮਦ

ਸੈਰ-ਸਪਾਟਾ ਖੇਤਰ ਦਾ ਆਰਥਿਕਤਾ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ, ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ। ਜਿਸ ਦੇਸ਼ ਕੋਲ ਦੇਖਣ ਲਈ ਇੰਨਾ ਕੁਝ ਹੋਵੇ, ਉੱਥੇ ਵਿਦੇਸ਼ੀ ਸੈਲਾਨੀਆਂ ਦਾ ਹੜ੍ਹ ਤਾਂ ਆਉਣਾ ਚਾਹੀਦਾ ਹੀ ਸੀ। ਪਰ ਇਸ ਦੇ ਉਲਟ, ਪਿਛਲੇ...

  • fb
  • twitter
  • whatsapp
  • whatsapp
Advertisement

ਸੈਰ-ਸਪਾਟਾ ਖੇਤਰ ਦਾ ਆਰਥਿਕਤਾ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ, ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ। ਜਿਸ ਦੇਸ਼ ਕੋਲ ਦੇਖਣ ਲਈ ਇੰਨਾ ਕੁਝ ਹੋਵੇ, ਉੱਥੇ ਵਿਦੇਸ਼ੀ ਸੈਲਾਨੀਆਂ ਦਾ ਹੜ੍ਹ ਤਾਂ ਆਉਣਾ ਚਾਹੀਦਾ ਹੀ ਸੀ। ਪਰ ਇਸ ਦੇ ਉਲਟ, ਪਿਛਲੇ ਸਾਲ ਇੱਥੇ ਇੱਕ ਕਰੋੜ ਤੋਂ ਵੀ ਘੱਟ ਸੈਲਾਨੀ ਆਏ, ਜਦੋਂ ਕਿ ਇਕੱਲੇ ‘ਗ੍ਰੇਟਰ ਪੈਰਿਸ’ ਵਿੱਚ 3 ਕਰੋੜ 74 ਲੱਖ ਸੈਲਾਨੀ ਆਉਣ ਦਾ ਅਨੁਮਾਨ ਹੈ। ਇਹ ਬਹੁਤ ਵੱਡਾ ਪਾੜਾ ਇਸ ਗੱਲ ਦਾ ਸਬੂਤ ਹੈ ਕਿ ਸਿਰਫ਼ ਭੂਗੋਲਿਕ ਅਤੇ ਸੱਭਿਆਚਾਰਕ ਵਿਭਿੰਨਤਾ ਹੀ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਲਈ ਕਾਫ਼ੀ ਨਹੀਂ ਹੈ। ਸੈਰ-ਸਪਾਟਾ ਉਦਯੋਗ ਸਭ ਦਾ ਸਾਂਝਾ ਹੰਭਲਾ ਹੈ। ਇਸ ਲਈ ਬੁਨਿਆਦੀ ਢਾਂਚਾ, ਸੁਰੱਖਿਆ, ਸਾਫ਼-ਸਫ਼ਾਈ ਅਤੇ ਸਿਖਲਾਈ ਪ੍ਰਾਪਤ ਸਟਾਫ਼ ਦਾ ਹੋਣਾ ਬਹੁਤ ਜ਼ਰੂਰੀ ਹੈ।

ਥਾਈਲੈਂਡ ਵਰਗੇ ਪ੍ਰਸਿੱਧ ਦੇਸ਼ਾਂ ਨੇ ਇਸ ਦਾ ਹੱਲ ਬਹੁਤ ਪਹਿਲਾਂ ਲੱਭ ਲਿਆ ਸੀ ਅਤੇ ਉਨ੍ਹਾਂ ਨੇ ਉਸ ਪਾਸੇ ਧਿਆਨ ਦਿੱਤਾ ਜੋ ਇੱਕ ਯਾਤਰੀ ਲਈ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ, ਯਾਨੀ ਸਫ਼ਰ ਦੀ ਸੌਖ ਅਤੇ ਸਪੱਸ਼ਟਤਾ। ਭਾਰਤ ਲਗਾਤਾਰ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੇ ਲਾਭ ਤੋਂ ਖੁੰਝ ਰਿਹਾ ਹੈ। ਬਿਹਤਰ ਪ੍ਰਚਾਰ ਮੁਹਿੰਮਾਂ, ਆਨਲਾਈਨ ਮੌਜੂਦਗੀ ਨੂੰ ਮਜ਼ਬੂਤ ਕਰਨ, ਵੀਜ਼ਾ ਪ੍ਰਕਿਰਿਆ ਨੂੰ ਸੌਖਾ ਬਣਾਉਣ ਅਤੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਅਤੇ ਖ਼ੈਰੀਅਤ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੀਤੇ ਗਏ ਯਤਨ ਹੀ ਇਸ ਸਥਿਤੀ ਨੂੰ ਬਦਲ ਸਕਦੇ ਹਨ।

Advertisement

ਦੇਸੀ ਸੈਰ-ਸਪਾਟਾ ਇਸ ਦੇ ਮੁਕਾਬਲੇ ਕਾਫ਼ੀ ਵਧਿਆ ਹੈ। ਭਾਰਤ ਵਿੱਚ 2021 ਦੌਰਾਨ 67 ਕਰੋੜ 70 ਲੱਖ ਦੇਸੀ ਸੈਲਾਨੀ ਆਏ ਸਨ, ਜਦੋਂ ਕਿ 2025 ਵਿੱਚ ਇਹ ਗਿਣਤੀ ਵਧ ਕੇ 428 ਕਰੋੜ 50 ਲੱਖ ਤੱਕ ਪਹੁੰਚ ਗਈ, ਜੋ ਕਿ ਇੱਕ ਬਹੁਤ ਵੱਡਾ ਉਛਾਲ ਹੈ। ਭਾਵੇਂ ਇਹ ਇੱਕ ਹੌਸਲਾ ਵਧਾਉਣ ਵਾਲਾ ਸੰਕੇਤ ਹੈ ਪਰ ਇੱਕ ਸੱਚਮੁੱਚ ਤੰਦਰੁਸਤ ਸੈਰ-ਸਪਾਟਾ ਆਰਥਿਕਤਾ ਲਈ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਵਿਚਕਾਰ ਸਹੀ ਸੰਤੁਲਨ ਦਾ ਹੋਣਾ ਬਹੁਤ ਜ਼ਰੂਰੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਇਸ ਵਾਧੇ ਦੌਰਾਨ ਜ਼ਿੰਮੇਵਾਰ ਸੈਰ-ਸਪਾਟੇ ਦੀ ਖੁੱਲ੍ਹੇਆਮ ਅਣਦੇਖੀ ਕੀਤੀ ਜਾ ਰਹੀ ਹੈ।

Advertisement

ਖ਼ਾਸਕਰ ਪਹਾੜਾਂ ਵਿੱਚ ਵਾਤਾਵਰਣ ਦੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਹਵਾਈ ਕਿਰਾਇਆ ਅਤੇ ਹੋਟਲਾਂ ਦੇ ਰੇਟ ਬਿਨਾਂ ਕਿਸੇ ਰੋਕ-ਟੋਕ ਦੇ ਅਸਮਾਨੀਂ ਚੜ੍ਹ ਗਏ ਹਨ, ਜਿਸ ਕਾਰਨ ਭਾਰਤੀ ਸੈਲਾਨੀਆਂ ਨੇ ਗੋਆ ਵਰਗੀਆਂ ਸਥਾਨਕ ਥਾਵਾਂ ਦੀ ਬਜਾਏ ਵੱਡੇ ਪੱਧਰ ’ਤੇ ਥਾਈਲੈਂਡ ਵਰਗੇ ਕਿਫ਼ਾਇਤੀ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਅਤੇ ਇੱਥੋਂ ਤੱਕ ਕਿ ਸ੍ਰੀ ਲੰਕਾ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਇੱਕ ਸੈਲਾਨੀ ਆਪਣੇ ਪੂਰੇ ਸਫ਼ਰ ਦੇ ਤਜਰਬੇ ਨੂੰ ਯਾਦ ਰੱਖਦਾ ਹੈ। ਇਹੀ ਕਾਰਨ ਹੈ ਕਿ ਥੋੜ੍ਹੇ ਸਮੇਂ ਦੇ ਮੁਨਾਫ਼ੇ ਪਿੱਛੇ ਭੱਜਣ ਦੀ ਬਜਾਏ ਵੱਧ ਤੋਂ ਵੱਧ ਸਹੂਲਤਾਂ ਦੇਣਾ ਇਸ ਉਦਯੋਗ ਦਾ ਮੁੱਖ ਆਧਾਰ ਬਣਨਾ ਚਾਹੀਦਾ ਹੈ। ਇੱਕ ਯਾਦਗਾਰ ਸਫ਼ਰ ਹੀ ਸਭ ਤੋਂ ਵਧੀਆ ਇਸ਼ਤਿਹਾਰ ਹੁੰਦਾ ਹੈ। ਇਹ ਸਕਾਰਾਤਮਕਤਾ ਸਿਰਫ਼ ਬੇਮਿਸਾਲ ਮਹਿਮਾਨਨਿਵਾਜ਼ੀ ਨਾਲ ਹੀ ਕਮਾਈ ਜਾ ਸਕਦੀ ਹੈ। ਭਾਵੇਂ ਦੇਸੀ ਸੈਲਾਨੀ ਹੋਵੇ ਜਾਂ ਵਿਦੇਸ਼ੀ, ਭਾਰਤ ਕੋਲ ਪੱਛੜਨ ਦਾ ਕੋਈ ਬਹਾਨਾ ਨਹੀਂ ਹੈ।

Advertisement
×