ਟੀਕਾਕਰਨ ਦੀਆਂ ਸਮੱਸਿਆਵਾਂ

ਟੀਕਾਕਰਨ ਦੀਆਂ ਸਮੱਸਿਆਵਾਂ

ਕੋਵਿਡ-19 ਨੇ ਦੁਨੀਆਂ ਭਰ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕੀਤਾ ਹੈ। ਕਾਰੋਬਾਰ ਠੱਪ ਹੋ ਗਏ, ਨੌਕਰੀਆਂ ਚਲੀਆਂ ਗਈਆਂ, ਅਰਥਚਾਰਿਆਂ ਦੀਆਂ ਚੂਲ੍ਹਾਂ ਹਿੱਲ ਗਈਆਂ ਪਰ ਸਭ ਤੋਂ ਵੱਧ ਪ੍ਰਭਾਵ ਸਿਹਤ ਦੇ ਖੇਤਰ ’ਤੇ ਪਿਆ। ਕੋਵਿਡ-19 ਕਾਰਨ ਦੂਸਰੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਇਹ ਦਿਨ ਮੁਸੀਬਤ ਭਰੇ ਹੋ ਨਿੱਬੜੇ ਕਿਉਂਕਿ ਵੱਡੇ-ਵੱਡੇ ਹਸਪਤਾਲਾਂ ਨੇ ਓਪੀਡੀ ਬੰਦ ਕਰ ਦਿੱਤੇ ਸਨ ਅਤੇ ਨਿੱਜੀ ਖੇਤਰ ਦੇ ਬਹੁਤ ਸਾਰੇ ਹਸਪਤਾਲਾਂ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਦਾ ਧਿਆਨ ਤਾਂ ਮਰੀਜ਼ਾਂ ਨਾਲੋਂ ਮੁਨਾਫ਼ੇ ਉੱਤੇ ਕੇਂਦਰਿਤ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ’ਚੋਂ ਨਵਜਨਮੀ ਪੀੜ੍ਹੀ ਅਤੇ ਗਰਭਵਤੀ ਔਰਤਾਂ ਦੀ ਅਣਦੇਖੀ ਬੇਹੱਦ ਗੰਭੀਰ ਦਿਖਾਈ ਦਿੰਦੀ ਹੈ। ਸੰਸਾਰ ਸਿਹਤ ਸੰਸਥਾ ਦੀ ਰਿਪੋਰਟ ਦਾ ਇਹ ਕਹਿਣਾ ਹੈ ਕਿ ਜ਼ਰੂਰੀ ਬਿਮਾਰੀਆਂ ਤੋਂ ਬਚਾਓ ਲਈ ਨਵਜੰਮੇ ਅਤੇ ਪੰਜ ਸਾਲ ਤੱਕ ਦੀ ਉਮਰ ਦੇ 8 ਕਰੋੜ ਬੱਚੇ ਵੈਕਸੀਨ ਦੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ।

ਭਾਰਤ ਵਿਚ ਸਰਬਵਿਆਪਕ ਟੀਕਾਕਰਨ ਪ੍ਰੋਗਰਾਮ ਤਹਿਤ 12 ਜ਼ਰੂਰੀ ਤਰ੍ਹਾਂ ਦੀ ਵੈਕਸੀਨ ਦਾ ਟੀਕਾਕਰਨ ਜਾਂ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ। ਇਨ੍ਹਾਂ ਵਿਚ ਖਸਰਾ, ਪੋਲੀਓ, ਡਿਫਥੀਰੀਆ, ਕਾਲੀ ਖਾਂਸੀ, ਟੈਟਨਸ ਆਦਿ ਪ੍ਰਮੁੱਖ ਹਨ। ਇਸ ਸਾਲ ਦੌਰਾਨ 2.67 ਕਰੋੜ ਨਵਜੰਮੇ ਬੱਚਿਆਂ ਅਤੇ ਤਿੰਨ ਕਰੋੜ ਗਰਭਵਤੀ ਔਰਤਾਂ ਨੂੰ ਇਸ ਪ੍ਰੋਗਰਾਮ ਤਹਿਤ ਵੈਕਸੀਨ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਸੀ। ਕੋਵਿਡ-19 ਦੇ ਚੱਲਦੇ ਇਸ ਪ੍ਰੋਗਰਾਮ ਵਿਚ ਵੱਡੇ ਪੈਮਾਨੇ ਉੱਤੇ ਵਿਘਨ ਪਿਆ ਹੈ। ਸਿਹਤ ਦੇ ਖੇਤਰ ਵਿਚ ਕੰਮ ਕਰਨ ਵਾਲੀ ਗ਼ੈਰ ਸਰਕਾਰੀ ਸੰਸਥਾ ‘ਚਾਈਲਡ ਰਾਈਟਜ਼ ਐਂਡ ਯੂ’ (CRY) ਦੇ ਸਰਵੇਖਣ ਅਨੁਸਾਰ 23 ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 50 ਫ਼ੀਸਦੀ ਬੱਚਿਆਂ ਦੇ ਮਾਪੇ ਟੀਕਾਕਰਨ ਕਰਵਾਉਣ ਵਿਚ ਅਸਮਰੱਥ ਰਹੇ ਹਨ। ਜੰਮੂ-ਕਸ਼ਮੀਰ ਦੇ ਲੋਕ ਤਾਂ ਅਗਸਤ 2019 ਵਿਚ ਸੂਬੇ ਨੂੰ ਦੋ ਭਾਗਾਂ ਵਿਚ ਵੰਡ ਕੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਦਲ ਦੇਣ ਪਿੱਛੋਂ ਹੀ ਲੌਕਡਾਊਨ ਵਰਗੀ ਸਥਿਤੀ ਵਿਚ ਹਨ। ਇਸ ਲਈ ਉੱਥੇ 77 ਫ਼ੀਸਦੀ ਬੱਚਿਆਂ ਦਾ ਟੀਕਾਕਰਨ ਨਹੀਂ ਹੋਇਆ।

ਇੰਨੀ ਵੱਡੀ ਗਿਣਤੀ ਵਿੱਚ ਬੱਚਿਆਂ ਜਾਂ ਗਰਭਵਤੀ ਔਰਤਾਂ ਦਾ ਟੀਕਾਕਰਨ ਤੋਂ ਬਿਨਾਂ ਰਹਿਣ ਕਾਰਨ ਬੱਚਿਆਂ ਨੂੰ ਟੀਕਾਕਰਨ ਨਾਲ ਰੁਕਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਵਿਡ-19 ਵੱਡੀ ਮਹਾਮਾਰੀ ਹੈ ਪਰ ਉਹ ਬਿਮਾਰੀਆਂ ਜਿਨ੍ਹਾਂ ਲਈ ਟੀਕਾਕਰਨ ਕੀਤਾ ਜਾਂਦਾ ਹੈ, ਬੀਤੇ ਸਮਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਬੱਚਿਆਂ ਦੀਆਂ ਜਾਨਾਂ ਲੈਂਦੀਆਂ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਕਰੋਨਾ ਨਾਲੋਂ ਵੀ ਵੱਧ ਹੋ ਸਕਦੀ ਹੈ। ਕੋਵਿਡ-19 ਦੌਰਾਨ ਵੀ ਸਰਕਾਰਾਂ ਅਤੇ ਸਿਹਤ ਵਿਭਾਗਾਂ ਵੱਲੋਂ ਜਿਸ ਤਰ੍ਹਾਂ ਦੀ ਯੋਜਨਾਬੰਦੀ ਅਮਲ ਵਿਚ ਲਿਆਉਣੀ ਚਾਹੀਦੀ ਸੀ ਉਸ ਵਿਚ ਵੱਡੀਆਂ ਕਮੀਆਂ ਰਹੀਆਂ ਹਨ। ਤਾਲਾਬੰਦੀ ਦੌਰਾਨ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਅਜਿਹੇ ਰਹੇ ਹਨ ਕਿ ਜਿਸ ਨਾਲ ਲੋਕਾਂ ਅੰਦਰ ਜਾਗਰੂਕਤਾ ਨਾਲੋਂ ਡਰ ਤੇ ਸਹਿਮ ਦੀ ਭਾਵਨਾ ਜ਼ਿਆਦਾ ਘਰ ਕਰ ਗਈਆਂ ਹਨ। ਸਾਹਮਣੇ ਆਏ ਤੱਥਾਂ ਤੋਂ ਸਿੱਖਦਿਆਂ ਸਰਕਾਰਾਂ ਨੂੰ ਵਿਆਪਕ ਪੱਧਰ ਉੱਤੇ ਟੀਕਾਕਰਨ ਦੀ ਕਮੀ ਨੂੰ ਦੂਰ ਕਰਨ ਦੇ ਵੱਡੇ ਯਤਨ ਕਰਨੇ ਪੈਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All