ਕਾਰਪੋਰੇਟ ਟੈਕਸ ’ਚ ਵਾਧਾ

ਕਾਰਪੋਰੇਟ ਟੈਕਸ ’ਚ ਵਾਧਾ

ਕਾਰਪੋਰੇਟ ਵਿਕਾਸ ਦੇ ਵੱਧ ਤੋਂ ਵੱਧ ਮੁਨਾਫ਼ੇ ਉੱਤੇ ਟਿਕੇ ਮਾਡਲ ਸਾਹਮਣੇ ਖੜ੍ਹੀਆਂ ਹੋ ਰਹੀਆਂ ਗੰਭੀਰ ਚੁਣੌਤੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਇਕ ਹਿੱਸੇ ਨੂੰ ਵੀ ਸੋਚਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸੰਸਾਰ ਆਰਥਿਕ ਮੰਚ (World Economic Form-ਡਬਲਿਊਈਐੱਫ) ਫੋਰਮ ਦੀ ਹੋ ਰਹੀ ਵਰਚੂਅਲ ਕਾਨਫ਼ਰੰਸ ਦੌਰਾਨ 102 ਅਰਬਪਤੀਆਂ ਨੇ ਕਾਰਪੋਰੇਟ ਟੈਕਸ ਵਧਾਉਣ ਲਈ ਕਿਹਾ ਗਿਆ ਹੈ। ਇਹ ਸਵੀਕਾਰ ਕੀਤਾ ਗਿਆ ਹੈ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਕਾਰਪੋਰੇਟ ਦੌਲਤ ਵਿਚ ਭਾਰੀ ਵਾਧਾ ਹੋਇਆ ਹੈ; ਦੂਸਰੇ ਪਾਸੇ ਬੇਰੁਜ਼ਗਾਰੀ ਅਤੇ ਭੁੱਖਮਰੀ ਵਧੀ ਹੈ। ਦੁਨੀਆ ਦੇ ਲਗਭਗ 130 ਦੇਸ਼ਾਂ ਵਿਚ ਕਾਰਪੋਰੇਟ ਟੈਕਸ ਦੀ ਦਰ 15 ਫ਼ੀਸਦੀ ਨਿਸ਼ਚਿਤ ਕੀਤੀ ਗਈ ਹੈ ਪਰ ਅਪੀਲਕਰਤਾ ਘਰਾਣਿਆਂ ਦਾ ਕਹਿਣਾ ਹੈ ਕਿ ਕਾਰਪੋਰੇਟ ਅਦਾਰਿਆਂ ਨੂੰ ਇਸ ਤੋਂ ਜ਼ਿਆਦਾ ਟੈਕਸ ਅਦਾ ਕਰਨੇ ਚਾਹੀਦੇ ਹਨ।

ਕੋਵਿਡ-19 ਕਾਰਨ ਹੋਈ ਤਾਲਾਬੰਦੀਆਂ ਕਾਰਨ ਦੁਨੀਆ ਵਿਚ ਦੂਸਰੀ ਆਲਮੀ ਜੰਗ ਤੋਂ ਬਾਅਦ ਪਹਿਲੀ ਵਾਰ ਇੰਨੀ ਆਰਥਿਕ ਮੰਦੀ ਦੇਖੀ ਗਈ। ‘ਦੇਸ਼ ਭਗਤ ਕਰੋੜਪਤੀਆਂ’ ਦੇ ਨਾਂ ਜਾਰੀ ਕੀਤੇ ਦਸਤਾਵੇਜ਼ ਉਤੇ ਦਸਤਖ਼ਤ ਕਰਨ ਵਾਲੇ ਘਰਾਣਿਆਂ ਨੇ 5 ਮਿਲੀਅਨ ਡਾਲਰ ਤੋਂ ਜ਼ਿਆਦਾ ਆਮਦਨ ਵਾਲੇ ਵਿਅਕਤੀਆਂ ’ਤੇ ਦੌਲਤ ਟੈਕਸ (Wealth Tax) ਲਾਉਣ ਦੀ ਅਪੀਲ ਕੀਤੀ ਹੈ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੌਲਤਮੰਦ ਟੈਕਸ ਦੇਣ ਤੋਂ ਟਾਲਾ ਹੀ ਨਹੀਂ ਵੱਟ ਰਹੇ ਹਨ ਸਗੋਂ ਸਰਕਾਰਾਂ ਨੂੰ ਟੈਕਸ ਰਿਆਇਤਾਂ ਦੇਣ ਲਈ ਮਜਬੂਰ ਕਰਦੇ ਹਨ। ਇਨ੍ਹਾਂ ਦੌਲਤਮੰਦਾਂ ਨੇ ਕਿਹਾ ਹੈ ਕਿ ‘ਸਾਡੇ ’ਤੇ ਟੈਕਸ ਲਾਓ ਅਤੇ ਹੁਣੇ ਲਾਓ।’

ਗ਼ੈਰ-ਸਰਕਾਰੀ ਸੰਗਠਨਾਂ ਨਾਲ ਮਿਲ ਕੇ ਇਨ੍ਹਾਂ ਸੌ ਘਰਾਣਿਆਂ ਦੁਆਰਾ ਕਰਵਾਏ ਅਧਿਐਨ ਅਨੁਸਾਰ ਜੇਕਰ 50 ਲੱਖ ਡਾਲਰ ਤੋਂ ਵੱਧ ਆਮਦਨ ਵਾਲਿਆਂ ਉੱਤੇ 2 ਫ਼ੀਸਦੀ ਅਤੇ ਅਰਬਪਤੀਆਂ ਦੀ ਆਮਦਨ ’ਤੇ 5 ਫ਼ੀਸਦੀ ਤੱਕ ਦੌਲਤ ਟੈਕਸ ਲਗਾਇਆ ਜਾਵੇ ਤਾਂ 2.5 ਖਰਬ ਡਾਲਰ ਇਕੱਠੇ ਹੋ ਸਕਦੇ ਹਨ। ਇਸ ਪੈਸੇ ਨਾਲ 2.3 ਅਰਬ ਲੋਕਾਂ ਨੂੰ ਸਮਾਜਿਕ ਅਸੁਰੱਖਿਆ ਅਤੇ ਗ਼ਰੀਬੀ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਸੰਸਾਰ ਬੈਂਕ ਦੀ 2021 ਦੀ ਇਕ ਰਿਪੋਰਟ ਵਿਚ ਵੀ ਦੇਸ਼ਾਂ ਨੂੰ ਦੌਲਤ ਟੈਕਸ ਲਗਾਉਣ ਬਾਰੇ ਸੋਚਣ ਲਈ ਕਿਹਾ ਗਿਆ ਸੀ। ਕਾਰਪੋਰੇਟ ਅਦਾਰਿਆਂ ਸਾਹਮਣੇ ਵੀ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਕਾਰਪੋਰੇਟ ਅਦਾਰੇ ਮੁਨਾਫ਼ੇ ਦੀ ਹਵਸ ਵਿਚ ਦੁਨੀਆ ਤਬਾਹ ਕਰਨ ਤੱਕ ਚਲੇ ਜਾਣਗੇ। ਅਜਿਹੀ ਹਾਲਤ ਵਿਚ ਕਾਰਪੋਰੇਟ ਅਦਾਰਿਆਂ ਦੀ ਹੋਂਦ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਣਾ ਸੁਭਾਵਿਕ ਹੈ। ਬਹੁਤ ਸਾਰੇ ਚਿੰਤਕਾਂ ਮੁਤਾਬਿਕ ਦੁਨੀਆ ਹੁਣ ਇਸ ਮੋੜ ਉੱਤੇ ਆ ਗਈ ਹੈ ਕਿ ਕਾਰਪੋਰੇਟ ਵਿਕਾਸ ਨੂੰ ਜੇਕਰ ਇਸੇ ਰਫ਼ਤਾਰ ਨਾਲ ਅੱਗੇ ਵਧਾਇਆ ਗਿਆ ਤਾਂ ਆਲਮੀ ਤਪਸ਼ ਅਤੇ ਵਾਤਾਵਰਨਕ ਪ੍ਰਦੂਸ਼ਣ ਨਾਲ ਕੁਦਰਤੀ ਸੰਤੁਲਨ ਵਿਗੜਨ ਦੇ ਨਾਲ ਨਾਲ ਗ਼ਰੀਬੀ-ਅਮੀਰੀ ਦਾ ਪਾੜਾ ਖ਼ਤਰਨਾਕ ਹੱਦ ਤੱਕ ਵਧ ਸਕਦਾ ਹੈ। ਇਸੇ ਲਈ ਸਮੁੱਚੇ ਵਰਤਾਰੇ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All