DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਸੀਨਾ ਦਾ ਸੁਨੇਹਾ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਜੇਲ੍ਹ ਜਾਣ ਜਾਂ ਮਾਰੇ ਜਾਣ ਦੇ ਵੱਡੇ ਖ਼ਤਰੇ ਦੇ ਬਾਵਜੂਦ ਬਗ਼ਾਵਤੀ ਤੇਵਰ ਦਿਖਾਉਂਦਿਆਂ ਦਸੰਬਰ ਵਿੱਚ ਆਪਣੇ ਵਤਨ ਪਰਤਣ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਆਪਣੀ ਠਾਹਰ ਦੀ ਦੂਜੀ ਵਰ੍ਹੇਗੰਢ ਮੌਕੇ ਕੀਤੀ ਗਈ...

  • fb
  • twitter
  • whatsapp
  • whatsapp
featured-img featured-img
The Minister of State for External Affairs, Shri E. Ahmed calls on the Leader of Opposition of Bangladesh, Ms. Sheikh Hasina, in New Delhi on June 23, 2006.
Advertisement

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਜੇਲ੍ਹ ਜਾਣ ਜਾਂ ਮਾਰੇ ਜਾਣ ਦੇ ਵੱਡੇ ਖ਼ਤਰੇ ਦੇ ਬਾਵਜੂਦ ਬਗ਼ਾਵਤੀ ਤੇਵਰ ਦਿਖਾਉਂਦਿਆਂ ਦਸੰਬਰ ਵਿੱਚ ਆਪਣੇ ਵਤਨ ਪਰਤਣ ਦਾ ਐਲਾਨ ਕੀਤਾ ਹੈ। ਭਾਰਤ ਵਿੱਚ ਆਪਣੀ ਠਾਹਰ ਦੀ ਦੂਜੀ ਵਰ੍ਹੇਗੰਢ ਮੌਕੇ ਕੀਤੀ ਗਈ ਉਨ੍ਹਾਂ ਦੀ ਇਸ ਆਡੀਓ-ਸੰਪਰਕ ਪ੍ਰੈੱਸ ਕਾਨਫਰੰਸ ਨੇ ਬੰਗਲਾਦੇਸ਼ ਵਿੱਚ ਤਣਾਅ ਹੋਰ ਵਧਾ ਦਿੱਤਾ ਹੈ, ਜੋ ਪਹਿਲਾਂ ਹੀ ਜੁਲਾਈ-ਅਗਸਤ 2024 ਦੇ ਉਥਲ-ਪੁਥਲ ਭਰੇ ਦੌਰ ਵਿੱਚੋਂ ਉੱਭਰਨ ਲਈ ਸੰਘਰਸ਼ ਕਰ ਰਿਹਾ ਹੈ। ਹਸੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਫ਼ੈਸਲਾ ਸੱਤਾ ਹਥਿਆਉਣ ਲਈ ਨਹੀਂ ਸਗੋਂ ਜਮਹੂਰੀਅਤ, ਧਰਮ-ਨਿਰਪੱਖਤਾ ਅਤੇ ਆਰਥਿਕ ਤਰੱਕੀ ਨੂੰ ਮੁੜ ਬਹਾਲ ਕਰਨ ਦੀ ਵਚਨਬੱਧਤਾ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਆਪਣੀ ਪਾਰਟੀ (ਅਵਾਮੀ ਲੀਗ) ਉੱਤੇ ਲੱਗੀ ਪਾਬੰਦੀ ਹਟਾਉਣ ਅਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਅਗਵਾਈ ਹੇਠਲੀ ਬੰਗਲਾਦੇਸ਼ ਸਰਕਾਰ ਨੇ ਇਨ੍ਹਾਂ ਗੱਲਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਹਸੀਨਾ ਇੱਕ ਸਜ਼ਾਯਾਫ਼ਤਾ ਆਗੂ ਹਨ, ਜਿਨ੍ਹਾਂ ਨੂੰ ਵਿਦਿਆਰਥੀ ਅੰਦੋਲਨਾਂ ਦੌਰਾਨ ਹੋਈ ਹਿੰਸਕ ਕਾਰਵਾਈ ਵਿੱਚ ਕੀਤੇ ਗਏ ਅਪਰਾਧਾਂ ਲਈ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।

ਭਾਰਤ ਇਸ ਦੌਰਾਨ ਕੂਟਨੀਤਕ ਤੌਰ ’ਤੇ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ। ਨਵੀਂ ਦਿੱਲੀ ਨੇ ਸ਼ੇਖ ਹਸੀਨਾ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਦੁਹਰਾਇਆ ਹੈ ਕਿ ਉਹ ਭਾਰਤੀ ਧਰਤੀ ਤੋਂ ਕਿਸੇ ਹੋਰ ਪ੍ਰਭੂਸੱਤਾ ਸੰਪੰਨ ਮੁਲਕ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੀ ਸਿਆਸੀ ਸਰਗਰਮੀ ਦੀ ਇਜਾਜ਼ਤ ਨਹੀਂ ਦੇਵੇਗਾ। ਢਾਕਾ ਨੇ 2013 ਦੇ ਭਾਰਤ-ਬੰਗਲਾਦੇਸ਼ ਸਮਝੌਤੇ ਤਹਿਤ ਹਸੀਨਾ ਦੀ ਹਵਾਲਗੀ ਦੀ ਵਾਰ-ਵਾਰ ਮੰਗ ਕੀਤੀ ਹੈ ਅਤੇ ਭਾਰਤ ਵਿੱਚ ਉਨ੍ਹਾਂ ਦੀ ਮੌਜੂਦਗੀ ’ਤੇ ਗੁੱਸਾ ਜ਼ਾਹਿਰ ਕੀਤਾ ਹੈ। ਇਸ ਲਈ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਦੁਵੱਲੇ ਰਿਸ਼ਤਿਆਂ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।

Advertisement

ਕੀ ਹਸੀਨਾ ਦੀ ਵਾਪਸੀ ਆਪਸੀ ਸੁਲ੍ਹਾ ਦਾ ਕਾਰਨ ਬਣੇਗੀ ਜਾਂ ਫਿਰ ਟਕਰਾਅ ਨੂੰ ਹੋਰ ਵਧਾਏਗੀ? ਦਰਅਸਲ, ਇਹ ਸਾਰੀਆਂ ਧਿਰਾਂ ਦੀ ਕਾਨੂੰਨ ਦੇ ਰਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨ ਦੀ ਇੱਛਾ ਸ਼ਕਤੀ ’ਤੇ ਨਿਰਭਰ ਕਰਦਾ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਸਜੀਬ ਵਾਜ਼ਦ ਨੇ ਕਿਹਾ ਹੈ ਕਿ ਬੰਗਲਾਦੇਸ਼ ਭਾਰਤ ਦੇ ਪੂਰਬੀ ਮੁਹਾਜ਼ ’ਤੇ ਦੂਜਾ ਪਾਕਿਸਤਾਨ ਬਣ ਗਿਆ ਹੈ। ਇਸਲਾਮਾਬਾਦ ਵੱਲੋਂ ਢਾਕਾ ਨਾਲ ਵਧਾਏ ਜਾ ਰਹੇ ਰਣਨੀਤਕ ਸੰਪਰਕ ਦੇ ਦਿੱਲੀ ਲਈ ਗੰਭੀਰ ਨਤੀਜੇ ਨਿਕਲ ਸਕਦੇ ਹਨ। ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਈ ਰੱਖਣ ਲਈ ਭਾਰਤ ਨੂੰ ਬੰਗਲਾਦੇਸ਼ ਸਰਕਾਰ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਹਾਲਾਂਕਿ, ਹਸੀਨਾ ਦਾ ਮੁੱਦਾ ਉਸ ਦੀ ਘਰ ਵਾਪਸੀ ਤੱਕ ਦਿੱਲੀ ਦੇ ਰਾਹ ਨੂੰ ਹੋਰ ਔਖਾ ਬਣਾ ਦੇਵੇਗਾ।

Advertisement

Advertisement
×