DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੇਬਲ ਅਤੇ ਖਪਤਕਾਰ ਸੁਰੱਖਿਆ

ਖਾਣ-ਪੀਣ ਵਾਲੀਆਂ ਸੀਲਬੰਦ ਚੀਜ਼ਾਂ ਉੱਤੇ ਚੀਨੀ, ਲੂਣ ਅਤੇ ਫੈਟ (ਚਰਬੀ) ਦੀ ਮਾਤਰਾ ਵੱਧ ਹੋਣ ਬਾਰੇ ਲਾਲ ਰੰਗ ਦੇ ਛੇ ਕੋਨਿਆਂ ਵਾਲੇ ਚੇਤਾਵਨੀ ਲੇਬਲ ਲਾਉਣ ਦੀ ਤਜਵੀਜ਼ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਲਈ ਇੱਕ ਚੰਗਾ ਕਦਮ ਹੈ। ਪਰ ਇਨ੍ਹਾਂ ਦੀ ਅਸਲ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਖਾਣ-ਪੀਣ ਵਾਲੀਆਂ ਸੀਲਬੰਦ ਚੀਜ਼ਾਂ ਉੱਤੇ ਚੀਨੀ, ਲੂਣ ਅਤੇ ਫੈਟ (ਚਰਬੀ) ਦੀ ਮਾਤਰਾ ਵੱਧ ਹੋਣ ਬਾਰੇ ਲਾਲ ਰੰਗ ਦੇ ਛੇ ਕੋਨਿਆਂ ਵਾਲੇ ਚੇਤਾਵਨੀ ਲੇਬਲ ਲਾਉਣ ਦੀ ਤਜਵੀਜ਼ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਲਈ ਇੱਕ ਚੰਗਾ ਕਦਮ ਹੈ। ਪਰ ਇਨ੍ਹਾਂ ਦੀ ਅਸਲ ਸਫਲਤਾ ਇਸ ਗੱਲ ਉੱਤੇ ਨਿਰਭਰ ਕਰੇਗੀ ਕਿ ਇਨ੍ਹਾਂ ਲੇਬਲਾਂ ਪਿੱਛੇ ਅਸਲ ਨੀਤੀ ਕੀ ਹੈ। ਚੇਤਾਵਨੀ ਉਦੋਂ ਹੀ ਅਰਥਪੂਰਨ ਬਣਦੀ ਹੈ ਜਦੋਂ ਆਮ ਲੋਕ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਣ ਅਤੇ ਸਰਕਾਰੀ ਕਾਨੂੰਨ ਉਦੋਂ ਹੀ ਭਰੋਸੇਯੋਗ ਮੰਨਿਆ ਜਾਂਦਾ ਹੈ ਜਦੋਂ ਇਹ ਉਨ੍ਹਾਂ ਸਾਰੇ ਉਤਪਾਦਾਂ ਉੱਤੇ ਲਾਗੂ ਹੋਵੇ ਜੋ ਸੱਚਮੁੱਚ ਸਿਹਤ ਲਈ ਖ਼ਤਰਾ ਪੈਦਾ ਕਰਦੇ ਹਨ। ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ ਵੱਲੋਂ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਇਸ ਯੋਜਨਾ ਵਿੱਚ ‘ਵੱਧ ਚੀਨੀ’, ‘ਵੱਧ ਲੂਣ’ ਅਤੇ ‘ਵੱਧ ਫੈਟ’ ਵਰਗੀਆਂ ਚੇਤਾਵਨੀਆਂ ਸ਼ਾਮਿਲ ਹਨ। ਪਰ ਖ਼ਬਰਾਂ ਮੁਤਾਬਿਕ, ਪਹਿਲੇ ਪੜਾਅ ਵਿੱਚ ਇਹ ਚੇਤਾਵਨੀ ਸਿਰਫ਼ ਉਨ੍ਹਾਂ ਚੀਜ਼ਾਂ ਉੱਤੇ ਹੀ ਲਾਉਣ ਦੀ ਤਜਵੀਜ਼ ਹੈ ਜਿਨ੍ਹਾਂ ਵਿੱਚ ਤੈਅ ਕੀਤੀਆਂ ਹੱਦਾਂ ਨਾਲੋਂ ਦੋ ਜਾਂ ਵੱਧ ਹਾਨੀਕਾਰਕ ਤੱਤ (ਚੀਨੀ, ਲੂਣ ਜਾਂ ਫੈਟ) ਜ਼ਿਆਦਾ ਹੋਣ। ਇਸ ਨਾਲ ਸਿਰਫ਼ ਇੱਕ ਹਾਨੀਕਾਰਕ ਤੱਤ ਵਾਲੀਆਂ ਚੀਜ਼ਾਂ ਜਾਂਚ ਤੋਂ ਬਚ ਸਕਦੀਆਂ ਹਨ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੂਜਾ ਪੜਾਅ, ਜੋ ਕਿਸੇ ਵੀ ਇੱਕ ਤੱਤ ਦੀ ਜ਼ਿਆਦਾ ਮਾਤਰਾ ਵਾਲੀਆਂ ਚੀਜ਼ਾਂ ਉੱਤੇ ਲਾਗੂ ਹੁੰਦਾ ਹੈ, ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ।

ਖਪਤਕਾਰਾਂ ਨੂੰ ਇਹ ਸਮਝਾਉਣਾ ਵੀ ਓਨਾ ਹੀ ਜ਼ਰੂਰੀ ਹੈ ਕਿ ਇਨ੍ਹਾਂ ਲੇਬਲਾਂ ਦਾ ਕੀ ਮਤਲਬ ਹੈ। ਲਾਲ ਰੰਗ ਦੇ ਛੇ ਕੋਨਿਆਂ ਵਾਲੇ ਚੇਤਾਵਨੀ ਲੇਬਲ ਭਾਵੇਂ ਧਿਆਨ ਖਿੱਚ ਸਕਦੇ ਹਨ, ਪਰ ਇਹ ਆਪਣੇ ਆਪ ਵਿੱਚ ਇਹ ਨਹੀਂ ਸਮਝਾ ਸਕਦੇ ਕਿ ਵੱਧ ਚੀਨੀ, ਲੂਣ ਜਾਂ ਫੈਟ ਕਿਉਂ ਨੁਕਸਾਨਦੇਹ ਹਨ, ਜਾਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਿੰਨੀ ਕੁ ਵਾਰ ਕਰਨੀ ਚਾਹੀਦੀ ਹੈ। ਭਾਰਤ ਨੂੰ ਸਕੂਲਾਂ, ਸਿਹਤ ਸੰਸਥਾਵਾਂ, ਟੀਵੀ, ਰੇਡੀਓ ਅਤੇ ਸੋਸ਼ਲ ਮੀਡੀਆ ਜ਼ਰੀਏ ਖ਼ੁਰਾਕੀ ਜਾਗਰੂਕਤਾ ਦੀ ਇੱਕ ਲੰਮੀ ਮੁਹਿੰਮ ਚਲਾਉਣ ਦੀ ਲੋੜ ਹੈ, ਜਿਸ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਆਸਾਨ ਤਰੀਕੇ ਨਾਲ ਸਭ ਕੁੱਝ ਸਮਝਾਇਆ ਗਿਆ ਹੋਵੇ। ਖ਼ਾਸ ਕਰਕੇ ਬੱਚਿਆਂ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਹ ਪੌਸ਼ਟਿਕ ਜਾਣਕਾਰੀ ਅਤੇ ਆਕਰਸ਼ਕ ਵਿਗਿਆਪਨਾਂ ਵਿੱਚ ਫ਼ਰਕ ਸਮਝ ਸਕਣ।

Advertisement

ਲੇਬਲਿੰਗ ਪ੍ਰਣਾਲੀ ਨੂੰ ਉਦਯੋਗਿਕ ਪ੍ਰਭਾਵ ਤੋਂ ਵੀ ਬਚਾਉਣ ਦੀ ਲੋੜ ਹੈ। ਮਾਪਦੰਡ ਅਤੇ ਛੋਟਾਂ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਤੈਅ ਹੋਣੀਆਂ ਚਾਹੀਦੀਆਂ ਹਨ, ਜਦਕਿ ਗੁਮਰਾਹਕੁਨ ਸਿਹਤ ਦਾਅਵਿਆਂ ਅਤੇ ਬੱਚਿਆਂ ਨੂੰ ਗੈਰ-ਸਿਹਤਮੰਦ ਭੋਜਨ ਵੇਚਣ ਵਾਲੇ ਵਿਗਿਆਪਨਾਂ ਦੀ ਸਖ਼ਤ ਜਾਂਚ ਹੋਣੀ ਚਾਹੀਦੀ ਹੈ। ਦੇਸ਼ ਵਿੱਚ ਮੋਟਾਪੇ, ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਵਧਦਾ ਬੋਝ ਬਿਮਾਰੀਆਂ ਦੀ ਰੋਕਥਾਮ ਨੂੰ ਬਹੁਤ ਜ਼ਰੂਰੀ ਬਣਾਉਂਦਾ ਹੈ। ਪੈਕਿੰਗ ਦੇ ਮੂਹਰਲੇ ਹਿੱਸੇ ਉੱਤੇ ਬਣੀਆਂ ਚੇਤਾਵਨੀਆਂ ਖਪਤਕਾਰਾਂ ਨੂੰ ਬਿਹਤਰ ਚੋਣ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ਦੀ ਫ਼ਾਰਮੂਲੇਸ਼ਨ (ਸਮੱਗਰੀ) ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ।

Advertisement

Advertisement
×