DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮਾਚਲ ਨਿਗਮ ਚੋਣਾਂ ਦੇ ਨਤੀਜੇ

ਹਿਮਾਚਲ ਪ੍ਰਦੇਸ਼ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਭਾਵੇਂ ਰਲਵੇਂ-ਮਿਲਵੇਂ ਆਏ ਹਨ ਪਰ ਇਹ ਅਹਿਮ ਸਿਆਸੀ ਸੁਨੇਹਾ ਦਿੰਦੇ ਜਾਪਦੇ ਹਨ। ਭਾਜਪਾ ਨੇ ਚਾਰ ਨਗਰ ਨਿਗਮਾਂ ਵਿੱਚੋਂ ਤਿੰਨ ’ਤੇ ਕਬਜ਼ਾ ਕਰ ਲਿਆ ਹੈ ਜਿਨ੍ਹਾਂ ਵਿੱਚ ਮੰਡੀ, ਧਰਮਸ਼ਾਲਾ ਅਤੇ...

  • fb
  • twitter
  • whatsapp
  • whatsapp
Advertisement

ਹਿਮਾਚਲ ਪ੍ਰਦੇਸ਼ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਭਾਵੇਂ ਰਲਵੇਂ-ਮਿਲਵੇਂ ਆਏ ਹਨ ਪਰ ਇਹ ਅਹਿਮ ਸਿਆਸੀ ਸੁਨੇਹਾ ਦਿੰਦੇ ਜਾਪਦੇ ਹਨ। ਭਾਜਪਾ ਨੇ ਚਾਰ ਨਗਰ ਨਿਗਮਾਂ ਵਿੱਚੋਂ ਤਿੰਨ ’ਤੇ ਕਬਜ਼ਾ ਕਰ ਲਿਆ ਹੈ ਜਿਨ੍ਹਾਂ ਵਿੱਚ ਮੰਡੀ, ਧਰਮਸ਼ਾਲਾ ਅਤੇ ਸੋਲਨ ਸ਼ਾਮਲ ਹਨ ਜਦਕਿ ਸੱਤਾਧਾਰੀ ਧਿਰ ਕਾਂਗਰਸ ਨੇ ਪਾਲਮਪੁਰ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨੂੰ ਪਰਿਭਾਸ਼ਤ ਕਰਦੇ ਨਜ਼ਰ ਆਉਂਦੇ ਹਨ ਕਿਉਂਕਿ ਹੁਣ ਵੋਟਰ ਬਹੁਤ ਸਮਝਦਾਰ ਹੋ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਤੋਂ ਉਲਟ ਨਗਰ ਨਿਗਮ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਲੜੀਆਂ ਗਈਆਂ ਸਨ। ਇਸ ਲਈ ਇਹ ਚੋਣ ਸੂਬੇ ਦੇ ਸ਼ਹਿਰੀ ਕੇਂਦਰਾਂ ਵਿੱਚ ਸਿਆਸੀ ਪਾਰਟੀਆਂ ਦੀ ਤਾਕਤ ਨੂੰ ਉਜਾਗਰ ਕਰਦੀ ਹੈ ਅਤੇ ਆਗਾਮੀ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਸਿਰਜਣ ਦੀ ਸ਼ੁਰੂਆਤ ਦਾ ਸੰਕੇਤ ਦਿੰਦੀ ਹੈ।

ਭਾਜਪਾ ਦੀ ਤਿੰਨ ਨਗਰ ਨਿਗਮਾਂ ਵਿੱਚ ਸ਼ਾਨਦਾਰ ਜਿੱਤ, ਖ਼ਾਸ ਕਰ ਕੇ ਮੰਡੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਇਸ ਦਾਅਵੇ ਨੂੰ ਪੁਖ਼ਤਾ ਕਰਦਾ ਹੈ ਕਿ ਰਾਜ ਦੀ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਭਾਜਪਾ ਦਾ ਮਜ਼ਬੂਤ ਆਧਾਰ ਕਾਇਮ ਹੈ। ਇਹ ਜਿੱਤ ਭਾਜਪਾ ਦੀ ਕਾਂਗਰਸ ਸਰਕਾਰ ਖ਼ਿਲਾਫ਼ ਆਰਥਿਕ ਮਾਮਲਿਆਂ, ਬੇਰੁਜ਼ਗਾਰੀ ਅਤੇ ਮਾੜੇ ਰਾਜ ਪ੍ਰਬੰਧ ਵਰਗੇ ਮੁੱਦਿਆਂ ’ਤੇ ਜਾਰੀ ਮੁਹਿੰਮ ਨੂੰ ਹੁਲਾਰਾ ਦੇਵੇਗੀ।

Advertisement

ਦੂਜੇ ਪਾਸੇ ਇਹ ਨਤੀਜੇ ਸੜਕਾਂ, ਸਵੱਛਤਾ, ਪਾਰਕਿੰਗ, ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਘਾਟ ਸਮੇਤ ਸਰਕਾਰੀ ਸੇਵਾਵਾਂ ਵਿਚਲੀਆਂ ਖਾਮੀਆਂ ਬਾਰੇ ਵੋਟਰਾਂ ਦੀ ਵਧਦੀ ਬੇਯਕੀਨੀ ਨੂੰ ਦਰਸਾਉਂਦੇ ਹਨ। ਹਾਲਾਂਕਿ, ਕਾਂਗਰਸ ਵੀ ਇਨ੍ਹਾਂ ਨਤੀਜਿਆਂ ਤੋਂ ਰਾਹਤ ਮਹਿਸੂਸ ਕਰ ਸਕਦੀ ਹੈ ਕਿਉਂਕਿ ਕਾਂਗੜਾ ਜ਼ਿਲ੍ਹੇ ਦੇ ਅਹਿਮ ਸ਼ਹਿਰ ਪਾਲਮਪੁਰ ਵਿੱਚ ਉਸ ਦੀ ਸ਼ਾਨਦਾਰ ਜਿੱਤ ਇਹ ਸਾਬਤ ਕਰਦੀ ਹੈ ਕਿ ਮੁਕਾਮੀ ਲੀਡਰਸ਼ਿਪ, ਉਮੀਦਵਾਰ ਦੀ ਭਰੋਸੇਯੋਗਤਾ ਅਤੇ ਚੋਣ ’ਚ ਸ਼ਾਨਦਾਰ ਪ੍ਰਦਰਸ਼ਨ ਵਿਆਪਕ ਸਿਆਸੀ ਬਿਰਤਾਂਤਾਂ ਤੋਂ ਵੱਧ ਮਹੱਤਵਪੂਰਨ ਹੋ ਸਕਦੇ ਹਨ। ਇਹ ਨਤੀਜੇ ਸੁੱਖੂ ਸਰਕਾਰ ਖ਼ਿਲਾਫ਼ ਚੱਲੀ ਸੱਤਾ ਵਿਰੋਧੀ ਲਹਿਰ ਦਾ ਟਾਕਰਾ ਕਰਨ ਵਿੱਚ ਨਿਰਣਾਇਕ ਸਾਬਤ ਹੋ ਸਕਦੇ ਹਨ ਅਤੇ ਇਹ ਜ਼ਮੀਨੀ ਪੱਧਰ ’ਤੇ ਸਰਕਾਰ ਦੇ ਚੰਗੇ ਸ਼ਾਸਨ ਨੂੰ ਵੀ ਉਜਾਗਰ ਕਰਦੇ ਹਨ।

Advertisement

51 ਸ਼ਹਿਰੀ ਲੋਕਲ ਬਾਡੀਜ਼ ਲਈ ਚੋਣਾਂ ਵਿੱਚ ਕਰੀਬ 69 ਫ਼ੀਸਦੀ ਤੋਂ ਵੱਧ ਮੱਤਦਾਨ ਵੀ ਉਤਸ਼ਾਹਜਨਕ ਰਿਹਾ ਕਿਉਂਕਿ ਇਹ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿੱਚ ਨਗਰ ਨਿਗਮਾਂ ਦੀ ਭੂਮਿਕਾ ਪ੍ਰਤੀ ਵਧਦੀ ਜਨਤਕ ਜਾਗਰੂਕਤਾ ਨੂੰ ਦਰਸਾਉਂਦੀ ਹੈ। ਕਿਸੇ ਵੀ ਧਿਰ ਨੂੰ ਇਨ੍ਹਾਂ ਨਤੀਜਿਆਂ ਨੂੰ ਬਹੁਤੀ ਡੂੰਘਾਈ ਨਾਲ ਨਹੀਂ ਦੇਖਣਾ ਚਾਹੀਦਾ। ਹਾਲਾਂਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਕਾਫੀ ਲਾਹਾ ਮਿਲਿਆ ਹੈ ਪਰ ਇਹ ਫੈਸਲਾਕੁਨ ਨਹੀਂ ਜਦਕਿ ਕਾਂਗਰਸ ਨੇ ਕੁਝ ਅਹਿਮ ਖਿੱਤਿਆਂ ਵਿੱਚ ਆਪਣਾ ਆਧਾਰ ਬਰਕਰਾਰ ਰੱਖਿਆ ਹੈ। ਹਾਲਾਂਕਿ, ਸਿਆਸੀ ਧਿਰਾਂ ਵਿਚਾਲੇ ਹਿਮਾਚਲ ਦੇ ਭਵਿੱਖ ਦੀ ਲੜਾਈ ਜਾਰੀ ਹੈ।

Advertisement
×