DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਿਮਾਲਿਆਈ ਆਫ਼ਤ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਨੇ ਹਿਮਾਲਿਆ ਖੇਤਰ ਵਿੱਚ ਵਧਦੇ ਜਲਵਾਯੂ ਜੋਖ਼ਮਾਂ ਅਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ’ਚ ਗੰਭੀਰ ਖਾਮੀਆਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਹੜ੍ਹਾਂ ਕਾਰਨ ਮਰਨ ਵਾਲੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੀ...

  • fb
  • twitter
  • whatsapp
  • whatsapp
featured-img featured-img
**EDS: THIRD PARTY IMAGE** In this screengrab from a video posted on Aug. 26, 2026, Floodwater flows across a residential area, in Nepal. (@NepalPoliceHQ/X via PTI Photo)(PTI08_26_2026_000293B)
Advertisement

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਨੇ ਹਿਮਾਲਿਆ ਖੇਤਰ ਵਿੱਚ ਵਧਦੇ ਜਲਵਾਯੂ ਜੋਖ਼ਮਾਂ ਅਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ’ਚ ਗੰਭੀਰ ਖਾਮੀਆਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਹੜ੍ਹਾਂ ਕਾਰਨ ਮਰਨ ਵਾਲੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕਈ ਜ਼ਿਲ੍ਹਿਆਂ ਵਿੱਚ ਤਾਂ ਬੁਨਿਆਦੀ ਢਾਂਚਾ ਵੀ ਪਾਣੀ ਵਿੱਚ ਰੁੜ੍ਹ ਗਿਆ ਹੈ। ਇਹ ਆਫ਼ਤ ਦੱਖਣੀ ਏਸ਼ੀਆ ਅਤੇ ਇਸ ਤੋਂ ਅਗਾਂਹ ਤੱਕ ਇਕ ਗੰਭੀਰ ਚਿਤਾਵਨੀ ਹੈ। ਮੁੱਢਲੇ ਅਨੁਮਾਨਾਂ ਤੋਂ ਇਹ ਪਰਲੋ ਆਉਣ ਦਾ ਕਾਰਨ ਬਰਫ ਦੀਆਂ ਚਟਾਨਾਂ ਖਿਸਕਣਾ ਮੰਨਿਆ ਜਾ ਰਿਹਾ ਹੈ ਜਿਸ ਨੇ \Bਭੋਤੇਕੋਸ਼ੀ\B ਨਦੀ ਦੀ ਸਹਾਇਕ ਨਦੀ \Bਲਹੇਂਦੇ\B ਨੂੰ ਜਾਮ ਕਰ ਦਿੱਤਾ ਅਤੇ ਮਲਬਾ ਰੂਪੀ ਹੜ੍ਹ ਤੇਜ਼ੀ ਨਾਲ ਹੇਠਾਂ ਵੱਲ ਵਹਿ ਤੁਰਿਆ। ਭਾਵੇਂ ਇਹ ਹੜ੍ਹ ਗਲੇਸ਼ੀਅਰ ਦੇ ਪਿਘਲਣ ਜਾਂ ਪਹਾੜ ਖਿਸਕਣ ਕਾਰਨ ਆਏ ਹੋਣ ਪਰ ਅਹਿਮ ਤੱਥ ਇਹ ਹੈ ਕਿ ਨੇਪਾਲ ਦੇ ਪਹਾੜ ਤੇਜ਼ੀ ਨਾਲ ਖ਼ਤਰਨਾਕ ਹੁੰਦੇ ਜਾ ਰਹੇ ਹਨ।ਨੇਪਾਲ ਹਜ਼ਾਰਾਂ ਗਲੇਸ਼ੀਅਰਾਂ ਅਤੇ ਗਲੇਸ਼ੀਅਰ ਝੀਲਾਂ ਦਾ ਘਰ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸੰਭਾਵੀ ਤੌਰ ’ਤੇ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਧਦੇ ਤਾਪਮਾਨ ਕਾਰਨ ਗਲੇਸ਼ੀਅਰ ਝੀਲਾਂ ਤੇਜ਼ੀ ਨਾਲ ਪਿਘਲਣ ਲੱਗੀਆਂ ਹਨ ਜਿਸ ਕਾਰਨ ਬਰਫਬਾਰੀ ਅਤੇ ਮੀਂਹ ਪੈਣ ਦਾ ਪੈਟਰਨ ਬਦਲ ਰਿਹਾ ਹੈ ਅਤੇ ਅਜਿਹੇ ਮੌਸਮ ਵਿੱਚ ਢਲਾਣਾਂ ਅਸਥਿਰ ਹੋ ਗਈਆਂ ਹਨ। ਖ਼ੈਰ, ਜਲਵਾਯੂ ਪਰਿਵਰਤਨ ਹਿਮਾਲਿਆ ਵਿੱਚ ਆਉਣ ਵਾਲੀ ਹਰ ਕੁਦਰਤੀ ਆਫ਼ਤ ਦਾ ਕਾਰਨ ਨਹੀਂ ਹੋ ਸਕਦਾ ਪਰ ਇਹ ਅਜਿਹੇ ਹਾਲਾਤ ਪੈਦਾ ਕਰ ਸਕਦਾ ਹੈ ਜਿਸ ਨਾਲ ਕੁਦਰਤੀ ਆਫ਼ਤਾਂ ਵਧ ਸਕਦੀਆਂ ਹਨ ਅਤੇ ਨੁਕਸਾਨ ਦਾ ਦਾਇਰਾ ਵਸੀਹ ਹੋ ਸਕਦਾ ਹੈ। ਇਸ ਲਈ ਹਾਲ ਹੀ ਵਿੱਚ ਆਈ ਕੁਦਰਤੀ ਆਫ਼ਤ ਨੂੰ ਵਿਆਪਕ ਅਤੇ ਤੇਜ਼ੀ ਨਾਲ ਵਧਦੇ ਖੇਤਰੀ ਰੁਝਾਨ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਅਜਿਹੇ ਵਿੱਚ ਸਭ ਤੋਂ ਪਹਿਲਾਂ ਅਗਾਊਂ ਚਿਤਾਵਨੀ ਪ੍ਰਣਾਲੀ ਸਿਸਟਮ ਨੂੰ ਮਜ਼ਬੂਤ ਕਰਨਾ ਪਵੇਗਾ। ਅਜਿਹੀ ਕੁਦਰਤੀ ਆਫ਼ਤ ਆਉਣ ਤੋਂ ਘੰਟਿਆਂ ਜਾਂ ਮਿੰਟਾਂ ਪਹਿਲਾਂ ਮਿਲੀ ਚਿਤਾਵਨੀ ਜੀਵਨ ਅਤੇ ਮੌਤ ਦੇ ਵਿਚਕਾਰ ਅਹਿਮ ਕੜੀ ਸਾਬਤ ਹੋ ਸਕਦੀ ਹੈ।
Advertisement

ਹਾਲਾਂਕਿ ਸਰਹੱਦ ਪਾਰ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਨਦੀਆਂ ਸਿਆਸੀ ਹੱਦਾਂ ਦਾ ਸਨਮਾਨ ਨਹੀਂ ਕਰਦੀਆਂ। ਇਸ ਲਈ ਨੇਪਾਲ ਅਤੇ ਚੀਨ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਪਹਾੜ ਖਿਸਕਣ, ਗਲੇਸ਼ੀਅਰ ਝੀਲਾਂ ਪਿਘਲਣ ਤੇ ਬਰਫ ਦੇ ਤੋਦੇ ਡਿੱਗਣ ਅਤੇ ਅਸਾਧਾਰਨ ਦਰਿਆਈ ਵਿਹਾਰ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਛੇਤੀ ਅਤੇ ਖ਼ੁਦ ਕੀਤਾ ਜਾਵੇ। ਇਹ ਗੁਆਂਢੀ ਮੁਲਕਾਂ ਦੇ ਸਮੂਹ ਤੱਟਵਰਤੀ ਰਾਜਾਂ ਲਈ ਆਦਰਸ਼ ਹੋਣਾ ਚਾਹੀਦਾ ਹੈ। ਭਾਰਤ, ਜਿਸਨੇ 2013 ਵਿੱਚ ਕੇਦਾਰਨਾਥ ਦੀ ਭਿਆਨਕ ਤਰਾਸਦੀ ਆਪਣੇ ਪਿੰਡੇ ’ਤੇ ਹੰਢਾਈ ਹੈ, ਇਸ ਮਾਮਲੇ ਵਿੱਚ ਲਾਪਰਵਾਹੀ ਨਹੀਂ ਵਰਤ ਸਕਦਾ। ਤਕਨੀਕ ਤੇ ਜਲਵਾਯੂ ਪੱਖੀ ਬੁਨਿਆਦੀ ਢਾਂਚੇ ਅਤੇ ਭਾਈਚਾਰਕ ਭਾਗੀਦਾਰੀ ’ਤੇ ਵਧੇਰੇ ਜ਼ੋਰ ਦੇਣ ਨਾਲ ਐਮਰਜੈਂਸੀ ਹਾਲਾਤ ’ਚ ਨਜਿੱਠਣ ਲਈ ਕਾਫੀ ਸੁਧਾਰ ਕੀਤਾ ਜਾ ਸਕਦਾ ਹੈ। ਅਜਿਹੀ ਹਾਲਤ ਵਿੱਚ ਕੁਦਰਤੀ ਆਫ਼ਤ ਦੇ ਨੁਕਸਾਨ ਦਾ ਦਾਇਰਾ ਅਤੇ ਜਾਨੀ ਨੁਕਸਾਨ ਘਟਾਇਆ ਜਾ ਸਕਦਾ ਹੈ, ਉਦਾਹਰਣ ਵਜੋਂ ਜਪਾਨ ਨੇ ਵਾਰ-ਵਾਰ ਇਹ ਕਰਕੇ ਦਿਖਾਇਆ ਹੈ।

Advertisement

Advertisement
×