DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

India's first : ਹਾਈਡ੍ਰੋਜਨ ਰੇਲ

ਭਾਰਤ ਦੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਪਹਿਲੀ ਰੇਲਗੱਡੀ ਦੀ ਸ਼ੁਰੂਆਤ ਨੇ ਦੇਸ਼ ਵਿੱਚ ਸਾਫ਼-ਸੁਥਰੀ ਅਤੇ ਪ੍ਰਦੂਸ਼ਣ-ਮੁਕਤ ਆਵਾਜਾਈ ਦੇ ਇੱਕ ਨਵੇਂ ਯੁੱਗ ਦਾ ਮੁੱਢ ਬੰਨ੍ਹ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ...

  • fb
  • twitter
  • whatsapp
  • whatsapp
Advertisement

ਭਾਰਤ ਦੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਪਹਿਲੀ ਰੇਲਗੱਡੀ ਦੀ ਸ਼ੁਰੂਆਤ ਨੇ ਦੇਸ਼ ਵਿੱਚ ਸਾਫ਼-ਸੁਥਰੀ ਅਤੇ ਪ੍ਰਦੂਸ਼ਣ-ਮੁਕਤ ਆਵਾਜਾਈ ਦੇ ਇੱਕ ਨਵੇਂ ਯੁੱਗ ਦਾ ਮੁੱਢ ਬੰਨ੍ਹ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰੀ ਝੰਡੀ ਦਿਖਾ ਕੇ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਨੂੰ ‘ਮੇਕ ਇਨ ਇੰਡੀਆ’ ਦੀ ਇੱਕ ਵੱਡੀ ਕਾਮਯਾਬੀ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਕਦਮ ਇਸ ਗੱਲ ਦਾ ਵੀ ਸਪੱਸ਼ਟ ਇਸ਼ਾਰਾ ਹੈ ਕਿ ਭਾਰਤ ਵਾਤਾਵਰਣ-ਪੱਖੀ ਆਵਾਜਾਈ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਿਲ ਹੋਣ ਲਈ ਪੱਬਾਂ ਭਾਰ ਹੈ। ਹਾਈਡ੍ਰੋਜਨ ਫਿਊਲ ਸੈੱਲਾਂ ਨਾਲ ਚੱਲਣ ਵਾਲੀ ਇਹ 10 ਡੱਬਿਆਂ ਦੀ ਰੇਲਗੱਡੀ ਧੂੰਏਂ ਦੀ ਜਗ੍ਹਾ ਸਿਰਫ਼ ਜਲ ਵਾਸ਼ਪ (ਭਾਫ਼) ਹੀ ਛੱਡਦੀ ਹੈ, ਜਿਸ ਕਰਕੇ ਇਹ ਡੀਜ਼ਲ ਇੰਜਣਾਂ ਦਾ ਇੱਕ ਵਧੀਆ ਅਤੇ ਵਾਤਾਵਰਣ-ਪੱਖੀ ਬਦਲ ਬਣ ਕੇ ਸਾਹਮਣੇ ਆਈ ਹੈ। ਹਰਿਆਣਾ ਦੇ ਜੀਂਦ ਵਿੱਚ ਸਾਡੀ ਆਪਣੀ ਦੇਸੀ ਤਕਨੀਕ ਅਤੇ ਸਥਾਨਕ ਪੱਧਰ ’ਤੇ ਤਿਆਰ ਕੀਤੇ ਹਾਈਡ੍ਰੋਜਨ ਢਾਂਚੇ ਨਾਲ ਚੱਲਣ ਵਾਲਾ ਇਹ ਪ੍ਰੋਜੈਕਟ ਨਵੀਂ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਵਧ ਰਹੀ ਤਾਕਤ ਦੀ ਸ਼ਾਹਦੀ ਭਰਦਾ ਹੈ। ਇਸ ਰਾਹੀਂ ‘ਨੈਸ਼ਨਲ ਗਰੀਨ ਹਾਈਡ੍ਰੋਜਨ ਮਿਸ਼ਨ’ ਨੂੰ ਵੀ ਮਜ਼ਬੂਤੀ ਮਿਲਣ ਦਾ ਦਾਅਵਾ ਹੈ, ਜਿਸ ਦਾ ਮੁੱਖ ਮਕਸਦ ਬਾਹਰਲੇ ਮੁਲਕਾਂ ਤੋਂ ਮੰਗਵਾਏ ਜਾਣ ਵਾਲੇ ਤੇਲ-ਕੋਲੇ ’ਤੇ ਨਿਰਭਰਤਾ ਘਟਾਉਣਾ ਅਤੇ ਭਾਰਤ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਨੂੰ ਪੂਰਾ ਕਰਨਾ ਹੈ।

ਗਰੀਨ ਹਾਈਡ੍ਰੋਜਨ ਦੀ ਅਹਿਮੀਅਤ ਸਿਰਫ਼ ਵਾਤਾਵਰਣ ਦੇ ਬਚਾਅ ਤੱਕ ਹੀ ਮਹਿਦੂਦ ਨਹੀਂ ਸਗੋਂ ਇਹ ਦੇਸ਼ ਦੀ ਸੁਰੱਖਿਆ ਨਾਲ ਵੀ ਜੁੜੀ ਹੋਈ ਹੈ। ਕੱਚੇ ਤੇਲ, ਕੁਦਰਤੀ ਗੈਸ ਅਤੇ ਉਦਯੋਗਿਕ ਮਾਲ ਲਈ ਦੂਜੇ ਦੇਸ਼ਾਂ ’ਤੇ ਭਾਰਤ ਦੀ ਵੱਡੀ ਨਿਰਭਰਤਾ ਦੇ ਚੱਲਦਿਆਂ ਆਪਣੀ ਊਰਜਾ ਦੀ ਸੁਰੱਖਿਆ ਕਰਨਾ ਸਾਡੀ ਸਭ ਤੋਂ ਪਹਿਲੀ ਲੋੜ ਬਣ ਜਾਂਦੀ ਹੈ, ਖ਼ਾਸਕਰ ਅਜਿਹੇ ਸਮੇਂ ਜਦੋਂ ਦੁਨੀਆ ਭਰ ਵਿੱਚ ਭੂ-ਸਿਆਸੀ ਹਾਲਾਤ ਤਣਾਅਪੂਰਨ ਹਨ। ਕੁਦਰਤੀ ਸਰੋਤਾਂ ਰਾਹੀਂ ਆਪਣੇ ਹੀ ਦੇਸ਼ ਵਿੱਚ ਹਾਈਡ੍ਰੋਜਨ ਤਿਆਰ ਕਰਨ ਨਾਲ ਅਸੀਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਅਸਥਿਰ ਕੀਮਤਾਂ ਦੇ ਝਟਕਿਆਂ ਤੋਂ ਬਚ ਸਕਦੇ ਹਾਂ ਅਤੇ ਆਪਣੀ ਆਰਥਿਕਤਾ ਨੂੰ ਹੋਰ ਪੈਰਾਂ ਸਿਰ ਕਰ ਸਕਦੇ ਹਾਂ। ਫਿਰ ਵੀ ਹਾਈਡ੍ਰੋਜਨ ਰੇਲ ਦੇ ਇਸ ਉਤਸ਼ਾਹ ਦਰਮਿਆਨ ਜ਼ਮੀਨੀ ਹਕੀਕਤਾਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅਜੇ ਵੀ ‘ਗਰੀਨ’ ਹਾਈਡ੍ਰੋਜਨ ਦਾ ਖ਼ਰਚਾ ਆਮ ‘ਗ੍ਰੇਅ’ ਹਾਈਡ੍ਰੋਜਨ ਨਾਲੋਂ ਦੁੱਗਣਾ ਹੈ।

Advertisement

ਮਹਿੰਗੀ ਬਿਜਲੀ, ਮਹਿੰਗੇ ਇਲੈਕਟ੍ਰੋਲਾਈਜ਼ਰ ਅਤੇ ਲਗਾਤਾਰ ਸਰਕਾਰੀ ਸਹਿਯੋਗ ਦੀ ਲੋੜ ਵਰਗੀਆਂ ਚੁਣੌਤੀਆਂ ਇਸ ਦੇ ਰਾਹ ਵਿੱਚ ਵੱਡਾ ਰੋੜਾ ਹਨ। ਭਾਰਤ ਦੇ ਚੌੜੀ ਪਟੜੀ ਵਾਲੇ ਰੇਲਵੇ ਨੈੱਟਵਰਕ ਦਾ 95 ਫ਼ੀਸਦੀ ਤੋਂ ਵੱਧ ਹਿੱਸਾ ਪਹਿਲਾਂ ਹੀ ਬਿਜਲੀਕਰਨ ਨਾਲ ਜੁੜ ਚੁੱਕਾ ਹੈ, ਜਿਸ ਕਰਕੇ ਹਾਈਡ੍ਰੋਜਨ ਰੇਲਾਂ ਵੱਲੋਂ ਦੇਸ਼ ਭਰ ਵਿੱਚ ਬਿਜਲੀ ਵਾਲੀਆਂ ਰੇਲਾਂ ਦੀ ਜਗ੍ਹਾ ਲੈਣ ਦੀ ਸੰਭਾਵਨਾ ਬਹੁਤ ਘੱਟ ਹੈ। ਇਹ ਰੇਲਾਂ ਸਿਰਫ਼ ਉਨ੍ਹਾਂ ਗ਼ੈਰ-ਬਿਜਲੀਕਰਨ ਵਾਲੇ ਰੂਟਾਂ ’ਤੇ ਹੀ ਲਾਹੇਵੰਦ ਹੋ ਸਕਦੀਆਂ ਹਨ, ਜਿੱਥੇ ਭੂਗੋਲਿਕ ਜਾਂ ਮਾਲੀ ਕਾਰਨਾਂ ਕਰਕੇ ਆਮ ਬਿਜਲੀਕਰਨ ਮੁਸ਼ਕਿਲ ਹੈ। ਇਸ ਲਈ ਇਸ ਨੂੰ ਪੱਕੇ ਹੱਲ ਦੀ ਬਜਾਏ ਤਕਨੀਕੀ ਪਰਖ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਪ੍ਰੋਜੈਕਟ ਦੀ ਅਸਲ ਸਫ਼ਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਭਾਰਤ ਇਸ ਦੇ ਉਤਪਾਦਨ ਖ਼ਰਚ ਨੂੰ ਕਿੰਨਾ ਘਟਾਉਂਦਾ, ਕੁਦਰਤੀ ਊਰਜਾ ਦੇ ਸਰੋਤਾਂ ਦਾ ਕਿੰਨਾ ਪਸਾਰ ਕਰਦਾ ਅਤੇ ਵਪਾਰਕ ਪੱਖੋਂ ਲਾਹੇਵੰਦ ਹਾਈਡ੍ਰੋਜਨ ਤਾਣਾ-ਬਾਣਾ ਸਿਰਜਣ ਵਿੱਚ ਕਿੰਨਾ ਕਾਮਯਾਬ ਹੁੰਦਾ ਹੈ।

Advertisement

Advertisement
×