DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏਸ਼ਿਆਈ ਖੇਡਾਂ: ਪ੍ਰਾਪਤੀਆਂ ਤੇ ਸਬਕ

ਸ਼ੁਰੂਆਤ ਵਿੱਚ ਹੌਲੀ ਰਫ਼ਤਾਰ ਤੋਂ ਬਾਅਦ ਭਾਰਤ ਨੇ ਏਸ਼ਿਆਈ ਖੇਡਾਂ ਦੇ ਆਖ਼ਰੀ ਪੜਾਅ ਵਿੱਚ ਜ਼ੋਰਦਾਰ ਵਾਪਸੀ ਕਰਦਿਆਂ ਚੌਥਾ ਸਥਾਨ ਬਰਕਰਾਰ ਰੱਖਿਆ। ਆਇਚੀ-ਨਾਗੋਆ ਖੇਡਾਂ ਵਿੱਚ ਭਾਰਤ ਨੇ ਕੁੱਲ 85 ਤਗ਼ਮੇ (21 ਸੋਨੇ ਦੇ, 27 ਚਾਂਦੀ ਦੇ ਅਤੇ 37 ਕਾਂਸੀ ਦੇ) ਜਿੱਤ...

  • fb
  • twitter
  • whatsapp
  • whatsapp
Advertisement

ਸ਼ੁਰੂਆਤ ਵਿੱਚ ਹੌਲੀ ਰਫ਼ਤਾਰ ਤੋਂ ਬਾਅਦ ਭਾਰਤ ਨੇ ਏਸ਼ਿਆਈ ਖੇਡਾਂ ਦੇ ਆਖ਼ਰੀ ਪੜਾਅ ਵਿੱਚ ਜ਼ੋਰਦਾਰ ਵਾਪਸੀ ਕਰਦਿਆਂ ਚੌਥਾ ਸਥਾਨ ਬਰਕਰਾਰ ਰੱਖਿਆ। ਆਇਚੀ-ਨਾਗੋਆ ਖੇਡਾਂ ਵਿੱਚ ਭਾਰਤ ਨੇ ਕੁੱਲ 85 ਤਗ਼ਮੇ (21 ਸੋਨੇ ਦੇ, 27 ਚਾਂਦੀ ਦੇ ਅਤੇ 37 ਕਾਂਸੀ ਦੇ) ਜਿੱਤ ਕੇ ਏਸ਼ੀਆ ਦੇ ਮੋਹਰੀ ਖੇਡ ਦੇਸ਼ਾਂ ਵਿੱਚ ਆਪਣੀ ਸਥਿਤੀ ਕਾਇਮ ਰੱਖੀ ਹੈ, ਭਾਵੇਂ ਕਿ ਚੀਨ ਅਤੇ ਜਾਪਾਨ ਤੋਂ ਅਸੀਂ ਹੁਣ ਵੀ ਕਾਫ਼ੀ ਪਿੱਛੇ ਹਾਂ। ਇਸ ਵੱਡੇ ਮੁਕਾਬਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਂਦੇ ਦੋ ਦਹਾਕਿਆਂ ਵਿੱਚ ਦੇਸ਼ ਨੂੰ ਓਲੰਪਿਕ ਦੀ ਮਹਾਸ਼ਕਤੀ ਬਣਾਉਣਾ ਕਿੰਨਾ ਚੁਣੌਤੀਪੂਰਨ ਹੋਵੇਗਾ। ਸਭ ਤੋਂ ਪਹਿਲਾਂ ਗੱਲ ਕਰੀਏ ਚੰਗੇ ਪੱਖਾਂ ਦੀ। ਤੀਰਅੰਦਾਜ਼ੀ ਵਿੱਚ ਭਾਰਤ ਨੇ 5 ਸੋਨ ਤਗ਼ਮਿਆਂ ਸਮੇਤ ਕੁੱਲ 9 ਤਗ਼ਮੇ ਜਿੱਤੇ। ਨੌਜਵਾਨ ਖਿਡਾਰਨ ਕੁਮਕੁਮ ਮੋਹਦ ਰਿਕਵਰ ਵਰਗ ਵਿੱਚ ਏਸ਼ਿਆਈ ਖੇਡਾਂ ਦਾ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣੀ। ਮੁੱਕੇਬਾਜ਼ੀ ਅਤੇ ਕੁਸ਼ਤੀ ਵਿੱਚ ਕ੍ਰਮਵਾਰ ਤਿੰਨ ਅਤੇ ਦੋ ਸੋਨੇ ਦੇ ਤਗ਼ਮੇ ਮਿਲੇ, ਜਦਕਿ ਪ੍ਰਣਵੀ ਉਰਸ ਗੋਲਫ਼ ਵਿੱਚ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਇਸ ਤੋਂ ਇਲਾਵਾ ਕ੍ਰਿਕਟ, ਹਾਕੀ ਅਤੇ ਕਬੱਡੀ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਪੂਰੀ ਤਰ੍ਹਾਂ ਕਾਇਮ ਰੱਖਿਆ। ਹੌਸਲੇ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਭਾਰਤੀ ਮਹਿਲਾ ਹਾਕੀ ਟੀਮ ਨੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਚੀਨ ਨੂੰ ਹਰਾ ਕੇ 44 ਸਾਲਾਂ ਬਾਅਦ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ।

ਖੇਡਾਂ ਵਿੱਚ ਐਥਲੈਟਿਕਸ ਦੇ ਖੇਤਰ ਵਿੱਚ ਵੱਡੀ ਨਿਰਾਸ਼ਾ ਹੱਥ ਲੱਗੀ। ਇਸ ਖੇਤਰ ਵਿੱਚ ਇਕੱਲਾ ਸੋਨ ਤਗ਼ਮਾ ਮਹਿਲਾਵਾਂ ਦੀ 4x400 ਮੀਟਰ ਰਿਲੇਅ ਟੀਮ (ਕਿਰਨ ਪਾਹਲ, ਐੱਮ ਪੂਵੰਮਾ, ਪ੍ਰਾਚੀ ਚੌਧਰੀ ਅਤੇ ਵਿਥਿਆ ਰਾਮਰਾਜ) ਨੇ ਹੀ ਜਿੱਤਿਆ। ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਵੀ ਕਾਫ਼ੀ ਹੱਦ ਤੱਕ ਮਾੜਾ ਰਿਹਾ। ਮਨੂੰ ਭਾਕਰ, ਜਿਸ ਨੇ 2024 ਦੇ ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗ਼ਮੇ ਜਿੱਤੇ ਸਨ, ਏਸ਼ਿਆਈ ਖੇਡਾਂ ਵਿੱਚ ਉਸ ਦੇ ਹੱਥ ਵੀ ਖ਼ਾਲੀ ਰਹੇ। 2023 ਦੀਆਂ ਹਾਂਗਜ਼ੂ ਖੇਡਾਂ ਨਾਲ ਤੁਲਨਾ ਕਰੀਏ ਤਾਂ ਫ਼ਰਕ ਸਾਫ਼ ਨਜ਼ਰ ਆਉਂਦਾ ਹੈ। ਉਦੋਂ ਭਾਰਤ ਦੇ ਰਿਕਾਰਡ 106 ਤਗ਼ਮਿਆਂ (ਜਿਨ੍ਹਾਂ ਵਿੱਚ 28 ਸੋਨੇ ਦੇ ਸਨ) ਨੇ ਇੱਕ ਹੋਰ ਇਤਿਹਾਸਕ ਪ੍ਰਦਰਸ਼ਨ ਦੀਆਂ ਉਮੀਦਾਂ ਵਧਾ ਦਿੱਤੀਆਂ ਸਨ। ਇਸ ਦੇ ਉਲਟ, 21 ਤਗ਼ਮਿਆਂ (ਸਣੇ ਸੱਤ ਸੋਨੇ ਦੇ) ਦੀ ਘਾਟ ਆਉਣ ਵਾਲੇ ਸਮੇਂ ਲਈ ਇੱਕ ਗੰਭੀਰ ਚੇਤਾਵਨੀ ਹੈ। ਆਇਚੀ-ਨਾਗੋਆ ਖੇਡਾਂ ਦੀਆਂ ਸਫਲਤਾਵਾਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ, ਪਰ ਨਾਲ ਹੀ ਅਸਫਲਤਾਵਾਂ ਤੋਂ ਸਬਕ ਵੀ ਸਿੱਖਣ ਦੀ ਲੋੜ ਹੈ। ਭਾਰਤ ਦਾ ਖੇਡ ਭਵਿੱਖ ਸਿਰਫ਼ ਵਿਅਕਤੀਗਤ ਪ੍ਰਤਿਭਾ ਜਾਂ ਆਖ਼ਰੀ ਸਮੇਂ ਵਿੱਚ ਸੋਨ ਤਗ਼ਮੇ ਜਿੱਤਣ ਦੀ ਦੌੜ ਦੇ ਆਧਾਰ ’ਤੇ ਨਹੀਂ ਬਣਾਇਆ ਜਾ ਸਕਦਾ। ਓਲੰਪਿਕ ਦੀ ਮੰਜ਼ਿਲ ਤੱਕ ਪਹੁੰਚਣ ਲਈ ਖਿਡਾਰੀਆਂ ਦਾ ਵੱਡਾ ਦਾਇਰਾ, ਬਿਹਤਰ ਸਿਖਲਾਈ, ਮਜ਼ਬੂਤ ਮਾਨਸਿਕ ਤਿਆਰੀ ਅਤੇ ਵਿਸ਼ਵ ਪੱਧਰੀ ਸਹਾਇਤਾ ਪ੍ਰਣਾਲੀ ਦੀ ਸਖ਼ਤ ਲੋੜ ਹੈ। ਏਸ਼ਿਆਈ ਖੇਡਾਂ ਨੇ ਭਾਰਤ ਨੂੰ ਇੱਕ ਅਹਿਮ ਹਕੀਕਤ ਤੋਂ ਜਾਣੂ ਕਰਵਾ ਦਿੱਤਾ ਹੈ। ਹੁਣ ਅਗਲਾ ਕੰਮ 2028 ਦੇ ਲਾਸ ਏਂਜਲਸ ਓਲੰਪਿਕ ਤੋਂ ਪਹਿਲਾਂ ਆਪਣੀ ਰਣਨੀਤੀ ਵਿੱਚ ਸੁਧਾਰ ਕਰਨਾ ਅਤੇ ਕਮੀਆਂ ਨੂੰ ਦੂਰ ਕਰਨਾ ਹੈ।

Advertisement

Advertisement
Advertisement
×